Ezra 9

1 ਗੈਰ-ਯਹੂਦੀ ਲੋਕਾਂ ਨਾਲ ਵਿਆਹ ਜਦੋਂ ਅਸੀਂ ਇਹ ਕਾਰਜ ਕਰ ਚੁੱਕੇ, ਤਾਂ ਆਗੂਆਂ ਨੇ ਮੇਰੇ ਕੋਲ ਆਣ ਕੇ ਆਖਿਆ, “ਹੇ ਅਜ਼ਰਾ! ਇਸਰਾਏਲ ਦੇ ਲੋਕ ਜਾਜਕ ਅਤੇ ਲੇਵੀ ਸਾਡੇ ਦਰਮਿਆਨ ਰਹਿੰਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਰਹੇ ਹਨ। ਸਗੋਂ ਉਹ, ਕਨਾਨੀਆਂ ਹਿੱਤੀਆਂ, ਫਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ, ਤੇ ਅਮੋਰੀਆਂ ਦੇ ਘਿਨਾਉਣੇ ਕੰਮਾਂ ਦੇ ਪ੍ਰਭਾਵ ਦੇ ਹੇਠਾਂ ਆਉਂਦੇ ਰਹੇ ਹਨ।

2 ਇਸਰਾਏਲ ਲੋਕਾਂ ਨੇ ਆਪਣੇ-ਆਲੇ-ਦੁਆਲੇ ਦੇ ਲੋਕਾਂ ਵਿੱਚ ਵਿਆਹ ਕਰ ਲੇ ਜਦ ਕਿ ਇਸਰਾਏਲ ਦੇ ਮਨੁੱਖ ਖਾਸ ਸਮਝੇ ਗਏ ਸਨ ਪਰ ਹੁਣ ਉਹ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਰਲ-ਮਿਲ ਗਏ ਹਨ। ਇਉਂ ਇਸਰਾਏਲ ਦੇ ਆਗੂਆਂ ਅਤੇ ਸਰਦਾਰਾਂ ਨੇ ਆਪਣੇ ਇੱਕ ਬੁਰੀ ਉਦਹਾਰਣ ਲੋਕਾਂ ਅੱਗੇ ਪੇਸ਼ ਕੀਤੀ ਹੈ।”

3 ਜਦੋਂ ਮੈਂ ਇਸ ਬਾਰੇ ਸੁਣਿਆ ਤਾਂ ਮੈਂ ਆਪਣੇ ਵਸਤਰ ਅਤੇ ਆਪਣਾ ਚੋਲਾ ਪਾਢ਼ ਸੁੱਟਿਆ। ਮੈਂ ਆਪਣੇ ਸਿਰ ਅਤੇ ਦਾੜੀ ਚੋ ਵਾਲ ਪੁੱਟ ਸੁੱਟੇ ਮੈਂ ਗੁੱਸੇ ਵਿੱਚ ਭੁਂਜੇ ਬੈਠ ਗਿਆ।

4 ਫਿਰ ਹਰ ਮਨੁੱਖ ਜੋ ਇਸਰਾਏਲ ਦੀ ਪਰਮੇਸ਼ੁਰ ਦੇ ਸ਼ਬਦਾਂ ਤੋਂ ਡਰਦਾ ਸੀ, ਡਰ ਨਾਲ ਹਿੱਲ ਗਿਆ। ਉਹ ਭੈਭੀਤ ਸਨ ਕਿਉਂ ਕਿ ਉਹ ਇਸਰਾਏਲੀ ਜਿਹੜੇ ਕੈਦੋਁ ਵਾਪਸ ਮੁੜੇ ਸਨ, ਉਹ ਪਰਮੇਸ਼ੁਰ ਵੱਲ ਵਫ਼ਾਦਾਰ ਨਹੀਂ ਸਨ। ਮੈਂ ਓੱਥੇ ਸ਼ਾਮ ਦੀ ਬਲੀ ਤਾਈਂ ਝਟਕੇ ਦੀ ਗਲਤ ਵਿੱਚ ਬੇਠਾ ਰਿਹਾ।

5 ਫਿਰ ਜਦੋਂ ਸ਼ਾਮ ਦੀ ਬਲੀ ਦਾ ਵਕਤ ਹੋਇਆ, ਮੈਂ ਆਪਣੇ ਸੋਗ ਤੋਂ ਉੱਠਿਆ। ਅਤੇ ਮੇਰੇ ਪਾਟੇ ਹੋਏ ਕੱਪੜਿਆਂ ਅਤੇ ਚੋਲਿਆਂ ਨਾਲ ਮੈਂ ਆਪਣੇ ਗੋਡਿਆਂ ਭਾਰ ਝੁਕ ਗਿਆ ਅਤੇ ਯਹੋਵਾਹ ਮੇਰੇ ਪਰਮੇਸ਼ੁਰ ਦੇ ਅੱਗੇ ਹੱਥ ਫੈਲਾਏ।

6 ਫਿਰ ਮੈਂ ਪ੍ਰਾਰਥਨਾ ਕੀਤੀ: “ਮੇਰੇ ਪਰਮੇਸ਼ੁਰ, ਮੈਂ ਤੇਰੇ ਵੱਲ ਤੱਕਣ ਤੋਂ ਵੀ ਸ਼ਰਮਸਾਰ ਹਾਂ ਕਿਉਂ ਕਿ ਸਾਡੇ ਪਾਪ ਸਾਡੇ ਸਿਰਾਂ ਤੋਂ ਵੀ ਉੱਪਰ ਚੜ੍ਹ ਗਏ ਹਨ ਅਤੇ ਅਕਾਸ਼ ਤੀਕ ਪਹੁੰਚ ਗਏ ਹਨ।

7 ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲੈ ਕੇ ਹੁਣ ਤੀਕ ਸਾਡੇ ਕੀਤੇ ਪਾਪਾਂ ਦੇ ਦੋਸ਼ੀ ਹਾਂ ਅਤੇ ਇਸ ਕਾਰਣ ਸਾਨੂੰ, ਸਾਡੇ ਪਾਤਸ਼ਾਹ ਅਤੇ ਸਾਡੇ ਜਾਜਕਾਂ ਨੂੰ ਦੰਡ ਮਿਲਿਆ। ਵਿਦੇਸ਼ੀ ਪਾਤਸ਼ਾਹਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਉਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ, ਸਾਨੂੰ ਲੁੱਟਿਆ, ਅਤੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਲਿਆ। ਇੰਝ ਅਜੇ ਤੀਕ ਹੁੰਦਾ ਆ ਰਿਹਾ ਹੈ।

8 “ਪਰ ਹੁਣ ਕੁਝ ਸਮੇਂ ਲਈ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਤੇ ਮਿਹਰਬਾਨ ਹੋਇਆ ਹੈ। ਉਸ ਨੇ ਸਾਡੇ ਚੋ ਕੁਝ ਇੱਕ ਨੂੰ ਕੈਦ ਤੋਂ ਪਰਤਨ ਦਿੱਤਾ ਅਤੇ ਆਪਣੇ ਪਵਿੱਤਰ ਸ਼ਹਿਰ ਵਿੱਚ ਸਾਨੂੰ ਆਪਣਾ ਤੰਬੂ ਗੱਡਣ ਲਈ ਜਗ੍ਹਾ ਦਿੱਤੀ ਹੈ। ਸਾਡੇ ਯਹੋਵਾਹ ਨੇ ਸਾਨੂੰ ਸਾਡੀ ਗੁਲਾਮੀ ਤੋਂ ਸੁੱਖ ਦਾ ਸਾਹ ਦਿੱਤਾ ਹੈ।

9 ਹਾਂ ਅਸੀਂ ਗੁਲਾਮ ਸੀ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਗੁਲਾਮਾਂ ਵਜੋਂ ਨਹੀਂ ਰਹਿਣ ਦਿੱਤਾ। ਉਹ ਸਾਡੇ ਤੇ ਦਯਾਲੂ ਸੀ ਅਤੇ ਫਾਰਸ ਦੇ ਪਾਤਸ਼ਾਹ ਤੋਂ ਵੀ ਸਾਡੇ ਉੱਤੇ ਮਿਹਰ ਦਰਸਾਈ। ਸਾਡੇ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਦਿੱਤਾ ਗਿਆ ਸੀ। ਪਰ ਉਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਜੋ ਅਸੀਂ ਉਸ ਦਾ ਮੰਦਰ ਮੁੜ ਤੋਂ ਉਸਾਰ ਕੇ ਨਵਾਂ ਬਣਾ ਸੱਕੀਏ। ਉਸ ਨੇ ਸਾਡੀ ਰੱਖਿਆ ਲਈ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚ ਕੰਧ ਦਿੱਤੀ।

10 “ਹੁਣ, ਪਰਮੇਸ਼ੁਰ, ਅਸੀਂ ਤੈਨੂੰ ਹੋਰ ਕੀ ਕਹੀਏ? ਅਸੀਂ ਤੇਰੇ ਹੁਕਮਾਂ ਨੂੰ ਨਹੀਂ ਮੰਨਿਆ।

11 ਤੂੰ ਇਹ ਆਦੇਸ਼ ਆਪਣੇ ਦਾਸਾਂ, ਨਬੀਆਂ ਦੇ ਰਾਹੀਂ ਦਿੱਤਾ ਸੀ ਅਤੇ ਆਖਿਆ, ‘ਉਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਉਸ ਦੇਸ ਦੇ ਲੋਕਾਂ ਦੇ ਪਾਪੀ ਕੰਮਾਂ ਕਾਰਣ ਨਾਪਾਕ ਧਰਤੀ ਹੈ। ਉਨ੍ਹਾਂ ਨੇ ਉਸ ਜਮੀਨ ਦੇ ਹਰ ਹਿੱਸੇ ਵਿੱਚ ਬੁਰੀਆਂ ਗੱਲਾਂ ਕੀਤੀਆ ਹਨ ਅਤੇ ਇਸ ਨੂੰ ਆਪਣੇ ਪਾਪਾਂ ਨਾਲ ਭਰ ਦਿੱਤਾ ਹੈ।

12 ਤੁਸੀਂ ਆਪਣੇ ਬੱਚਿਆਂ ਦੇ ਵਿਆਹ ਇਨ੍ਹਾਂ ਲੋਕਾਂ ਦੇ ਬੱਚਿਆਂ ਨਾਲ ਨਾ ਕਰਨਾ। ਕਦੇ ਵੀ ਉਨ੍ਹਾਂ ਤੋਂ ਸ਼ਾਂਤੀ ਜਾਂ ਵਪਾਰ ਦੀ ਮੰਗ ਨਾ ਕਰਿਓ। ਜੇਕਰ ਤੁਸੀ ਮੇਰਾ ਹੁਕਮ ਮੰਨੋਗੇ ਤਾਂ ਫਿਰ ਤੁਸੀਂ ਤਕੜੇ ਰਹੋਁਗੇ ਅਤੇ ਧਰਤੀ ਦੇ ਸਾਰੇ ਸੁੱਖ ਭੋਗੋਁਗੇ। ਇਉਂ ਫਿਰ ਤੁਸੀਂ ਇਸ ਜ਼ਮੀਨ ਤੇ ਕਬਜ਼ਾ ਕਰਕੇ ਆਪਣੀ ਸੰਤਾਨ ਦੇ ਹਵਾਲੇ ਕਰ ਸੱਕੇਂਗੇ।’

13 “ਜੋ ਬਦਕਿਸਮਤੀ ਸਾਨੂੰ ਭੋਗਣੀ ਪਈ ਹੈ ਉਹ ਸਾਡੀਆਂ ਆਪਣੀਆਂ ਗਲਤੀਆਂ ਕਾਰਣ ਹੈ। ਅਸੀਂ ਬਹੁਤ ਭੈੜੇ ਕੰਮ ਕੀਤੇ ਇਸ ਲਈ ਅਸੀਂ ਦੋਸ਼ੀ ਹਾਂ ਪਰ ਪਰਮੇਸ਼ੁਰ, ਤੂੰ ਸਾਨੂੰ ਉਸ ਨਾਲੋਂ ਬਹੁਤ ਘੱਟ ਸਜ਼ਾ ਦਿੱਤੀ ਹੈ ਜਿਸਦੇ ਕਿ ਅਸੀਂ ਅਧਿਕਾਰੀ ਹਾਂ ਉਨ੍ਹਾਂ ਭਿਆਨਕ ਕੰਮਾਂ ਲਈ ਜੋ ਅਸੀਂ ਕੀਤੇ ਸਨ। ਅਤੇ ਤੂੰ ਸਾਡੇ ਕੁਝ ਲੋਕਾਂ ਨੂੰ ਕੈਦ ਤੋਂ ਪਰਤਨ ਦਿੱਤਾ।

14 ਇਸ ਲਈ ਅਸੀਂ ਜਾਣਦੇ ਹਾਂ ਕਿ ਸਾਨੂੰ ਤੇਰੀ ਹੁਕਮ ਅਦੂਲੀ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਲੋਕਾਂ ਨਾਲ ਵਿਆਹ ਨਹੀਂ ਕਰਨੇ ਚਾਹੀਦੇ, ਕਿਉਂ ਕਿ ਉਹ ਮੰਦੀਆਂ ਗੱਲਾਂ ਕਰਦੇ ਹਨ। ਹੇ ਪਰਮੇਸ਼ੁਰ, ਜੇਕਰ ਅਸੀਂ ਉਨ੍ਹਾਂ ਲੋਕਾਂ ਨਾਲ ਵਿਆਹ ਕਰਦੇ ਰਹੇ ਤਾਂ ਤੂੰ ਗੁੱਸੇ ਹੋ ਜਾਵੇਂਗਾ ਅਤੇ ਬਿਨਾ ਕਿਸੇ ਨੂੰ ਜਿਉਂਦਿਆਂ ਛੱਡਿਆਂ ਸਾਨੂੰ ਤਬਾਹ ਕਰ ਦੇਵੇਂਗਾ।

15 “ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਅਤੇ ਤੇਰੀ ਮਿਹਰ ਨਾਲ ਅਸੀਂ ਅੱਜ ਤੀਕ ਜਿਉਂਦੇ ਹਾਂ। ਫਿਰ ਵੀ ਅਸੀਂ ਸ਼ਰਮਸਾਰ ਹਾਂ। ਸਾਡੇ ਦੋਸ਼ਾ ਕਾਰਣ ਭਲਾਂ ਕੌਣ ਹੈ ਜੋ ਤੇਰੇ ਸਨਮੁੱਖ ਖਲੋਅ ਸੱਕ।”

1 Now when these things were done, the princes came to me, saying, The people of Israel, and the priests, and the Levites, have not separated themselves from the people of the lands, doing according to their abominations, even of the Canaanites, the Hittites, the Perizzites, the Jebusites, the Ammonites, the Moabites, the Egyptians, and the Amorites.

2 For they have taken of their daughters for themselves, and for their sons: so that the holy seed have mingled themselves with the people of those lands: yea, the hand of the princes and rulers hath been chief in this trespass.

3 And when I heard this thing, I rent my garment and my mantle, and plucked off the hair of my head and of my beard, and sat down astonied.

4 Then were assembled unto me every one that trembled at the words of the God of Israel, because of the transgression of those that had been carried away; and I sat astonied until the evening sacrifice.

5 And at the evening sacrifice I arose up from my heaviness; and having rent my garment and my mantle, I fell upon my knees, and spread out my hands unto the Lord my God,

6 And said, O my God, I am ashamed and blush to lift up my face to thee, my God: for our iniquities are increased over our head, and our trespass is grown up unto the heavens.

7 Since the days of our fathers have we been in a great trespass unto this day; and for our iniquities have we, our kings, and our priests, been delivered into the hand of the kings of the lands, to the sword, to captivity, and to a spoil, and to confusion of face, as it is this day.

8 And now for a little space grace hath been shewed from the Lord our God, to leave us a remnant to escape, and to give us a nail in his holy place, that our God may lighten our eyes, and give us a little reviving in our bondage.

9 For we were bondmen; yet our God hath not forsaken us in our bondage, but hath extended mercy unto us in the sight of the kings of Persia, to give us a reviving, to set up the house of our God, and to repair the desolations thereof, and to give us a wall in Judah and in Jerusalem.

10 And now, O our God, what shall we say after this? for we have forsaken thy commandments,

11 Which thou hast commanded by thy servants the prophets, saying, The land, unto which ye go to possess it, is an unclean land with the filthiness of the people of the lands, with their abominations, which have filled it from one end to another with their uncleanness.

12 Now therefore give not your daughters unto their sons, neither take their daughters unto your sons, nor seek their peace or their wealth for ever: that ye may be strong, and eat the good of the land, and leave it for an inheritance to your children for ever.

13 And after all that is come upon us for our evil deeds, and for our great trespass, seeing that thou our God hast punished us less than our iniquities deserve, and hast given us such deliverance as this;

14 Should we again break thy commandments, and join in affinity with the people of these abominations? wouldest not thou be angry with us till thou hadst consumed us, so that there should be no remnant nor escaping?

15 O Lord God of Israel, thou art righteous: for we remain yet escaped, as it is this day: behold, we are before thee in our trespasses: for we cannot stand before thee because of this.

Ruth 3 in Tamil and English

1 ਖਲਵਾੜਾ ਫ਼ੇਰ ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਆਖਿਆ, “ਮੇਰੀਏ ਧੀਏ, ਮੈਨੂੰ ਤੇਰੇ ਲਈ ਇੱਕ ਚੰਗਾ ਪਤੀ ਲੱਭਣ ਦੇ ਜੋ ਤੇਰੇ ਲਈ ਪ੍ਰਬੰਧ ਕਰੇਗਾ, ਤਾਂ ਜੋ ਤੈਨੂੰ ਸ਼ਾਂਤੀ ਅਤੇ ਅਰਾਮ ਮਿਲ ਸੱਕੇ।
Then Naomi her mother in law said unto her, My daughter, shall I not seek rest for thee, that it may be well with thee?

2 ਹੋ ਸੱਕਦਾ ਬੋਅਜ਼ ਹੀ ਢੁਕਵਾਂ ਆਦਮੀ ਹੋਵੇ। ਬੋਅਜ਼ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਤੂੰ ਉਸ ਦੀਆਂ ਕਾਮੀਆਂ ਨਾਲ ਕੰਮ ਕੀਤਾ ਹੈ। ਅੱਜ, ਉਹ ਆਪਣੇ ਖਲਵਾੜੇ ਵਿੱਚ ਜੌਂ ਨੂੰ ਫ਼ਟਕ ਰਿਹਾ ਹੋਵੇਗਾ।
And now is not Boaz of our kindred, with whose maidens thou wast? Behold, he winnoweth barley to night in the threshingfloor.

3 ਜਾ ਅਤੇ ਨਹਾ ਕੇ ਅਤਰ ਛਿੜਕ ਲੈ ਚੰਗੇ ਕੱਪੜੇ ਪਾ ਅਤੇ ਖਲਵਾੜੇ ਵੱਲ ਚਲੀ ਜਾ, ਪਰ ਤੂੰ ਓਨੀ ਦੇਰ ਬੋਅਜ਼ ਨੂੰ ਨਜ਼ਰ ਨਾ ਆਵੀਂ ਜਦੋਂ ਤੱਕ ਉਹ ਰਾਤ ਦਾ ਖਾਣਾ ਖਤਮ ਨਾ ਕਰ ਲਵੇ।
Wash thyself therefore, and anoint thee, and put thy raiment upon thee, and get thee down to the floor: but make not thyself known unto the man, until he shall have done eating and drinking.

4 ਖਾਣ ਤੋਂ ਬਾਦ ਉਹ ਅਰਾਮ ਕਰਨ ਲਈ ਲੇਟ ਜਾਵੇਗਾ ਉੱਥੇ ਜਾਵੀਂ ਅਤੇ ਉਸ ਦਿਆਂ ਪੈਰਾਂ ਤੋਂ ਵਸਤਰ ਹਟਾ ਦੇਵੀਂ। ਫ਼ਿਰ ਬੋਅਜ਼ ਨਾਲ ਲੇਟ ਜਾਵੀਂ। ਫ਼ੇਰ ਉਹ ਤੈਨੂੰ ਦੱਸੇਗਾ ਕਿ ਕੀ ਕਰਨਾ ਹੈ।”
And it shall be, when he lieth down, that thou shalt mark the place where he shall lie, and thou shalt go in, and uncover his feet, and lay thee down; and he will tell thee what thou shalt do.

5 ਰੂਥ ਨੇ ਜਵਾਬ ਦਿੱਤਾ, “ਜੋ ਤੁਸੀਂ ਆਖਿਆ ਹੈ ਮੈਂ ਉਵੇਂ ਹੀ ਕਰਾਂਗੀ।”
And she said unto her, All that thou sayest unto me I will do.

6 ਇਸ ਲਈ ਰੂਥ ਖਲਵਾੜੇ ਵੱਲ ਗਈ। ਰੂਥ ਨੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਕਰਨ ਲਈ ਆਖਿਆ ਸੀ।
And she went down unto the floor, and did according to all that her mother in law bade her.

7 ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।
And when Boaz had eaten and drunk, and his heart was merry, he went to lie down at the end of the heap of corn: and she came softly, and uncovered his feet, and laid her down.

8 ਅੱਧੀ ਰਾਤ ਵੇਲੇ ਬੋਅਜ਼ ਨੇ ਪਾਸਾ ਪਰਤਿਆ ਆਪਣੀ ਨੀਂਦ ਵਿੱਚ ਅਤੇ ਉੱਠ ਖੜ੍ਹਾ ਹੋਇਆ। ਉਹ ਬਹੁਤ ਹੈਰਾਨ ਹੋ ਗਿਆ। ਉਸ ਦੇ ਪੈਰਾਂ ਨੇੜੇ ਇੱਕ ਔਰਤ ਲੇਟੀ ਹੋਈ ਸੀ।
And it came to pass at midnight, that the man was afraid, and turned himself: and, behold, a woman lay at his feet.

9 ਬੋਅਜ਼ ਨੇ ਆਖਿਆ, “ਤੂੰ ਕੌਣ ਹੈ?” ਉਸ ਨੇ ਆਖਿਆ, “ਮੈਂ ਤੁਹਾਡੀ ਨੌਕਰਾਨੀ ਰੂਥ ਹਾਂ ਮੇਰੇ ਉੱਪਰ ਆਪਣੀ ਚਾਦਰ ਪਾ ਦਿਉ ਤੁਸੀਂ ਮੇਰੇ ਰਾਖੇ ਹੋ।”
And he said, Who art thou? And she answered, I am Ruth thine handmaid: spread therefore thy skirt over thine handmaid; for thou art a near kinsman.

10 ਤਾਂ ਬੋਅਜ਼ ਨੇ ਆਖਿਆ, “ਮੁਟਿਆਰੇ ਯਹੋਵਾਹ ਤੇਰਾ ਭਲਾ ਕਰੇ। ਤੂੰ ਮੇਰੇ ਉੱਤੇ ਮਿਹਰਬਾਨ ਰਹੀਂ ਹੈ ਮੇਰੇ ਲਈ ਤੇਰੀ ਮਿਹਰਬਾਨੀ ਉਸ ਮਿਹਰਬਾਨੀ ਨਾਲੋਂ ਵਡੇਰੀ ਹੈ ਜਿਹੜੀ ਤੂੰ ਸ਼ੁਰੂ ਵਿੱਚ ਨਾਓਮੀ ਉੱਤੇ ਕੀਤੀ ਸੀ। ਤੂੰ ਸ਼ਾਦੀ ਲਈ ਕਿਸੇ ਅਮੀਰ ਜਾਂ ਗਰੀਬ ਜਵਾਨ ਆਦਮੀ ਨੂੰ ਵੀ ਚੁਣ ਸੱਕਦੀ ਸੀ ਪਰ ਤੂੰ ਅਜਿਹਾ ਨਹੀਂ ਕੀਤਾ।
And he said, Blessed be thou of the Lord, my daughter: for thou hast shewed more kindness in the latter end than at the beginning, inasmuch as thou followedst not young men, whether poor or rich.

11 ਹੁਣ, ਮੁਟਿਆਰੇ ਭੈਭੀਤ ਨਾ ਹੋ ਜੋ ਤੂੰ ਆਖੇਗੀ ਮੈਂ ਉਹੀ ਕਰਾਂਗਾ। ਸਾਡੇ ਕਸਬੇ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਬਹੁਤ ਚੰਗੀ ਔਰਤ ਹੈ।
And now, my daughter, fear not; I will do to thee all that thou requirest: for all the city of my people doth know that thou art a virtuous woman.

12 ਅਤੇ ਇਹ ਸੱਚ ਹੈ ਕਿ ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ। ਪਰ ਇੱਥੇ ਇੱਕ ਆਦਮੀ ਹੈ ਜਿਹੜਾ ਮੇਰੇ ਨਾਲੋਂ ਵੱਧੇਰੇ ਤੇਰਾ ਨਜ਼ਦੀਕੀ ਰਿਸ਼ਤੇਦਾਰ ਹੈ।
And now it is true that I am thy near kinsman: howbeit there is a kinsman nearer than I.

13 ਰਾਤ ਇੱਥੇ ਰੁਕ ਜਾ ਸਵੇਰੇ ਅਸੀਂ ਦੇਖਾਂਗੇ ਕਿ ਕੀ ਉਹ ਤੇਰੀ ਮਦਦ ਕਰੇਗਾ। ਜੇ ਉਹ ਤੇਰੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇ ਉਹ ਮਦਦ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਯਹੋਵਾਹ ਨੂੰ ਹਾਜਰ-ਨਾਜਰ ਸਮਝਕੇ ਇਕਰਾਰ ਕਰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗਾ ਅਤੇ ਤੇਰੇ ਲਈ ਅਲੀਮਲਕ ਦੀ ਧਰਤੀ ਵਾਪਸ ਖਰੀਦ ਦੇਵਾਂਗਾ। ਇਸ ਲਈ ਸਵੇਰ ਹੋਣ ਤੱਕ ਇੱਥੇ ਲੇਟੀ ਰਹਿ।”
Tarry this night, and it shall be in the morning, that if he will perform unto thee the part of a kinsman, well; let him do the kinsman’s part: but if he will not do the part of a kinsman to thee, then will I do the part of a kinsman to thee, as the Lord liveth: lie down until the morning.

14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ। ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।”
And she lay at his feet until the morning: and she rose up before one could know another. And he said, Let it not be known that a woman came into the floor.

15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।” ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।
Also he said, Bring the vail that thou hast upon thee, and hold it. And when she held it, he measured six measures of barley, and laid it on her: and she went into the city.

16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?” ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ।
And when she came to her mother in law, she said, Who art thou, my daughter? And she told her all that the man had done to her.

17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”
And she said, These six measures of barley gave he me; for he said to me, Go not empty unto thy mother in law.

18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”
Then said she, Sit still, my daughter, until thou know how the matter will fall: for the man will not be in rest, until he have finished the thing this day.