Sign in / My account

Jonah 1:7-13 in Punjabi

Jonah 1:7
ਤੂਫ਼ਾਨ ਆਉਣ ਦਾ ਕਾਰਣ? ਤਦ ਆਦਮੀ ਇੱਕ-ਦੂਸਰੇ ਨੂੰ ਆਖਣ ਲੱਗੇ, “ਸਾਨੂੰ ਇਸ ਮੁਸੀਬਤ ਦੇ ਕਾਰਣ ਨੂੰ ਜਾਨਣ ਵਾਸਤੇ ਗੁਣੇ ਸੁੱਟਣੇ ਚਾਹੀਦੇ ਹਨ।” ਤਾਂ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਿਆਂ ਤੋਂ ਪਤਾ ਲੱਗਾ ਕਿ ਇਸ ਮੁਸੀਬਤ ਦਾ ਕਾਰਣ ਯੂਨਾਹ ਸੀ।

Jonah 1:8
ਤਦ ਉਨ੍ਹਾਂ ਨੇ ਯੂਨਾਹ ਨੂੰ ਆਖਿਆ, “ਤੇਰੇ ਕਾਰਣ, ਅਸੀਂ ਸਾਰੇ ਮੁਸੀਬਤ ਵਿੱਚ ਹਾਂ। ਇਸ ਲਈ ਤੂੰ ਸਾਨੂੰ ਦੱਸ: ਤੇਰਾ ਧਂਦਾ ਕੀ ਹੈ? ਤੂੰ ਕਿੱਥੋਂ ਆ ਰਿਹਾ ਹੈਂ? ਅਤੇ ਤੂੰ ਕਿਸ ਕੌਮ ਤੋਂ ਹੈਂ?”

Jonah 1:9
ਯੂਨਾਹ ਨੇ ਆਦਮੀਆਂ ਨੂੰ ਆਖਿਆ, “ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਦਾ ਹਾਂ ਜੋ ਕਿ ਅਕਾਸ਼ ਦਾ ਪਰਮੇਸ਼ੁਰ ਹੈ। ਉਹ ਸਮੁੰਦਰ ਅਤੇ ਜ਼ਮੀਨ ਦਾ ਸਿਰਜਣਹਾਰ ਹੈ।”

Jonah 1:10
ਯੂਨਾਹ ਨੇ ਆਦਮੀਆਂ ਨੂੰ ਦੱਸਿਆ ਕਿ ਉਹ ਯਹੋਵਾਹ ਤੋਂ ਭੱਜ ਰਿਹਾ ਸੀ। ਜਦੋਂ ਉਨ੍ਹਾਂ ਨੇ ਇਹ ਸੁਣਿਆ, ਉਹ ਬਹੁਤ ਡਰ ਗਏ। ਅਤੇ ਪੁੱਛਿਆ, “ਪਰਮੇਸ਼ੁਰ ਦੇ ਵਿਰੁੱਧ ਤੂੰ ਕੀ ਬਦ-ਕਰਨੀ ਕੀਤੀ ਹੈ?”

Jonah 1:11
ਸਮੁੰਦਰ ਵਿੱਚ ਲਹਿਰਾਂ ਅਤੇ ਹਵਾ ਹੋਰ ਵੀ ਭਿਅੰਕਰ ਹੁੰਦੀਆਂ ਜਾ ਰਹੀਆਂ ਸਨ। ਤਾਂ ਆਦਮੀਆਂ ਨੇ ਯੂਨਾਹ ਨੂੰ ਆਖਿਆ, “ਅਸੀਂ ਹੁਣ ਆਪਣੇ ਬਚਾਓ ਲਈ ਕੀ ਕਰੀਏ? ਅਸੀਂ ਸਮੁੰਦਰ ਨੂੰ ਸਾਂਤ ਕਰਨ ਦੀ ਖਾਤਰ ਤੇਰੇ ਨਾਲ ਕੀ ਕਰੀਏ।”

Jonah 1:12
ਯੂਨਾਹ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਮੈਂ ਕੁਝ ਗ਼ਲਤ ਕੀਤਾ ਹੈ ਅਤੇ ਜਿਸ ਕਾਰਣ ਸਮੁੰਦਰ ਵਿੱਚ ਤੂਫ਼ਾਨ ਆਇਆ। ਇਸ ਲਈ ਤੁਸੀਂ ਮੈਨੂੰ ਸਮੁੰਦਰ ਵਿੱਚ ਸੁੱਟ ਦੇਵੋ, ਫ਼ਿਰ ਇਹ ਸ਼ਾਂਤ ਹੋ ਜਾਵੇਗਾ।”

Jonah 1:13
ਪਰ ਆਦਮੀ ਉਸ ਨੂੰ ਸਮੁੰਦਰ ਵਿੱਚ ਸੁੱਟਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਜਹਾਜ਼ ਨੂੰ ਵਾਪਸ ਕੰਢੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਾ ਹੋਏ ਕਿਉਂ ਕਿ ਲਹਿਰਾਂ ਅਤੇ ਹਵਾ ਬਹੁਤ ਤਕੜੀ ਸੀ ਅਤੇ ਇਹ ਹੋਰ ਭਿਆਨਕ ਹੁੰਦੀ ਜਾ ਰਹੀ ਸੀ।

Punjabi Bible