Ezra 8

1 ਅਜ਼ਰਾ ਨਾਲ ਮੁੜਦੇ ਆਗੂਆਂ ਦੀ ਸੂਚੀ ਇਹ ਸੂਚੀ ਘਰਾਣਿਆਂ ਦੇ ਆਗੂਆਂ ਅਤੇ ਉਨ੍ਹਾਂ ਦੀ ਵਂਸਾਵਲੀ ਦੀ ਹੈ ਜਿਹੜੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸ਼ਾਸਨ ਦੌਰਾਨ ਮੇਰੇ ਨਾਲ ਬਾਬਲ ਤੋਂ (ਯਰੂਸ਼ਲਮ ਨੂੰ) ਆਏ।

2 ਫੀਨਹਾਸ ਦੇ ਉੱਤਰਾਧਿਕਾਰੀਆਂ ਵਿੱਚੋਂ ਗੇਰਸ਼ੋਮ, ਈਬਾਮਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਦਾਨੀਏਲ ਅਤੇ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਹੱਟੂਸ਼।

3 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ: ਫਰੋਸ਼ ਦੇ ਉੱਤਰਾਧਿਕਾਰੀ, ਜ਼ਕਰਯਾਹ ਅਤੇ ਉਸ ਦੇ ਨਾਲ 150 ਹੋਰ ਆਦਮੀ ਦਰਜ ਕੀਤੇ ਗਏ ਸਨ।

4 ਪਹਬ ਮੋਆਬ ਦੇ ਉੱਤਰਾਧਿਕਾਰੀਆਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ 200 ਆਦਮੀ।

5 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ 300 ਹੋਰ ਆਦਮੀ।

6 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਯੋਨਾਥਾਨ ਦਾ ਪੁੱਤਰ ਆਬਦ ਅਤੇ ਉਸ ਨਾਲ 50 ਆਦਮੀ।

7 ਏਲਾਮ ਦੇ ਪੁੱਤਰਾਂ ਵਿੱਚੋਂ, ਅਬਲਯਾਹ ਦਾ ਪੁੱਤਰ ਯਸ਼ਆਯਾਹ ਅਤੇ 70 ਹੋਰ ਮਨੁੱਖ।

8 ਸ਼ਫਟਯਾਹ ਦੀ ਸੰਤਾਨ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਨਾਲ 80 ਹੋਰ ਮਨੁੱਖ,

9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ 218 ਹੋਰ ਮਨੁੱਖ;

10 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ, ਸ਼ਲੋਮੀਬ, ਯਸਿਫਯਾਹ ਦਾ ਪੁੱਤਰ ਤੇ ਉਸ ਨਾਲ 160 ਹੋਰ ਆਦਮੀ।

11 ਬੇਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ 28 ਹੋਰ ਮਨੁੱਖ;

12 ਅਜ਼ਗਾਦ ਦੀ ਸੰਤਾਨ ਵਿੱਚੋਂ ਹੱਕਟਾਨ ਦਾ ਪੁੱਤਰ ਯੋਹਾਨਾਨ ਅਤੇ 110 ਹੋਰ ਮਨੁੱਖ;

13 ਅਦੋਨੀਕਾਮ ਦੇ ਅਖੀਰਲੀ ਵੰਸ਼ ਦੇ ਵਿੱਚੋਂ 60 ਅਲੀਫਲਟ, ਯਈਏਲ ਅਤੇ ਸ਼ਮਅਯਾਹ ਅਤੇ ਸੱਠ ਹੋਰ ਮਨੁੱਖ;

14 ਬਿਗਵਈ ਦੀ ਵੰਸ਼ ਵਿੱਚੋਂ ਸਨ ਊਬਈ, ਜ਼ੱਬੂਦ ਅਤੇ 70 ਹੋਰ ਮਨੁੱਖ।

15 ਯਰੂਸ਼ਲਮ ਨੂੰ ਵਾਪਸੀ ਮੈਂ, (ਅਜ਼ਰਾ) ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅਹਵਾ ਵੱਲ ਵਹਿੰਦੀ ਨਦੀ ਦੇ ਕੋਲ ਇਕੱਠਿਆਂ ਕੀਤਾ ਅਤੇ ਤਿੰਨ ਦਿਨ ਅਸੀਂ ਉੱਥੇ ਡੇਰੇ ਲਾਏ। ਫਿਰ ਮੈਂ ਜਾਣਿਆ ਕਿ ਉਸ ਟੋਲੇ ਵਿੱਚ ਜਾਜਕ ਤਾਂ ਸਨ, ਪਰ ਕੋਈ ਲੇਵੀ ਨਹੀਂ ਸੀ।

16 ਇਸ ਲਈ ਮੈਂ ਅਲੀਅਜ਼ਰ, ਅਰੀਏਲ, ਸਮਅਸਾਹ, ਅਲਨਾਥਾਨ, ਯਾਰੀਬ, ਜ਼ਕਰਯਾਹ ਅਤੇ ਮਸ਼ੁੱਲਾਮ ਨੂੰ ਬੁਲਾਇਆ ਅਤੇ ਮੈਂ ਯੋਯਾਰੀਬ ਅਤੇ ਅਲਨਾਬਨ ਨੂੰ ਵੀ ਸੱਦਿਆ, ਜੋ ਕਿ ਉਸਤਾਦ ਸਨ।

17 ਮੈਂ ਉਨ੍ਹਾਂ ਨੂੰ ਇੱਦੋ ਕੋਲ ਭੇਜਿਆ ਜੋ ਕਿ ਕਾਸਿਫਯਾ ਨਾਂ ਦੇ ਇੱਕ ਸ਼ਹਿਰ ਦਾ ਆਗੂ ਸੀ। ਮੈਂ ਉਨ੍ਹਾਂ ਆਦਮੀਆਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜਾ ਕੇ ਇੱਦੋ ਅਤੇ ਉਸ ਦੇ ਸੰਬੰਧੀਆਂ ਨੂੰ ਕੀ ਆਖਣਾ ਹੈ। ਉਸ ਦੇ ਰਿਸ਼ਤੇਦਾਰ ਕਾਸਿਫਯਾ ਵਿਖੇ ਮੰਦਰ ਦੇ ਸੇਵਾਦਾਰ ਸਨ। ਮੈਂ ਉਨ੍ਹਾਂ ਨੂੰ ਇੱਦੋ ਕੋਲ ਇਸ ਉਮੀਦ ਵਿੱਚ ਭੇਜਿਆ ਕਿ ਸ਼ਾਇਦ ਇੱਦੋ ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ ਸੇਵਕਾਂ ਨੂੰ ਭੇਜ ਦੇਵੇ।

18 ਕਿਉਂ ਕਿ ਪਰਮੇਸ਼ੁਰ ਸਾਡਾ ਪੱਖ ਲੈ ਰਿਹਾ ਸੀ ਇਸ ਲਈ ਇੱਦੋ ਦੇ ਸੰਬੰਧੀਆਂ ਨੇ ਇਨ੍ਹਾਂ ਮਨੁੱਖਾਂ ਨੂੰ ਸਾਡੇ ਵੱਲ ਭੇਜਿਆ: ਸ਼ੇਰੇਬਯਾਹ, ਮਹਲੀ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਬੁੱਧੀਮਾਨ ਵਿਅਕਤੀ (ਮਹਲੀ ਲੇਵੀ ਦੇ ਪੁੱਤਰਾਂ ਵਿੱਚੋਂ ਇੱਕ ਸੀ, ਅਤੇ ਲੇਵੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।) ਉਸ ਨੇ ਆਪਣੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਨਾਲ ਭੇਜਿਆ। ਕੁੱਲ ਮਿਲਾ ਕੇ ਉਸ ਪਰਿਵਾਰ ਵਿੱਚੋਂ ਓੱਥੇ 18 ਆਦਮੀ ਸਨ।

19 ਮਮਰੀ ਦੇ ਉੱਤਰਾਧਿਕਾਰੀਆਂ ਵਿੱਚੋਂ ਯਸ਼ਾਯਾਹ ਅਤੇ ਹਸ਼ਬਯਾਹ ਉਨ੍ਹਾਂ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਨੂੰ ਵੀ ਭੇਜਿਆ। ਉਸ ਘਰਾਣੇ ਵਿੱਚੋਂ ਉਹ ਕੁੱਲ 20 ਆਦਮੀ ਸਨ।

20 ਨਬੀਨਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਤੇ ਅਧਿਕਾਰੀਆਂ ਨੇ ਲੇਵੀਆਂ ਦੀ ਸੇਵਾ ਲਈ ਬਾਪਿਆ ਗਿਆ ਸੀ, 220 ਮੰਦਰ ਦੇ ਸੇਵਾਦਾਰਾਂ ਨੂੰ ਵੀ। ਇਨ੍ਹਾਂ ਸਭਨਾਂ ਮਨੁੱਖਾਂ ਦੇ ਨਾ ਉਸ ਸੂਚੀ ਵਿੱਚ ਦਰਜਾ ਹਨ।

21 ਉੱਥੇ ਅਹਵਾ ਨਦੀ ਦੇ ਨੇੜੇ, ਮੈਂ (ਅਜ਼ਰਾ) ਨੇ ਐਲਾਨ ਕਰਵਾਇਆ ਕਿ ਸਾਨੂੰ ਸਭਨਾ ਨੂੰ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ੁਰ ਦੇ ਸਾਹਮਣੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਪੇਸ਼ ਹੋ ਸੱਕੀਏ, ਅਸੀਂ ਪਰਮੇਸ਼ੁਰ ਨੂੰ ਆਪਣੇ ਲਈ, ਆਪਣੇ ਬੱਚਿਆਂ ਅਤੇ ਮਾਲ ਅਸਬਾਬ ਨਾਲ ਸੁਰੱਖਿਅਤ ਸਫ਼ਰ ਲਈ ਪ੍ਰਾਰਥਨਾ ਕਰੀਏ।

22 ਮੈਂ ਪਾਤਸ਼ਾਹ ਅਰਤਰਸ਼ਸ਼ਤਾ ਤੋਂ ਸਫ਼ਰ ’ਚ ਸਾਡੀ ਸੁਰੱਖਿਆ ਕਰਨ ਲਈ, ਕਿਉਂ ਜੋ ਰਾਹ ਵਿੱਚ ਦੁਸ਼ਮਣ ਸਨ ਸਿਪਾਹੀ ਅਤੇ ਘੋੜ-ਸਵਾਰ ਮੰਗਣ ’ਚ ਲੱਜਾ ਮਹਿਸੂਸ ਕੀਤੀ। ਮੇਰੀ ਲਾਜ ਦਾ ਕਾਰਣ ਇਹ ਸੀ ਕਿਉਂ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ “ਸਾਡੇ ਪਰਮੇਸ਼ੁਰ ਦਾ ਹੱਥ ਉਨ੍ਹਾਂ ਸਾਰਿਆਂ ਲੋਕਾਂ ਦੇ ਨਾਲ ਹੈ ਜੋ ਉਸ ਦੇ ਵਫ਼ਾਦਾਰ ਹਨ ਪਰ ਪਰਮੇਸ਼ੁਰ ਉਨ੍ਹਾਂ ਤੇ ਬੜਾ ਕਰੋਧ ਕਰਦਾ ਹੈ ਜੋ ਉਸ ਦੇ ਵਿਰੁੱਧ ਉੱਠਦੇ ਹਨ।”

23 ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ।

24 ਫਿਰ ਮੈਂ ਉਹ ਬਾਰ੍ਹਾਂ ਜਾਜਕ ਚੁਣੇ ਜਿਹੜੇ ਆਗੂ ਸਨ। ਮੈਂ ਸੇਰੇਬਯਾਹ, ਹਸ਼ਬਯਾਹ ਅਤੇ ਉਨ੍ਹਾਂ ਦੇ ਦਸ ਭਰਾਵਾਂ ਨੂੰ ਵੀ ਚੁਣਿਆ।

25 ਮੈਂ ਉਹ ਚਾਂਦੀ, ਸੋਨਾ ਅਤੇ ਹੋਰ ਵਸਤਾਂ ਜੋ ਸਾਡੇ ਪਰਮੇਸ਼ੁਰ ਦੇ ਮੰਦਰ ਲਈ ਦਿੱਤੀਆਂ ਗਈਆਂ ਸਨ, ਤੋਂਲੀਆਂ ਅਤੇ ਚੁਣੇ ਹੋਏ ਲੋਕਾਂ ਨੂੰ ਸੌਂਪ ਦਿੱਤੀਆਂ। ਅਰਤਹਸ਼ਸ਼ਤਾ ਪਾਤਸ਼ਾਹ, ਉਸ ਦੇ ਸਲਾਹਕਾਰਾਂ ਅਤੇ ਉਸ ਦੇ ਖਾਸ ਸਰਦਾਰਾਂ ਅਤੇ ਬਾਬਲ ’ਚ ਵੱਸਦੇ ਹੋਰ ਸਾਰੇ ਇਸਰਾਏਲੀ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਮੰਦਰ ਲਈ ਭੇਟ ਕੀਤਾ ਸੀ।

26 ਮੈਂ ਇਨ੍ਹਾਂ ਸਭਨਾਂ ਵਸਤਾਂ ਨੂੰ ਤੋਂਲਿਆ। ਓੱਥੇ 22,100 ਕਿਲੋ ਚਾਂਦੀ ਅਤੇ 3,400 ਕਿਲੋ ਚਾਂਦੀ ਦੇ ਬਰਤਨ ਅਤੇ 3,400 ਕਿਲੋ ਸੋਨਾ ਸੀ।

27 ਅਤੇ ਮੈਂ ਉਨ੍ਹਾਂ ਨੂੰ ਵੀਹ ਸੋਨੇ ਦੇ ਕਟੋਰੇ ਦਿੱਤੇ ਜਿਨ੍ਹਾਂ ਦਾ ਵਜ਼ਨ 8.5 ਕਿੱਲੋ ਦੇ ਕਰੀਬ ਸੀ। ਅਤੇ ਮੈਂ ਉਨ੍ਹਾਂ ਨੂੰ ਦੋ ਬੜੇ ਖੂਬਸੂਰਤ ਭਾਂਡੇ ਜਿਹੜੇ ਕਿ ਵੱਧੀਆ ਚਮਕਦੇ ਪਿੱਤਲ ਦੇ ਬਣੇ ਹੋਏ ਸਨ ਉਹ ਦਿੱਤੇ। ਇਹ ਸੋਨੇ ਜਿੰਨੀ ਹੀ ਕੀਮਤ ਦੇ ਵਾਂਗ ਮੁੱਲਵਾਨ ਸਨ।

28 ਫਿਰ ਮੈਂ ਉਨ੍ਹਾਂ ਬਾਰ੍ਹਾਂ ਜਾਜਕਾਂ ਨੂੰ ਆਖਿਆ: “ਤੁਸੀਂ ਯਹੋਵਾਹ ਲਈ ਪਵਿੱਤਰ ਹੋਵੇ ਅਤੇ ਇਹ ਸਾਰਾ ਸਾਮਾਨ ਵੀ। ਲੋਕਾਂ ਨੇ ਇਹ ਚਾਂਦੀ ਅਤੇ ਸੋਨਾ ਯਹੋਵਾਹ ਦੀ ਭੇਟ ਕੀਤਾ ਜਿਹੜੀ ਕਿ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ।

29 ਇਸ ਲਈ ਹੁਣ ਇਨ੍ਹਾਂ ਵਸਤਾਂ ਦੀ ਧਿਆਨ ਨਾਲ ਸੰਭਾਲ ਕਰੋ ਜਦ ਤੀਕ ਇਹ ਵਸਤਾਂ ਯਰੂਸ਼ਲਮ ਦੇ ਮੰਦਰ ਦੇ ਆਗੂਆਂ ਦੇ ਹਵਾਲੇ ਨਾ ਕੀਤਾ ਜਾਵੇ, ਤਦ ਤੀਕ ਤੁਸੀਂ ਇਨ੍ਹਾਂ ਲਈ ਜਿੰਮੇਵਾਰ ਹੋ। ਤੁਸੀਂ ਇਨ੍ਹਾਂ ਨੂੰ ਯਰੂਸ਼ਲਮ ਵਿੱਚ ਜਾਜਕਾਂ ਅਤੇ ਲੇਵੀਆਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ ਮੰਦਰ ਦੇ ਕਮਰਿਆਂ ਵਿੱਚ ਰੱਖੋਗੇ ਤੇ ਉਹ ਤੋਂਲ ਕੇ ਉਨ੍ਹਾਂ ਨੂੰ ਰੱਖ ਲਵੇਗੀ।”

30 ਇਨ੍ਹਾਂ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਉਹ ਖਾਸ ਵਸਤਾਂ ਨੂੰ ਜਿਹੜੀਆਂ ਅਜ਼ਰਾ ਨੇ ਉਨ੍ਹਾਂ ਨੂੰ ਤੋਂਲ ਕੇ ਦਿੱਤੀਆਂ ਸਨ, ਸਵੀਕਾਰ ਕਰ ਲਈਆਂ। ਉਨ੍ਹਾਂ ਨੂੰ ਉਹ ਵਸਤਾਂ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪਹੁੰਚਾਉਣ ਲਈ ਆਖਿਆ ਗਿਆ ਸੀ।

31 ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਦੀ ਤੋਂ ਤੁਰ ਪਏ ਅਤੇ ਯਰੂਸ਼ਲਮ ਵੱਲ ਨੂੰ ਚੱਲ ਪਏ। ਪਰਮੇਸ਼ੁਰ ਦੀ ਕਿਰਪਾ ਸਾਡੇ ਨਾਲ ਸੀ ਜਿਸ ਨੇ ਸਾਨੂੰ ਰਾਹ ਦੇ ਵੈਰੀਆਂ ਤੇ ਡਾਕੂਆਂ ਤੋਂ ਬਚਾਇਆ।

32 ਤਦ ਅਸੀਂ ਯਰੂਸ਼ਲਮ ਵਿੱਚ ਪਹੁੰਚੇ। ਫਿਰ ਉਬੇ ਅਸੀਂ ਤਿੰਨ ਦਿਨ ਅਰਾਮ ਕੀਤਾ।

33 ਚੌਬੇ ਦਿਨ, ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ’ਚ ਜਾਕੇ ਚਾਂਦੀ, ਸੋਨੇ ਅਤੇ ਹੋਰ ਮੁੱਲਵਾਨ ਵਸਤਾਂ ਨੂੰ ਤੋਂਲਿਆ। ਫਿਰ ਅਸੀਂ ਉਹ ਵਸਤਾਂ ਉਰੀਯਾਹ ਦੇ ਪੁੱਤਰ ਮਰੇਮੋਬ ਜਾਜਕ ਨੂੰ ਸੌਂਪ ਦਿੱਤੀਆਂ। ਓੱਥੇ ਉਸ ਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਨ੍ਹਾਂ ਦੇ ਨਾਲ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿਨੂੰਈ ਦਾ ਪੁੱਤਰ ਨੋਅਦਯਾਹ ਲੇਵੀ ਵੀ ਸਨ।

34 ਅਸੀਂ ਸਭ ਵਸਤਾਂ ਦੀ ਗਿਣਤੀ-ਮਿਣਤੀ ਕੀਤੀ ਅਤੇ ਫਿਰ ਉਨ੍ਹਾਂ ਸਭਨਾ ਦਾ ਕੁੱਲ ਤੋਂਲ ਲਿਖਿਆ।

35 ਫਿਰ ਜਲਾਵਤਨੀਆਂ ਨੇ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ, ਇਸਰਾਏਲ ਦੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ ਸਾਰੇ ਇਸਰਾਏਲ ਲਈ 12 ਬਲਦ, 96 ਭੇਡੂ, 77 ਲੇਲੇ ਅਤੇ 12 ਬੱਕਰੇ ਪਾਪ ਦੀ ਭੇਟਾਂ ਵਜੋਂ ਚੜ੍ਹਾਏ। ਇਹ ਸਭ ਕੁਝ ਯਹੋਵਾਹ ਲਈ ਹੋਮ ਦੀ ਭੇਟ ਸੀ।

36 ਫ਼ੇਰ ਉਨ੍ਹਾਂ ਨੇ ਪਾਤਸ਼ਾਹ ਦਾ ਖਤ ਆਗੂਆਂ ਅਤੇ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਦੇ ਰਾਜਪਾਲਾਂ ਨੂੰ ਦੇ ਦਿੱਤਾ। ਫ਼ੇਰ ਉਨ੍ਹਾਂ ਲੋਕਾਂ ਨੇ ਲੋਕਾਂ ਨੂੰ ਅਤੇ ਮੰਦਰ ਨੂੰ ਸਹਾਰਾ ਦਿੱਤਾ।

1 These are now the chief of their fathers, and this is the genealogy of them that went up with me from Babylon, in the reign of Artaxerxes the king.

2 Of the sons of Phinehas; Gershom: of the sons of Ithamar; Daniel: of the sons of David; Hattush.

3 Of the sons of Shechaniah, of the sons of Pharosh; Zechariah: and with him were reckoned by genealogy of the males an hundred and fifty.

4 Of the sons of Pahath-moab; Elihoenai the son of Zerahiah, and with him two hundred males.

5 Of the sons of Shechaniah; the son of Jahaziel, and with him three hundred males.

6 Of the sons also of Adin; Ebed the son of Jonathan, and with him fifty males.

7 And of the sons of Elam; Jeshaiah the son of Athaliah, and with him seventy males.

8 And of the sons of Shephatiah; Zebadiah the son of Michael, and with him fourscore males.

9 Of the sons of Joab; Obadiah the son of Jehiel, and with him two hundred and eighteen males.

10 And of the sons of Shelomith; the son of Josiphiah, and with him an hundred and threescore males.

11 And of the sons of Bebai; Zechariah the son of Bebai, and with him twenty and eight males.

12 And of the sons of Azgad; Johanan the son of Hakkatan, and with him an hundred and ten males.

13 And of the last sons of Adonikam, whose names are these, Eliphelet, Jeiel, and Shemaiah, and with them threescore males.

14 Of the sons also of Bigvai; Uthai, and Zabbud, and with them seventy males.

15 And I gathered them together to the river that runneth to Ahava; and there abode we in tents three days: and I viewed the people, and the priests, and found there none of the sons of Levi.

16 Then sent I for Eliezer, for Ariel, for Shemaiah, and for Elnathan, and for Jarib, and for Elnathan, and for Nathan, and for Zechariah, and for Meshullam, chief men; also for Joiarib, and for Elnathan, men of understanding.

17 And I sent them with commandment unto Iddo the chief at the place Casiphia, and I told them what they should say unto Iddo, and to his brethren the Nethinims, at the place Casiphia, that they should bring unto us ministers for the house of our God.

18 And by the good hand of our God upon us they brought us a man of understanding, of the sons of Mahli, the son of Levi, the son of Israel; and Sherebiah, with his sons and his brethren, eighteen;

19 And Hashabiah, and with him Jeshaiah of the sons of Merari, his brethren and their sons, twenty;

20 Also of the Nethinims, whom David and the princes had appointed for the service of the Levites, two hundred and twenty Nethinims: all of them were expressed by name.

21 Then I proclaimed a fast there, at the river of Ahava, that we might afflict ourselves before our God, to seek of him a right way for us, and for our little ones, and for all our substance.

22 For I was ashamed to require of the king a band of soldiers and horsemen to help us against the enemy in the way: because we had spoken unto the king, saying, The hand of our God is upon all them for good that seek him; but his power and his wrath is against all them that forsake him.

23 So we fasted and besought our God for this: and he was intreated of us.

24 Then I separated twelve of the chief of the priests, Sherebiah, Hashabiah, and ten of their brethren with them,

25 And weighed unto them the silver, and the gold, and the vessels, even the offering of the house of our God, which the king, and his counsellers, and his lords, and all Israel there present, had offered:

26 I even weighed unto their hand six hundred and fifty talents of silver, and silver vessels an hundred talents, and of gold an hundred talents;

27 Also twenty basons of gold, of a thousand drams; and two vessels of fine copper, precious as gold.

28 And I said unto them, Ye are holy unto the Lord; the vessels are holy also; and the silver and the gold are a freewill offering unto the Lord God of your fathers.

29 Watch ye, and keep them, until ye weigh them before the chief of the priests and the Levites, and chief of the fathers of Israel, at Jerusalem, in the chambers of the house of the Lord.

30 So took the priests and the Levites the weight of the silver, and the gold, and the vessels, to bring them to Jerusalem unto the house of our God.

31 Then we departed from the river of Ahava on the twelfth day of the first month, to go unto Jerusalem: and the hand of our God was upon us, and he delivered us from the hand of the enemy, and of such as lay in wait by the way.

32 And we came to Jerusalem, and abode there three days.

33 Now on the fourth day was the silver and the gold and the vessels weighed in the house of our God by the hand of Meremoth the son of Uriah the priest; and with him was Eleazar the son of Phinehas; and with them was Jozabad the son of Jeshua, and Noadiah the son of Binnui, Levites;

34 By number and by weight of every one: and all the weight was written at that time.

35 Also the children of those that had been carried away, which were come out of the captivity, offered burnt offerings unto the God of Israel, twelve bullocks for all Israel, ninety and six rams, seventy and seven lambs, twelve he goats for a sin offering: all this was a burnt offering unto the Lord.

36 And they delivered the king’s commissions unto the king’s lieutenants, and to the governors on this side the river: and they furthered the people, and the house of God.

Ruth 3 in Tamil and English

1 ਖਲਵਾੜਾ ਫ਼ੇਰ ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਆਖਿਆ, “ਮੇਰੀਏ ਧੀਏ, ਮੈਨੂੰ ਤੇਰੇ ਲਈ ਇੱਕ ਚੰਗਾ ਪਤੀ ਲੱਭਣ ਦੇ ਜੋ ਤੇਰੇ ਲਈ ਪ੍ਰਬੰਧ ਕਰੇਗਾ, ਤਾਂ ਜੋ ਤੈਨੂੰ ਸ਼ਾਂਤੀ ਅਤੇ ਅਰਾਮ ਮਿਲ ਸੱਕੇ।
Then Naomi her mother in law said unto her, My daughter, shall I not seek rest for thee, that it may be well with thee?

2 ਹੋ ਸੱਕਦਾ ਬੋਅਜ਼ ਹੀ ਢੁਕਵਾਂ ਆਦਮੀ ਹੋਵੇ। ਬੋਅਜ਼ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਤੂੰ ਉਸ ਦੀਆਂ ਕਾਮੀਆਂ ਨਾਲ ਕੰਮ ਕੀਤਾ ਹੈ। ਅੱਜ, ਉਹ ਆਪਣੇ ਖਲਵਾੜੇ ਵਿੱਚ ਜੌਂ ਨੂੰ ਫ਼ਟਕ ਰਿਹਾ ਹੋਵੇਗਾ।
And now is not Boaz of our kindred, with whose maidens thou wast? Behold, he winnoweth barley to night in the threshingfloor.

3 ਜਾ ਅਤੇ ਨਹਾ ਕੇ ਅਤਰ ਛਿੜਕ ਲੈ ਚੰਗੇ ਕੱਪੜੇ ਪਾ ਅਤੇ ਖਲਵਾੜੇ ਵੱਲ ਚਲੀ ਜਾ, ਪਰ ਤੂੰ ਓਨੀ ਦੇਰ ਬੋਅਜ਼ ਨੂੰ ਨਜ਼ਰ ਨਾ ਆਵੀਂ ਜਦੋਂ ਤੱਕ ਉਹ ਰਾਤ ਦਾ ਖਾਣਾ ਖਤਮ ਨਾ ਕਰ ਲਵੇ।
Wash thyself therefore, and anoint thee, and put thy raiment upon thee, and get thee down to the floor: but make not thyself known unto the man, until he shall have done eating and drinking.

4 ਖਾਣ ਤੋਂ ਬਾਦ ਉਹ ਅਰਾਮ ਕਰਨ ਲਈ ਲੇਟ ਜਾਵੇਗਾ ਉੱਥੇ ਜਾਵੀਂ ਅਤੇ ਉਸ ਦਿਆਂ ਪੈਰਾਂ ਤੋਂ ਵਸਤਰ ਹਟਾ ਦੇਵੀਂ। ਫ਼ਿਰ ਬੋਅਜ਼ ਨਾਲ ਲੇਟ ਜਾਵੀਂ। ਫ਼ੇਰ ਉਹ ਤੈਨੂੰ ਦੱਸੇਗਾ ਕਿ ਕੀ ਕਰਨਾ ਹੈ।”
And it shall be, when he lieth down, that thou shalt mark the place where he shall lie, and thou shalt go in, and uncover his feet, and lay thee down; and he will tell thee what thou shalt do.

5 ਰੂਥ ਨੇ ਜਵਾਬ ਦਿੱਤਾ, “ਜੋ ਤੁਸੀਂ ਆਖਿਆ ਹੈ ਮੈਂ ਉਵੇਂ ਹੀ ਕਰਾਂਗੀ।”
And she said unto her, All that thou sayest unto me I will do.

6 ਇਸ ਲਈ ਰੂਥ ਖਲਵਾੜੇ ਵੱਲ ਗਈ। ਰੂਥ ਨੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਕਰਨ ਲਈ ਆਖਿਆ ਸੀ।
And she went down unto the floor, and did according to all that her mother in law bade her.

7 ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।
And when Boaz had eaten and drunk, and his heart was merry, he went to lie down at the end of the heap of corn: and she came softly, and uncovered his feet, and laid her down.

8 ਅੱਧੀ ਰਾਤ ਵੇਲੇ ਬੋਅਜ਼ ਨੇ ਪਾਸਾ ਪਰਤਿਆ ਆਪਣੀ ਨੀਂਦ ਵਿੱਚ ਅਤੇ ਉੱਠ ਖੜ੍ਹਾ ਹੋਇਆ। ਉਹ ਬਹੁਤ ਹੈਰਾਨ ਹੋ ਗਿਆ। ਉਸ ਦੇ ਪੈਰਾਂ ਨੇੜੇ ਇੱਕ ਔਰਤ ਲੇਟੀ ਹੋਈ ਸੀ।
And it came to pass at midnight, that the man was afraid, and turned himself: and, behold, a woman lay at his feet.

9 ਬੋਅਜ਼ ਨੇ ਆਖਿਆ, “ਤੂੰ ਕੌਣ ਹੈ?” ਉਸ ਨੇ ਆਖਿਆ, “ਮੈਂ ਤੁਹਾਡੀ ਨੌਕਰਾਨੀ ਰੂਥ ਹਾਂ ਮੇਰੇ ਉੱਪਰ ਆਪਣੀ ਚਾਦਰ ਪਾ ਦਿਉ ਤੁਸੀਂ ਮੇਰੇ ਰਾਖੇ ਹੋ।”
And he said, Who art thou? And she answered, I am Ruth thine handmaid: spread therefore thy skirt over thine handmaid; for thou art a near kinsman.

10 ਤਾਂ ਬੋਅਜ਼ ਨੇ ਆਖਿਆ, “ਮੁਟਿਆਰੇ ਯਹੋਵਾਹ ਤੇਰਾ ਭਲਾ ਕਰੇ। ਤੂੰ ਮੇਰੇ ਉੱਤੇ ਮਿਹਰਬਾਨ ਰਹੀਂ ਹੈ ਮੇਰੇ ਲਈ ਤੇਰੀ ਮਿਹਰਬਾਨੀ ਉਸ ਮਿਹਰਬਾਨੀ ਨਾਲੋਂ ਵਡੇਰੀ ਹੈ ਜਿਹੜੀ ਤੂੰ ਸ਼ੁਰੂ ਵਿੱਚ ਨਾਓਮੀ ਉੱਤੇ ਕੀਤੀ ਸੀ। ਤੂੰ ਸ਼ਾਦੀ ਲਈ ਕਿਸੇ ਅਮੀਰ ਜਾਂ ਗਰੀਬ ਜਵਾਨ ਆਦਮੀ ਨੂੰ ਵੀ ਚੁਣ ਸੱਕਦੀ ਸੀ ਪਰ ਤੂੰ ਅਜਿਹਾ ਨਹੀਂ ਕੀਤਾ।
And he said, Blessed be thou of the Lord, my daughter: for thou hast shewed more kindness in the latter end than at the beginning, inasmuch as thou followedst not young men, whether poor or rich.

11 ਹੁਣ, ਮੁਟਿਆਰੇ ਭੈਭੀਤ ਨਾ ਹੋ ਜੋ ਤੂੰ ਆਖੇਗੀ ਮੈਂ ਉਹੀ ਕਰਾਂਗਾ। ਸਾਡੇ ਕਸਬੇ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਬਹੁਤ ਚੰਗੀ ਔਰਤ ਹੈ।
And now, my daughter, fear not; I will do to thee all that thou requirest: for all the city of my people doth know that thou art a virtuous woman.

12 ਅਤੇ ਇਹ ਸੱਚ ਹੈ ਕਿ ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ। ਪਰ ਇੱਥੇ ਇੱਕ ਆਦਮੀ ਹੈ ਜਿਹੜਾ ਮੇਰੇ ਨਾਲੋਂ ਵੱਧੇਰੇ ਤੇਰਾ ਨਜ਼ਦੀਕੀ ਰਿਸ਼ਤੇਦਾਰ ਹੈ।
And now it is true that I am thy near kinsman: howbeit there is a kinsman nearer than I.

13 ਰਾਤ ਇੱਥੇ ਰੁਕ ਜਾ ਸਵੇਰੇ ਅਸੀਂ ਦੇਖਾਂਗੇ ਕਿ ਕੀ ਉਹ ਤੇਰੀ ਮਦਦ ਕਰੇਗਾ। ਜੇ ਉਹ ਤੇਰੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇ ਉਹ ਮਦਦ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਯਹੋਵਾਹ ਨੂੰ ਹਾਜਰ-ਨਾਜਰ ਸਮਝਕੇ ਇਕਰਾਰ ਕਰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗਾ ਅਤੇ ਤੇਰੇ ਲਈ ਅਲੀਮਲਕ ਦੀ ਧਰਤੀ ਵਾਪਸ ਖਰੀਦ ਦੇਵਾਂਗਾ। ਇਸ ਲਈ ਸਵੇਰ ਹੋਣ ਤੱਕ ਇੱਥੇ ਲੇਟੀ ਰਹਿ।”
Tarry this night, and it shall be in the morning, that if he will perform unto thee the part of a kinsman, well; let him do the kinsman’s part: but if he will not do the part of a kinsman to thee, then will I do the part of a kinsman to thee, as the Lord liveth: lie down until the morning.

14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ। ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।”
And she lay at his feet until the morning: and she rose up before one could know another. And he said, Let it not be known that a woman came into the floor.

15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।” ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।
Also he said, Bring the vail that thou hast upon thee, and hold it. And when she held it, he measured six measures of barley, and laid it on her: and she went into the city.

16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?” ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ।
And when she came to her mother in law, she said, Who art thou, my daughter? And she told her all that the man had done to her.

17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”
And she said, These six measures of barley gave he me; for he said to me, Go not empty unto thy mother in law.

18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”
Then said she, Sit still, my daughter, until thou know how the matter will fall: for the man will not be in rest, until he have finished the thing this day.