Genesis 5 - BBE (Punjabi)
1 This is the book of the generations of Adam. In the day when God made man, he made him in the image of God;ਆਦਮ ਦੇ ਪਰਿਵਾਰ ਦਾ ਇਤਿਹਾਸ ਇਹ ਆਦਮ ਦੇ ਪਰਿਵਾਰ ਬਾਰੇ ਪੁਸਤਕ ਹੈ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਸਾਜਨਾ ਆਪਣੀ ਨਕਲ ਉੱਤੇ ਕੀਤੀ।
2 Male and female he made them, naming them Man, and giving them his blessing on the day when they were made.ਪਰਮੇਸ਼ੁਰ ਨੇ ਉਨ੍ਹਾਂ ਨੂੰ ਨਰ ਤੇ ਮਾਦਾ ਬਣਾਇਆ। ਅਤੇ ਓਸੇ ਦਿਨ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਾਜਿਆ ਸੀ ਉਸ ਨੇ ਉਨ੍ਹਾਂ ਨੂੰ “ਆਦਮ” ਦਾ ਨਾਮ ਦਿੱਤਾ।
3 Adam had been living for a hundred and thirty years when he had a son like himself, after his image, and gave him the name of Seth:ਜਦੋਂ ਆਦਮ 130 ਵਰ੍ਹਿਆਂ ਦਾ ਸੀ, ਉਸ ਨੇ ਆਪਣੇ ਹੀ ਅਕਸ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਸੁਭਾਅ ਵਿੱਚ ਉਸ ਵਾਂਗ ਹੀ ਸੀ। ਆਦਮ ਨੇ ਉਸਦਾ ਨਾਮ ਸੇਥ ਧਰਿਆ।
4 And after the birth of Seth, Adam went on living for eight hundred years, and had sons and daughters:ਸੇਥ ਦੇ ਜਨਮ ਤੋਂ ਬਾਅਦ, ਆਦਮ 800 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਆਦਮ ਦੇ ਹੋਰ ਧੀਆਂ ਪੁੱਤਰ ਹੋਏ।
5 And all the years of Adam's life were nine hundred and thirty: and he came to his end.ਇਸ ਤਰ੍ਹਾਂ ਆਦਮ ਕੁੱਲ 930 ਵਰ੍ਹੇ ਜੀਵਿਆ; ਫ਼ੇਰ ਉਸ ਦਾ ਦੇਹਾਂਤ ਹੋ ਗਿਆ।
6 And Seth was a hundred and five years old when he became the father of Enosh:ਜਦੋਂ ਸੇਥ 105 ਵਰ੍ਹੇ ਦਾ ਹੋਏਆ ਉਸ ਦੇ ਘਰ ਅਨੋਸ਼ ਨਾਮ ਦਾ ਪੁੱਤਰ ਪੈਦਾ ਹੋਇਆ।
7 And he went on living after the birth of Enosh for eight hundred and seven years, and had sons and daughters:ਅਨੋਸ਼ ਦੇ ਜਨਮ ਤੋਂ ਬਾਅਦ ਸੇਥ 807 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
8 And all the years of Seth's life were nine hundred and twelve: and he came to his end.ਇਸ ਤਰ੍ਹਾਂ ਸੇਥ ਕੁੱਲ 912 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
9 And Enosh was ninety years old when he became the father of Kenan:ਜਦੋਂ ਅਨੋਸ਼ 90 ਵਰ੍ਹਿਆਂ ਦਾ ਸੀ ਉਸ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਕੇਨਾਨ ਸੀ,
10 And after the birth of Kenan, Enosh went on living for eight hundred and fifteen years, and had sons and daughters:ਕੇਨਾਨ ਦੇ ਜੰਮਣ ਤੋਂ ਬਾਅਦ ਅਨੋਸ਼ 815 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
11 And all the years of Enosh were nine hundred and five: and he came to his end.ਇਸ ਤਰ੍ਹਾਂ ਅਨੋਸ਼ ਕੁੱਲ 905 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
12 And Kenan was seventy years old when he became the father of Mahalalel:ਜਦੋਂ ਕੇਨਾਨ 70 ਵਰ੍ਹੇ ਦਾ ਸੀ ਉਸ ਦੇ ਘਰ ਮਹਲਲੇਲ ਨਾਮ ਦਾ ਪੁੱਤਰ ਪੈਦਾ ਹੋਇਆ।
13 And after the birth of Mahalalel, Kenan went on living for eight hundred and forty years, and had sons and daughters:ਮਹਲਲੇਲ ਦੇ ਜਨਮ ਤੋਂ ਮਗਰੋਂ ਕੇਨਾਨ 840 ਵਰ੍ਹੇ ਜੀਵਿਆ। ਇਸ ਸਮੇਂ ਦੌਰਾਨ ਕੇਨਾਨ ਦੇ ਘਰ ਹੋਰ ਧੀਆਂ ਪੁੱਤਰ ਹੋਏ।
14 And all the years of Kenan's life were nine hundred and ten; and he came to his end.ਇਸ ਤਰ੍ਹਾਂ ਕੇਨਾਨ ਕੁੱਲ 910 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
15 And Mahalalel was sixty-five years old when he became the father of Jared:ਜਦੋਂ ਮਹਲਲੇਲ 65 ਵਰ੍ਹਿਆਂ ਦਾ ਸੀ ਉਸ ਦੇ ਘਰ ਯਰਦ ਨਾਮ ਦਾ ਪੁੱਤਰ ਪੈਦਾ ਹੋਇਆ।
16 And after the birth of Jared, Mahalalel went on living for eight hundred and thirty years, and had sons and daughters:ਯਰਦ ਦੇ ਜਨਮ ਤੋਂ ਬਾਅਦ ਮਹਲਲੇਲ 830 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
17 And all the years of Mahalalel's life were eight hundred and ninety-five: and he came to his end.ਇਸ ਤਰ੍ਹਾਂ ਮਹਲਲੇਲ ਕੁੱਲ 895 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
18 And Jared was a hundred and sixty-two years old when he became the father of Enoch:ਜਦੋਂ ਯਰਦ 162 ਵਰ੍ਹਿਆਂ ਦਾ ਸੀ ਉਸ ਦੇ ਘਰ ਹਨੋਕ ਨਾਮ ਦਾ ਪੁੱਤਰ ਜਨਮਿਆ।
19 And Jared went on living after the birth of Enoch for eight hundred years, and had sons and daughters:ਹਨੋਕ ਦੇ ਜਨਮ ਤੋਂ ਬਾਅਦ ਯਰਦ 800 ਵਰ੍ਹਿਆਂ ਤੱਕ ਜੀਵਿਆ। ਉਸ ਸਮੇਂ ਦੌਰਾਨ, ਉਸ ਦੇ ਹੋਰ ਧੀਆਂ ਪੁੱਤਰ ਹੋਏ।
20 And all the years of Jared's life were nine hundred and sixty-two: and he came to his end.ਇਸ ਤਰ੍ਹਾਂ ਯਰਦ ਕੁੱਲ 962 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
21 And Enoch was sixty-five years old when he became the father of Methuselah:ਜਦੋਂ ਹਨੋਕ 65 ਵਰ੍ਹਿਆਂ ਦਾ ਸੀ ਉਸ ਦੇ ਘਰ ਮਥੂਸਲਹ ਨਾਮ ਦਾ ਪੁੱਤਰ ਜਨਮਿਆ।
22 And after the birth of Methuselah, Enoch went on in God's ways for three hundred years, and had sons and daughters:ਮਥੂਸਲਹ ਦੇ ਜਨਮ ਤੋਂ ਬਾਅਦ, ਹਨੋਕ ਨੇ ਪਰਮੇਸ਼ੁਰ ਦੇ ਨਾਮ ਤੁਰਦਿਆਂ 300 ਵਰ੍ਹੇ ਹੋਰ ਬਿਤਾਏ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
23 And all the years of Enoch's life were three hundred and sixty-five:ਇਸ ਤਰ੍ਹਾਂ, ਹਨੋਕ ਕੁੱਲ 365 ਵਰ੍ਹੇ ਜੀਵਿਆ।
24 And Enoch went on in God's ways: and he was not seen again, for God took him.ਇੱਕ ਦਿਨ ਹਨੋਕ ਪਰਮੇਸ਼ੁਰ ਦੇ ਨਾਲ ਤੁਰ ਰਿਹਾ ਸੀ, ਅਤੇ ਹਨੋਕ ਗਾਇਬ ਹੋ ਗਿਆ। ਪਰਮੇਸ਼ੁਰ ਨੇ ਉਸ ਨੂੰ ਉੱਠਾ ਲਿਆ।
25 And Methuselah was a hundred and eighty-seven years old when he became the father of Lamech:ਜਦੋਂ ਮਥੂਸਲਹ 187 ਵਰ੍ਹਿਆਂ ਦਾ ਸੀ, ਉਸ ਦੇ ਘਰ ਲਾਮਕ ਨਾਮ ਦਾ ਪੁੱਤਰ ਜਨਮਿਆ।
26 And after the birth of Lamech, Methuselah went on living for seven hundred and eighty-two years, and had sons and daughters:ਲਾਮਕ ਦੇ ਜਨਮ ਤੋਂ ਬਾਅਦ ਮਥੂਸਲਹ 782 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
27 And all the years of Methuselah's life were nine hundred and sixty-nine: and he came to his end.ਇਸ ਤਰ੍ਹਾਂ ਮਥੂਸਲਹ ਕੁੱਲ 969 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
28 And Lamech was a hundred and eighty-two years old when he had a son:ਜਦੋਂ ਲਾਮਕ 182 ਵਰ੍ਹਿਆਂ ਦਾ ਸੀ, ਉਸ ਦੇ ਘਰ ਇੱਕ ਪੁੱਤਰ ਜਨਮਿਆ।
29 And he gave him the name of Noah, saying, Truly, he will give us rest from our trouble and the hard work of our hands, because of the earth which was cursed by God.ਲਾਮਕ ਨੇ ਆਪਣੇ ਪੁੱਤਰ ਦਾ ਨਾਮ ਨੂਹ ਰੱਖਿਆ। ਲਾਮਕ ਨੇ ਆਖਿਆ, “ਕਿਸਾਨਾਂ ਵਾਂਗ ਕਰੜੀ ਮਿਹਨਤ ਕਰ, ਕਿਉਂਕਿ ਪਰਮੇਸ਼ੁਰ ਨੇ ਧਰਤੀ ਨੂੰ ਸਰਾਪ ਦਿੱਤਾ ਸੀ। ਪਰ ਨੂਹ ਸਾਨੂੰ ਅਰਾਮ ਦੇਵੇਗਾ।”
30 And after the birth of Noah, Lamech went on living for five hundred and ninety-five years, and had sons and daughters:ਨੂਹ ਦੇ ਜਨਮ ਤੋਂ ਬਾਅਦ ਲਾਮਕ 595 ਵਰ੍ਹੇ ਜੀਵਿਆ। ਉਸ ਸਮੇਂ ਦੌਰਾਨ ਉਸ ਦੇ ਹੋਰ ਧੀਆਂ ਪੁੱਤਰ ਹੋਏ।
31 And all the years of Lamech's life were seven hundred and seventy-seven: and he came to his end.ਇਸ ਤਰ੍ਹਾਂ ਲਾਮਕ ਕੁੱਲ 777 ਵਰ੍ਹੇ ਜੀਵਿਆ; ਫ਼ੇਰ ਉਹ ਮਰ ਗਿਆ।
32 And when Noah was five hundred years old, he became the father of Shem, Ham, and Japheth.ਜਦੋਂ ਨੂਹ 500 ਵਰ੍ਹਿਆਂ ਦਾ ਸੀ ਉਸ ਦੇ ਘਰ ਸ਼ੇਮ, ਹਾਮ ਅਤੇ ਯਾਫ਼ਥ ਨਾਮ ਦੇ ਪੁੱਤਰ ਜਨਮੇ।
Punjabi Bible