Job 37 - WEB (Punjabi)
1 "Yes, at this my heart trembles, And is moved out of its place.“ਗਰਜ ਤੇ ਚਮਕ ਮੈਨੂੰ ਭੈਭੀਤ ਕਰਦੇ ਨੇ। ਮੇਰਾ ਦਿਲ ਤੇਜੀ ਨਾਲ ਮੇਰੀ ਛਾਤੀ ਅੰਦਰ ਧੜਕਦਾ ਹੈ।
2 Hear, oh, hear the noise of his voice, The sound that goes out of his mouth.ਹਰ ਕੋਈ ਸੁਣੋ। ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ। ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ।
3 He sends it forth under the whole sky, And his lightning to the ends of the earth.ਪਰਮੇਸ਼ੁਰ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਉੱਤੇ ਚਮਕਣ ਲਈ ਭੇਜਦਾ ਹੈ। ਇਹ ਸਾਰੀ ਧਰਤੀ ਉੱਤੇ ਚਮਕਦੀ ਹੈ।
4 After it a voice roars. He thunders with the voice of his majesty; He doesn't hold back anything when his voice is heard.ਬਿਜਲੀ ਦੀ ਚਮਕ ਤੋਂ ਮਗਰੋਂ, ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਸੁਣੀ ਜਾ ਸੱਕਦੀ ਹੈ। ਪਰਮੇਸ਼ੁਰ ਆਪਣੀ ਅਦਭੁਤ ਅਵਾਜ਼ ਨਾਲ ਗਰਜਦਾ ਹੈ। ਜਦੋਂ ਬਿਜਲੀ ਲਿਸ਼ਕਦੀ ਹੈ, ਪਰਮੇਸ਼ੁਰ ਦੀ ਆਵਾਜ਼ ਗਰਜਦੀ ਹੈ।
5 God thunders marvelously with his voice. He does great things, which we can't comprehend.ਪਰਮੇਸ਼ੁਰ ਦੀ ਗਰਜਦੀ ਹੋਈ ਆਵਾਜ਼ ਅਦਭੁਤ ਹੁੰਦੀ ਹੈ! ਉਹ ਮਹਾਨ ਗੱਲਾਂ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਨਹੀਂ ਸਮਝ ਸੱਕਦੇ।
6 For he says to the snow, 'Fall on the earth;' Likewise to the shower of rain, And to the showers of his mighty rain.ਪਰਮੇਸ਼ੁਰ ਬਰਫ ਨੂੰ ਆਖਦਾ ਹੈ, ‘ਧਰਤੀ ਉੱਤੇ ਡਿੱਗ’ ਤੇ ਉਹ ਮੀਂਹ ਨੂੰ ਆਖਦਾ ਹੈ, ‘ਧਰਤੀ ਉੱਤੇ ਵਰ੍ਹ।’
7 He seals up the hand of every man, That all men whom he has made may know it.ਪਰਮੇਸ਼ੁਰ ਇਹ ਸਾਰੀਆਂ ਗੱਲਾਂ ਕਰਦਾ ਹੈ ਤਾਂ ਜੋ ਸਾਰੇ ਲੋਕ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ, ਜਾਣ ਲੈਣ ਕਿ ਉਹ ਕੀ ਕਰ ਸੱਕਦਾ ਹੈ। ਇਹੀ ਉਸਦਾ ਪ੍ਰਮਾਣ ਹੈ।
8 Then the animals take cover, And remain in their dens.ਜਾਨਵਰ ਆਪਣੇ ਭੋਰਿਆਂ ਅੰਦਰ ਵੜ ਜਾਂਦੇ ਨੇ ਤੇ ਉੱਥੇ ਹੀ ਰਹਿੰਦੇ ਨੇ।
9 Out of its chamber comes the storm, And cold out of the north.ਦੱਖਣ ਵੱਲੋਂ ਵਾਵਰੋਲੇ ਉੱਠਦੇ ਨੇ। ਉੱਤਰ ਵੱਲੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ।
10 By the breath of God, ice is given, And the breadth of the waters is frozen.ਪਰਮੇਸ਼ੁਰ ਦਾ ਸਾਹ ਬਰਫ਼ ਨੂੰ ਬਣਾਉਂਦਾ ਹੈ, ਤੇ ਸਾਗਰ ਨੂੰ ਜਮਾ ਦਿੰਦਾ ਹੈ।
11 Yes, he loads the thick cloud with moisture. He spreads abroad the cloud of his lightning.ਪਰਮੇਸ਼ੁਰ ਬੱਦਲਾਂ ਨੂੰ ਪਾਣੀ ਨਾਲ ਭਰ ਦਿੰਦਾ ਹੈ ਤੇ ਉਨ੍ਹਾਂ ਤੂਫਾਨੀ ਬੱਦਲਾਂ ਨੂੰ ਖਿੰਡਾ ਦਿੰਦਾ ਹੈ।
12 It is turned round about by his guidance, That they may do whatever he commands them On the surface of the habitable world,ਪਰਮੇਸ਼ੁਰ ਬੱਦਲਾਂ ਨੂੰ, ਸਾਰੀ ਧਰਤੀ ਉੱਤੇ ਵਗਣ ਲਈ ਹੁਕਮ ਦਿੰਦਾ ਹੈ। ਬੱਦਲ ਉਹ ਸਭ ਕੁਝ ਕਰਦੇ ਹਨ ਜੋ ਪਰਮੇਸ਼ੁਰ ਉਨ੍ਹਾਂ ਨੂੰ ਕਰਨ ਦਾ ਹੁਂਕਮ ਦਿੰਦਾ ਹੈ।
13 Whether it is for correction, or for his land, Or for loving kindness, that he causes it to come.ਪਰਮੇਸ਼ੁਰ ਲੋਕਾਂ ਨੂੰ ਦੰਡ ਦੇਣ ਲਈ ਹੜ੍ਹ ਲਿਆਉਣ ਲਈ ਜਾਂ ਆਪਣੇ ਪਿਆਰ ਨੂੰ ਦਰਸਾਉਣ ਲਈ, ਪਾਣੀ ਲਿਆਉਣ ਲਈ, ਬੱਦਲਾਂ ਨੂੰ ਲਿਆਉਂਦਾ ਹੈ।
14 "Listen to this, Job: Stand still, and consider the wondrous works of God.“ਅੱਯੂਬ, ਇੱਕ ਮਿਨਟ ਲਈ ਠਹਿਰ ਤੇ ਸੁਣ। ਉਨ੍ਹਾਂ ਅਦਭੁਤ ਗੱਲਾਂ ਬਾਰੇ ਸੋਚ ਜਿਹੜੀਆਂ ਪਰਮੇਸ਼ੁਰ ਕਰਦਾ ਹੈ।
15 Do you know how God controls them, And causes the lightning of his cloud to shine?ਅੱਯੂਬ ਜਾਣਦਾ ਹੈਂ ਤੂੰ ਪਰਮੇਸ਼ੁਰ ਕਿਵੇਂ ਬੱਦਲਾਂ ਨੂੰ ਚਲਾਉਂਦਾ ਹੈ? ਕੀ ਤੂੰ ਜਾਣਦਾ ਹੈ ਕਿ ਕਿਵੇਂ ਪਰਮੇਸ਼ੁਰ ਆਪਣੀ ਬਿਜਲੀ ਲਿਸ਼ਕਾਉਂਦਾ ਹੈ?
16 Do you know the workings of the clouds, The wondrous works of him who is perfect in knowledge?ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ? ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ। ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।
17 You whose clothing is warm, When the earth is still by reason of the south wind?ਪਰ ਅੱਯੂਬ, ਤੂੰ ਇਨ੍ਹਾਂ ਗੱਲਾਂ ਬਾਰੇ ਨਹੀਂ ਜਾਣਦਾ। ਤੂੰ ਤਾਂ ਇਹੀ ਜਾਣਦਾ ਹੈ ਕਿ ਤੈਨੂੰ ਪਸੀਨਾ ਆਉਂਦਾ ਹੈ, ਤੇ ਤੇਰੇ ਕੱਪੜੇ ਤੇਰੇ ਸਰੀਰ ਨਾਲ ਚਿਪਕ ਜਾਂਦੇ ਨੇ ਤੇ ਸਭ ਕੁਝ ਰੁਕ ਜਾਂਦਾ ਅਤੇ ਸ਼ਾਂਤ ਹੁੰਦਾ ਹੈ ਜਦੋਂ ਦੱਖਣ ਵੱਲੋਂ ਗਰਮੀ ਦੀ ਲਹਿਰ ਆਉਂਦੀ ਹੈ।
18 Can you, with him, spread out the sky, Which is strong as a cast metal mirror?ਅੱਯੂਬ, ਕੀ ਤੂੰ ਅਕਾਸ਼ ਨੂੰ ਫ਼ੈਲਾਉਣ ਵਿੱਚ ਪਰਮੇਸ਼ੁਰ ਦੀ ਸਹਾਇਤਾ ਕਰ ਸੱਕਦਾ ਹੈਂ, ਤੇ ਇਸ ਨੂੰ ਪਾਲਿਸ਼ ਕੀਤੇ ਤਾਂਬੇ ਵਾਂਗ ਚਮਕਦਾਰ ਬਣਾ ਸੱਕਦਾ ਹੈਂ?
19 Teach us what we shall tell him; For we can't make our case by reason of darkness.“ਅੱਯੂਬ, ਸਾਨੂੰ ਦੱਸ ਅਸੀਂ ਪਰਮੇਸ਼ੁਰ ਨੂੰ ਕੀ ਆਖੀਏ? ਅਸੀਂ ਆਪਣੀ ਅਗਿਆਨਤਾ ਕਾਰਣ, ਸੋਚ ਨਹੀਂ ਸੱਕਦੇ ਕਿ ਉਸ ਨੂੰ ਕੀ ਆਖੀਏ।
20 Shall it be told him that I would speak? Or should a man wish that he were swallowed up?ਮੈਂ ਪਰਮੇਸ਼ੁਰ ਨੂੰ ਨਾ ਦੱਸਾਂਗਾ ਕਿ ਮੈਂ ਉਸ ਨਾਲ ਗੱਲਾਂ ਕਰਨਾ ਚਾਹੁੰਦਾ ਹਾਂ। ਇਹ ਤਾਂ ਤਬਾਹ ਕਰਨ ਦੀ ਮੰਗ ਕਰਨ ਵਾਂਗ ਹੋਣੀ ਸੀ।
21 Now men don't see the light which is bright in the skies, But the wind passes, and clears them.ਕੋਈ ਬੰਦਾ ਸੂਰਜ ਵੱਲ ਨਹੀਂ ਤੱਕ ਸੱਕਦਾ। ਇਹ ਅਕਾਸ਼ ਵਿੱਚ ਬਹੁਤ ਤੇਜ਼ ਤੇ ਚਮਕੀਲਾ ਹੁੰਦਾ ਹੈ ਜਦੋਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ।
22 Out of the north comes golden splendor; With God is awesome majesty.ਤੇ ਪਰਮੇਸ਼ੁਰ ਵੀ ਇਸੇ ਤਰ੍ਹਾਂ ਹੈ। ਪਰਮੇਸ਼ੁਰ ਦਾ ਸੁਨਿਹਰੀ ਪਰਤਾਪ ਪਵਿੱਤਰ ਪਰਬਤ ਉੱਤੋਂ ਚਮਕਦਾ ਹੈ। ਪਰਮੇਸ਼ੁਰ ਦੁਆਲੇ ਚਮਕਦਾਰ ਰੋਸ਼ਨੀ ਹੁੰਦੀ ਹੈ।
23 We can't reach the Almighty, He is exalted in power; In justice and great righteousness he will not oppress.ਸਰਬ ਸ਼ਕਤੀਮਾਨ ਪਰਮੇਸ਼ੁਰ ਮਹਾਨ ਹੈ। ਅਸੀਂ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਸਾਡੇ ਲਈ ਚੰਗਾ ਅਤੇ ਨਿਆਂਈ ਵੀ ਹੈ। ਪਰਮੇਸ਼ੁਰ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ।
24 Therefore men revere him. He doesn't regard any who are wise of heart."ਇਹੀ ਕਾਰਣ ਹੈ ਕਿ ਲੋਕ ਉਸਦਾ ਆਦਰ ਕਰਦੇ ਨੇ। ਪਰ ਪਰਮੇਸ਼ੁਰ ਗੁਮਾਨੀ ਲੋਕਾਂ ਦਾ ਆਦਰ ਨਹੀਂ ਕਰਦਾ ਜਿਹੜੇ ਆਪਣੇ-ਆਪ ਨੂੰ ਸਿਆਣੇ ਸਮਝਦੇ ਨੇ।”
Punjabi Bible