Hosea 13:6
ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰੱਜ ਗਏ। ਪਰ ਉਹ ਹੰਕਾਰੇ ਗਏ ਅਤੇ ਮੈਨੂੰ ਭੁੱਲ ਗਏ।
Hosea 13:6 in Other Translations
King James Version (KJV)
According to their pasture, so were they filled; they were filled, and their heart was exalted; therefore have they forgotten me.
American Standard Version (ASV)
According to their pasture, so were they filled; they were filled, and their heart was exalted: therefore have they forgotten me.
Bible in Basic English (BBE)
When I gave them food they were full, and their hearts were full of pride, and they did not keep me in mind.
Darby English Bible (DBY)
According to their pasture, they became full; they became full, and their heart was exalted: therefore have they forgotten me.
World English Bible (WEB)
According to their pasture, so were they filled; They were filled, and their heart was exalted. Therefore they have forgotten me.
Young's Literal Translation (YLT)
According to their feedings they are satiated, They have been satiated, And their heart is lifted up, Therefore they have forgotten Me,
| According to their pasture, | כְּמַרְעִיתָם֙ | kĕmarʿîtām | keh-mahr-ee-TAHM |
| filled; they were so | וַיִּשְׂבָּ֔עוּ | wayyiśbāʿû | va-yees-BA-oo |
| they were filled, | שָׂבְע֖וּ | śobʿû | sove-OO |
| heart their and | וַיָּ֣רָם | wayyārom | va-YA-rome |
| was exalted; | לִבָּ֑ם | libbām | lee-BAHM |
| therefore | עַל | ʿal | al |
| כֵּ֖ן | kēn | kane | |
| have they forgotten | שְׁכֵחֽוּנִי׃ | šĕkēḥûnî | sheh-hay-HOO-nee |
Cross Reference
Deuteronomy 32:13
ਯਹੋਵਾਹ ਨੇ ਯਾਕੂਬ ਦੀ ਪਹਾੜੀ ਪ੍ਰਦੇਸ਼ ਉੱਤੇ ਕਬਜ਼ਾ ਕਰਨ ਲਈ ਅਗਵਾਈ ਕੀਤੀ। ਉਸ ਨੇ ਉਸ ਨੂੰ ਖੇਤਾਂ ਦੀਆਂ ਫ਼ਸਲਾਂ ਦਿੱਤੀਆਂ। ਉਸ ਨੇ ਚੱਟਾਨਾ ਵਿੱਚੋਂ ਸ਼ਹਿਦ, ਸਖਤ ਚੱਟਾਨ ਵਿੱਚੋਂ ਜੈਤੂਨ ਦੇ ਤੇਲ ਨਾਲ ਉਸਦਾ ਪਾਲਣ-ਪੋਸ਼ਣ ਕੀਤਾ।
Hosea 10:1
ਇਸਰਾਏਲ ਦੀ ਰਈਸੀ ਬੁੱਤ ਉਪਾਸਨਾ ਵੱਲ ਜਾਂਦੀ ਹੈ ਇਸਰਾਏਲ ਇੱਕ ਅੰਗੂਰੀ ਵੇਲ ਹੈ, ਜਿਹੜੀ ਬਹੁਤ ਫ਼ਲ ਦਿੰਦੀ ਹੈ। ਜਿੰਨਾ ਇਸਰਾਏਲ ਨੇ ਵੱਧੇਰੇ ਫ਼ਲ ਪੈਦਾ ਕੀਤਾ, ਇਸ ਨੂੰ ਝੂਠੇ ਦੇਵਤਿਆਂ ਨੂੰ ਪੂਜਣ ਲਈ ਹੋਰ ਵੱਧੇਰੇ ਜਗਵੇਦੀਆਂ ਉਸਾਰੀਆਂ ਜਿਵੇਂ ਹੀ ਇਸਰਾਏਲ ਦੀ ਧਰਤੀ ਵੱਧੇਰੇ ਉਤਪਾਦਕ ਹੋਈ, ਉਸ ਨੇ ਵੱਧ ਧਾਰਮਿਕ ਥੰਮ ਸਥਾਪਿਤ ਕੀਤੇ।
Hosea 8:4
ਇਸਰਾਏਲੀਆਂ ਨੇ ਆਪਣੇ ਪਾਤਸ਼ਾਹ ਬਣਾਏ, ਪਰ ਉਹ ਮੇਰੇ ਕੋਲ ਸਲਾਹ ਲਈ ਨਾ ਆਏ। ਉਨ੍ਹਾਂ ਆਪਣੇ ਆਗੂ ਚੁਣੇ ਪਰ ਜਿਨ੍ਹਾਂ ਮਨੁੱਖਾਂ ਨੂੰ ਮੈਂ ਜਾਣਦਾ ਸੀ, ਉਨ੍ਹਾਂ ਨੇ ਉਹ ਨਾ ਚੁਣੇ। ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੀ ਵਰਤੋਂ ਆਪਣੇ ਬੁੱਤਾਂ ਨੂੰ ਬਨਾਉਣ ਲਈ ਕੀਤੀ। ਇਸ ਲਈ ਉਹ ਤਬਾਹ ਹੋ ਜਾਣਗੇ।
Hosea 2:13
“ਉਸਨੇ ਬਆਲਾਂ ਦੀ ਸੇਵਾ ਕੀਤੀ ਅਤੇ ਇਸ ਲਈ ਮੈਂ ਉਸ ਤੇ ਸਜ਼ਾ ਲਿਆਵਾਂਗਾ। ਉਸ ਨੇ ਬਆਲਾਂ ਅੱਗੇ ਧੂਪਾਂ ਜਲਾਈਆਂ ਅਤੇ ਗਹਿਣਿਆਂ ਨਾਲ ਸੱਜ ਕੇ ਨੱਕ ਵਿੱਚ ਨੱਬ ਪਾਕੇ ਆਪਣੇ ਪ੍ਰੇਮੀਆਂ ਪਿੱਛੇ ਗਈ ਅਤੇ ਮੈਨੂੰ ਵਿਸਾਰ ਦਿੱਤਾ।” ਯਹੋਵਾਹ ਨੇ ਇਉਂ ਆਖਿਆ ਹੈ।
Jeremiah 2:31
ਇਸ ਪੀੜੀ ਦੇ ਲੋਕੋ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇਵੋ! “ਕੀ ਮੈਂ ਇਸਰਾਏਲ ਦੇ ਲੋਕਾਂ ਲਈ ਮਾਰੂਬਲ ਵਰਗਾ ਸਾਂ? ਕੀ ਮੈਂ ਉਨ੍ਹਾਂ ਲਈ ਕਿਸੇ ਹਨੇਰੀ ਅਤੇ ਖਤਰਨਾਕ ਧਰਤੀ ਵਰਗਾ ਸੀ? ਮੇਰੇ ਲੋਕ ਆਖਦੇ ਨੇ, ‘ਅਸੀਂ ਆਪਣੀ ਰਾਹ ਤੇ ਤੁਰਨ ਲਈ ਅਜ਼ਾਦ ਹਾਂ। ਅਸੀਂ ਤੁਹਾਡੇ ਵੱਲ ਨਹੀਂ ਪਰਤਾਂਗੇ, ਯਹੋਵਾਹ!’ ਉਨ੍ਹਾਂ ਨੇ ਇਹ ਗੱਲਾਂ ਕਿਉਂ ਆਖੀਆਂ?
Isaiah 17:10
ਇਹ ਇਸ ਲਈ ਵਾਪਰੇਗਾ ਕਿਉਂ ਕਿ ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਹੋ ਜਿਹੜਾ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਆਪਣੀ ਸੁਰੱਖਿਅਤ ਥਾਂ ਉੱਤੇ ਉਸ ਪਰਮੇਸ਼ੁਰ ਨੂੰ ਚੇਤੇ ਨਹੀਂ ਕੀਤਾ। ਤੁਸੀਂ ਕੁਝ ਬਹੁਤ ਚੰਗੀਆਂ ਅੰਗੂਰੀ ਵੇਲਾਂ ਦੂਰ ਦੁਰਾਡੀਆਂ ਥਾਵਾਂ ਤੋਂ ਲਿਆਂਦੀਆਂ। ਤੁਸੀਂ ਉਨ੍ਹਾਂ ਅੰਗੂਰੀ ਵੇਲਾਂ ਨੂੰ ਬੀਜ ਸੱਕਦੇ ਹੋ, ਪਰ ਉਹ ਪੌਦੇ ਉੱਗਣਗੇ ਨਹੀਂ।
Psalm 10:4
ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ। ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ।
Nehemiah 9:35
ਸਾਡੇ ਪੁਰਖਿਆਂ ਨੇ ਤੇਰੀ ਸੇਵਾ ਨਾ ਕੀਤੀ ਇੱਥੋਂ ਤੀਕ ਕਿ ਜਦੋਂ ਉਹ ਆਪਣੇ ਰਾਜ ’ਚ ਵੱਸਦੇ ਸਨ, ਤਦ ਵੀ ਉਹ ਬਦਕਾਰੀਆਂ ਤੋਂ ਨਾ ਟਲੇ ਉਨ੍ਹਾਂ ਤੇਰੀ ਹਰ ਰਹਿਮਤ ਨੂੰ ਭੋਗਿਆ ਤੇ ਮਾਣਿਆ ਉਨ੍ਹਾਂ ਨੇ ਜ਼ਰੱਖੇਜ਼ ਧਰਤੀ ਦੀਆਂ ਖੁਸ਼ੀਆਂ ਮਾਣੀਆਂ ਖੁਲ੍ਹੀਆਂ ਥਾਵਾਂ ਤੇ ਜਿਉਂਦੇ ਰਹੇ ਪਰ ਉਹ ਆਪਣੀ ਬਦਕਾਰੀ ਤੋਂ ਨਾ ਟਲੇ।
Nehemiah 9:25
ਉਨ੍ਹਾਂ ਨੇ ਕੰਧਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਧਰਤੀ ਤੇ ਕਬਜ਼ਾ ਕੀਤਾ ਉਨ੍ਹਾਂ ਨੂੰ ਭਰੇ-ਭਰਾਏ ਅਤੇ ਸਜੇ-ਸਜਾਏ ਘਰ ਮਿਲ ਗਏ। ਉਨ੍ਹਾਂ ਨੂੰ ਪੁੱਟੇ ਹੋਏ ਤਿਆਰ ਕੁਂਡ ਮਿਲ ਗਏ। ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼, ਜ਼ੈਤੂਨ ਦੇ ਫ਼ਲਾਂ ਨਾਲ ਲਦ੍ਦੇ ਹੋਏ ਰੁੱਖ ਤੇ ਬਹੁਤ ਸਾਰੇ ਫ਼ਲਦਾਰ ਰੁੱਖ ਮਿਲ ਗਏ। ਬਹੁਤਾ ਖਾਣ ਕਾਰਣ ਉਨ੍ਹਾਂ ਦੇ ਢਿੱਡ ਆਫ਼ਰ ਗਏ ਅਤੇ ਉਹ ਮੋਟੇ ਹੋਦੇ ਗਏ ਸਨ। ਉਨ੍ਹਾਂ ਨੇ ਤੇਰੀ ਚੰਗਿਆਈ ਵਿੱਚ ਆਪਣੇ-ਆਪ ਨੂੰ ਆਨੰਦਿਤ ਕੀਤਾ।
Deuteronomy 32:18
ਤੁਸੀਂ ਉਸ ਚੱਟਾਨ ਨੂੰ ਛੱਡ ਦਿੱਤਾ ਜਿਸਨੇ ਤੁਸਾਂ ਨੂੰ ਜਨਮ ਦਿੱਤਾ ਸੀ; ਤੁਸੀਂ ਉਸ ਪਰਮੇਸ਼ੁਰ ਨੂੰ ਭੁੱਲ ਗਏ ਜਿਸਨੇ ਤੁਸਾਂ ਨੂੰ ਜ਼ਿੰਦਗੀ ਦਿੱਤੀ ਸੀ।
Deuteronomy 8:12
ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ।
Deuteronomy 6:10
“ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇੱਕ ਇਕਰਾਰ ਕੀਤਾ ਸੀ। ਯਹੋਵਾਹ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਅਤੇ ਉਹ ਤੁਹਾਨੂੰ ਮਹਾਨ ਅਤੇ ਅਮੀਰ ਸ਼ਹਿਰ ਦੇਵੇਗਾ, ਜਿਹੜੇ ਤੁਸੀਂ ਨਹੀਂ ਉਸਾਰੇ ਸਨ।