Jonah 4:7
ਅਗਲੀ ਸਵੇਰ ਪਰਮੇਸ਼ੁਰ ਨੇ ਇਸ ਬੂਟੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ ਤਾਂ ਕੀੜੇ ਨੇ ਉਸ ਬੂਟੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੂਟਾ ਸੁੱਕ ਸੜ ਗਿਆ।
But God | וַיְמַ֤ן | wayman | vai-MAHN |
prepared | הָֽאֱלֹהִים֙ | hāʾĕlōhîm | ha-ay-loh-HEEM |
a worm | תּוֹלַ֔עַת | tôlaʿat | toh-LA-at |
morning the when | בַּעֲל֥וֹת | baʿălôt | ba-uh-LOTE |
rose | הַשַּׁ֖חַר | haššaḥar | ha-SHA-hahr |
day, next the | לַֽמָּחֳרָ֑ת | lammāḥŏrāt | la-ma-hoh-RAHT |
and it smote | וַתַּ֥ךְ | wattak | va-TAHK |
אֶת | ʾet | et | |
gourd the | הַקִּֽיקָי֖וֹן | haqqîqāyôn | ha-kee-ka-YONE |
that it withered. | וַיִּיבָֽשׁ׃ | wayyîbāš | va-yee-VAHSH |
Cross Reference
Joel 1:12
ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ ਅੰਜੀਰ ਦੇ ਦ੍ਰੱਖਤ ਸੁੱਕ ਰਹੇ ਹਨ ਖੇਤ ਦੇ ਸਾਰੇ ਦ੍ਰੱਖਤ ਅਨਾਰ, ਖਜੂਰ ਅਤੇ ਸੇਬ ਸੁੱਕ ਗਏ ਹਨ। ਅਤੇ ਲੋਕਾਂ ਚੋ ਖੁਸ਼ੀ ਨਾਂ ਦੀ ਚੀਜ਼ ਮਰ ਗਈ ਹੈ।
Job 1:21
ਉਸ ਨੇ ਆਖਿਆ: “ਜਦੋਂ ਮੈਂ ਇਸ ਦੁਨੀਆਂ ਵਿੱਚ ਜੰਮਿਆ ਸਾਂ, ਤਾਂ ਮੈਂ ਨੰਗਾ ਸਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਸੀ। ਜਦੋਂ ਮੈਂ ਮਰਾਂਗਾ ਤੇ ਇਸ ਦੁਨੀਆਂ ਨੂੰ ਛੱਡਾਂਗਾ, ਮੈਂ ਨੰਗਾ ਹੋਵਾਂਗਾ ਤੇ ਮੇਰੇ ਕੋਲ ਕੁਝ ਵੀ ਨਹੀਂ ਹੋਵੇਗਾ। ਯਹੋਵਾਹ ਦਿੰਦਾ ਹੈ, ਯਹੋਵਾਹ ਹੀ ਲੈ ਲੈਂਦਾ ਹੈ। ਯਹੋਵਾਹ ਦੇ ਨਾਮ ਦੀ ਉਸਤਤ ਕਰੋ!”
Psalm 30:6
ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ, ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
Psalm 90:5
ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ। ਅਸੀਂ ਘਾਹ ਦੀ ਤਰ੍ਹਾਂ ਹਾਂ।
Psalm 102:10
ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ। ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।
Isaiah 40:6
ਇੱਕ ਆਵਾਜ਼ ਨੇ ਆਖਿਆ, “ਬੋਲੋ!” ਇਸ ਲਈ ਇੱਕ ਬੰਦੇ ਨੇ ਪੁੱਛਿਆ, “ਮੈਂ ਕੀ ਆਖਾਂ?” ਆਵਾਜ਼ ਨੇ ਜਵਾਬ ਦਿੱਤਾ, “ਲੋਕ ਸਦਾ ਲਈ ਨਹੀਂ ਰਹਿੰਦੇ ਉਹ ਸਾਰੇ ਹੀ ਘਾਹ ਫ਼ੂਸ ਵਰਗੇ ਹਨ। ਅਤੇ ਉਨ੍ਹਾਂ ਦੀ ਚੰਗਿਆਈ ਜੰਗਲੀ ਫ਼ੁੱਲ ਵਰਗੀ ਹੈ।