Bible

Job 21 - ASV (Punjabi)

1 Then Job answered and said,ਅੱਯੂਬ ਦਾ ਜਵਾਬ ਫੇਰ ਅੱਯੂਬ ਨੇ ਜਵਾਬ ਦਿੱਤਾ:

2 Hear diligently my speech; And let this be your consolations.“ਜੋ ਮੈਂ ਆਖਦਾ ਹਾਂ, ਸੁਣੋ। ਮੈਨੂੰ ਰਾਹਤ ਦੇਣ ਲਈ ਤੁਹਾਡਾ ਇਹ ਰਾਹ ਰਹਿਣ ਦਿਓ।

3 Suffer me, and I also will speak; And after that I have spoken, mock on.ਮੇਰੇ ਗੱਲ ਕਰਦਿਆਂ ਤਾਂ ਧੀਰਜ ਰੱਖੋ। ਫੇਰ ਜਦੋਂ ਮੈਂ ਬੋਲ ਚੁੱਕਿਆ ਭ੍ਭਾਵੇਂ ਮੇਰਾ ਮਜ਼ਾਕ ਉਡਾ ਲੈਣਾ।

4 As for me, is my complaint to man? And why should I not be impatient?“ਮੈਂ ਲੋਕਾਂ ਦੇ ਵਰਿੁੱਸ਼ ਸ਼ਿਕਾਇਤ ਨਹੀਂ ਕਰ ਰਿਹਾ ਹਾਂ, ਕੀ ਮੈਂ ਕਰ ਰਿਹਾ ਹਾਂ? ਤਾਂ ਮੈਂ ਬੇਸਬਰਾ ਕਿਉਂ ਨਾ ਹੋਵਾਂ?

5 Mark me, and be astonished, And lay your hand upon your mouth.ਮੇਰੇ ਵੱਲ ਤੱਕੋ ਤੇ ਹੈਰਾਨ ਹੋਵੋ। ਆਪਣੇ ਮੂੰਹ ਤੇ ਹੱਥ ਰੱਖੋ ਤੇ ਮੇਰੇ ਵੱਲ ਹੈਰਾਨੀ ਨਾਲ ਝਾਕੋ।

6 Even when I remember I am troubled, And horror taketh hold on my flesh.ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਹੈ ਮੈਂ ਡਰ ਮਹਿਸੂਸ ਕਰਦਾ ਹਾਂ ਤੇ ਮੇਰਾ ਸ਼ਰੀਰ ਕੰਬਦਾ ਹੈ।

7 Wherefore do the wicked live, Become old, yea, wax mighty in power?ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ? ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ?

8 Their seed is established with them in their sight, And their offspring before their eyes.ਬੁਰੇ ਆਦਮੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਵੱਧਦਿਆਂ ਫ਼ੁਲਦਿਆਂ ਦੇਖਦੇ ਨੇ। ਬੁਰੇ ਆਦਮੀ ਆਪਣੇ ਪੋਤਰਿਆਂ ਨੂੰ ਵੇਖਣ ਲਈ ਜਿਉਂਦੇ ਰਹਿੰਦੇ ਨੇ।

9 Their houses are safe from fear, Neither is the rod of God upon them.ਉਨ੍ਹਾਂ ਦੇ ਘਰ ਸੁਰੱਖਿਅਤ ਨੇ ਤੇ ਉਹ ਭੈਭੀਤ ਨਹੀਂ ਹਨ। ਬੁਰੇ ਆਦਮੀਆਂ ਨੂੰ ਦੰਡ ਦੇਣ ਲਈ ਪਰਮੇਸ਼ੁਰ ਕੋਈ ਲਾਠੀ ਨਹੀਂ ਵਰਤਦਾ।

10 Their bull gendereth, and faileth not; Their cow calveth, and casteth not her calf.ਉਨ੍ਹਾਂ ਦੇ ਬਲਦ ਕਦੇ ਮੇਲ ਕਰਨ ਤੋਂ ਨਹੀਂ ਖੁਂਝਦੇ। ਉਨ੍ਹਾਂ ਦੀਆਂ ਗਾਵਾਂ ਦੇ ਵੱਛੇ ਹੁੰਦੇ ਹਨ, ਤੇ ਵੱਛੇ ਜਨਮ ਸਮੇਂ ਨਹੀਂ ਮਰਦੇ।

11 They send forth their little ones like a flock, And their children dance.ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ। ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ।

12 They sing to the timbrel and harp, And rejoice at the sound of the pipe.ਉਹ ਤੰਬੂਰੀਆਂ, ਰਬਾਬਾਂ ਅਤੇ ਸਿਤਾਰਾਂ ਦੀ ਧੁਨ ਉੱਤੇ ਨੱਚਦੇ ਗਾਉਂਦੇ ਨੇ।

13 They spend their days in prosperity, And in a moment they go down to Sheol.ਬੁਰੇ ਆਦਮੀ ਆਪਣੀਆਂ ਜ਼ਿੰਦਗੀਆਂ ਦੌਰਾਨ ਕਾਮਯਾਬੀ ਮਾਣਦੇ ਨੇ। ਫ਼ੇਰ ਉਹ ਮਰ ਜਾਂਦੇ ਨੇ ਤੇ ਬਿਨਾ ਦੁੱਖ ਤੋਂ ਆਪਣੀ ਕਬਰ ਵਿੱਚ ਪੈ ਜਾਂਦੇ ਨੇ।

14 And they say unto God, Depart from us; For we desire not the knowledge of thy ways.ਪਰ ਬੁਰੇ ਆਦਮੀ ਪਰਮੇਸ਼ੁਰ ਨੂੰ ਆਖਦੇ ਨੇ, ‘ਸਾਨੂੰ ਇੱਕਲਿਆਂ ਛੱਡ ਦਿਉ! ਸਾਨੂੰ ਇਸਦੀ ਪ੍ਰਵਾਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ!’

15 What is the Almighty, that we should serve him? And what profit should we have, if we pray unto him?ਤੇ ਬੁਰੇ ਆਦਮੀ ਆਖਦੇ ਨੇ ਸਰਬ-ਸ਼ਕਤੀਮਾਨ ਪਰਮੇਸ਼ੁਰ ਕੌਣ ਹੈ? ਸਾਨੂੰ ਉਸ ਦੀ ਸੇਵਾ ਕਰਨ ਦੀ ਲੋੜ ਨਹੀਂ। ਉਸ ਦੇ ਅੱਗੇ ਪ੍ਰਾਰਥਨਾ ਕਰਨ ਦਾ ਲਾਭ ਨਹੀਂ ਹੋਵੇਗਾ!

16 Lo, their prosperity is not in their hand: The counsel of the wicked is far from me.“ਕੀ ਬਦ ਲੋਕ ਖੁਦ ਹੀ ਕਾਮਯਾਬੀ ਹਾਸਿਲ ਨਹੀਂ ਕਰਦੇ? ਪਰ ਮੈਂ ਉਨ੍ਹਾਂ ਦੇ ਮਸ਼ਵਰੇ ਤੋਂ ਦੂਰ ਰਹਿੰਦਾ ਹਾਂ।

17 How oft is it that the lamp of the wicked is put out? That their calamity cometh upon them? That `God' distributeth sorrows in his anger?ਪਰ, ਕਿੰਨੀ ਵਾਰੀ ਬਦ ਲੋਕਾਂ ਦੀ ਰੌਸ਼ਨੀ ਬੁਝਾਈ ਗਈ ਹੈ? ਕਿੰਨੀ ਕੁ ਵਾਰੀ ਬਦ ਲੋਕਾਂ ਉੱਤੇ ਮੁਸੀਬਤ ਆਉਂਦੀ ਹੈ। ਕਦੋਂ ਪਰਮੇਸ਼ੁਰ ਉਨ੍ਹਾਂ ਉੱਤੇ ਕ੍ਰੋਧਵਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਦੰਡ ਦਿੰਦਾ ਹੈ?

18 That they are as stubble before the wind, And as chaff that the storm carrieth away?ਕੀ ਪਰਮੇਸ਼ੁਰ ਬੁਰੇ ਬੰਦਿਆਂ ਨੂੰ ਦੂਰ ਉਡਾ ਦਿੰਦਾ ਹੈ, ਜਿਵੇਂ ਹਵਾ ਤਿਨਕੇ ਨੂੰ ਉਡਾਉਂਦੀ ਹੈ, ਜਿਵੇਂ ਤੇਜ਼ ਹਵਾ ਅਨਾਜ ਦੀ ਤੂੜੀ ਨੂੰ ਉਡਾਉਂਦੀ ਹੈ।

19 `Ye say', God layeth up his iniquity for his children. Let him recompense it unto himself, that he may know it:ਪਰ ਤੁਸੀਂ ਆਖਦੇ ਹੋ ‘ਪਰਮੇਸ਼ੁਰ ਇੱਕ ਬੱਚੇ ਨੂੰ ਉਸ ਦੇ ਪਿਤਾ ਦੇ ਪਾਪਾਂ ਦੇ ਬਦਲੇ ਦੰਡ ਦਿੰਦਾ ਹੈ!’ ਪਰਮੇਸ਼ੁਰ ਨੂੰ ਖੁਦ ਬੁਰੇ ਆਦਮੀ ਨੂੰ ਦੰਡ ਦੇਣ ਦਿਓ ਫ਼ੇਰ ਉਹ ਬੁਰਾ ਆਦਮੀ ਜਾਣ ਲਵੇਗਾ ਕਿ ਉਸ ਨੂੰ ਉਸ ਦੇ ਪਾਪਾਂ ਦਾ ਦੰਡ ਮਿਲ ਰਿਹਾ ਹੈ।

20 Let his own eyes see his destruction, And let him drink of the wrath of the Almighty.ਗੁਨਾਹਗਾਰ ਨੂੰ ਖੁਦ ਆਪਣੀ ਸਜ਼ਾ ਦੇਖਣ ਦਿਉ। ਉਸ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਦਾ ਕ੍ਰੋਧ ਮਹਿਸੂਸ ਕਰਨ ਦਿਉ।

21 For what careth he for his house after him, When the number of his months is cut off?ਜਦੋਂ ਬੁਰੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਉਹ ਮਰ ਜਾਂਦਾ ਹੈ ਉਹ ਉਸ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਜਿਸ ਨੂੰ ਉਹ ਪਿੱਛੇ ਛੱਡ ਜਾਂਦਾ ਹੈ।

22 Shall any teach God knowledge, Seeing he judgeth those that are high?“ਕੋਈ ਵੀ ਬੰਦਾ ਪਰਮੇਸ਼ੁਰ ਨੂੰ ਗਿਆਨ ਨਹੀਂ ਸਿੱਖਾ ਸੱਕਦਾ। ਪਰਮੇਸ਼ੁਰ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਵੀ ਪਰੱਖਦਾ ਹੈ।

23 One dieth in his full strength, Being wholly at ease and quiet:ਇੱਕ ਆਦਮੀ ਪੂਰੀ ਅਤੇ ਕਾਮਯਾਬ ਜ਼ਿੰਦਗੀ ਮਗਰੋਂ ਮਰਦਾ ਹੈ। ਉਸ ਨੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮਦਾਇੱਕ ਜ਼ਿੰਦਗੀ ਜੀਵੀ।

24 His pails are full of milk, And the marrow of his bones is moistened.ਉਸ ਦੇ ਸ਼ਰੀਰ ਨੂੰ ਬਹੁਤ ਭੋਜਨ ਮਿਲਿਆ ਤੇ ਉਸ ਦੀਆਂ ਹੱਡੀਆਂ ਹਾਲੇ ਵੀ ਮਜ਼ਬੂਤ ਸਨ।

25 And another dieth in bitterness of soul, And never tasteth of good.ਪਰ ਇੱਕ ਹੋਰ ਬੰਦਾ ਸਖਤ ਜ਼ਿੰਦਗੀ ਮਗਰੋਂ ਕੁੜਤ੍ਤਨ ਭਰੀ ਰੂਹ ਨਾਲ ਮਰਦਾ ਹੈ। ਉਸ ਨੇ ਕਦੇ ਵੀ ਕੋਈ ਚੰਗੀ ਸ਼ੈਅ ਨਹੀਂ ਮਾਣੀ।

26 They lie down alike in the dust, And the worm covereth them.ਅੰਤ ਵਿੱਚ ਉਹ ਦੋਵੇਂ ਬੰਦੇ ਇਕੱਠੇ ਹੀ ਖਾਕ ਅੰਦਰ ਲੇਟ ਜਾਣਗੇ। ਕੀੜੇ ਉਨ੍ਹਾਂ ਦੋਹਾਂ ਨੂੰ ਢੱਕ ਲੈਣਗੇ।

27 Behold, I know your thoughts, And the devices wherewith ye would wrong me.“ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਦੁੱਖ ਪੁਹਂਚਾਉਣਾ ਚਾਹੁੰਦੇ ਹੋ।

28 For ye say, Where is the house of the prince? And where is the tent wherein the wicked dwelt?ਭਾਵੇਂ ਤੁਸੀਂ ਆਖੋ: ‘ਮੈਨੂੰ ਕਿਸੇ ਨੇਕ ਆਦਮੀ ਦਾ ਘਰ ਦਿਖਾ। ਹੁਣ, ਮੈਨੂੰ ਦਿਖਾ ਜਿੱਥੇ ਬੁਰੇ ਆਦਮੀ ਰਹਿੰਦੇ ਨੇ।’

29 Have ye not asked wayfaring men? And do ye not know their evidences,“ਅਵੱਸ਼ ਹੀ ਤੂੰ ਰਾਹੀਆਂ ਨਾਲ ਗੱਲਾਂ ਕੀਤੀਆਂ ਹੋਣੀਆਂ। ਅਵੱਸ਼ ਹੀ, ਤੂੰ ਉਨ੍ਹਾਂ ਦੀ ਕਹਾਣੀਆਂ ਕਬੂਲ ਕਰੇਂਗਾ।

30 That the evil man is reserved to the day of calamity? That they are led forth to the day of wrath?ਬੁਰੇ ਆਦਮੀ ਬਚ ਜਾਂਦੇ ਨੇ ਜਦੋਂ ਬਿਪਤਾ ਆਉਂਦੀ ਹੈ। ਉਹ ਬਚ ਜਾਂਦੇ ਨੇ ਜਦੋਂ ਪਰਮੇਸ਼ੁਰ ਆਪਣਾ ਕਹਿਰ ਦਰਸਾਉਂਦਾ ਹੈ।

31 Who shall declare his way to his face? And who shall repay him what he hath done?ਕੋਈ ਵੀ ਬੁਰੇ ਆਦਮੀ ਦੀ, ਉਸ ਦੇ ਮੰਦੇ ਕਾਰਿਆਂ ਲਈ, ਉਸ ਦੇ ਮੂੰਹ ਉੱਤੇ ਉਸਦੀ ਅਲੋਚਨਾ ਨਹੀਂ ਕਰਦਾ। ਕੋਈ ਵੀ ਬੰਦਾ ਉਸ ਨੂੰ ਉਸ ਦੀ ਬਦੀ ਲਈ ਦੰਡ ਨਹੀਂ ਦਿੰਦਾ।

32 Yet shall he be borne to the grave, And men shall keep watch over the tomb.ਜਦੋਂ ਉਸ ਆਦਮੀ ਨੂੰ ਉਸਦੀ ਕਬਰ ਵੱਲ ਲਿਜਾਇਆ ਜਾਵੇਗਾ, ਪਹਿਰੇਦਾਰ ਉਸਦੀ ਕਬਰ ਦੇ ਨੇੜੇ ਖੜ੍ਹਾ ਹੋਵੇਗਾ।

33 The clods of the valley shall be sweet unto him, And all men shall draw after him, As there were innumerable before him.ਇਸ ਲਈ ਉਸ ਬੁਰੇ ਬੰਦੇ ਲਈ ਵਾਦੀ ਦੀ ਮਿੱਟੀ ਵੀ ਖੁਸ਼ਗਵਾਰ ਹੋਵੇਗੀ। ਤੇ ਉਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕੀ ਸ਼ਾਮਿਲ ਹੋਣਗੇ।

34 How then comfort ye me in vain, Seeing in your answers there remaineth `only' falsehood?“ਇਸ ਲਈ ਆਪਣੇ ਖਾਲੀ ਸ਼ਬਦਾਂ ਨਾਲ ਤੁਸੀਂ ਮੈਨੂੰ ਰਾਹਤ ਨਹੀਂ ਪਹੁੰਚਾ ਸੱਕਦੇ। ਤੁਹਾਡੇ ਸ਼ਬਦ ਬਿਨਾ ਸਾਜ਼ਿਸ਼ ਦੇ ਕੁਝ ਨਹੀਂ ਹਨ।”

Punjabi Bible