Hosea 6 - WEB (Punjabi)
1 "Come, and let us return to Yahweh; For he has torn us to pieces, And he will heal us; He has injured us, And he will bind up our wounds.ਯਹੋਵਾਹ ਵੱਲ ਪਰਤਣ ਦੇ ਇਨਾਮ “ਆਓ, ਆਪਾਂ ਯਹੋਵਾਹ ਵੱਲ ਮੁੜੀਏ। ਉਸ ਨੇ ਸਾਨੂੰ ਦੁੱਖ ਦਿੱਤਾ ਪਰ ਉਹ ਸਾਨੂੰ ਤੰਦਰੁਸਤ ਵੀ ਕਰੇਗਾ। ਉਸ ਨੇ ਸਾਨੂੰ ਜ਼ਖਮ ਦਿੱਤਾ ਪਰ ਪੱਟੀ ਵੀ ਉਹੀ ਬੰਨ੍ਹੇਗਾ।
2 After two days will he revive us. On the third day he will raise us up, And we will live before him.ਦੋ ਦਿਨਾਂ ਬਾਅਦ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ, ਉਹ ਸਾਨੂੰ ਉਭਾਰੇਗਾ। ਫ਼ਿਰ ਅਸੀਂ ਉਸ ਦੀ ਹਜੂਰੀ ਵਿੱਚ ਰਹਿ ਸੱਕਾਂਗੇ।
3 Let us acknowledge Yahweh. Let us press on to know Yahweh. As surely as the sun rises, Yahweh will appear. He will come to us like the rain, Like the spring rain that waters the earth."ਆਓ, ਆਪਾਂ ਯਹੋਵਾਹ ਨੂੰ ਜਾਣੀਏ। ਆਪਾਂ ਯਹੋਵਾਹ ਨੂੰ ਜਾਨਣ ਦੀ ਸਖਤ ਕੋਸ਼ਿਸ਼ ਕਰੀਏ। ਸਾਨੂੰ ਪਤਾ ਹੈ ਕਿ ਉਹ ਆ ਰਿਹਾ ਜਿੰਨੀ ਪ੍ਰਪਕੱਤਾ ਨਾਲ ਅਸੀਂ ਜਾਣਦੇ ਹਾਂ ਕਿ ਪਰਭਾਤ ਆ ਰਹੀ ਹੈ। ਯਹੋਵਾਹ ਸਾਡੇ ਕੋਲ ਮੀਂਹ ਵਾਂਗ ਆਵੇਗਾ, ਉਸ ਮੀਂਹ ਵਾਂਗ ਜੋ ਬਸੰਤ ਰੁੱਤ ਵਿੱਚ ਆਉਂਦਾ ਅਤੇ ਧਰਤੀ ਨੂੰ ਪਾਣੀ ਦਿੰਦਾ।”
4 "Ephraim, what shall I do to you? Judah, what shall I do to you? For your love is like a morning cloud, And like the dew that disappears early.ਬੇਵਫ਼ਾ ਲੋਕ “ਓ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਓ ਯਹੂਦਾਹ! ਮੈਂ ਤੇਰੇ ਨਾਲ ਕੀ ਕਰਾਂ? ਤੇਰੀ ਵਫ਼ਾਦਾਰੀ ਸਵੇਰ ਦੀ ਧੁੰਦ ਵਾਂਗ ਹੈ ਤੇਰੀ ਵਫਾਦਾਰੀ ਉਸ ਤਰੇਲ ਵਾਂਗ ਹੈ ਜਿਹੜੀ ਸਵੇਰ ਸਾਰ ਹੀ ਅਲੋਪ ਹੋ ਜਾਂਦੀ ਹੈ।
5 Therefore I have cut them to pieces with the prophets; I killed them with the words of my mouth. Your judgments are like a flash of lightning.ਮੈਂ ਲੋਕਾਂ ਨੂੰ ਟੁਕੜਿਆਂ ਵਿੱਚ ਕੱਟਣ ਲਈ ਨਬੀਆਂ ਨੂੰ ਵਰਤਿਆ। ਉਹ ਮੇਰੇ ਆਦੇਸ਼ਾਂ ਤੇ ਮਾਰੇ ਗਏ ਸਨ। ਮੇਰਾ ਨਿਆਂ ਰੌਸ਼ਨੀ ਵਾਂਗ ਆਉਂਦਾ ਹੈ।
6 For I desire mercy, and not sacrifice; And the knowledge of God more than burnt offerings.ਕਿਉਂ ਕਿ ਮੈਂ ਵਫ਼ਾਦਾਰ ਪ੍ਰੇਮ ਚਾਹੁੰਦਾ ਹਾਂ ਬਲੀਦਾਨ ਨਹੀਂ। ਮੈਂ ਚਾਹੁਂਨਾ ਲੋਕ ਪਰਮੇਸ਼ੁਰ ਨੂੰ ਜਾਨਣ, ਨਾ ਕਿ ਹੋਮ ਚੜ੍ਹਾਵੇ ਲਿਆਉਣ।
7 But they, like Adam, have broken the covenant. They were unfaithful to me, there.ਪਰ ਲੋਕਾਂ ਨੇ ਆਦਮ ਵਿਖੇ ਇਕਰਾਰਨਾਮਾ ਤੋੜ ਦਿੱਤਾ। ਉਹ ਓੱਥੇ ਮੇਰੇ ਨਾਲ ਬੇਵਫ਼ਾ ਸਨ।
8 Gilead is a city of those who work iniquity; It is stained with blood.ਗਿਲਆਦ ਉਨ੍ਹਾਂ ਲੋਕਾਂ ਦਾ ਸ਼ਹਿਰ ਹੈ ਜੋ ਬਦੀ ਕਰਦੇ ਹਨ। ਉਹ ਗੁਮਰਾਹ ਕਰਕੇ ਦੂਸਰਿਆਂ ਨੂੰ ਮਾਰ ਦਿੰਦੇ ਹਨ।
9 As gangs of robbers wait to ambush a man, So the company of priests murder in the way toward Shechem, Committing shameful crimes.ਡਾਕੂ ਛੁਪ ਕੇ ਹਮਲਾ ਕਰਨ ਦੀ ਉਡੀਕ ਕਰਦੇ ਹਨ ਉਸ ਦੇ ਤਰ੍ਹਾਂ ਪੁਜਾਰੀ ਇਕੱਠੇ ਹੋਕੇ, ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਉਹ ਬਦਕਾਰੀ ਕਰਦੇ ਹਨ।
10 In the house of Israel I have seen a horrible thing. There is prostitution in Ephraim. Israel is defiled.ਇਸਰਾਏਲੀ ਕੌਮ ਵਿੱਚ, ਮੈਂ ਇੱਕ ਭਿਆਨਕ ਚੀਜ਼ ਵੇਖੀ। ਅਫ਼ਰਾਈਮ ਪਰਮੇਸ਼ੁਰ ਨੂੰ ਵਫ਼ਾਦਾਰ ਨਹੀਂ ਸੀ ਅਤੇ ਇਸਰਾਏਲ ਪਾਪ ਨਾਲ ਦੂਸ਼ਿਤ ਹੋ ਗਿਆ।
11 "Also, Judah, there is a harvest appointed for you, When I restore the fortunes of my people.ਯਹੂਦਾਹ, ਤੇਰੇ ਲਈ ਵੀ ਇੱਕ ਵਾਢੀ ਦਾ ਸਮਾਂ ਹੈ। ਇਹ ਉਦੋਂ ਵਾਪਰੇਗਾ ਜਦੋਂ ਮੈਂ ਆਪਣੇ ਲੋਕਾਂ ਨੂੰ ਕੈਦਖਾਨੇ ਤੋਂ ਮੋੜ ਲਿਆਵਾਂਗਾ।”
Punjabi Bible