Jeremiah 37

1 ਯਿਰਮਿਯਾਹ ਨੂੰ ਕੈਦਖਾਨੇ ਵਿੱਚ ਪਾਇਆ ਗਿਆ ਨਬੂਕਦਨੱਸਰ ਬਾਬਲ ਦਾ ਰਾਜਾ ਸੀ। ਨਬੂਕਦਨੱਸਰ ਨੇ ਸਿਦਕੀਯਾਹ ਨੂੰ ਯਹੋਯਾਕੀਮ ਦੇ ਪੁੱਤਰ ਯੇਹੋਇਆਚਿਨ ਦੀ ਬਾਵੇਂ ਯਹੂਦਾਹ ਦਾ ਰਾਜਾ ਬਾਪ ਦਿੱਤਾ। ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ।

2 ਪਰ ਸਿਦਕੀਯਾਹ ਨੇ ਉਨ੍ਹਾਂ ਸੰਦੇਸ਼ਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੇ ਯਹੋਵਾਹ ਨੇ ਨਬੀ ਯਿਰਮਿਯਾਹ ਨੂੰ ਪ੍ਰਚਾਰ ਕਰਨ ਵਾਸਤੇ ਦਿੱਤੇ ਸਨ। ਅਤੇ ਸਿਦਕੀਯਾਹ ਦੇ ਸੇਵਕਾਂ ਅਤੇ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਸੰਦੇਸ਼ਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

3 ਰਾਜੇ ਸਿਦਕੀਯਾਹ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨਾਂ ਦੇ ਇੱਕ ਬੰਦੇ ਅਤੇ ਮਅਸੇਯਾਹ ਦੇ ਪੁੱਤਰ ਜਾਜਕ ਸਫ਼ਨਯਾਹ ਨੂੰ ਨਬੀ ਯਿਰਮਿਯਾਹ ਵੱਲ ਇਹ ਸੰਦੇਸ਼ ਦੇਕੇ ਭੇਜਿਆ: “ਯਿਰਮਿਯਾਹ, ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰ।”

4 ਉਸ ਸਮੇਂ, ਯਿਰਮਿਯਾਹ ਨੂੰ ਹਾਲੀ ਕੈਦ ਵਿੱਚ ਨਹੀਂ ਸੀ ਸੁੱਟਿਆ ਗਿਆ, ਇਸ ਲਈ ਉਹ ਜਿੱਥੇ ਜੀ ਚਾਹੇ ਜਾਣ ਲਈ ਸੁਤੰਤਰ ਸੀ।

5 ਅਤੇ ਓਸੇ ਸਮੇਂ ਹੀ, ਫਿਰਊਨ ਦੀ ਫ਼ੌਜ ਵੀ ਮਿਸਰ ਤੋਂ ਯਹੂਦਾਹ ਵੱਲ ਕੂਚ ਕਰ ਦਿੱਤਾ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਸ਼ਹਿਰ ਨੂੰ ਹਰਾਉਣ ਲਈ ਘੇਰਾ ਪਾ ਲਿਆ ਸੀ। ਫ਼ੇਰ ਉਨ੍ਹਾਂ ਨੇ ਮਿਸਰ ਵੱਲੋਂ ਆ ਰਹੀ ਫ਼ੌਜ ਬਾਰੇ ਸੁਣਿਆ। ਇਸ ਲਈ ਬਾਬਲ ਦੀ ਫ਼ੌਜ ਮਿਸਰ ਦੀ ਫ਼ੌਜ ਨਾਲ ਲੜਨ ਲਈ ਚੱਲ ਚੁੱਕੀ ਸੀ।

6 ਯਹੋਵਾਹ ਵੱਲੋਂ ਨਬੀ ਯਿਰਮਿਯਾਹ ਨੂੰ ਸੰਦੇਸ਼ ਮਿਲਿਆ:

7 “ਇਹੀ ਹੈ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ: ‘ਯਹੂਕਲ ਅਤੇ ਸਫ਼ਨਯਾਹ, ਮੈਂ ਜਾਣਦਾ ਹਾਂ ਕਿ ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਤੁਹਾਨੂੰ ਮੇਰੇ ਕੋਲੋਂ ਸਵਾਲ ਪੁੱਛਣ ਲਈ ਭੇਜਿਆ ਹੈ। ਰਾਜੇ ਸਿਦਕੀਯਾਹ ਨੂੰ ਇਹ ਆਖੋ: ਫਿਰਊਨ ਦੀ ਫ਼ੌਜ ਮਿਸਰ ਵਿੱਚੋਂ ਕੂਚ ਕਰਕੇ ਇੱਥੇ ਤੇਰੀ ਬਾਬਲ ਦੀ ਫ਼ੌਜ ਦੇ ਵਿਰੁੱਧ ਸਹਾਇਤਾ ਕਰਨ ਲਈ ਆ ਰਹੀ ਹੈ। ਪਰ ਫ਼ਿਰਊਨ ਦੀ ਫ਼ੌਜ ਵਾਪਸ ਮਿਸਰ ਚਲੀ ਜਾਵੇਗੀ।

8 ਉਸਤੋਂ ਮਗਰੋਂ, ਬਾਬਲ ਦੀ ਫ਼ੌਜ ਇੱਥੇ ਵਾਪਸ ਆਵੇਗੀ। ਉਹ ਯਰੂਸ਼ਲਮ ਉੱਤੇ ਹਮਲਾ ਕਰੇਗੀ। ਫ਼ੇਰ ਬਾਬਲ ਦੀ ਉਹ ਫ਼ੌਜ ਯਰੂਸ਼ਲਮ ਉੱਤੇ ਕਬਜ਼ਾ ਕਰੇਗੀ ਅਤੇ ਸਾੜ ਦੇਵੇਗੀ।’

9 ਯਹੋਵਾਹ ਇਹ ਆਖਦਾ ਹੈ: ‘ਯਰੂਸ਼ਲਮ ਦੇ ਲੋਕੋ, ਆਪਣੇ-ਆਪ ਨੂੰ ਮੂਰਖ ਨਾ ਬਣਾਓ ਆਪਣੇ-ਆਪ ਨੂੰ ਇਹ ਨਾ ਆਖੋ, “ਬਾਬਲ ਦੀ ਫ਼ੌਜ ਸਾਨੂੰ ਅਵੱਸ਼ ਹੀ ਇੱਕਲਿਆਂ ਛੱਡ ਦੇਵੇਗੀ।” ਉਹ ਨਹੀਂ ਛੱਡੇਗੀ।

10 ਯਰੂਸ਼ਲਮ ਦੇ ਲੋਕੋ, ਭਾਵੇਂ ਤੁਸੀਂ ਬਾਬਲ ਦੀ ਉਸ ਸਾਰੀ ਫ਼ੌਜ ਨੂੰ ਹਰਾਉਣ ਦੇ ਯੋਗ ਸੀ, ਜਿਹੜੀ ਤੁਹਾਡੇ ਉੱਤੇ ਹਮਲਾ ਕਰ ਰਹੀ ਹੈ, ਪਰ ਤਾਂ ਵੀ ਕੁਝ ਜ਼ਖਮੀ ਬੰਦੇ ਉਨ੍ਹਾਂ ਦੇ ਤੰਬੂਆਂ ਵਿੱਚ ਬਚੇ ਰਹਿਣਗੇ। ਉਹ ਕੁਝ ਜ਼ਖਮੀ ਬੰਦੇ ਵੀ ਆਪਣੇ ਤੰਬੂਆਂ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਯਰੂਸ਼ਲਮ ਨੂੰ ਸਾੜ ਸੁੱਟਣਗੇ।’”

11 ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਤੋਂ ਮਿਸਰ ਦੇ ਫ਼ਿਰਊਨ ਦੀ ਫ਼ੌਜ ਨਾਲ ਜੰਗ ਕਰਨ ਲਈ ਚੱਲੀ,

12 ਤਾਂ ਯਿਰਮਿਯਾਹ ਯਰੂਸ਼ਲਮ ਤੋਂ ਸਫ਼ਰ ਕਰਕੇ ਬਿਨਯਾਮੀਨ ਦੀ ਧਰਤੀ ਉੱਤੇ ਜਾਣਾ ਚਾਹੁੰਦਾ ਸੀ। ਉਹ ਓੱਥੇ ਆਪਣੇ ਪਰਿਵਾਰ ਦੀ ਜੈਦਾਦ ਦੇ ਵੰਡ ਦੇ ਮਸਲੇ ਨੂੰ ਹੱਲ ਕਰਨ ਜਾ ਰਿਹਾ ਸੀ।

13 ਪਰ ਜਦੋਂ ਯਿਰਮਿਯਾਹ ਯਰੂਸ਼ਲਮ ਦੇ ਬਿਨਯਾਮੀਨ ਦਰਵਾਜ਼ੇ ਤੇ ਅਪੜਿਆ ਤਾਂ ਗਾਰਦ ਦੇ ਕਪਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕਪਤਾਨ ਦਾ ਨਾਮ ਯਿਰੀਯਾਹ ਸੀ। ਯਿਰੀਯਾਹ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਹਨਨਯਾਹ ਦਾ ਪੁੱਤਰ ਸੀ। ਇਸ ਲਈ ਕਪਤਾਨ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਆਖਿਆ, “ਯਿਰਮਿਯਾਹ ਤੂੰ ਸਾਨੂੰ ਛੱਡ ਕੇ ਬਾਬਲ ਵਾਲਿਆਂ ਨਾਲ ਰਲਣ ਲਈ ਜਾ ਰਿਹਾ ਹੈਂ।”

14 ਯਿਰਮਿਯਾਹ ਨੇ ਯਿਰੀਯਾਹ ਨੂੰ ਆਖਿਆ, “ਇਹ ਸੱਚ ਨਹੀਂ ਹੈ। ਮੈਂ ਇੱਥੋਂ ਬਾਬਲ ਵਾਲਿਆਂ ਨਾਲ ਰਲਣ ਲਈ ਨਹੀਂ ਜਾ ਰਿਹਾ।” ਪਰ ਯਿਰੀਯਾਹ ਨੇ ਯਿਰਮਿਯਾਹ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਅਤੇ ਯਿਰੀਯਾਹ ਨੇ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਯਰੂਸ਼ਲਮ ਦੇ ਸ਼ਾਹੀ ਅਧਿਕਾਰੀਆਂ ਕੋਲ ਲੈ ਗਿਆ।

15 ਉਹ ਅਧਿਕਾਰੀ ਯਿਰਮਿਯਾਹ ਨਾਲ ਬਹੁਤ ਨਾਰਾਜ਼ ਹੋਏ। ਉਨ੍ਹਾਂ ਨੇ ਯਿਰਮਿਯਾਹ ਨੂੰ ਜਿਸਮਾਨੀ ਸਜ਼ਾ ਦੇਣ ਦਾ ਹੁਕਮ ਦੇ ਦਿੱਤਾ। ਫ਼ੇਰ ਉਨ੍ਹਾਂ ਨੇ ਯਿਰਮਿਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਕੈਦ ਯਹੋਨਾਥਾਨ ਨਾਂ ਦੇ ਇੱਕ ਬੰਦੇ ਦੇ ਮਕਾਨ ਅੰਦਰ ਸੀ। ਯਹੋਨਾਥਾਨ ਯਹੂਦਾਹ ਦੇ ਰਾਜੇ ਦਾ ਮੁਣਸ਼ੀ ਸੀ। ਯਹੋਨਾਥਾਨ ਦੇ ਮਕਾਨ ਨੂੰ ਕੈਦਖਾਨਾ ਬਣਾ ਦਿੱਤਾ ਗਿਆ ਸੀ।

16 ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਯਹੋਨਾਥਾਨ ਦੇ ਮਕਾਨ ਦੀ ਇੱਕ ਕੋਠੜੀ ਵਿੱਚ ਕੈਦ ਕਰ ਦਿੱਤਾ। ਕੋਠੜੀ ਜ਼ਮੀਨ ਦੇ ਅੰਦਰ ਬਣਿਆ ਇੱਕ ਭੋਰਾ ਸੀ। ਯਿਰਮਿਯਾਹ ਲੰਮੇ ਸਮੇਂ ਤੀਕ ਓੱਥੇ ਹੀ ਰਿਹਾ।

17 ਫ਼ੇਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਸੱਦਿਆ ਅਤੇ ਉਸ ਨੂੰ ਰਾਜ ਮਹਿਲ ਵਿੱਚ ਲਿਆਂਦਾ ਗਿਆ। ਸਿਦਕੀਯਾਹ ਨੇ ਯਿਰਮਿਯਾਹ ਨਾਲ ਇੱਕਾਂਤ ਵਿੱਚ ਗੱਲ ਕੀਤੀ। ਉਸ ਨੇ ਯਿਰਮਿਯਾਹ ਨੂੰ ਪੁੱਛਿਆ, “ਕੀ ਯਹੋਵਾਹ ਵੱਲੋਂ ਕੋਈ ਸੰਦੇਸ਼ ਹੈ?” ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਯਹੋਵਾਹ ਵੱਲੋਂ ਸੰਦੇਸ਼ ਹੈ। ਸਿਦਕੀਯਾਹ ਤੈਨੂੰ ਬਾਬਲ ਦੇ ਰਾਜੇ ਦੇ ਹਵਾਲੇ ਕੀਤਾ ਜਾਵੇਗਾ।”

18 ਤਾਂ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਕੀ ਕਸੂਰ ਕੀਤਾ ਹੈ? ਮੈਂ ਤੇਰੇ ਜਾਂ ਤੇਰੇ ਅਧਿਕਾਰੀਆਂ ਜਾਂ ਯਰੂਸ਼ਲਮ ਦੇ ਲੋਕਾਂ ਦੇ ਖਿਲਾਫ਼ ਕਿਹੜਾ ਜ਼ੁਰਮ ਕੀਤਾ ਹੈ? ਤੂੰ ਮੈਨੂੰ ਕੈਦ ਵਿੱਚ ਕਿਉਂ ਸੁੱਟਿਆ ਹੈ?

19 ਰਾਜੇ ਸਿਦਕੀਯਾਹ, ਕਿੱਥੋ ਨੇ ਤੇਰੇ ਨਬੀ ਹੁਣ? ਉਨ੍ਹਾਂ ਨਬੀਆਂ ਨੇ ਤੈਨੂੰ ਝੂਠੇ ਸੰਦੇਸ਼ ਦਾ ਪ੍ਰਚਾਰ ਕੀਤਾ। ਉਨ੍ਹਾਂ ਆਖਿਆ ਸੀ, ‘ਬਾਬਲ ਦਾ ਰਾਜਾ ਤੇਰੇ ਉੱਤੇ ਜਾਂ ਯਹੂਦਾਹ ਦੀ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ।’

20 ਪਰ ਹੁਣ, ਮੇਰੇ ਮਾਲਕ, ਯਹੂਦਾਹ ਦੇ ਪਾਤਸ਼ਾਹ, ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਨੂੰ ਤੇਰੇ ਅੱਗੇ ਆਪਣੀ ਬੇਨਤੀ ਪੇਸ਼ ਕਰਨ ਦੇ: ਮੈਨੂੰ ਲਿਖਾਰੀ ਯਹੋਨਾਥਾਨ ਦੇ ਘਰ ਵਾਪਸ ਨਾ ਭੇਜ। ਜੇ ਤੂੰ ਮੈਨੂੰ ਵਾਪਸ ਭੇਜੇਁਗਾ ਮੈਂ ਓੱਥੇ ਮਰ ਜਾਵਾਂਗਾ।”

21 ਇਸ ਲਈ ਰਾਜੇ ਸਿਦਕੀਯਾਹ ਨੇ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਗਾਰਦ ਦੀ ਨਿਗਰਾਨੀ ਵਿੱਚ ਰੱਖ ਦਿੱਤਾ ਜਾਵੇ। ਅਤੇ ਉਸ ਨੇ ਇਹ ਵੀ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਗਲੀ ਦੇ ਨਾਨਬਾਈਆਂ ਦੀ ਰੋਟੀ ਦਿੱਤੀ ਜਾਵੇ। ਯਿਰਮਿਯਾਹ ਨੂੰ ਉਦੋਂ ਤੀਕ ਰੋਟੀ ਦਿੱਤੀ ਗਈ ਜਦੋਂ ਤੀਕ ਕਿ ਸ਼ਹਿਰ ਵਿੱਚੋਂ ਰੋਟੀ ਮੁੱਕ ਨਹੀਂ ਗਈ। ਇਸ ਲਈ ਯਿਰਮਿਯਾਹ ਵਰਾਂਡੇ ਵਿੱਚ ਨਜ਼ਰ ਬੰਦ ਰਿਹਾ।

1 And king Zedekiah the son of Josiah reigned instead of Coniah the son of Jehoiakim, whom Nebuchadrezzar king of Babylon made king in the land of Judah.

2 But neither he, nor his servants, nor the people of the land, did hearken unto the words of the Lord, which he spake by the prophet Jeremiah.

3 And Zedekiah the king sent Jehucal the son of Shelemiah and Zephaniah the son of Maaseiah the priest to the prophet Jeremiah, saying, Pray now unto the Lord our God for us.

4 Now Jeremiah came in and went out among the people: for they had not put him into prison.

5 Then Pharaoh’s army was come forth out of Egypt: and when the Chaldeans that besieged Jerusalem heard tidings of them, they departed from Jerusalem.

6 Then came the word of the Lord unto the prophet Jeremiah, saying,

7 Thus saith the Lord, the God of Israel; Thus shall ye say to the king of Judah, that sent you unto me to inquire of me; Behold, Pharaoh’s army, which is come forth to help you, shall return to Egypt into their own land.

8 And the Chaldeans shall come again, and fight against this city, and take it, and burn it with fire.

9 Thus saith the Lord; Deceive not yourselves, saying, The Chaldeans shall surely depart from us: for they shall not depart.

10 For though ye had smitten the whole army of the Chaldeans that fight against you, and there remained but wounded men among them, yet should they rise up every man in his tent, and burn this city with fire.

11 And it came to pass, that when the army of the Chaldeans was broken up from Jerusalem for fear of Pharaoh’s army,

12 Then Jeremiah went forth out of Jerusalem to go into the land of Benjamin, to separate himself thence in the midst of the people.

13 And when he was in the gate of Benjamin, a captain of the ward was there, whose name was Irijah, the son of Shelemiah, the son of Hananiah; and he took Jeremiah the prophet, saying, Thou fallest away to the Chaldeans.

14 Then said Jeremiah, It is false; I fall not away to the Chaldeans. But he hearkened not to him: so Irijah took Jeremiah, and brought him to the princes.

15 Wherefore the princes were wroth with Jeremiah, and smote him, and put him in prison in the house of Jonathan the scribe: for they had made that the prison.

16 When Jeremiah was entered into the dungeon, and into the cabins, and Jeremiah had remained there many days;

17 Then Zedekiah the king sent, and took him out: and the king asked him secretly in his house, and said, Is there any word from the Lord? And Jeremiah said, There is: for, said he, thou shalt be delivered into the hand of the king of Babylon.

18 Moreover Jeremiah said unto king Zedekiah, What have I offended against thee, or against thy servants, or against this people, that ye have put me in prison?

19 Where are now your prophets which prophesied unto you, saying, The king of Babylon shall not come against you, nor against this land?

20 Therefore hear now, I pray thee, O my lord the king: let my supplication, I pray thee, be accepted before thee; that thou cause me not to return to the house of Jonathan the scribe, lest I die there.

21 Then Zedekiah the king commanded that they should commit Jeremiah into the court of the prison, and that they should give him daily a piece of bread out of the bakers’ street, until all the bread in the city were spent. Thus Jeremiah remained in the court of the prison.

Tamil Indian Revised Version
அதற்கு இயேசு: ஏழுமுறை மாத்திரமல்ல, ஏழெழுபதுமுறைமட்டும் என்று உனக்குச் சொல்லுகிறேன்.

Tamil Easy Reading Version
அதற்கு இயேசு அவனுக்கு, “நீ அவனை ஏழு முறைக்கும் அதிகமாக மன்னிக்க வேண்டும் என்று நான் கூறுகிறேன். அவன் எழுபத்தேழு முறை தீமை செய்தாலும் நீ தொடர்ந்து மன்னிக்க வேண்டும்” என்று பதில் அளித்தார்.

Thiru Viviliam
அதற்கு இயேசு அவரிடம் கூறியது: “ஏழுமுறை மட்டுமல்ல; எழுபது தடவை ஏழுமுறை என நான் உனக்குச் சொல்கிறேன்.

மத்தேயு 18:21மத்தேயு 18மத்தேயு 18:23

King James Version (KJV)
Jesus saith unto him, I say not unto thee, Until seven times: but, Until seventy times seven.

American Standard Version (ASV)
Jesus saith unto him, I say not unto thee, Until seven times; but, Until seventy times seven.

Bible in Basic English (BBE)
Jesus says to him, I say not to you, Till seven times; but, Till seventy times seven.

Darby English Bible (DBY)
Jesus says to him, I say not to thee until seven times, but until seventy times seven.

World English Bible (WEB)
Jesus said to him, “I don’t tell you until seven times, but, until seventy times seven.

Young’s Literal Translation (YLT)
Jesus saith to him, `I do not say to thee till seven times, but till seventy times seven.

மத்தேயு Matthew 18:22
அதற்கு இயேசு: ஏழுதரமாத்திரம் அல்ல ஏழெழுபதுதரமட்டும் என்று உனக்குச் சொல்லுகிறேன்.
Jesus saith unto him, I say not unto thee, Until seven times: but, Until seventy times seven.


λέγειlegeiLAY-gee
Jesus
αὐτῷautōaf-TOH
saith
hooh
unto
him,
Ἰησοῦςiēsousee-ay-SOOS
I
say
Οὐouoo
not
λέγωlegōLAY-goh
thee,
unto
σοιsoisoo
Until
ἕωςheōsAY-ose
seven
times:
ἑπτάκιςheptakisay-PTA-kees
but,
ἀλλ'allal
Until
ἕωςheōsAY-ose
seventy
times
ἑβδομηκοντάκιςhebdomēkontakisave-thoh-may-kone-TA-kees
seven.
ἑπτάheptaay-PTA