John 11:35 in Punjabi

Punjabi Punjabi Bible John John 11 John 11:35

John 11:35
ਯਿਸੂ ਰੋਇਆ।

John 11:34John 11John 11:36

John 11:35 in Other Translations

King James Version (KJV)
Jesus wept.

American Standard Version (ASV)
Jesus wept.

Bible in Basic English (BBE)
And Jesus himself was weeping.

Darby English Bible (DBY)
Jesus wept.

World English Bible (WEB)
Jesus wept.

Young's Literal Translation (YLT)
Jesus wept.

Jesus

ἐδάκρυσενedakrysenay-THA-kryoo-sane

hooh
wept.
Ἰησοῦςiēsousee-ay-SOOS

Cross Reference

Luke 19:41
ਯਿਸੂ ਦੀ ਯਰੂਸ਼ਲਮ ਲਈ ਪੁਕਾਰ ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ।

John 11:33
ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਨੇ ਆਪਣੇ ਦਿਲ ਵਿੱਚ ਬੜਾ ਦਰਦ ਅਤੇ ਦੁੱਖ ਮਹਿਸੂਸ ਕੀਤਾ।

Hebrews 4:15
ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ।

Jeremiah 13:17
ਜੇ ਤੁਸਾਂ ਲੋਕਾਂ ਯਹੋਵਾਹ ਦੀ ਗੱਲ ਨਾ ਸੁਣੀਁ, ਤੁਹਾਡਾ ਗੁਮਾਨ ਮੈਨੂੰ ਬਹੁਤ ਉਦਾਸ ਕਰ ਦੇਵੇਗਾ। ਮੈਂ ਆਪਣਾ ਮੁਖ ਛੁਪਾ ਲਵਾਂਗਾ ਅਤੇ ਜ਼ਾਰੋ-ਜ਼ਾਰ ਰੋਵਾਂਗਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰਨਗੇ। ਕਿਉਂ? ਕਿਉਂ ਕਿ ਯਹੋਵਾਹ ਦਾ ਇੱਜੜ ਫ਼ਾਹ ਲਿਆ ਜਾਵੇਗਾ ਅਤੇ ਚੁੱਕ ਕੇ ਦੂਰ ਲਿਜਾਇਆ ਜਾਵੇਗਾ।

Hebrews 2:16
ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ।

Romans 9:2
ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ।

Luke 19:11
ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ।

Lamentations 1:16
“ਮੈਂ ਇਨ੍ਹਾਂ ਸਾਰੀਆਂ ਗੱਲਾਂ ਲਈ ਰੋਦੀ ਹਾਂ। ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ। ਇੱਥੇ ਮੇਰੇ ਨਜ਼ਦੀਕ ਕੋਈ ਅਜਿਹਾ ਵਿਅਕਤੀ ਨਹੀਂ ਜੋ ਮੈਨੂੰ ਸੁੱਖ ਅਤੇ ਹੌਂਸਲਾ ਦੇ ਸੱਕੇ। ਮੇਰੇ ਬੱਚੇ ਬੰਜਰ ਧਰਤੀ ਵਾਂਗਰਾਂ ਨੇ। ਉਹ ਇਸ ਤਰ੍ਹਾਂ ਨੇ ਕਿਉਂ ਕਿ ਦੁਸ਼ਮਣ ਜਿੱਤ ਗਿਆ ਹੈ।”

Jeremiah 14:17
“ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਸੰਦੇਸ਼ ਸੁਣਾ: ‘ਮੇਰੀਆਂ ਅੱਖਾਂ ਅੰਦਰ ਹੰਝੂ ਭਰੇ ਨੇ। ਮੈਂ ਦਿਨ-ਰਾਤ ਲਗਾਤਾਰ ਰੋਵਾਂਗਾ। ਮੈਂ ਆਪਣੀ ਕੁਆਰੀ ਪੁੱਤਰ (ਯਰੂਸ਼ਲਮ) ਲਈ ਰੋਵਾਂਗਾ। ਮੈਂ ਆਪਣੇ ਲੋਕਾਂ ਲਈ ਰੋਵਾਂਗਾ। ਕਿਉਂ? ਕਿਉਂ ਕਿ ਕਿਸੇ ਨੇ ਉਨ੍ਹਾਂ ਨੂੰ ਮਾਰਿਆ ਸੀ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ ਸੀ। ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ।

Jeremiah 9:1
ਜੇ ਮੇਰਾ ਸਿਰ ਸਿਰਫ਼ ਪਾਣੀ ਨਾਲ ਹੀ ਭਰਿਆ ਹੁੰਦਾ, ਅਤੇ ਜੇ ਕਿਧਰੇ ਮੇਰੀਆਂ ਅੱਖਾਂ ਹੰਝੂਆਂ ਦਾ ਫ਼ੁਹਾਰਾ ਹੁੰਦੀਆਂ, ਮੈਂ ਆਪਣੇ ਲੋਕਾਂ ਲਈ ਦਿਨ-ਰਾਤ ਰੋਦਾ, ਜਿਹੜੇ ਤਬਾਹ ਹੋ ਗਏ ਨੇ।

Isaiah 63:9
ਲੋਕਾਂ ਲਈ ਬਹੁਤ ਮੁਸੀਬਤ ਸਨ, ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ। ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ। ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ। ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ। ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ।

Isaiah 53:3
ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।

Psalm 119:136
ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।

Psalm 35:13
ਜਦੋਂ ਉਹ ਲੋਕ ਬਿਮਾਰ ਸਨ, ਮੈਂ ਉਨ੍ਹਾਂ ਲਈ ਦੁੱਖੀ ਸੀ। ਮੈਂ ਭੋਜਨ ਛੱਡ ਕੇ ਉਨ੍ਹਾਂ ਨੂੰ ਆਪਣਾ ਪਿਆਰ ਦਰਸਾਇਆ। ਕੀ ਮੈਨੂੰ ਉਨ੍ਹਾਂ ਦੀ ਪ੍ਰਾਰਥਨਾ ਕਰਕੇ ਇਹੀ ਸਿਲਾ ਮਿਲਿਆ?

Job 30:25
ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ। ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ।

Genesis 43:30
ਫ਼ੇਰ ਯੂਸੁਫ਼ ਕਮਰੇ ਵਿੱਚੋਂ ਭੱਜ ਗਿਆ। ਯੂਸੁਫ਼ ਬਹੁਤ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਬਿਨਯਾਮੀਨ ਨੂੰ ਦਰਸਾਵੇ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸਦਾ ਰੋਣ ਨੂੰ ਜੀ ਕੀਤਾ, ਪਰ ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਭਰਾ ਉਸ ਨੂੰ ਰੋਂਦਿਆਂ ਦੇਖਣ। ਇਸ ਲਈ ਯੂਸੁਫ਼ ਆਪਣੇ ਕਮਰੇ ਵੱਲ ਭੱਜ ਗਿਆ ਅਤੇ ਉੱਥੇ ਜਾਕੇ ਰੋ ਪਿਆ।