Hebrews 3 - WEB (Punjabi)
1 Therefore, holy brothers, partakers of a heavenly calling, consider the Apostle and High Priest of our confession, Jesus;ਯਿਸੂ ਮੂਸਾ ਨਾਲੋਂ ਵਡੇਰਾ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਯਿਸੂ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਬਿਲਕੁਲ ਸਾਡੇ ਵੱਲ ਘੱਲਿਆ, ਅਤੇ ਉਹ ਸਾਡੇ ਵਿਸ਼ਵਾਸ ਦਾ ਸਰਦਾਰ ਜਾਜਕ ਹੈ। ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ, ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ।
2 who was faithful to him who appointed him, as also was Moses in all his house.ਪਰਮੇਸ਼ੁਰ ਨੇ ਯਿਸੂ ਨੂੰ ਸਾਡੇ ਵੱਲ ਘੱਲਿਆ ਅਤੇ ਉਸ ਨੂੰ ਸਾਡਾ ਸਰਦਾਰ ਜਾਜਕ ਬਣਾਇਆ। ਅਤੇ ਯਿਸੂ ਬਿਲਕੁਲ ਮੂਸਾ ਦੀ ਤਰ੍ਹਾਂ ਹੀ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਉਸ ਨੇ ਉਹੀ ਸਭ ਕੁਝ ਕੀਤਾ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ ਕਿ ਉਸ ਨੇ ਪਰਮੇਸ਼ੁਰ ਦੇ ਪੂਰੇ ਘਰ ਵਿੱਚ ਕਰਨਾ ਹੈ।
3 For he has been counted worthy of more glory than Moses, inasmuch as he who built the house has more honor than the house.ਜਦੋਂ ਕੋਈ ਵਿਅਕਤੀ ਘਰ ਨਿਰਮਾਣ ਕਰਦਾ ਹੈ ਤਾਂ ਲੋਕ ਉਸ ਵਿਅਕਤੀ ਦੀ ਘਰ ਨਾਲੋਂ ਵੱਧ ਇੱਜ਼ਤ ਕਰਦੇ ਹਨ। ਯਿਸੂ ਬਾਰੇ ਵੀ ਇਵੇਂ ਹੀ ਹੈ। ਯਿਸੂ ਦੀ ਇੱਜ਼ਤ ਮੂਸਾ ਨਾਲੋਂ ਵੱਧੇਰੇ ਹੋਣੀ ਚਾਹੀਦੀ ਹੈ।
4 For every house is built by someone; but he who built all things is God.ਹਰ ਘਰ ਕਿਸੇ ਦੁਆਰਾ ਬਣਾਇਆ ਗਿਆ ਹੈ ਪਰ ਪਰਮੇਸ਼ੁਰ ਹੀ ਹੈ ਜਿਸਨੇ ਸਭ ਕੁਝ ਬਣਾਇਆ।
5 Moses indeed was faithful in all his house as a servant, for a testimony of those things which were afterward to be spoken,ਮੂਸਾ ਪਰਮੇਸ਼ੁਰ ਦੇ ਸਮੂਹ ਘਰ ਵਿੱਚ ਸੇਵਕ ਵਰਗਾ ਵਫ਼ਾਦਾਰ ਸੀ। ਉਸ ਨੇ ਲੋਕਾਂ ਨੂੰ ਉਨ੍ਹਾਂ ਲੋਕਾਂ ਬਾਰੇ ਕਿਹਾ ਜਿਹੜੀਆਂ ਪਰਮੇਸ਼ੁਰ ਉਨ੍ਹਾਂ ਨੂੰ ਭਵਿੱਖ ਵਿੱਚ ਆਖ ਸੱਕਦਾ ਸੀ।
6 but Christ is faithful as a Son over his house; whose house we are, if we hold fast our confidence and the glorying of our hope firm to the end.ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਬਣੇ ਰਹੀਏ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
7 Therefore, even as the Holy Spirit says, "Today if you will hear his voice,ਸਾਨੂੰ ਪਰਮੇਸ਼ੁਰ ਦੇ ਅਨੁਯਾਈ ਬਣੇ ਰਹਿਣਾ ਜਾਰੀ ਰੱਖਣਾ ਚਾਹੀਦਾ ਇਹ ਪਵਿੱਤਰ ਆਤਮਾ ਦੇ ਕਥਨ ਵਾਂਗ ਹੈ: “ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ,
8 Don't harden your hearts, as in the provocation, Like as in the day of the trial in the wilderness,ਤਾਂ ਬੀਤੇ ਸਮੇਂ ਦੀ ਤਰ੍ਹਾਂ ਜ਼ਿੱਦੀ ਨਾ ਬਣੋ, ਜਦੋਂ ਕਿ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸੀ। ਉਹੀ ਸਮਾਂ ਸੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਉਜਾੜ ਵਿੱਚ ਪਰੱਖਿਆ।
9 Where your fathers tested me by proving me, And saw my works for forty years.ਚਾਲੀ ਸਾਲਾਂ ਤੱਕ ਮਾਰੂਥਲ ਵਿੱਚ ਤੁਹਾਡੇ ਲੋਕਾਂ ਨੇ ਉਹ ਗੱਲਾਂ ਦੇਖੀਆਂ ਜੋ ਮੈਂ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਪਰੀਖਿਆ ਲਈ ਅਤੇ ਮੇਰੇ ਸਬਰ ਦਾ ਇਮਤਿਹਾਨ ਲਿਆ।
10 Therefore I was displeased with that generation, And said, 'They always err in their heart, But they didn't know my ways;'ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਗੁੱਸੇ ਸਾਂ। ਮੈਂ ਆਖਿਆ, ‘ਉਨ੍ਹਾਂ ਦੀਆਂ ਸੋਚਾਂ ਹਮੇਸ਼ਾਂ ਗਲਤ ਹਨ। ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੇ ਰਾਹਾਂ ਨੂੰ ਨਹੀਂ ਸਮਝਿਆ।’
11 As I swore in my wrath, 'They will not enter into my rest.'"ਇਸ ਲਈ ਮੈਂ ਗੁੱਸੇ ਸਾਂ ਤੇ ਸੌਂਹ ਖਾਕੇ ਇਕਰਾਰ ਕੀਤਾ: ‘ਉਹ ਲੋਕ ਕਦੇ ਵੀ ਮੇਰੀ ਆਰਾਮਗਾਹ ਵਿੱਚ ਦਾਖਲ ਨਹੀਂ ਹੋਣਗੇ।’”
12 Beware, brothers, lest perhaps there be in any one of you an evil heart of unbelief, in falling away from the living God;ਭਰਾਵੋ ਅਤੇ ਭੈਣੋ, ਸੁਚੇਤ ਰਹੋ ਕਿ ਤੁਹਾਡੇ ਦਰਮਿਆਨ, ਕਿਸੇ ਕੋਲ ਵੀ ਦੁਸ਼ਟ ਦਿਲ ਨਹੀਂ ਹੋਣਾ ਚਾਹੀਦਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਅਤੇ ਤੁਹਾਨੂੰ ਜਿਉਂਦੇ ਪਰਮੇਸ਼ੁਰ ਦੇ ਅਨੁਸਰਣ ਕਰਨ ਵਿੱਚ ਵਿਘਨ ਪਾਉਂਦਾ ਹੋਵੇ।
13 but exhort one another day by day, so long as it is called "today;" lest any one of you be hardened by the deceitfulness of sin.ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸ ਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇੱਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪੱਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ।
14 For we have become partakers of Christ, if we hold fast the beginning of our confidence firm to the end:ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ।
15 while it is said, "Today if you will hear his voice, Don't harden your hearts, as in the rebellion."ਇਹੀ ਹੈ ਜੋ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ, ਤਾਂ ਉਸ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ ਜਦੋਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਸੀ।”
16 For who, when they heard, rebelled? No, didn't all those who came out of Egypt by Moses?ਉਹ ਲੋਕ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਵਾਜ਼ ਸੁਣੀ ਅਤੇ ਉਸ ਦੇ ਖਿਲਾਫ਼ ਸਨ? ਇਹ ਉਹ ਸਮੂਹ ਲੋਕ ਸਨ ਜਿਹੜੇ ਮੂਸਾ ਰਾਹੀਂ ਮਿਸਰ ਤੋਂ ਬਾਹਰ ਲਿਆਏ ਗਏ ਸੀ।
17 With whom was he displeased forty years? Wasn't it with those who sinned, whose bodies fell in the wilderness?ਅਤੇ ਪਰਮੇਸ਼ੁਰ ਚਾਲੀ ਸਾਲ੍ਹਾਂ ਤੱਕ ਕਿਸ ਨਾਲ ਨਰਾਜ਼ ਸੀ? ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਨਰਾਜ਼ ਸੀ ਜਿਨ੍ਹਾਂ ਨੇ ਪਾਪ ਕੀਤਾ। ਉਹ ਲੋਕ ਮਾਰੂਥਲ ਵਿੱਚ ਮਾਰੇ ਗਏ।
18 To whom did he swear that they wouldn't enter into his rest, but to those who were disobedient?ਅਤੇ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਕੌਲ ਕੀਤਾ ਸੀ ਕਿ ਉਹ ਕਦੀ ਵੀ ਉਸ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਣਗੇ। ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸਦਾ ਹੁਕਮ ਨਹੀਂ ਮੰਨਿਆ।
19 We see that they were not able to enter in because of unbelief.ਇਸ ਲਈ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਪ੍ਰਵੇਸ਼ ਕਰਨ ਅਤੇ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂ? ਕਿਉਂਕਿ ਉਨ੍ਹਾਂ ਨੇ ਨਿਹਚਾ ਨਹੀਂ ਕੀਤੀ।
Punjabi Bible