Judges 21
1 ਬਿਨਯਾਮੀਨ ਦੇ ਆਦਮੀਆਂ ਲਈ ਪਤਨੀਆਂ ਮਿਸਫ਼ਾਹ ਵਿਖੇ ਸਰਾਏਲ ਦੇ ਲੋਕਾਂ ਨੇ ਇੱਕ ਇਕਰਾਰ ਕੀਤਾ। ਉਨ੍ਹਾਂ ਦਾ ਇਕਰਾਰ ਇਹ ਸੀ: “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੀ ਧੀ ਦਾ ਰਿਸ਼ਤਾ ਬਿਨਯਾਮੀਨ ਦੇ ਪਰਿਵਾਰ-ਸਮੂਹ ਨਾਲ ਨਹੀਂ ਕਰੇਗਾ।”
2 ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਵਿੱਚ ਗਏ। ਉੱਥੇ ਉਹ ਸ਼ਾਮ ਤੱਕ ਪਰਮੇਸ਼ੁਰ ਦੇ ਅੱਗੇ ਬੈਠ ਰਹੇ। ਉਨ੍ਹਾਂ ਨੇ ਉੱਚੀਆਂ ਆਵਾਜ਼ਾਂ ਵਿੱਚ ਪੁਕਾਰ ਕੀਤੀ ਅਤੇ ਜ਼ਾਰੋ-ਜ਼ਾਰ ਰੋਏ।
3 ਉਨ੍ਹਾਂ ਨੇ ਪਰਮੇਸ਼ੁਰ ਨੂੰ ਆਖਿਆ, “ਯਹੋਵਾਹ ਤੂੰ ਇਸਰਾਏਲ ਦਾ ਪਰਮੇਸ਼ੁਰ ਹੈਂ। ਸਾਡੇ ਨਾਲ ਇਹ ਭਿਆਨਕ ਘਟਨਾ ਕਿਉਂ ਵਾਪਰੀ? ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਅੱਡ ਕਿਉਂ ਹੋਵੇ?”
4 ਦੂਸਰੇ ਦਿਨ ਸੁਵਖਤੇ ਹੀ, ਇਸਰਾਏਲ ਦੇ ਲੋਕਾਂ ਨੇ ਇੱਕ ਜਗਵੇਦੀ ਉਸਾਰੀ। ਉਨ੍ਹਾਂ ਨੇ ਉਸ ਜਗਵੇਦੀ ਉੱਤੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਈਆਂ।
5 ਫ਼ੇਰ ਇਸਰਾਏਲ ਦੇ ਲੋਕਾਂ ਨੇ ਆਖਿਆ, “ਕੀ ਇਸਰਾਏਲ ਦਾ ਕੋਈ ਹੋਰ ਵੀ ਪਰਿਵਾਰ-ਸਮੂਹ ਹੈ ਜੋ ਯਹੋਵਾਹ ਦੇ ਸਾਹਮਣੇ ਇੱਕਤਰ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਉਨ੍ਹਾਂ ਨੇ ਇੱਕ ਬੜਾ ਗੰਭੀਰ ਇਕਰਾਰ ਕੀਤਾ ਸੀ। ਕਿ ਜਿਹੜਾ ਵੀ ਕੋਈ ਹੋਰਨਾ ਪਰਿਵਾਰ-ਸਮੂਹਾਂ ਦਾ ਸੰਗ ਮਿਸਫ਼ਾਹ ਵਿਖੇ ਨਹੀਂ ਆਏਗਾ ਉਸ ਨੂੰ ਮਾਰ ਦਿੱਤਾ ਜਾਵੇਗਾ।
6 ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ, ਆਪਣੇ ਰਿਸ਼ਤੇਦਾਰਾਂ ਲਈ ਅਫ਼ਸੋਸ ਮਨਾਇਆ। ਅਤੇ ਆਖਿਆ, “ਅੱਜ ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਵੱਖ ਹੋ ਗਿਆ ਹੈ।
7 ਅਸੀਂ ਯਹੋਵਾਹ ਅੱਗੇ ਇਕਰਾਰ ਕੀਤਾ ਹੈ। ਅਸੀਂ ਇਕਰਾਰ ਕਰਦੇ ਹਾਂ ਕਿ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਵਿਆਹ ਨਹੀਂ ਕਰਨ ਦਿਆਂਗੇ। ਅਸੀਂ ਇਸ ਗੱਲ ਦਾ ਪੱਕ ਕਿਵੇਂ ਕਰਾਂਗੇ ਕਿ ਬਿਨਯਾਮੀਨ ਦੇ ਆਦਮੀਆਂ ਨੂੰ ਪਤਨੀਆਂ ਮਿਲਣ?”
8 ਤਾਂ ਇਸਰਾਏਲ ਦੇ ਲੋਕਾਂ ਨੇ ਪੁੱਛਿਆ, “ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਕਿਹੜਾ ਪਰਿਵਾਰ ਇੱਥੇ ਮਿਸਫ਼ਾਹ ਵਿਖੇ ਨਹੀਂ ਆਇਆ? ਅਸੀਂ ਸਾਰੇ ਹੀ ਯਹੋਵਾਹ ਅੱਗੇ ਇਕੱਠੇ ਹੋਕੇ ਆਏ ਹਾਂ। ਅਵੱਸ਼ ਹੀ ਇੱਕ ਪਰਿਵਾਰ ਇੱਥੇ ਨਹੀਂ ਸੀ!” ਫ਼ੇਰ ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦੇ ਸ਼ਹਿਰ ਤੋਂ ਕੋਈ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਦੇ ਇਕੱਠ ਵਿੱਚ ਆਕੇ ਨਹੀਂ ਰਲਿਆ ਸੀ।
9 ਇਸਰਾਏਲ ਦੇ ਲੋਕਾਂ ਨੇ ਗਿਣਤੀ ਕੀਤੀ ਕਿ ਕਿਹੜਾ ਉੱਥੇ ਸੀ ਅਤੇ ਕਿਹੜਾ ਨਹੀਂ ਸੀ। ਉਨ੍ਹਾਂ ਨੂੰ ਪਤਾ ਚੱਲਿਆ ਕਿ ਯਾਬੇਸ਼ ਗਿਲਆਦ ਦਾ ਉੱਥੇ ਕੋਈ ਵੀ ਬੰਦਾ ਨਹੀਂ ਸੀ।
10 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਾਬੇਸ਼ ਗਿਲਆਦ ਸ਼ਹਿਰ ਵੱਲ 12,000 ਸਿਪਾਹੀ ਭੇਜੇ। ਉਨ੍ਹਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਆਖਿਆ, “ਯਾਬੇਸ਼ ਗਿਲਆਦ ਨੂੰ ਜਾਓ ਅਤੇ ਆਪਣੀਆਂ ਤਲਵਾਰਾਂ ਨਾਲ ਉੱਥੇ ਰਹਿਣ ਵਾਲੇ ਹਰ ਬੰਦੇ ਨੂੰ ਮਾਰ ਦਿਉ, ਔਰਤਾਂ ਅਤੇ ਬੱਚਿਆਂ ਨੂੰ ਵੀ।
11 ਤੁਹਾਨੂੰ ਇਹ ਅਵੱਸ਼ ਕਰਨਾ ਚਾਹੀਦਾ ਹੈ! ਤੁਹਾਨੂੰ ਯਾਬੇਸ਼ ਗਿਲਆਦ ਦੇ ਹਰ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਹਰ ਉਸ ਔਰਤ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖੇ ਹੋਣ। ਪਰ ਕਿਸੇ ਉਸ ਔਰਤ ਨੂੰ ਨਾ ਮਾਰਨਾ ਜਿਸਨੇ ਕਦੇ ਵੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਾ ਰੱਖੇ ਹੋਣ।” ਇਸ ਲਈ ਸਿਪਾਹੀਆਂ ਨੇ ਇਵੇਂ ਹੀ ਕੀਤਾ।
12 ਉਨ੍ਹਾਂ 12,000 ਸਿਪਾਹੀਆਂ ਨੂੰ ਯਾਬੇਸ਼ ਗਿਲਆਦ ਨੂੰ ਸ਼ਹਿਰ ਵਿੱਚ 400 ਮੁਟਿਆਰਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਨੇ ਕਦੇ ਵੀ ਕਿਸੇ ਆਦਮੀ ਨਾਲ ਸੰਭੋਗ ਨਹੀਂ ਸੀ ਕੀਤਾ। ਸਿਪਾਹੀਆਂ ਨੇ ਇਨ੍ਹਾਂ ਔਰਤਾਂ ਨੂੰ ਸ਼ੀਲੋਹ ਦੇ ਡੇਰੇ ਵਿਖੇ ਲਿਆਂਦਾ। ਸ਼ੀਲੋਹ ਕਨਾਨ ਦੀ ਧਰਤੀ ਉੱਤੇ ਹੈ।
13 ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਇੱਕ ਸੁਨੇਹਾ ਘਲਿਆ। ਉੱਨ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਨਾਲ ਅਮਨ ਦੀ ਪੇਸ਼ਕਸ਼ ਕੀਤੀ। ਬਿਨਯਾਮੀਨ ਦੇ ਆਦਮੀ ਰਿੰਮੋਨ ਦੀ ਚੱਟਾਨ ਦੇ ਸਥਾਨ ਉੱਤੇ ਸਨ।
14 ਇਸ ਲਈ ਬਿਨਯਾਮੀਨ ਦੇ ਆਦਮੀ ਇਸਰਾਏਲ ਵਾਪਸ ਆ ਗਏ। ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦੇ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਨਹੀਂ ਸੀ। ਪਰ ਬਿਨਯਾਮੀਨ ਦੇ ਸਾਰੇ ਆਦਮੀਆਂ ਲਈ ਇਹ ਔਰਤਾਂ ਕਾਫ਼ੀ ਨਹੀਂ ਸਨ।
15 ਇਸਰਾਏਲ ਦੇ ਲੋਕਾਂ ਨੂੰ ਬਿਨਯਾਮੀਨ ਦੇ ਲੋਕਾਂ ਉੱਤੇ ਅਫ਼ਸੋਸ ਹੋਇਆ। ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦਰਮਿਆਨ ਵਿਥ ਬਣਾ ਦਿੱਤੀ ਸੀ।
16 ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਦੀਆਂ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ। ਅਸੀਂ ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਲਈ, ਜਿਹੜੇ ਹਾਲੇ ਜਿਉਂਦੇ ਹਨ, ਔਰਤਾਂ ਕਿੱਥੋਂ ਲਿਆ ਸੱਕਦੇ ਹਾਂ?
17 ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਨੂੰ ਜਿਹੜੇ ਹਾਲੇ ਜਿਉਂਦੇ ਹਨ, ਆਪਣੇ ਪਰਿਵਾਰਾਂ ਦੀ ਲੀਹ ਤੋਂਰਨ ਲਈ ਬੱਚਿਆਂ ਦੀ ਲੋੜ ਹੈ। ਅਜਿਹਾ ਅਵੱਸ਼ ਹੋਣਾ ਚਾਹੀਦਾ ਹੈ ਤਾਂ ਜੋ ਇਸਰਾਏਲ ਦਾ ਇੱਕ ਪਰਿਵਾਰ-ਸਮੂਹ ਮਰੇ ਨਾ!
18 ਪਰ ਅਸੀਂ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸੱਕਦੇ। ਅਸੀਂ ਇਸ ਗੱਲ ਦਾ ਇਕਰਾਰ ਕੀਤਾ ਹੈ ਉਸ ਬੰਦੇ ਦਾ ਬੁਰਾ ਹੋਵੇਗਾ ਜਿਹੜਾ ਕਿਸੇ ਬਿਨਯਾਮੀਨ ਦੇ ਆਦਮੀ ਨੂੰ ਪਤਨੀ ਦੇਵੇਗਾ।
19 ਸਾਨੂੰ ਇੱਕ ਵਿੱਚਾਰ ਸੁਝਿਆ ਹੈ! ਸ਼ੀਲੋਹ ਦੇ ਸ਼ਹਿਰ ਵਿਖੇ ਇਹ ਸਮਾਂ ਯਹੋਵਾਹ ਦੇ ਪਰਬ ਦਾ ਹੈ। ਇਹ ਪਰਬ ਉੱਥੇ ਹਰ ਸਾਲ ਮਨਾਇਆ ਜਾਂਦਾ ਹੈ।” ਸ਼ੀਲੋਹ ਦਾ ਸ਼ਹਿਰ ਬੈਤੇਲ ਸ਼ਹਿਰ ਦੇ ਉੱਤਰ ਵੱਲ ਹੈ, ਅਤੇ ਉਸ ਸੜਕ ਦੇ ਪੂਰਬ ਵੱਲ ਹੈ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਅਤੇ ਲਬੋਨਾਹ ਦੇ ਦੱਖਣ ਵੱਲ ਜਾਂਦੀ ਹੈ।
20 ਇਸ ਲਈ ਬਜ਼ੁਰਗਾਂ ਨੇ ਬਿਨਯਾਮੀਨ ਦੇ ਆਦਮੀਆਂ ਨੂੰ ਆਪਣੇ ਵਿੱਚਾਰ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, “ਜਾਓ ਅਤੇ ਅੰਗੂਰਾਂ ਦੇ ਬਾਗ ਵਿੱਚ ਜਾਕੇ ਛੁਪ ਜਾਵੋ।
21 ਉਸ ਸਮੇਂ ਦਾ ਧਿਆਨ ਰੱਖੋ ਜਦੋਂ ਉਤਸਵ ਵੇਲੇ ਮੁਟਿਆਰਾਂ ਨਾਚ ਵਿੱਚ ਹਿੱਸਾ ਲੈਣ ਲਈ ਸ਼ੀਲੋਹ ਤੋਂ ਬਾਹਰ ਆਉਂਦੀਆਂ ਹਨ। ਫ਼ੇਰ ਅੰਗੂਰਾਂ ਦੇ ਬਾਗਾਂ ਵਿੱਚੋਂ, ਜਿੱਥੇ ਤੁਸੀਂ ਛੁੱਪੇ ਹੋਏ ਹੋ, ਬਾਹਰ ਭੱਜ ਆਓ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਸ਼ੀਲੋਹ ਦੇ ਸ਼ਹਿਰ ਦੀ ਇੱਕ ਮੁਟਿਆਰ ਫ਼ੜ ਲੈਣੀ ਚਾਹੀਦੀ ਹੈ। ਉਨ੍ਹਾਂ ਮੁਟਿਆਰਾਂ ਨੂੰ ਬਿਨਯਾਮੀਨ ਦੀ ਧਰਤੀ ਉੱਤੇ ਲੈ ਜਾਇਓ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਉ।
22 ਉਨ੍ਹਾਂ ਮੁਟਿਆਰਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਣਗੇ। ਪਰ ਅਸੀਂ ਆਖਾਂਗੇ, ‘ਬਿਨਯਾਮੀਨ ਦੇ ਆਦਮੀਆਂ ਉੱਤੇ ਮਿਹਰਬਾਨੀ ਕਰੋ। ਉਨ੍ਹਾਂ ਨੂੰ ਉਨ੍ਹਾਂ ਮੁਟਿਆਰਾਂ ਨਾਲ ਸ਼ਾਦੀ ਕਰ ਲੈਣ ਦਿਉ। ਉਨ੍ਹਾਂ ਨੇ ਤੁਹਾਡੀਆਂ ਔਰਤਾਂ ਉੱਠਾ ਲਈਆਂ ਹਨ ਪਰ ਉਨ੍ਹਾਂ ਨੇ ਤੁਹਾਡੇ ਨਾਲ ਲੜਾਈ ਤਾਂ ਨਹੀਂ ਕੀਤੀ। ਉਨ੍ਹਾਂ ਨੇ ਔਰਤਾਂ ਇਸ ਲਈ ਉੱਠਾ ਲਈਆਂ ਹਨ ਤਾਂ ਜੋ ਤੁਹਾਡਾ ਪਰਮੇਸ਼ੁਰ ਨਾਲ ਕੀਤਾ ਇਕਰਾਰ ਨਾ ਟੁੱਟੇ। ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਉਨ੍ਹਾਂ ਨੂੰ ਸ਼ਾਦੀ ਕਰਨ ਲਈ ਔਰਤਾਂ ਨਹੀਂ ਦੇਵੋਂਗੇ-ਤੁਸੀਂ ਬਿਨਯਾਮੀਨ ਦੇ ਆਦਮੀਆਂ ਨੂੰ ਔਰਤਾਂ ਦਿੱਤੀਆਂ ਨਹੀਂ ਹਨ, ਉਨ੍ਹਾਂ ਨੇ ਤੁਹਾਡੇ ਕੋਲੋਂ ਔਰਤਾਂ ਖੋਹੀਆਂ ਹਨ! ਇਸ ਲਈ ਤੁਹਾਡਾ ਇਕਰਾਰ ਨਹੀਂ ਟੁੱਟਿਆ।’”
23 ਇਸ ਲਈ ਇਹੀ ਗੱਲ ਸੀ ਜਿਹੜੀ ਬਿਨਯਾਮੀਨ ਨੇ ਪਰਿਵਾਰ-ਸਮੂਹ ਨੇ ਕੀਤੀ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ ਹਰੇਕ ਆਦਮੀ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ। ਉਹ ਉਨ੍ਹਾਂ ਮੁਟਿਆਰਾਂ ਨੂੰ ਲੈ ਗਏ ਅਤੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਹ ਆਪਣੀ ਧਰਤੀ ਨੂੰ ਵਾਪਸ ਚੱਲੇ ਗਏ। ਬਿਨਯਾਮੀਨ ਦੇ ਆਦਮੀਆਂ ਨੇ ਉਸ ਧਰਤੀ ਵਿੱਚ ਆਪਣੇ ਸ਼ਹਿਰ ਮੁੜ ਵਸਾਏ, ਅਤੇ ਸ਼ਹਿਰਾਂ ਵਿੱਚ ਰਹਿਣ ਲੱਗੇ।
24 ਫ਼ੇਰ ਇਸਰਾਏਲ ਦੇ ਲੋਕ ਘਰਾਂ ਨੂੰ, ਆਪਣੀ ਖੁਦ ਦੀ ਧਰਤੀ ਅਤੇ ਆਪਣੇ ਖੁਦ ਦੇ ਪਰਿਵਾਰ-ਸਮੂਹ, ਅਤੇ ਆਪਣੇ ਖੁਦ ਦੇ ਨਿਵਾਸ ਨੂੰ ਵਾਪਸ ਚੱਲੇ ਗਏ।
25 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਇਸ ਲਈ ਹਰ ਕੋਈ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।
1 Now the men of Israel had sworn in Mizpeh, saying, There shall not any of us give his daughter unto Benjamin to wife.
2 And the people came to the house of God, and abode there till even before God, and lifted up their voices, and wept sore;
3 And said, O Lord God of Israel, why is this come to pass in Israel, that there should be to day one tribe lacking in Israel?
4 And it came to pass on the morrow, that the people rose early, and built there an altar, and offered burnt offerings and peace offerings.
5 And the children of Israel said, Who is there among all the tribes of Israel that came not up with the congregation unto the Lord? For they had made a great oath concerning him that came not up to the Lord to Mizpeh, saying, He shall surely be put to death.
6 And the children of Israel repented them for Benjamin their brother, and said, There is one tribe cut off from Israel this day.
7 How shall we do for wives for them that remain, seeing we have sworn by the Lord that we will not give them of our daughters to wives?
8 And they said, What one is there of the tribes of Israel that came not up to Mizpeh to the Lord? And, behold, there came none to the camp from Jabesh-gilead to the assembly.
9 For the people were numbered, and, behold, there were none of the inhabitants of Jabesh-gilead there.
10 And the congregation sent thither twelve thousand men of the valiantest, and commanded them, saying, Go and smite the inhabitants of Jabesh-gilead with the edge of the sword, with the women and the children.
11 And this is the thing that ye shall do, Ye shall utterly destroy every male, and every woman that hath lain by man.
12 And they found among the inhabitants of Jabesh-gilead four hundred young virgins, that had known no man by lying with any male: and they brought them unto the camp to Shiloh, which is in the land of Canaan.
13 And the whole congregation sent some to speak to the children of Benjamin that were in the rock Rimmon, and to call peaceably unto them.
14 And Benjamin came again at that time; and they gave them wives which they had saved alive of the women of Jabesh-gilead: and yet so they sufficed them not.
15 And the people repented them for Benjamin, because that the Lord had made a breach in the tribes of Israel.
16 Then the elders of the congregation said, How shall we do for wives for them that remain, seeing the women are destroyed out of Benjamin?
17 And they said, There must be an inheritance for them that be escaped of Benjamin, that a tribe be not destroyed out of Israel.
18 Howbeit we may not give them wives of our daughters: for the children of Israel have sworn, saying, Cursed be he that giveth a wife to Benjamin.
19 Then they said, Behold, there is a feast of the Lord in Shiloh yearly in a place which is on the north side of Beth-el, on the east side of the highway that goeth up from Beth-el to Shechem, and on the south of Lebonah.
20 Therefore they commanded the children of Benjamin, saying, Go and lie in wait in the vineyards;
21 And see, and, behold, if the daughters of Shiloh come out to dance in dances, then come ye out of the vineyards, and catch you every man his wife of the daughters of Shiloh, and go to the land of Benjamin.
22 And it shall be, when their fathers or their brethren come unto us to complain, that we will say unto them, Be favourable unto them for our sakes: because we reserved not to each man his wife in the war: for ye did not give unto them at this time, that ye should be guilty.
23 And the children of Benjamin did so, and took them wives, according to their number, of them that danced, whom they caught: and they went and returned unto their inheritance, and repaired the cities, and dwelt in them.
24 And the children of Israel departed thence at that time, every man to his tribe and to his family, and they went out from thence every man to his inheritance.
25 In those days there was no king in Israel: every man did that which was right in his own eyes.
Judges 13 in Tamil and English
1 ਸਮਸੂਠ ਦਾ ਜਨਮ ਫ਼ੇਰ ਤੋਂ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਮੰਨੀਆਂ ਜਾਂਦੀਆਂ ਸਨ। ਇਸ ਲਈ ਯਹੋਵਾਹ ਨੇ 40 ਵਰ੍ਹਿਆਂ ਲਈ ਉਨ੍ਹਾਂ ਨੂੰ ਫ਼ਲਸਤੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ।
And the children of Israel did evil again in the sight of the Lord; and the Lord delivered them into the hand of the Philistines forty years.
2 ਉੱਥੇ ਸਾਰਾਹ ਸ਼ਹਿਰ ਦਾ ਇੱਕ ਬੰਦਾ ਸੀ। ਉਸ ਬੰਦੇ ਦਾ ਨਾਮ ਮਾਨੋਆਹ ਸੀ। ਉਹ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਮਾਨੋਆਹ ਦੀ ਇੱਕ ਪਤਨੀ ਸੀ। ਪਰ ਉਸ ਦੇ ਕੋਈ ਔਲਾਦ ਨਹੀਂ ਸੀ।
And there was a certain man of Zorah, of the family of the Danites, whose name was Manoah; and his wife was barren, and bare not.
3 ਯਹੋਵਾਹ ਦਾ ਦੂਤ ਮਾਨੋਆਹ ਦੀ ਪਤਨੀ ਸਾਹਮਣੇ ਪ੍ਰਗਟ ਹੋਇਆ। ਉਸ ਨੇ ਆਖਿਆ, “ਤੇਰੀ ਹਾਲੇ ਤੀਕ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ।
And the angel of the Lord appeared unto the woman, and said unto her, Behold now, thou art barren, and bearest not: but thou shalt conceive, and bear a son.
4 ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਅਜਿਹਾ ਭੋਜਨ ਨਾ ਕਰੀਂ ਜਿਹੜਾ ਨਾਪਾਕ ਹੈ।
Now therefore beware, I pray thee, and drink not wine nor strong drink, and eat not any unclean thing:
5 ਕਿਉਂਕਿ ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਉਹ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਜਾਵੇਗਾ ਉਹ ਨਜ਼ੀਰ ਹੋਵੇਗਾ। ਤੂੰ ਕਦੇ ਵੀ ਉਸ ਦੇ ਵਾਲ ਨਾ ਕੱਟੀ। ਉਹ ਜੰਮਣ ਤੋਂ ਪਹਿਲਾਂ ਹੀ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ। ਉਹ ਇਸਰਾਏਲ ਦੇ ਲੋਕਾਂ ਨੂੰ ਫ਼ਲਿਸਤੀ ਲੋਕਾਂ ਦੀ ਤਾਕਤ ਤੋਂ ਬਚਾਵੇਗਾ।”
For, lo, thou shalt conceive, and bear a son; and no razor shall come on his head: for the child shall be a Nazarite unto God from the womb: and he shall begin to deliver Israel out of the hand of the Philistines.
6 ਫ਼ੇਰ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਜੋ ਕੁਝ ਵਾਪਰਿਆ ਸੀ, ਉਸ ਨੂੰ ਦੱਸ ਦਿੱਤਾ। ਉਸ ਨੇ ਆਖਿਆ, “ਪਰਮੇਸ਼ੁਰ ਵੱਲੋਂ ਇੱਕ ਬੰਦਾ ਮੇਰੇ ਕੋਲ ਆਇਆ। ਉਹ ਪਰਮੇਸ਼ੁਰ ਦਾ ਫ਼ਰਿਸ਼ਤਾ ਜਾਪਦਾ ਸੀ। ਉਸ ਨੇ ਮੈਨੂੰ ਭੈਭੀਤ ਕਰ ਦਿੱਤਾ। ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਦਾ ਸੀ। ਉਸ ਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ।
Then the woman came and told her husband, saying, A man of God came unto me, and his countenance was like the countenance of an angel of God, very terrible: but I asked him not whence he was, neither told he me his name:
7 ਪਰ ਉਸ ਨੇ ਮੈਨੂੰ ਆਖਿਆ, ‘ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਕੋਈ ਨਾਪਾਕ ਭੋਜਨ ਨਾ ਕਰੀਂ। ਕਿਉਂਕਿ ਇਹ ਲੜਕਾ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਹੋਵੇਗਾ। ਇਹ ਲੜਕਾ ਆਪਣੇ ਜਨਮ ਤੋਂ ਪਹਿਲਾਂ ਤੋਂ ਅਤੇ ਮੌਤ ਦੇ ਦਿਨ ਤੀਕ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ।’”
But he said unto me, Behold, thou shalt conceive, and bear a son; and now drink no wine nor strong drink, neither eat any unclean thing: for the child shall be a Nazarite to God from the womb to the day of his death.
8 ਤਾਂ ਮਾਨੋਆਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਯਹੋਵਾਹ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਪਰਮੇਸ਼ੁਰ ਦੇ ਬੰਦੇ ਨੂੰ ਇੱਕ ਵਾਰੀ ਫ਼ੇਰ ਸਾਡੇ ਕੋਲ ਭੇਜੋ। ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਇਹ ਸਿੱਖਾਵੇ ਕਿ ਅਸੀਂ ਉਸ ਲੜਕੇ ਲਈ ਕੀ ਕਰੀਏ, ਜਿਹੜਾ ਛੇਤੀ ਹੀ ਪੈਦਾ ਹੋਣ ਵਾਲਾ ਹੈ।”
Then Manoah intreated the Lord, and said, O my Lord, let the man of God which thou didst send come again unto us, and teach us what we shall do unto the child that shall be born.
9 ਪਰਮੇਸ਼ੁਰ ਨੇ ਮਾਨੋਆਹ ਦੀ ਪ੍ਰਾਰਥਨਾ ਸੁਣ ਲਈ। ਪਰਮੇਸ਼ੁਰ ਦਾ ਦੂਤ ਇੱਕ ਵਾਰ ਫ਼ੇਰ ਔਰਤ ਕੋਲ ਆਇਆ। ਉਹ ਇੱਕ ਖੇਤ ਅੰਦਰ ਬੈਠੀ ਹੋਈ ਸੀ ਅਤੇ ਉਸਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ।
And God hearkened to the voice of Manoah; and the angel of God came again unto the woman as she sat in the field: but Manoah her husband was not with her.
10 ਇਸ ਲਈ ਉਹ ਔਰਤ ਆਪਣੇ ਪਤੀ ਨੂੰ ਭੱਜਕੇ ਦੱਸਣ ਗਈ, “ਉਹ ਆਦਮੀ ਵਾਪਸ ਆ ਗਿਆ ਹੈ! ਉਹੀ ਬੰਦਾ ਜਿਹੜਾ ਪਿੱਛਲੇ ਦਿਨ ਮੇਰੇ ਕੋਲ ਆਇਆ ਸੀ ਇੱਥੇ ਹੀ ਹੈ!”
And the woman made haste, and ran, and shewed her husband, and said unto him, Behold, the man hath appeared unto me, that came unto me the other day.
11 ਮਾਨੋਆਹ ਉੱਠ ਪਿਆ ਅਤੇ ਆਪਣੀ ਪਤਨੀ ਦੇ ਪਿੱਛੇ-ਪਿੱਛੇ ਗਿਆ। ਜਦੋਂ ਉਹ ਉਸ ਆਦਮੀ ਕੋਲ ਅਇਆ। ਉਸ ਨੇ ਆਖਿਆ, “ਕੀ ਤੂੰ ਉਹੀ ਆਦਮੀ ਹੈਂ ਜਿਸਨੇ ਪਹਿਲਾਂ ਮੇਰੀ ਪਤਨੀ ਨਾਲ ਗੱਲ ਕੀਤੀ ਸੀ?” ਦੂਤ ਨੇ ਆਖਿਆ, “ਮੈਂ ਹੀ ਹਾਂ।”
And Manoah arose, and went after his wife, and came to the man, and said unto him, Art thou the man that spakest unto the woman? And he said, I am.
12 ਇਸ ਲਈ ਮਾਨੋਆਹ ਨੇ ਆਖਿਆ, “ਮੈਨੂੰ ਆਸ ਹੈ ਕਿ ਜੋ ਤੂੰ ਆਖਦਾ ਹੈਂ ਉਹੀ ਵਾਪਰੇਗਾ। ਮੈਨੂੰ ਦੱਸ ਕਿ ਇਹ ਲੜਕਾ ਕਿਹੋ ਜਿਹੀ ਜ਼ਿੰਦਗੀ ਜੀਵੇਗਾ? ਉਹ ਕੀ ਕਰੇਗਾ?”
And Manoah said, Now let thy words come to pass. How shall we order the child, and how shall we do unto him?
13 ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਤੇਰੀ ਪਤਨੀ ਨੂੰ ਉਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਜੋ ਮੈਂ ਆਖੀਆਂ ਸਨ।
And the angel of the Lord said unto Manoah, Of all that I said unto the woman let her beware.
14 ਉਸ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਅੰਗੂਰੀ ਵੇਲ ਉੱਤੇ ਪੈਦਾ ਹੁੰਦੀ ਹੈ। ਉਸ ਨੂੰ ਮੈਅ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ। ਉਸ ਨੂੰ ਕੋਈ ਵੀ ਨਾਪਾਕ ਭੋਜਨ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸਦਾ ਮੈਂ ਆਦੇਸ਼ ਦਿੱਤਾ ਹੈ।”
She may not eat of any thing that cometh of the vine, neither let her drink wine or strong drink, nor eat any unclean thing: all that I commanded her let her observe.
15 ਫ਼ੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਚਿਰ ਠਹਿਰੋ। ਅਸੀਂ ਤੁਹਾਡੇ ਲਈ ਭੋਜਨ ਵਾਸਤੇ ਇੱਕ ਬੱਕਰਾ ਰਿੰਨਣਾ ਚਾਹੁੰਦੇ ਹਾਂ।”
And Manoah said unto the angel of the Lord, I pray thee, let us detain thee, until we shall have made ready a kid for thee.
16 ਤਦ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਜੇ ਤੂੰ ਮੈਨੂੰ ਜਾਣ ਤੋਂ ਰੋਕੇਂਗਾ ਵੀ ਤਾਂ ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ। ਪਰ ਜੇ ਤੂੰ ਕੁਝ ਭੇਟ ਕਰਨਾ ਹੀ ਚਾਹੁੰਦਾ ਹੈਂ ਤਾਂ ਯਹੋਵਾਹ ਨੂੰ ਇੱਕ ਹੋਮ ਦੀ ਭੇਟ ਚੜ੍ਹਾ।” (ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਸੀ।)
And the angel of the Lord said unto Manoah, Though thou detain me, I will not eat of thy bread: and if thou wilt offer a burnt offering, thou must offer it unto the Lord. For Manoah knew not that he was an angel of the Lord.
17 ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ? ਅਸੀਂ ਜਾਨਣਾ ਚਾਹੁੰਦੇ ਹਾਂ ਤਾਂ ਜੋ ਤੇਰੀਆਂ ਆਖੀਆਂ ਸਾਰੀਆਂ ਗੱਲਾਂ ਸੱਚਮੁੱਚ ਵਾਪਰ ਜਾਣ, ਅਸੀਂ ਤੇਰਾ ਆਦਰ ਕਰ ਸੱਕੀਏ!”
And Manoah said unto the angel of the Lord, What is thy name, that when thy sayings come to pass we may do thee honour?
18 ਯਹੋਵਾਹ ਦੇ ਦੂਤ ਨੇ ਆਖਿਆ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋਂ? ਇਹ ਗੁਪਤ ਹੈ ਅਤੇ ਇਹ ਸਮਝ ਤੋਂ ਪਾਰ ਹੈ।”
And the angel of the Lord said unto him, Why askest thou thus after my name, seeing it is secret?
19 ਤਾਂ ਮਾਨੋਆਹ ਨੇ ਇੱਕ ਚੱਟਾਨ ਉੱਤੇ ਬੱਕਰੀ ਦੀ ਬਲੀ ਦਿੱਤੀ। ਉਸ ਨੇ ਯਹੋਵਾਹ ਨੂੰ ਬੱਕਰੀ ਅਤੇ ਅਨਾਜ ਦੀ ਭੇਟ ਚੜ੍ਹਾਈ ਫ਼ੇਰ ਯਹੋਵਾਹ ਨੇ ਕੁਝ ਅਦਭੁਤ ਕੀਤਾ, ਜਦੋਂ ਮਾਨੋਆਹ ਅਤੇ ਉਸਦੀ ਪਤਨੀ ਵੇਖ ਰਹੇ ਸਨ।
So Manoah took a kid with a meat offering, and offered it upon a rock unto the Lord: and the angel did wondrously; and Manoah and his wife looked on.
20 ਮਾਨੋਆਹ ਅਤੇ ਉਸਦੀ ਪਤਨੀ ਜੋ ਵਾਪਰ ਰਿਹਾ ਸੀ ਉਸ ਵੱਲ ਦੇਖ ਰਹੇ ਸਨ। ਜਿਉਂ ਹੀ ਜਗਵੇਦੀ ਤੋਂ ਲਾਟਾਂ ਉੱਠੀਆਂ, ਯਹੋਵਾਹ ਦਾ ਦੂਤ ਲਾਟਾਂ ਵਿੱਚੋਂ ਹੋਕੇ ਆਕਾਸ਼ ਨੂੰ ਉਤਾਹਾਂ ਚੱਲਿਆ ਗਿਆ! ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਇਹ ਦੇਖਿਆ, ਉਹ ਜ਼ਮੀਨ ਉੱਤੇ ਝੁਕ ਗਏ।
For it came to pass, when the flame went up toward heaven from off the altar, that the angel of the Lord ascended in the flame of the altar. And Manoah and his wife looked on it, and fell on their faces to the ground.
21 ਆਖਰਕਾਰ ਮਾਨੋਆਹ ਨੂੰ ਸਮਝ ਆ ਗਈ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਹੀ ਸੀ। ਯਹੋਵਾਹ ਦਾ ਦੂਤ ਫ਼ੇਰ ਕਦੇ ਮਾਨੋਆਹ ਦੇ ਸਾਹਮਣੇ ਪ੍ਰਗਟ ਨਹੀਂ ਹੋਇਆ।
But the angel of the Lord did no more appear to Manoah and to his wife. Then Manoah knew that he was an angel of the Lord.
22 ਮਾਨੋਆਹ ਨੇ ਆਪਣੀ ਪਤਨੀ ਨੂੰ ਆਖਿਆ, “ਅਸੀਂ ਪਰਮੇਸ਼ੁਰ ਦਾ ਦੀਦਾਰ ਕੀਤਾ ਹੈ! ਅਸੀਂ ਕਿਸੇ ਕਾਰਣ ਅਵੱਸ਼ ਮਰ ਜਾਵਾਂਗੇ!”
And Manoah said unto his wife, We shall surely die, because we have seen God.
23 ਪਰ ਉਸਦੀ ਪਤਨੀ ਨੇ ਉਸ ਨੂੰ ਆਖਿਆ, “ਯਹੋਵਾਹ ਸਾਨੂੰ ਮਾਰਨਾ ਨਹੀਂ ਚਾਹੁੰਦਾ। ਜੇ ਯਹੋਵਾਹ ਸਾਨੂੰ ਮਾਰਨਾ ਚਾਹੁੰਦਾ ਤਾਂ ਉਸ ਨੇ ਸਾਡੀ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਪ੍ਰਵਾਨ ਨਹੀਂ ਕਰਨੀ ਸੀ। ਉਸ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਦਰਸਾਉਣੀਆਂ ਸਨ। ਅਤੇ ਉਸ ਨੇ ਸਾਨੂੰ ਇਹ ਗੱਲਾਂ ਨਹੀਂ ਦੱਸਣੀਆਂ ਸਨ।”
But his wife said unto him, If the Lord were pleased to kill us, he would not have received a burnt offering and a meat offering at our hands, neither would he have shewed us all these things, nor would as at this time have told us such things as these.
24 ਇਸ ਲਈ ਔਰਤ ਦੇ ਇੱਕ ਲੜਕਾ ਪੈਦਾ ਹੋਇਆ। ਉਸ ਨੇ ਉਸਦਾ ਨਾਮ ਸਮਸੂਨ ਰੱਖਿਆ। ਸਮਸੂਨ ਵੱਡਾ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ।
And the woman bare a son, and called his name Samson: and the child grew, and the Lord blessed him.
25 ਯਹੋਵਾਹ ਦੇ ਆਤਮੇ ਨੇ ਸਮਸੂਨ ਅੰਦਰ ਉਦੋਂ ਹੀ ਕਾਰਜ ਕਰਨਾ ਆਰੰਭ ਕਰ ਦਿੱਤਾ ਜਦੋਂ ਉਹ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਵਿੱਚਕਾਰ ਮਹਨੇਹ ਦਾਨ ਵਿੱਚ ਸੀ।
And the Spirit of the Lord began to move him at times in the camp of Dan between Zorah and Eshtaol.