Bible

Jeremiah 8 - WEB (Punjabi)

1 At that time, says Yahweh, they shall bring out the bones of the kings of Judah, and the bones of his princes, and the bones of the priests, and the bones of the prophets, and the bones of the inhabitants of Jerusalem, out of their graves;ਇਹ ਸੰਦੇਸ਼ ਯਹੋਵਾਹ ਵੱਲੋਂ ਹੈ: “ਉਸ ਸਮੇਂ, ਲੋਕ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਮਹੱਤਵਪੂਰਣ ਲੋਕਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਅਤੇ ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਸਾਰੇ ਲੋਕਾਂ ਦੀਆਂ ਹੱਡੀਆਂ ਕੱਢ ਲੈਣਗੇ।

2 and they shall spread them before the sun, and the moon, and all the host of the sky, which they have loved, and which they have served, and after which they have walked, and which they have sought, and which they have worshiped: they shall not be gathered, nor be buried, they shall be for dung on the surface of the earth.ਉਹ ਲੋਕ ਉਨ੍ਹਾਂ ਹੱਡੀਆਂ ਨੂੰ ਸੂਰਜ, ਚੰਨ ਅਤੇ ਤਾਰਿਆਂ ਦੀ ਛਾਂ ਵਿੱਚ ਧਰਤੀ ਉੱਤੇ ਫ਼ੈਲਾ ਦੇਣਗੇ। ਯਰੂਸ਼ਲਮ ਦੇ ਲੋਕਾਂ ਨੇ ਸੂਰਜ, ਚੰਨ ਅਤੇ ਤਾਰਿਆਂ ਨੂੰ ਪਿਆਰ ਕੀਤਾ ਸੀ-ਉਨ੍ਹਾਂ ਨੇ ਉਨ੍ਹਾਂ ਦੀ ਸੇਵਾ ਕੀਤੀ ਸੀ, ਅਤੇ ਉਨ੍ਹਾਂ ਦੇ ਪਿੱਛੇ ਲੱਗੇ ਸਨ ਅਤੇ ਉਨ੍ਹਾਂ ਦੀ ਸਲਾਹ ਮੰਗੀ ਸੀ ਅਤੇ ਝੁਕ ਕੇ ਉਨ੍ਹਾਂ ਦੀ ਉਪਾਸਨਾ ਕੀਤੀ ਸੀ। ਪਰ ਕੋਈ ਵੀ ਬੰਦਾ ਉਨ੍ਹਾਂ ਹੱਡੀਆਂ ਨੂੰ ਇਕੱਠਿਆਂ ਨਹੀਂ ਕਰੇਗਾ ਅਤੇ ਉਨ੍ਹਾਂ ਨੂੰ ਦੁਬਾਰਾ ਦਫ਼ਨ ਨਹੀਂ ਕਰੇਗਾ। ਇਸ ਲਈ ਉਹ ਹੱਡੀਆਂ ਜ਼ਮੀਨ ਉੱਤੇ ਖਿਲਰੇ ਗੋਹੇ ਵਰਗੀਆਂ ਹੋਣਗੀਆਂ।

3 Death shall be chosen rather than life by all the residue that remain of this evil family, that remain in all the places where I have driven them, says Yahweh of Hosts.“ਮੈਂ ਯਹੂਦਾਹ ਦੇ ਲੋਕਾਂ ਨੂੰ ਆਪਣੇ ਘਰ ਅਤੇ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ। ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਲੈ ਜਾਇਆ ਜਾਵੇਗਾ। ਯਹੂਦਾਹ ਦੇ ਉਹ ਕੁਝ ਲੋਕ ਜਿਹੜੇ ਜੰਗ ਵਿੱਚ ਨਹੀਂ ਮਾਰੇ ਗਏ ਸਨ ਇਹ ਇੱਛਾ ਕਰਨਗੇ ਕਿ ਉਹ ਮਰ ਜਾਂਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

4 Moreover you shall tell them, Thus says Yahweh: Shall men fall, and not rise up again? Shall one turn away, and not return?ਪਾਪ ਅਤੇ ਸਜ਼ਾ “ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਇਹ ਆਖ: ‘ਯਹੋਵਾਹ ਇਹ ਗੱਲਾਂ ਆਖਦਾ ਹੈ: “‘ਤੁਸੀਂ ਜਾਣਦੇ ਹੋ ਕਿ ਜੇ ਕੋਈ ਬੰਦਾ ਡਿਗ ਪੈਂਦਾ ਹੈ ਤਾਂ ਉਹ ਫ਼ੇਰ ਉੱਠ ਖਲੋਁਦਾ ਹੈ। ਅਤੇ ਜੇ ਕੋਈ ਬੰਦਾ ਗ਼ਲਤ ਰਾਹ ਪੈ ਜਾਂਦਾ ਹੈ, ਤਾਂ ਉਹ ਮੁੜ ਕੇ ਵਾਪਸ ਪਰਤ ਆਉਂਦਾ ਹੈ।

5 Why then is this people of Jerusalem slidden back by a perpetual backsliding? they hold fast deceit, they refuse to return.ਯਹੂਦਾਹ ਦੇ ਲੋਕਾਂ ਨੇ ਜਿਉਣ ਦਾ ਗ਼ਲਤ ਢੰਗ ਅਪਣਾਇਆ ਸੀ। ਪਰ ਯਰੂਸ਼ਲਮ ਦੇ ਉਹ ਲੋਕ ਗ਼ਲਤ ਪਾਸੇ ਕਿਉਂ ਜਾਈ ਜਾਂਦੇ ਨੇ? ਉਹ ਆਪਣੇ ਝੂਠ ਵਿੱਚ ਵਿਸ਼ਵਾਸ ਕਰਦੇ ਨੇ। ਉਹ ਪਰਤ ਕੇ ਮੇਰੇ ਵੱਲ ਵਾਪਸ ਆਉਣ ਤੋਂ ਇਨਕਾਰ ਕਰਦੇ ਨੇ।

6 I listened and heard, but they didn't speak aright: no man repents him of his wickedness, saying, What have I done? everyone turns to his course, as a horse that rushes headlong in the battle.ਮੈਂ ਉਨ੍ਹਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਹੈ। ਪਰ ਉਹ, ਜੋ ਸਹੀ ਹੈ ਨਹੀਂ ਆਖਦੇ। ਲੋਕ ਆਪਣੇ ਪਾਪਾਂ ਉੱਤੇ ਅਫ਼ੋਸਸ ਨਹੀਂ ਕਰਦੇ, ਲੋਕ ਆਪਣੇ ਕੀਤੇ ਮੰਦੇ ਕੰਮਾਂ ਬਾਰੇ ਨਹੀਂ ਸੋਚਦੇ। ਲੋਕ ਬਿਨਾਂ ਸੋਚਿਆਂ ਗੱਲਾਂ ਕਰਦੇ ਨੇ। ਉਹ ਜੰਗ ਵੱਲ ਨੂੰ ਭੱਜਦੇ ਘੋੜਿਆਂ ਵਰਗੇ ਨੇ।

7 Yes, the stork in the sky knows her appointed times; and the turtle-dove and the swallow and the crane observe the time of their coming; but my people don't know Yahweh's law.ਅਕਾਸ਼ ਦੇ ਪੰਛੀ ਵੀ ਗੱਲਾਂ ਕਰਨ ਦੇ ਸਹੀ ਸਮੇਂ ਨੂੰ ਜਾਣਦੇ ਨੇ। ਬਗਲੇ, ਘੁੱਗੀ ਤੇ ਤੇਜ਼-ਤਰਾਰ ਪੰਛੀ ਵੀ ਜਾਣਦੇ ਨੇ ਜਦੋਂ ਕਿ ਨਵੇਂ ਘਰਾਂ ਨੂੰ ਜਾਣ ਦਾ ਸਮਾਂ ਹੁੰਦਾ ਹੈ। ਪਰ ਮੇਰੇ ਲੋਕ ਨਹੀਂ ਜਾਣਦੇ ਕਿ, ਉਨ੍ਹਾਂ ਦਾ ਯਹੋਵਾਹ ਉਨ੍ਹਾਂ ਕੋਲੋਂ ਕੀ ਕਰਾਉਣਾ ਚਾਹੁੰਦਾ ਹੈ।

8 How do you say, We are wise, and the law of Yahweh is with us? But, behold, the false pen of the scribes has worked falsely.“‘ਤੁਸੀਂ ਆਖੀ ਜਾ ਰਹੇ ਹੋ, “ਸਾਡੇ ਕੋਲ ਯਹੋਵਾਹ ਦੀਆਂ ਸਾਖੀਆਂ ਹਨ! ਇਸ ਲਈ ਅਸੀਂ ਸਿਆਣੇ ਹਾਂ!” ਪਰ ਇਹ ਠੀਕ ਨਹੀਂ ਹੈ। ਕਿਉਂ ਕਿ ਲਿਖਾਰੀਆਂ ਨੇ ਆਪਣੀ ਕਲਮ ਨਾਲ ਝੂਠ ਆਖਿਆ ਹੈ।

9 The wise men are disappointed, they are dismayed and taken: behold, they have rejected the word of Yahweh; and what manner of wisdom is in them?ਇਹ “ਸਿਆਣੇ ਲੋਕ” ਫ਼ਂਦੇ ਵਿੱਚ ਫ਼ਸ ਚੁੱਕੇ ਹਨ। ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ। ਇਨ੍ਹਾਂ “ਸਿਆਣੇ ਲੋਕਾਂ” ਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਸੱਚੀਁ ਹੀ ਸਿਆਣੇ ਨਹੀਂ ਹਨ।

10 Therefore will I give their wives to others, and their fields to those who shall possess them: for everyone from the least even to the greatest is given to covetousness; from the prophet even to the priest every one deals falsely.ਇਸ ਲਈ ਮੈਂ ਉਨ੍ਹਾਂ ਲੋਕਾਂ ਦੀਆਂ ਪਤਨੀਆਂ ਨੂੰ ਹੋਰਨਾਂ ਬੰਦਿਆਂ ਨੂੰ ਦੇ ਦੇਵਾਂਗਾ। ਮੈਂ ਉਨ੍ਹਾਂ ਦੇ ਖੇਤਾਂ ਨੂੰ ਨਵੇਂ ਮਾਲਕਾਂ ਨੂੰ ਦੇ ਦੇਵਾਂਗਾ। ਇਸਰਾਏਲ ਦੇ ਸਾਰੇ ਹੀ ਲੋਕ ਹੋਰ-ਹੋਰ ਪੈਸਾ ਚਾਹੁੰਦੇ ਨੇ। ਸਾਰੇ ਹੀ ਲੋਕ। ਸਾਰੇ ਹੀ ਲੋਕ, ਸਭ ਤੋਂ ਘੱਟ ਮਹੱਤਵਪੂਰਣ ਤੋਂ ਲੈ ਕੇ ਸਭ ਤੋਂ ਵੱਧ ਮਹੱਤਵਪੂਰਣ ਲੋਕਾਂ ਤੀਕ, ਇਸੇ ਤਰ੍ਹਾਂ ਦੇ ਹਨ। ਸਾਰੇ ਹੀ ਲੋਕ, ਨਬੀਆਂ ਤੋਂ ਲੈ ਕੇ ਜਾਜਕਾਂ ਤੀਕ ਝੂਠ ਬੋਲਦੇ ਨੇ।

11 They have healed the hurt of the daughter of my people slightly, saying, Peace, peace; when there is no peace.ਮੇਰੇ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮ ਮਿਲੇ ਨੇ, ਨਬੀਆਂ ਅਤੇ ਜਾਜਕਾਂ ਨੂੰ ਉਨ੍ਹਾਂ ਜ਼ਖਮਾਂ ਦੀ ਮੱਲ੍ਹਮ ਪੱਟੀ ਕਰਨੀ ਚਾਹੀਦੀ ਹੈ। ਪਰ ਉਹ ਉਨ੍ਹਾਂ ਜ਼ਖਮਾਂ ਦਾ ਇਲਾਜ਼ ਕਰਦੇ ਨੇ ਜਿਵੇਂ ਉਹ ਮਮੂਲੀ ਝਰੀਟਾਂ ਹੀ ਹੋਣ। ਉਹ ਆਖਦੇ ਨੇ, “ਇਹ ਠੀਕ-ਠਾਕ ਹੈ, ਹਰ ਚੀਜ਼ ਬਹੁਤ ਚੰਗੀ ਹੈ!” ਪਰ ਅਸਲ ਵਿੱਚ ਇਹ ਠੀਕ ਨਹੀਂ ਹੈ!

12 Were they ashamed when they had committed abomination? nay, they were not at all ashamed, neither could they blush: therefore shall they fall among those who fall; in the time of their visitation they shall be cast down, says Yahweh.ਉਨ੍ਹਾਂ ਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਸ਼ਰਮਸਾਰ ਹੋਣਾ ਚਾਹੀਦਾ ਹੈ ਜੋ ਉਹ ਕਰਦੇ ਨੇ। ਪਰ ਉਹ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਦਾ ਪਰਾਸਚਿਤ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਸਾਰਿਆਂ ਨਾਲ ਸਜ਼ਾ ਮਿਲੇਗੀ। ਉਹ ਧਰਤੀ ਉੱਤੇ ਸੁੱਟੇ ਜਾਣਗੇ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ।’” ਯਹੋਵਾਹ ਨੇ ਇਹ ਗੱਲਾਂ ਆਖੀਆਂ।

13 I will utterly consume them, says Yahweh: there shall be no grapes on the vine, nor figs on the fig tree, and the leaf shall fade; and [the things that] I have given them shall pass away from them.“‘ਮੈਂ ਉਨ੍ਹਾਂ ਨੂੰ ਪੂਰਨ ਤੌਰ ਤੇ ਤਬਾਹ ਕਰ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਵੇਲ ਉੱਤੇ ਕੋਈ ਅੰਗੂਰ ਨਹੀਂ ਹੋਣਗੇ। ਅੰਜੀਰ ਦੇ ਰੁੱਖ ਉੱਤੇ ਕੋਈ ਅੰਜੀਰ ਨਹੀਂ ਹੋਵੇਗਾ। ਉਨ੍ਹਾਂ ਦੇ ਪੱਤੇ ਵੀ ਸੁੱਕ ਕੇ ਝੜ ਜਾਣਗੇ। ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ ਲੰਘ ਜਾਵੇਗਾ।’”

14 Why do we sit still? assemble yourselves, and let us enter into the fortified cities, and let us be silent there; for Yahweh our God has put us to silence, and given us water of gall to drink, because we have sinned against Yahweh.“‘ਅਸੀਂ ਇੱਥੇ ਸਿਰਫ਼ ਕਿਉਂ ਬੈਠੇ ਹੋਏ ਹਾਂ? ਆਓ ਮਜ਼ਬੂਤ ਸ਼ਹਿਰ ਵੱਲ ਨੱਸ ਚੱਲੀਏ। ਜੇ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮਾਰ ਦੇਣਾ ਹੀ ਲੋਚਦਾ ਹੈ ਤਾਂ ਆਓ ਅਸੀਂ ਓੱਥੇ ਹੀ ਮਰੀਏ। ਅਸੀਂ ਯਹੋਵਾਹ ਦੇ ਵਿਰੁੱਦ ਪਾਪ ਕੀਤਾ ਹੈ, ਇਸ ਲਈ ਯਹੋਵਾਹ ਨੇ ਸਾਨੂੰ ਪੀਣ ਲਈ ਜ਼ਹਿਰ ਪਿਆਲਾ ਦਿੱਤਾ ਹੈ।

15 We looked for peace, but no good came; [and] for a time of healing, and, behold, dismay!ਅਸੀਂ ਸ਼ਾਂਤੀ ਦੀ ਆਸ ਕੀਤੀ ਸੀ, ਪਰ ਅਜੇ ਤੀਕ ਕੁਝ ਵੀ ਚੰਗਾ ਨਹੀਂ ਵਾਪਰਿਆ। ਸਾਨੂੰ ਉਮੀਦ ਸੀ ਕਿ ਉਹ ਮਾਫ਼ ਕਰ ਦੇਵੇਗਾ, ਪਰ ਸਿਰਫ਼ ਤਬਾਹੀ ਹੀ ਆਈ।

16 The snorting of his horses is heard from Dan: at the sound of the neighing of his strong ones the whole land trembles; for they are come, and have devoured the land and all that is in it; the city and those who dwell therein.ਦਾਨ ਦੇ ਪਰਿਵਾਰ-ਸਮੂਹ ਦੇ ਦੇਸ਼ ਵੱਲੋਂ ਅਸੀਂ ਦੁਸ਼ਮਣ ਦੇ ਘੋੜਿਆਂ ਦੇ ਖੁਰ੍ਰਾਟੇ ਸੁਣ ਰਹੇ ਹਾਂ। ਧਰਤੀ ਉਨ੍ਹਾਂ ਦੇ ਸੁਂਮਾਂ ਦੀ ਟਾਪ ਤੋਂ ਕੰਬਦੀ ਹੈ। ਉਹ ਧਰਤੀ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਤਬਾਹ ਕਰਨ ਲਈ ਆਏ ਨੇ। ਉਹ ਸ਼ਹਿਰ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਲਈ ਆਏ ਨੇ, ਜਿਹੜੇ ਓੱਥੇ ਰਹਿੰਦੇ ਨੇ।’”

17 For, behold, I will send serpents, adders, among you, which will not be charmed; and they shall bite you, says Yahweh.“ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਜ਼ਹਿਰੀਲੇ ਸੱਪ ਭੇਜ ਰਿਹਾ ਹਾਂ। ਉਨ੍ਹਾਂ ਸੱਪਾਂ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸੱਕਦਾ, ਉਹ ਸੱਪ ਤੁਹਾਨੂੰ ਡਂਗ ਮਾਰਨਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

18 Oh that I could comfort myself against sorrow! my heart is faint within me.ਹੇ ਪਰਮੇਸ਼ੁਰ, ਮੈਂ ਉਦਾਸੀ ਨਾਲ ਦਬਿਆ ਗਿਆ ਹ੍ਹਾਂ, ਮੇਰਾ ਦਿਲ ਬਿਮਾਰ ਹੈ, ਪਰ ਮੈਨੂੰ ਕੋਈ ਸੁੱਖ ਨਹੀਂ ਮਿਲਦਾ।

19 Behold, the voice of the cry of the daughter of my people from a land that is very far off: isn't Yahweh in Zion? Isn't her King in her? Why have they provoked me to anger with their engraved images, and with foreign vanities?ਮੇਰੇ ਲੋਕਾਂ ਨੂੰ ਸੁਣੋ। ਇਸ ਦੇਸ਼ ਅੰਦਰ ਲੋਕ ਹਰ ਥਾਂ ਸਹਾਇਤਾ ਲਈ ਪੁਕਾਰ ਕਰ ਰਹੇ ਨੇ। ਉਹ ਆਖਦੇ ਨੇ, “ਕੀ ਹਾਲੇ ਵੀ ਯਹੋਵਾਹ ਸੀਯੋਨ ਉੱਤੇ ਹੈ? ਕੀ ਸੀਯੋਨ ਦਾ ਰਾਜਾ ਹਾਲੇ ਵੀ ਓੱਥੇ ਹੈ?” ਪਰ ਪਰਮੇਸ਼ੁਰ ਆਖਦਾ ਹੈ, “ਯਹੂਦਾਹ ਦੇ ਲੋਕਾਂ ਨੇ ਨਿਕੰਮੇ ਵਿਦੇਸ਼ੀ ਬੁੱਤਾਂ ਦੀ ਉਪਾਸਨਾ ਕੀਤੀ ਸੀ। ਇਸ ਨੇ ਮੈਨੂੰ ਬਹੁਤ ਕਰੋਧਵਾਨ ਕੀਤਾ ਸੀ! ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਸੀ?”

20 The harvest is past, the summer is ended, and we are not saved.ਅਤੇ ਲੋਕ ਆਖਦੇ ਨੇ, “ਵਾਢੀ ਦਾ ਸਮਾਂ ਬੀਤ ਗਿਆ ਹੈ। ਗਰਮੀ ਚਲੀ ਗਈ ਹੈ। ਅਤੇ ਅਸੀਂ ਹਾਲੇ ਵੀ ਨਹੀਂ ਬਚਾਏ ਗਏ ਹਾਂ।”

21 For the hurt of the daughter of my people am I hurt: I mourn; dismay has taken hold on me.ਮੇਰੇ ਲੋਕ ਜ਼ਖਮੀ ਨੇ, ਇਸ ਲਈ ਮੈਂ ਜ਼ਖਮੀ ਹਾਂ। ਮੈਂ ਬੋਲਣ ਲਈ ਬਹੁਤ ਉਦਾਸ ਹਾਂ।

22 Is there no balm in Gilead? is there no physician there? why then isn't the health of the daughter of my people recovered?ਅਵੱਸ਼ ਹੀ ਗਿਲਆਦ ਵਿੱਚ ਕੋਈ ਦਵਾ ਅਤੇ ਚਿਕਿਤਸੱਕ ਹੈ। ਇਸ ਲਈ ਮੇਰੇ ਲੋਕਾਂ ਦੇ ਜ਼ਖਮ ਰਾਜ਼ੀ ਕਿਉਂ ਨਹੀਂ ਹੋਏ?

Punjabi Bible