Jeremiah 2 - WEB (Punjabi)
1 The word of Yahweh came to me, saying,ਯਹੂਦਾਹ ਵਫ਼ਾਦਾਰ ਨਹੀਂ ਸੀ ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਮਿਲਿਆ। ਯਹੋਵਾਹ ਵੱਲੋਂ ਸੰਦੇਸ਼ ਇਹ ਸੀ:
2 Go, and cry in the ears of Jerusalem, saying, Thus says Yahweh, I remember for you the kindness of your youth, the love of your weddings; how you went after me in the wilderness, in a land that was not sown.ਯਿਰਮਿਯਾਹ ਯਰੂਸ਼ਲਮ ਦੇ ਲੋਕਾਂ ਵੱਲ ਜਾਹ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ: “ਉਸ ਸਮੇਂ ਜਦੋਂ ਤੂੰ ਇੱਕ ਨੌਜਵਾਨ ਕੌਮ ਸੀ, ਤੂੰ ਮੇਰੇ ਵੱਲ ਵਫ਼ਾਦਾਰ ਸੀ। ਤੂੰ ਇੱਕ ਮੁਟਿਆਰ ਵਹੁਟੀ ਵਾਂਗ ਮੇਰੇ ਪਿੱਛੇ ਲੱਗਿਆ। ਤੂੰ ਮਾਰੂਬਲ ਅੰਦਰ ਉਸ ਧਰਤੀ ਉੱਤੇ ਮੇਰੇ ਪਿੱਛੇ-ਪਿੱਛੇ ਸੀ ਜਿਸ ਨੂੰ ਕਦੇ ਵੀ ਨਹੀਂ ਵਾਹਿਆ ਗਿਆ ਸੀ।
3 Israel [was] holiness to Yahweh, the first fruits of his increase: all who devour him shall be held guilty; evil shall come on them, says Yahweh.ਇਸਰਾਏਲ ਦੇ ਲੋਕ ਯਹੋਵਾਹ ਲਈ ਇੱਕ ਪਵਿੱਤਰ ਸੁਗਾਤ ਵਾਂਗ ਸਨ। ਉਹ ਉਸ ਪਹਿਲੇ ਫ਼ਲ ਵਰਗੇ ਸਨ ਜੋ ਯਹੋਵਾਹ ਵੱਲੋਂ ਤੋੜਿਆ ਗਿਆ ਸੀ। ਅਤੇ ਉਹ ਲੋਕ, ਜਿਨ੍ਹਾਂ ਨੇ ਉਨ੍ਹਾਂ ਨੂੰ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਸੀ ਦੋਸ਼ੀ ਠਹਿਰਾਏ ਗਏ ਸਨ। ਉਨ੍ਹਾਂ ਮੰਦੇ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰੀਆਂ ਸਨ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
4 Hear you the word of Yahweh, O house of Jacob, and all the families of the house of Israel:ਹੇ ਯਾਕੂਬ ਦੇ ਪਰਿਵਾਰ, ਯਹੋਵਾਹ ਦਾ ਸੰਦੇਸ਼ ਸੁਣ। ਇਸਰਾਏਲ ਦੇ ਪਰਿਵਾਰ-ਸਮੂਹੋ, ਸੰਦੇਸ਼ ਨੂੰ ਸੁਣੋ।
5 thus says Yahweh, What unrighteousness have your fathers found in me, that they have gone far from me, and have walked after vanity, and are become vain?ਇਹ ਹੈ ਜੋ ਯਹੋਵਾਹ ਆਖਦਾ ਹੈ: “ਤੁਹਾਡੇ ਪੁਰਖਿਆਂ ਨੂੰ ਮੇਰੇ ਨਾਲ ਕੀ ਗ਼ਲਤ ਲੱਗਾ ਜਿਸਨੇ ਉਨ੍ਹਾਂ ਨੂੰ ਮੇਰੇ ਕੋਲੋਂ ਦੂਰ ਕਰ ਦਿੱਤਾ। ਤੁਹਾਡੇ ਪੁਰਖੇ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ ਅਤੇ ਉਹ ਖੁਦ ਵੀ ਨਿਕੰਮੇ ਬਣ ਗਏ।
6 Neither said they, Where is Yahweh who brought us up out of the land of Egypt, who led us through the wilderness, through a land of deserts and of pits, through a land of drought and of the shadow of death, through a land that none passed through, and where no man lived?ਤੁਹਾਡੇ ਪੁਰਖਿਆਂ ਇਹ ਨਹੀਂ ਆਖਿਆ, ‘ਯਹੋਵਾਹ ਨੇ ਸਾਨੂੰ ਮਿਸਰ ਵਿੱਚੋਂ ਲਿਆਂਦਾ। ਯਹੋਵਾਹ ਨੇ ਮਾਰੂਬਲ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਖੁਸ਼ਕ ਪਬਰੀਲੀ ਧਰਤੀ ਅੰਦਰ ਸਾਡੀ ਅਗਵਾਈ ਕੀਤੀ। ਯਹੋਵਾਹ ਨੇ ਹਨੇਰੀ ਅਤੇ ਖਤਰਨਾਕ ਧਰਤੀ ਵਿੱਚੋਂ ਸਾਡੀ ਅਗਵਾਈ ਕੀਤੀ। ਉੱਥੇ ਕੋਈ ਵੀ ਲੋਕ ਨਹੀਂ ਰਹਿੰਦੇ। ਲੋਕ ਉਸ ਧਰਤੀ ਵਿੱਚੋਂ ਸਫ਼ਰ ਵੀ ਨਹੀਂ ਕਰਦੇ। ਪਰ ਯਹੋਵਾਹ ਨੇ ਉਸ ਧਰਤੀ ਅੰਦਰ ਸਾਡੀ ਅਗਵਾਈ ਕੀਤੀ, ਇਸ ਲਈ ਹੁਣ ਯਹੋਵਾਹ ਕਿੱਥੋ ਹੈ?’”
7 I brought you into a plentiful land, to eat the fruit of it and the goodness of it; but when you entered, you defiled my land, and made my heritage an abomination.ਯਹੋਵਾਹ ਆਖਦਾ ਹੈ, “ਮੈਂ ਤੁਹਾਨੂੰ ਚੰਗੀ ਫ਼ਸਲ ਵਾਲੀ ਜ਼ਮੀਨ ਤੇ ਲਿਆਂਦਾ ਅਤੇ ਉਸ ਜ਼ਮੀਨ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਸਨ। ਅਜਿਹਾ ਮੈਂ ਇਸ ਵਾਸਤੇ ਕੀਤਾ, ਤਾਂ ਜੋ ਤੁਸੀਂ ਉਹ ਫ਼ਲ ਅਤੇ ਫ਼ਸਲਾਂ ਖਾ ਸੱਕੋ ਜਿਹੜੀਆਂ ਓੱਥੇ ਉਗਦੀਆਂ ਹਨ। ਪਰ ਤੁਸੀਂ ਮੇਰੀ ਜ਼ਮੀਨ ਨੂੰ ‘ਨਾਪਾਕ’ ਹੀ ਕੀਤਾ ਸੀ। ਮੈਂ ਤੈਨੂੰ ਇੱਕ ਚੰਗੀ ਜ਼ਮੀਨ ਦਿੱਤੀ ਪਰ ਤੂੰ ਇਸ ਨੂੰ ਮੰਦੀ ਜਗ੍ਹਾ ਬਣਾ ਦਿੱਤਾ।
8 The priests didn't say, Where is Yahweh? and those who handle the law didn't know me: the rulers also transgressed against me, and the prophets prophesied by Baal, and walked after things that do not profit.“ਜਾਜਕਾਂ ਨੇ ਨਹੀਂ ਪੁੱਛਿਆ, ‘ਯਹੋਵਾਹ ਕਿੱਥੋ ਹੈ?’ ਜਿਹੜੇ ਲੋਕ ਬਿਵਸਬਾ ਨੂੰ ਜਾਣਦੇ ਸਨ ਉਹ ਮੈਨੂੰ ਜਾਨਣਾ ਨਹੀਂ ਚਾਹੁੰਦੇ ਸਨ। ਇਸਰਾਏਲ ਦੇ ਲੋਕਾਂ ਦੇ ਆਗੂ ਮੇਰੇ ਖਿਲਾਫ਼ ਹੋ ਗਏ। ਨਬੀ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀ ਕਰਦੇ ਸਨ। ਉਹ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ।”
9 Therefore I will yet contend with you, says Yahweh, and with your children's children will I contend.ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ, ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।
10 For pass over to the isles of Kittim, and see; and send to Kedar, and consider diligently; and see if there has been such a thing.ਸਮੁੰਦਰ ਪਾਰ ਕਰਕੇ ਕਿੱਤੀਮ ਦੇ ਟਾਪੂਆਂ ਵੱਲ ਜਾਓ। ਕਿਸੇ ਨੂੰ ਕੇਦਾਰ ਦੀ ਧਰਤੀ ਉੱਤੇ ਭੇਜੋ। ਧਿਆਨ ਨਾਲ ਦੇਖੋ। ਦੇਖੋ ਕਿ ਕੀ ਕਿਸੇ ਬੰਦੇ ਨੇ ਕਦੇ ਅਜਿਹਾ ਕੀਤਾ ਹੈ।
11 Has a nation changed [its] gods, which yet are no gods? but my people have changed their glory for that which does not profit.ਕੀ ਕਿਸੇ ਕੌਮ ਨੇ ਕਦੇ ਵੀ ਆਪਣੇ ਪੁਰਾਣੇ ਦੇਵਤਿਆਂ ਦੀ ਉਪਾਸਨਾ ਛੱਡੀ ਹੈ, ਤਾਂ ਜੋ ਉਹ ਨਵੇਂ ਦੇਵਤਿਆਂ ਦੀ ਉਪਾਸਨਾ ਕਰ ਸੱਕਣ, ਜਿਹੜੇ ਅਸਲੀ ਨਹੀਂ ਹਨ? ਮੇਰੇ ਲੋਕਾਂ ਨੇ ਆਪਣੇ ਪਰਤਾਪਮਈ ਪਰਮੇਸ਼ੁਰ ਦੀ ਉਪਾਸਨਾ ਛੱਡ ਦਿੱਤੀ ਅਤੇ ਬੁੱਤਾਂ ਦੀ ਉਪਾਸਨਾ ਕਰਨ ਲੱਗ ਪਏ ਜਿਹੜੇ ਬਿਲਕੁਲ ਨਿਕੰਮੇ ਹਨ।
12 Be astonished, you heavens, at this, and be horribly afraid, be you very desolate, says Yahweh.“ਅਕਾਸ਼ੋ, ਉਨ੍ਹਾਂ ਗੱਲਾਂ ਉੱਤੇ ਸਦਮਾ ਮਹਿਸੂਸ ਕਰੋ, ਜਿਹੜੀਆਂ ਵਾਪਰੀਆਂ ਹਨ। ਮਹਾਂ ਭੈ ਨਾਲ ਕੰਬ ਜਾਵੋ!” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 For my people have committed two evils: they have forsaken me, the spring of living waters, and hewed them out cisterns, broken cisterns, that can hold no water.“ਮੇਰੇ ਲੋਕਾਂ ਨੇ ਦੋ ਮੰਦੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਮੇਰੇ ਵੱਲੋਂ ਮੂੰਹ ਮੋੜ ਲਿਆ ਹੈ, ਮੈਂ ਸਜੀਵ ਪਾਣੀ ਦਾ ਚਸ਼ਮਾ ਹਾਂ, ਅਤੇ ਉਨ੍ਹਾਂ ਨੇ ਆਪਣੇ ਪਾਣੀ ਦੇ ਹੌਦ ਖੋਦ ਲੇ ਨੇ। ਉਹ ਹੋਰਨਾਂ ਦੇਵਤਿਆਂ ਵੱਲ ਚੱਲੇ ਗਏ ਨੇ, ਪਰ ਉਨ੍ਹਾਂ ਦੇ ਪਾਣੀ ਦੇ ਹੌਦ ਟੁੱਟੇ ਹੋਏ ਨੇ। ਉਨ੍ਹਾਂ ਹੌਦਾਂ ਵਿੱਚ ਪਾਣੀ ਨਹੀਂ ਰੁਕ ਸੱਕਦਾ।
14 Is Israel a servant? is he a home-born [slave]? why is he become a prey?“ਕੀ ਇਸਰਾਏਲ ਦੇ ਲੋਕ ਗੁਲਾਮ ਬਣ ਗਏ ਨੇ? ਕੀ ਉਹ ਉਸ ਬੁਰੇ ਬੰਦੇ ਵਰਗੇ ਬਣ ਗਏ ਨੇ, ਜਿਹੜਾ ਗੁਲਾਮ ਜੰਮਿਆ ਸੀ? ਲੋਕਾਂ ਨੇ ਇਸਰਾਏਲ ਦੇ ਲੋਕਾਂ ਦੀ ਦੌਲਤ ਕਿਉਂ ਲੁੱਟੀ?
15 The young lions have roared on him, and yelled; and they have made his land waste: his cities are burned up, without inhabitant.ਜਵਾਨ ਸ਼ੇਰ (ਦੁਸ਼ਮਣ) ਇਸਰਾਏਲ ਉੱਤੇ ਦਹਾੜਦੇ ਨੇ। ਸ਼ੇਰ ਗੁਰਾਂਦੇ ਨੇ। ਸ਼ੇਰਾ ਨੇ ਇਸਰਾਏਲ ਦੀ ਧਰਤੀ ਤਬਾਹ ਕਰ ਦਿੱਤੀ ਹੈ। ਇਸਰਾਏਲ ਦੇ ਸ਼ਹਿਰ ਸਾੜ ਦਿੱਤੇ ਗਏ ਨੇ। ਉੱਥੇ ਕੋਈ ਵੀ ਬੰਦਾ ਨਹੀਂ ਬਚਿਆ।
16 The children also of Memphis and Tahpanhes have broken the crown of your head.ਮੇਫ਼ੀਸ ਅਤੇ ਤਹਪਨੇਸ ਦੇ ਲੋਕਾਂ ਨੇ ਤੁਹਾਡੀ ਖੋਪੜੀ ਭੰਨ ਦਿੱਤੀ ਹੈ।
17 Haven't you procured this to yourself, in that you have forsaken Yahweh your God, when he led you by the way?ਇਸ ਮੁਸ਼ਕਿਲ ਲਈ ਤੁਸੀਂ ਹੀ ਕਸੂਰਵਾਰ ਹੋ! ਯਹੋਵਾਹ ਤੁਹਾਡਾ ਪਰਮੇਸ਼ੁਰ ਸਹੀ ਮਾਰਗ ਉੱਤੇ ਤੁਹਾਡੀ ਅਗਵਾਈ ਕਰ ਰਿਹਾ ਸੀ ਪਰ ਤੁਸੀਂ ਉਸ ਕੋਲੋਂ ਦੂਰ ਹੋ ਗਏ।
18 Now what have you to do in the way to Egypt, to drink the waters of the Shihor? or what have you to do in the way to Assyria, to drink the waters of the River?ਯਹੂਦਾਹ ਦੇ ਲੋਕੋ, ਇਸ ਬਾਰੇ ਸੋਚੋ, ਕੀ ਮਿਸਰ ਜਾਣ ਨਾਲ ਕੋਈ ਸਹਾਇਤਾ ਮਿਲੀ? ਕੀ ਨੀਲ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ! ਕੀ ਅੱਸ਼ੂਰ ਜਾਣ ਨਾਲ ਸਹਾਇਤਾ ਮਿਲੀ? ਕੀ ਫ਼ਰਾਤ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ!
19 Your own wickedness shall correct you, and your backsliding shall reprove you: know therefore and see that it is an evil thing and a bitter, that you have forsaken Yahweh your God, and that my fear is not in you, says the Lord, Yahweh of Hosts.ਤੁਸੀਂ ਮੰਦੀਆਂ ਗੱਲਾਂ ਕੀਤੀਆਂ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ। ਤੁਹਾਡੇ ਉੱਤੇ ਮੁਸੀਬਤ ਆਵੇਗੀ। ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ। ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ। ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।” ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।
20 For of old time I have broken your yoke, and burst your bonds; and you said, I will not serve; for on every high hill and under every green tree you did bow yourself, playing the prostitute.“ਯਹੂਦਾਹ, ਬਹੁਤ ਚਿਰ ਪਹਿਲਾਂ ਤੂੰ ਆਪਣਾ ਗੁਲਾਮੀ ਦਾ ਜੂਲਾ ਲਾਹ ਸੁੱਟਿਆ ਸੀ। ਤੂੰ ਰੱਸੇ ਤੋੜ ਦਿੱਤੇ ਸਨ, ਜਿਨ੍ਹਾਂ ਰਾਹੀਂ ਮੈਂ ਤੈਨੂੰ ਕਾਬੂ ਕਰਦਾ ਸੀ। ਤੂੰ ਮੈਨੂੰ ਆਖਿਆ ਸੀ, ‘ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ!’ ਤੂੰ ਉਸ ਵੇਸਵਾ ਸੀ ਜਿਹੜੀ ਹਰ ਉੱਚੀ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਹੇਠਾਂ ਖੜੀ ਹੁੰਦੀ ਹੈ।
21 Yet I had planted you a noble vine, wholly a right seed: how then are you turned into the degenerate branches of a foreign vine to me?ਯਹੂਦਾਹ, ਮੈਂ ਤੈਨੂੰ ਖਾਸ ਅੰਗੂਰੀ ਵੇਲ ਵਾਂਗ ਬੀਜਿਆ ਸੀ। ਤੁਸੀਂ ਸਾਰੇ ਹੀ ਚੰਗੇ ਬੀਜ ਵਰਗੇ ਸੀ। ਤੁਸੀਂ ਵੱਖਰੀ ਵੇਲ ਕਿਵੇਂ ਬਣ ਗਏ ਜਿਹੜੀ ਮੰਦੇ ਫ਼ਲ ਉਗਾਉਂਦੀ ਹੈ?
22 For though you wash yourself with lye, and use much soap, yet your iniquity is marked before me, says the Lord Yahweh.ਜੇ ਤੁਸੀਂ ਆਪਣੇ-ਆਪ ਨੂੰ ਸੱਜੀ ਨਾਲ ਧੋ ਲਵੋਁ, ਤੁਸੀਂ ਭਾਵੇਂ ਕਿੰਨਾ ਵੀ ਸਾਬਣ ਵਰਤ ਲਵੋਁ, ਫ਼ੇਰ ਵੀ ਮੈਂ ਤੁਹਾਡਾ ਦੋਸ਼ ਦੇਖ ਲਵਾਂਗਾ।” ਇਹ ਸੰਦੇਸ਼ ਯਹੋਵਾਹ ਪਰਮੇਸ਼ੁਰ ਵੱਲੋਂ ਸੀ।
23 How can you say, I am not defiled, I have not gone after the Baals? see your way in the valley, know what you have done: [you are] a swift dromedary traversing her ways;“ਯਹੂਦਾਹ, ਤੂੰ ਮੈਨੂੰ ਕਿਵੇਂ ਆਖ ਸੱਕਦਾ ਹੈਂ, ‘ਮੈਂ ਗੁਨਾਹਗਾਰ ਨਹੀਂ ਹਾਂ, ਮੈਂ ਬਆਲ ਦੇ ਬੁੱਤਾਂ ਦੀ ਉਪਾਸਨਾ ਨਹੀਂ ਕੀਤੀ?’ ਉਨ੍ਹਾਂ ਗੱਲਾਂ ਬਾਰੇ ਸੋਚ ਜੋ ਤੂੰ ਵਾਦੀ ਅੰਦਰ ਕੀਤੀਆਂ ਸਨ। ਉਸ ਬਾਰੇ ਸੋਚ ਜੋ ਤੂੰ ਕੀਤਾ ਹੈ। ਤੂੰ ਇੱਕ ਤੇਜ਼ ਤਰਾਰ ਊਠਣੀ ਵਰਗਾ ਹੈਂ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਵੱਲ ਭੱਜਦੀ ਹੈ।
24 a wild donkey used to the wilderness, that snuffs up the wind in her desire; in her occasion who can turn her away? all those who seek her will not weary themselves; in her month they shall find her.ਤੂੰ ਉਸ ਅਵਾਰਾ ਗਧੇ ਵਰਗਾ ਹੈਂ ਜਿਹੜਾ ਮਾਰੂਬਲ ਅੰਦਰ ਰਹਿੰਦਾ ਹੈ। ਮੇਲ ਸਮੇਂ, ਉਹ ਹਵਾ ਨੂੰ ਸੁੰਘਦੀ ਹੈ। ਉਸ ਨੂੰ ਕੋਈ ਵੀ ਬੰਦਾ ਵਾਪਸ ਨਹੀਂ ਲਿਆ ਸੱਕਦਾ ਜਦੋਂ ਉਹ ਕਾਮ ਚੇਸ਼ਟਾ ਅੰਦਰ ਹੁੰਦੀ ਹੈ। ਕਾਮ ਚੇਸ਼ਟਾ ਵੇਲੇ ਹਰ ਕੋਈ ਗਧਾ, ਜਿਹੜਾ ਚਾਹੇ ਉਸ ਨਾਲ ਮਿਲਾਪ ਕਰ ਲੈਂਦਾ ਹੈ। ਉਸ ਨੂੰ ਲੱਭਣਾ ਅਸਾਨ ਹੁੰਦਾ ਹੈ।
25 Withhold your foot from being unshod, and your throat from thirst: but you said, It is in vain; no, for I have loved strangers, and after them will I go.ਯਹੂਦਾਹ, ਬੁੱਤਾਂ ਦੇ ਪਿੱਛੇ ਭੱਜਣਾ ਛੱਡ ਦੇ! ਹੋਰਨਾਂ ਦੇਵਤਿਆਂ ਦੀ ਪਿਆਸ ਨੂੰ ਛੱਡ ਦੇ, ਪਰ ਤੂੰ ਆਖਦਾ ਹੈਂ, ‘ਇਸਦਾ ਕੋਈ ਫਾਇਦਾ ਨਹੀਂ, ਮੈਂ ਨਹੀਂ ਛੱਡ ਸੱਕਦਾ! ਮੈਂ ਉਨ੍ਹਾਂ ਹੋਰਨਾਂ ਦੇਵਤਿਆਂ ਨੂੰ ਪਿਆਰ ਕਰਦਾ ਹਾਂ। ਮੈਂ ਉਨ੍ਹਾਂ ਦੀ ਉਪਾਸਨਾ ਕਰਨੀ ਚਾਹੁੰਦਾ ਹਾਂ।’
26 As the thief is ashamed when he is found, so is the house of Israel ashamed; they, their kings, their princes, and their priests, and their prophets;“ਚੋਰ ਸ਼ਰਮਸਾਰ ਹੁੰਦਾ ਹੈ ਜਦੋਂ ਲੋਕ ਉਸ ਨੂੰ ਫ਼ੜ ਲੈਂਦੇ ਹਨ। ਇਸੇ ਤਰ੍ਹਾਂ, ਇਸਰਾਏਲ ਦੇ ਲੋਕ ਸ਼ਰਮਸਾਰ ਹਨ, ਰਾਜੇ ਅਤੇ ਆਗੂ ਸ਼ਰਮਸਾਰ ਹਨ, ਜਾਜਕ ਅਤੇ ਨਬੀ ਸ਼ਰਮਸਾਰ ਹਨ।
27 who tell a stock, You are my father; and to a stone, You have brought me forth: for they have turned their back to me, and not their face; but in the time of their trouble they will say, Arise, and save us.ਉਹ ਲੱਕੜ ਦੇ ਟੁਕੜਿਆਂ ਨਾਲ ਗੱਲਾਂ ਕਰਦੇ ਨੇ! ਉਹ ਆਖਦੇ ਨੇ, ‘ਤੂੰ ਮੇਰਾ ਪਿਤਾ ਹੈਂ।’ ਉਹ ਪੱਥਰ ਦੇ ਟੁਕੜੇ ਨਾਲ ਗੱਲਾਂ ਕਰਦੇ ਨੇ। ਉਹ ਆਖਦੇ ਨੇ, ‘ਤੂੰ ਮੈਨੂੰ ਜਨਮ ਦਿੱਤਾ ਸੀ।’ ਉਹ ਸਾਰੇ ਹੀ ਲੋਕ ਸ਼ਰਮਸਾਰ ਹੋਣਗੇ। ਉਹ ਲੋਕ ਮੇਰੇ ਵੱਲ ਨਹੀਂ ਦੇਖਦੇ। ਉਨ੍ਹਾਂ ਨੇ ਮੇਰੇ ਵੱਲ ਪਿਠ੍ਠਾ ਕਰ ਲਈਆਂ ਨੇ। ਪਰ ਜਦੋਂ ਯਹੂਦਾਹ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹ ਮੈਨੂੰ ਆਖਦੇ ਨੇ, ‘ਆਓ! ਸਾਨੂੰ ਬਚਾਓ!’
28 But where are your gods that you have made you? let them arise, if they can save you in the time of your trouble: for according to the number of your cities are your gods, Judah.ਉਨ੍ਹਾਂ ਬੁੱਤਾਂ ਨੂੰ ਆਕੇ ਤੁਹਾਡੀ ਰੱਖਿਆ ਕਰਨ ਦਿਓ। ਉਹ ਬੁੱਤ ਕਿੱਥੋ ਨੇ ਜਿਹੜੇ ਤੁਸੀਂ ਆਪਣੇ ਲਈ ਸਾਜੇ ਨੇ? ਆਓ ਦੇਖੀਏ ਕੀ ਉਹ ਬੁੱਤ ਆਉਂਦੇ ਨੇ ਅਤੇ ਤੁਹਾਨੂੰ ਬਚਾਉਂਦੇ ਨੇ ਜਦੋਂ ਤੁਸੀਂ ਮੁਸੀਬਤ ਵਿੱਚ ਹੁੰਦੇ ਹੋ। ਯਹੂਦਾਹ, ਤੇਰੇ ਕੋਲ ਬਹੁਤ ਸਾਰੇ ਸ਼ਹਿਰਾਂ ਜਿੰਨੇ ਹੀ ਬੁੱਤ ਨੇ!
29 Why will you contend with me? you all have transgressed against me, says Yahweh.“ਤੁਸੀਂ ਮੇਰੇ ਲਈ ਬਹਿਸ ਕਿਉਂ ਕਰਦੇ ਹੋ? ਤੁਸੀਂ ਸਾਰੇ ਹੀ ਮੇਰੇ ਖਿਲਾਫ਼ ਹੋ ਗਏ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
30 In vain have I struck your children; they received no correction: your own sword has devoured your prophets, like a destroying lion.“ਤੁਹਾਨੂੰ, ਯਹੂਦਾਹ ਦੇ ਲੋਕਾਂ ਨੂੰ, ਮੈਂ ਸਜ਼ਾ ਦਿੱਤੀ ਸੀ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਇਆ। ਤੁਸੀਂ ਮੇਰੇ ਵੱਲ ਵਾਪਸ ਨਹੀਂ ਪਰਤੇ, ਜਦੋਂ ਤੁਹਾਨੂੰ ਸਜ਼ਾ ਦਿੱਤੀ ਗਈ ਸੀ। ਤੁਸੀਂ ਉਹ ਨਬੀ ਕਤਲ ਕਰ ਦਿੱਤੇ ਸਨ ਜੋ ਤੁਹਾਡੇ ਕੋਲ ਆਏ। ਤੁਸੀਂ ਸ਼ੇਰਾਂ ਵਰਗੇ ਖਤਰਨਾਕ ਸੀ ਅਤੇ ਤੁਸੀਂ ਨਬੀ ਕਤਲ ਕਰ ਦਿੱਤੇ।”
31 Generation, see the word of Yahweh. Have I been a wilderness to Israel? or a land of thick darkness? why say my people, We are broken loose; we will come no more to you?ਇਸ ਪੀੜੀ ਦੇ ਲੋਕੋ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇਵੋ! “ਕੀ ਮੈਂ ਇਸਰਾਏਲ ਦੇ ਲੋਕਾਂ ਲਈ ਮਾਰੂਬਲ ਵਰਗਾ ਸਾਂ? ਕੀ ਮੈਂ ਉਨ੍ਹਾਂ ਲਈ ਕਿਸੇ ਹਨੇਰੀ ਅਤੇ ਖਤਰਨਾਕ ਧਰਤੀ ਵਰਗਾ ਸੀ? ਮੇਰੇ ਲੋਕ ਆਖਦੇ ਨੇ, ‘ਅਸੀਂ ਆਪਣੀ ਰਾਹ ਤੇ ਤੁਰਨ ਲਈ ਅਜ਼ਾਦ ਹਾਂ। ਅਸੀਂ ਤੁਹਾਡੇ ਵੱਲ ਨਹੀਂ ਪਰਤਾਂਗੇ, ਯਹੋਵਾਹ!’ ਉਨ੍ਹਾਂ ਨੇ ਇਹ ਗੱਲਾਂ ਕਿਉਂ ਆਖੀਆਂ?
32 Can a virgin forget her ornaments, or a bride her attire? yet my people have forgotten me days without number.ਕੋਈ ਮੁਟਿਆਰ ਆਪਣੇ ਗਹਿਣਿਆਂ ਨੂੰ ਨਹੀਂ ਭੁੱਲਦੀ। ਕੋਈ ਵਹੁਟੀ ਆਪਣੀ ਪੁਸ਼ਾਕ ਦੀ ਕਸੀਦਾਕਾਰੀ ਨਹੀਂ ਭੁੱਲਦੀ। ਪਰ ਮੇਰੇ ਬੰਦਿਆਂ ਨੇ ਮੈਨੂੰ ਅਣਗਿਣਤ ਵਾਰੀ ਭੁਲਾ ਦਿੱਤਾ ਹੈ।
33 How trimmest you your way to seek love! therefore even the wicked women have you taught your ways.“ਯਹੂਦਾਹ, ਤੂੰ ਸੱਚਮੁੱਚ ਜਾਣਦਾ ਹੈਂ ਕਿ ਪ੍ਰੇਮੀਆਂ ਦੇ ਪਿੱਛੇ ਕਿਵੇਂ ਭੱਜਣਾ ਹੈ, ਤੂੰ ਸੱਚਮੁੱਚ ਮੰਦੀਆਂ ਗੱਲਾਂ ਸਿੱਖ ਲਈਆਂ ਹਨ।
34 Also in your skirts is found the blood of the souls of the innocent poor: you did not find them breaking in; but it is because of all these things.ਤੇਰੇ ਹੱਥਾਂ ਉੱਤੇ ਖੂਨ ਹੈ! ਇਹ ਗਰੀਬਾਂ, ਮਾਸੂਮ ਲੋਕਾਂ ਦਾ ਖੂਨ ਹੈ। ਤੂੰ ਉਨ੍ਹਾਂ ਲੋਕਾਂ ਨੂੰ ਆਪਣੇ ਘਰ ਲੁੱਟਣ ਆਇਆਂ ਨੂੰ ਨਹੀਂ ਫ਼ੜਿਆ! ਤੂੰ ਉਨ੍ਹਾਂ ਨੂੰ ਬਿਨਾ ਕਾਰਣ ਮਾਰ ਮੁਕਾਇਆ!
35 Yet you said, I am innocent; surely his anger is turned away from me. Behold, I will enter into judgment with you, because you say, I have not sinned.ਪਰ ਹਾਲੇ ਵੀ ਤੂੰ ਆਖਦਾ ਹੈਂ, ‘ਮੈਂ ਨਿਰਦੋਸ਼ ਹਾਂ। ਪਰਮੇਸ਼ੁਰ ਮੇਰੇ ਨਾਲ ਨਾਰਾਜ਼ ਨਹੀਂ।’ ਇਸ ਲਈ ਮੈਂ ਤੇਰੇ ਦੋਸ਼ੀ ਹੋਣ ਬਾਰੇ ਵੀ ਨਿਆਂ ਕਰਾਂਗਾ। ਕਿਉਂ ਕਿ ਤੁਸੀਂ ਆਖਦੇ ਹੋ, ‘ਮੈਂ ਕੋਈ ਗ਼ਲਤੀ ਨਹੀਂ ਕੀਤੀ।’
36 Why go you about so much to change your way? you shall be ashamed of Egypt also, as you were ashamed of Assyria.ਤੁਹਾਡੇ ਲਈ ਆਪਣੇ ਮਨ ਨੂੰ ਬਦਲਣਾ ਕਿੰਨਾ ਅਸਾਨ ਹੈ। ਅੱਸ਼ੂਰ ਨੇ ਤੁਹਾਨੂੰ ਨਿਰਾਸ਼ ਕੀਤਾ, ਇਸ ਲਈ ਤੁਸੀਂ ਅੱਸ਼ੂਰ ਨੂੰ ਛੱਡ ਦਿੱਤਾ ਅਤੇ ਸਹਾਇਤਾ ਲਈ, ਮਿਸਰ ਕੋਲ ਚੱਲੇ ਗਏ। ਪਰ ਮਿਸਰ ਵੀ ਤੁਹਾਨੂੰ ਨਿਰਾਸ਼ ਕਰੇਗਾ।
37 From there also shall you go forth, with your hands on your head: for Yahweh has rejected those in whom you trust, and you shall not prosper with them.ਇਸ ਲਈ ਆਖਰਕਾਰ ਤੁਸੀਂ ਮਿਸਰ ਨੂੰ ਵੀ ਛੱਡ ਦੇਵੋਂਗੇ। ਅਤੇ ਤੁਸੀਂ ਸ਼ਰਮ ਨਾਲ ਆਪਣਾ ਚਿਹਰਾ ਛੁਪਾ ਲਵੋਂਗੇ। ਤੁਸੀਂ ਉਨ੍ਹਾਂ ਮਾਲਕਾਂ ਉੱਤੇ ਵਿਸ਼ਵਾਸ ਕੀਤਾ। ਪਰ ਯਹੋਵਾਹ ਨੇ ਉਨ੍ਹਾਂ ਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ, ਇਸ ਲਈ ਜਿੱਤ ਲਈ ਉਹ ਤੁਹਾਡੀ ਸਹਾਈਤਾ ਨਹੀਂ ਕਰ ਸੱਕਦੇ।
Punjabi Bible