Index
Full Screen ?
 

Jude 1:23 in Punjabi

Jude 1:23 Punjabi Bible Jude Jude 1

Jude 1:23
ਤੁਹਾਨੂੰ ਕੁਝ ਲੋਕਾਂ ਨੂੰ ਬਚਾਉਣ ਦੀ ਲੋੜ ਹੈ। ਤੁਸੀਂ ਇਨ੍ਹਾਂ ਨੂੰ ਅੱਗ ਵਿੱਚੋਂ ਬਾਹਰ ਕੱਢ ਰਹੇ ਹੋਵੋਂਗੇ। ਪਰ ਤੁਹਾਨੂੰ ਉਦੋਂ ਸਾਵੱਧਾਨ ਰਹਿਣ ਦੀ ਲੋੜ ਹੈ ਜਦੋਂ ਤੁਸੀਂ ਹੋਰਨਾਂ ਲੋਕਾਂ ਦੀ ਸਹਾਇਤਾ ਕਰਦੇ ਹੋਵੋਂਗੇ। ਉਨ੍ਹਾਂ ਦੇ ਕੱਪੜਿਆਂ ਨੂੰ ਵੀ ਨਫ਼ਰਤ ਕਰੋ ਜੋ ਕਿ ਉਨ੍ਹਾਂ ਦੀਆਂ ਭ੍ਰਸ਼ਟ ਕਰਨੀਆਂ ਦੁਆਰਾ ਗੰਦੇ ਹਨ।

And
οὓςhousoos
others
δὲdethay
save
ἐνenane
with
φόβῳphobōFOH-voh
fear,
σῴζετε,sōzeteSOH-zay-tay
pulling
ἐκekake
them
out
of
τοῦtoutoo
the
πυρὸςpyrospyoo-ROSE
fire;
ἁρπάζοντεςharpazontesahr-PA-zone-tase
hating
μισοῦντεςmisountesmee-SOON-tase
even
καὶkaikay
the
τὸνtontone
garment
ἀπὸapoah-POH
spotted
τῆςtēstase
by
σαρκὸςsarkossahr-KOSE
the
ἐσπιλωμένονespilōmenonay-spee-loh-MAY-none
flesh.
χιτῶναchitōnahee-TOH-na

Cross Reference

Revelation 3:4
ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ।

Amos 4:11
“ਮੈਂ ਤੁਹਾਨੂੰ ਵੀ ਉਵੇਂ ਹੀ ਬਰਬਾਦ ਕੀਤਾ ਜਿਵੇਂ ਮੈਂ ਸਦੂਮ ਅਤੇ ਗੋਮੋਰਾਹ ਨੂੰ ਤਬਾਹ ਕੀਤਾ ਸੀ। ਇਹ ਦੋ ਸ਼ਹਿਰ ਪੂਰੀ ਤਰ੍ਹਾਂ ਤਬਾਹ ਕੀਤੇ ਗਏ ਸਨ। ਤੁਸੀਂ ਬਲਦੀ ਅੱਗ ’ਚੋਂ ਕੱਢੀ ਸੜੀ ਹੋਈ ਲੱਕੜ ਵਾਂਗ ਸੀ, ਪਰ ਤਦ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਾ ਪਰਤੇ।” ਯਹੋਵਾਹ ਨੇ ਇਹ ਸ਼ਬਦ ਆਖੇ।

1 Timothy 4:16
ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰੱਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸੱਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।

1 Corinthians 3:15
ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।

2 Corinthians 7:10
ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁੱਖ ਨਹੀਂ ਹੋ ਸੱਕਦਾ। ਜਿਹੜੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ।

1 Corinthians 5:3
ਮੇਰਾ ਸਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰੱਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਨਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉੱਥੇ ਹੀ ਸੀ।

Leviticus 13:47
“ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸੱਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸੱਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸੱਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸੱਕਦਾ ਹੈ।

Revelation 3:18
ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ।

2 Thessalonians 3:14
ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ। ਉਸ ਵਿਅਕਤੀ ਨਾਲ ਸੰਗਤ ਨਾ ਕਰੋ। ਤਾਂ ਜੋ ਉਹ ਸ਼ਰਮਿੰਦਾ ਹੋਵੇਗਾ।

1 Corinthians 15:33
ਮੂਰਖ ਨਾ ਬਣੋ, “ਬੁਰੀ ਸੰਗਤ ਚੰਗੀਆਂ ਆਦਤਾਂ ਨੂੰ ਤਬਾਹ ਕਰ ਦਿੰਦੀ ਹੈ।”

1 Corinthians 5:9
ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਹਾਨੂੰ ਉਨ੍ਹਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜਿਹੜੇ ਜਿਨਸੀ ਪਾਪ ਕਰਦੇ ਹਨ।

Romans 11:14
ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸੱਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸੱਕਾਂਗਾ।

Zechariah 3:2
ਫ਼ਿਰ ਯਹੋਵਾਹ ਦੇ ਦੂਤ ਨੇ ਸ਼ਤਾਨ ਨੂੰ ਆਖਿਆ, “ਸ਼ਤਾਨ ਯਹੋਵਾਹ ਤੈਨੂੰ ਝਿੜਕਦਾ ਹੈ ਯਹੋਵਾਹ ਤੈਨੂੰ ਝਿੜਕਦਾ ਹੈ ਅਤੇ ਆਖਦਾ ਕਿ ਤੂੰ ਗ਼ਲਤ ਹੈਂ। ਯਹੋਵਾਹ ਨੇ ਯਰੂਸ਼ਲਮ ਨੂੰ ਆਪਣੇ ਖਾਸ ਸ਼ਹਿਰ ਵਜੋਂ ਚੁਣਿਆ। ਉਸ ਨੇ ਉਸ ਸ਼ਹਿਰ ਨੂੰ ਬਚਾਇਆ-ਇਹ ਅੱਗ ਚੋ ਬਾਹਰ ਕੱਢੀ ਬਲਦੀ ਲੱਕੜ ਵਾਂਗ ਸੀ।”

Lamentations 4:14
ਨਬੀ ਅਤੇ ਜਾਜਕ, ਅੰਨ੍ਹਿਆਂ ਵਾਂਗਰਾਂ ਗਲੀਆਂ ਅੰਦਰ ਭਟਕਦੇ ਫ਼ਿਰਦੇ ਸਨ। ਉਹ ਖੂਨ ਨਾਲ ਕਲੰਕਤ ਹੋ ਗਏ ਸਨ, ਤਾਂ ਜੋ ਲੋਕ ਉਨ੍ਹਾਂ ਦੇ ਕੱਪੜੇ ਛੂਹ ਵੀ ਨਾ ਸੱਕਣ।

Isaiah 64:6
ਅਸੀਂ ਸਾਰੇ ਹੀ ਪਾਪ ਨਾਲ ਨਾਪਾਕ ਹਾਂ। ਸਾਡੇ ਨੇਕ ਅਮਲ ਵੀ ਪਵਿੱਤਰ ਨਹੀਂ ਹਨ ਉਹ ਖੂਨ ਨਾਲ ਭਰੇ ਗੋਦੜੇ ਵਰਗੇ ਹਨ। ਅਸੀਂ ਸਾਰੇ ਹੀ ਮੁਰਦਾ ਪਤਿਆਂ ਵ੍ਵਰਗੇ ਹਾਂ। ਸਾਡੇ ਪਾਪਾਂ ਨੇ ਸਾਨੂੰ ਹਵਾ ਵਾਂਗ ਉਡਾਇਆ ਹੈ।

Leviticus 15:17
ਜੇ ਵੀਰਜ ਕਿਸੇ ਕੱਪੜੇ ਜਾਂ ਚਮੜੇ ਉੱਤੇ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ। ਇਹ ਸ਼ਾਮ ਤੱਕ ਪਲੀਤ ਰਹੇਗਾ।

Leviticus 14:47
ਜੇ ਕੋਈ ਬੰਦਾ ਉਸ ਘਰ ਵਿੱਚ ਭੋਜਨ ਕਰਦਾ ਹੈ ਜਾਂ ਲੇਟ ਜਾਂਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ।

Chords Index for Keyboard Guitar