Psalm 95:8 in Punjabi

Punjabi Punjabi Bible Psalm Psalm 95 Psalm 95:8

Psalm 95:8
ਪਰਮੇਸ਼ੁਰ ਆਖਦਾ ਹੈ, “ਜ਼ਿੱਦੀ ਨਾ ਬਣੋ ਜਿਵੇਂ ਤੁਸੀਂ ਮਰੀਬਾਹ ਵਿੱਚ ਸੀ, ਜਿਵੇਂ ਤੁਸੀਂ ਮਾਰੂਥਲ ਅੰਦਰ ਮਾਸਾ ਵਿਖੇ ਸੀ।

Psalm 95:7Psalm 95Psalm 95:9

Psalm 95:8 in Other Translations

King James Version (KJV)
Harden not your heart, as in the provocation, and as in the day of temptation in the wilderness:

American Standard Version (ASV)
Harden not your heart, as at Meribah, As in the day of Massah in the wilderness;

Bible in Basic English (BBE)
Let not your hearts be hard, as at Meribah, as in the day of Massah in the waste land;

Darby English Bible (DBY)
Harden not your heart, as at Meribah, as [in] the day of Massah, in the wilderness;

World English Bible (WEB)
Don't harden your heart, as at Meribah, As in the day of Massah in the wilderness,

Young's Literal Translation (YLT)
Harden not your heart as `in' Meribah, As `in' the day of Massah in the wilderness,

Harden
אַלʾalal
not
תַּקְשׁ֣וּtaqšûtahk-SHOO
your
heart,
לְ֭בַבְכֶםlĕbabkemLEH-vahv-hem
provocation,
the
in
as
כִּמְרִיבָ֑הkimrîbâkeem-ree-VA
day
the
in
as
and
כְּי֥וֹםkĕyômkeh-YOME
of
temptation
מַ֝סָּ֗הmassâMA-SA
in
the
wilderness:
בַּמִּדְבָּֽר׃bammidbārba-meed-BAHR

Cross Reference

Exodus 17:7
ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮੱਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿੱਥੇ ਇਸਰਾਏਲ ਦੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰੱਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ।

Deuteronomy 6:16
“ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਉਸ ਤਰ੍ਹਾਂ ਇਮਤਿਹਾਨ ਨਾ ਲਵੋ ਜਿਵੇਂ ਤੁਸੀਂ ਮੱਸਾਹ ਵਿਖੇ ਕੀਤਾ ਸੀ।

Numbers 20:13
ਇਸ ਸਥਾਨ ਦਾ ਨਾਮ ਮਰੀਬਾਹ ਦੇ ਪਾਣੀ ਸੀ। ਇਹੀ ਉਹ ਥਾਂ ਸੀ ਜਿੱਥੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨਾਲ ਝਗੜਾ ਕੀਤਾ ਸੀ। ਅਤੇ ਇਹੀ ਉਹ ਥਾਂ ਸੀ ਜਿੱਥੇ ਯਹੋਵਾਹ ਨੇ ਉਨ੍ਹਾਂ ਨੂੰ ਦਰਸਾ ਦਿੱਤਾ ਸੀ ਕਿ ਉਹ ਪਵਿੱਤਰ ਸੀ।

1 Samuel 6:6
ਮਿਸਰੀਆਂ ਅਤੇ ਫ਼ਿਰਊਨ ਦੇ ਲੋਕਾਂ ਵਾਂਗ ਆਪਣੇ ਮਨ ਨੂੰ ਕਰੜਾ ਨਾ ਕਰੋ। ਪਰਮੇਸ਼ੁਰ ਨੇ ਮਿਸਰੀਆਂ ਨੂੰ ਦੰਡ ਦਿੱਤਾ ਇਸੇ ਲਈ ਮਿਸਰੀਆਂ ਨੇ ਇਸਰਾਏਲੀਆਂ ਨੂੰ ਛੱਡਣ ਨੂੰ ਕਿਹਾ।

Exodus 17:2
ਇਸ ਲਈ ਲੋਕ ਮੂਸਾ ਦੇ ਵਿਰੁੱਧ ਹੋ ਗਏ ਅਤੇ ਉਸ ਨਾਲ ਝਗੜਨ ਲੱਗੇ। ਲੋਕਾਂ ਨੇ ਆਖਿਆ, “ਸਾਨੂੰ ਪੀਣ ਲਈ ਪਾਣੀ ਦਿਉ।” ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਵਿਰੁੱਧ ਕਿਉਂ ਹੋ ਗਏ ਹੋ? ਤੁਸੀਂ ਯਹੋਵਾਹ ਦੀ ਪਰੱਖ ਕਿਉਂ ਕਰ ਰਹੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਯਹੋਵਾਹ ਸਾਡੇ ਨਾਲ ਨਹੀਂ ਹੈ?”

Jude 1:5
ਮੈਂ ਉਨਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਸਹਾਇਤਾ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੋ; ਯਾਦ ਕਰੋ ਕਿ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ ਅਤੇ ਬਾਹਰ ਲਿਆਂਦਾ। ਪਰ ਬਾਅਦ ਵਿੱਚ ਪ੍ਰਭੂ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ ਜਿਨ੍ਹਾਂ ਨੂੰ ਨਿਹਚਾ ਨਹੀਂ ਸੀ।

Hebrews 12:25
ਸਾਵੱਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸ ਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸੱਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾੜੀ ਹੋਵੇਗੀ ਜਿਹੜੇ ਉਸ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।

Hebrews 3:15
ਇਹੀ ਹੈ ਜੋ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ, ਤਾਂ ਉਸ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ ਜਦੋਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਸੀ।”

Hebrews 3:13
ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸ ਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇੱਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪੱਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ।

Hebrews 3:8
ਤਾਂ ਬੀਤੇ ਸਮੇਂ ਦੀ ਤਰ੍ਹਾਂ ਜ਼ਿੱਦੀ ਨਾ ਬਣੋ, ਜਦੋਂ ਕਿ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸੀ। ਉਹੀ ਸਮਾਂ ਸੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਉਜਾੜ ਵਿੱਚ ਪਰੱਖਿਆ।

Romans 2:5
ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ।

Daniel 5:20
“ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ।

Deuteronomy 1:34
ਲੋਕਾਂ ਨੂੰ ਕਨਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ “ਜੋ ਤੁਸੀਂ ਆਖਿਆ, ਉਸ ਨੂੰ ਯਹੋਵਾਹ ਨੇ ਸੁਣਿਆ, ਅਤੇ ਉਹ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਕਰੜੀ ਸੌਂਹ ਚੁੱਕੀ। ਉਸ ਨੇ ਆਖਿਆ,

Numbers 14:27
“ਹੋਰ ਕਿੰਨਾ ਚਿਰ ਇਹ ਮੰਦੇ ਲੋਕ ਮੇਰੇ ਵਿਰੁੱਧ ਸ਼ਿਕਾਇਤਾਂ ਕਰਨਗੇ? ਮੈਂ ਉਨ੍ਹਾਂ ਦੀਆਂ ਸ਼ਿਕਾਇਤਾ ਸੁਣ ਲਈਆਂ ਹਨ।

Numbers 14:22
ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਲਿਆਂਦਾ ਸੀ, ਕੋਈ ਵੀ ਕਦੇ ਕਨਾਨ ਦੀ ਧਰਤੀ ਨੂੰ ਨਹੀਂ ਦੇਖ ਸੱਕੇਗਾ। ਉਨ੍ਹਾਂ ਲੋਕਾਂ ਨੇ ਮੇਰਾ ਪਰਤਾਪ ਦੇਖਿਆ ਸੀ ਅਤੇ ਉਹ ਸਾਰੇ ਮਹਾਨ ਸੰਕੇਤ ਦੇਖੇ ਸਨ ਜਿਹੜੇ ਮੈਂ ਮਿਸਰ ਵਿੱਚ ਦਰਸ਼ਾਏ ਸਨ। ਅਤੇ ਉਨ੍ਹਾਂ ਨੇ ਉਹ ਸਾਰੀਆਂ ਮਹਾਨ ਗੱਲਾਂ ਵੀ ਦੇਖੀਆਂ ਸਨ ਜਿਹੜੀਆਂ ਮੈਂ ਮਾਰੂਥਲ ਵਿੱਚ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਹੁਕਮ ਅਦੂਲੀ ਕੀਤੀ ਅਤੇ ਮੈਨੂੰ 10 ਵਾਰੀ ਪਰੱਖਿਆ।

Numbers 14:11
ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕਿੰਨਾ ਚਿਰ ਇਹ ਲੋਕ ਮੇਰੇ ਵਿਰੁੱਧ ਰਹਿਣਗੇ? ਉਹ ਦਰਸ਼ਾਉਂਦੇ ਹਨ ਕਿ ਉਨ੍ਹਾਂ ਨੂੰ ਮੇਰੇ ਉੱਤੇ ਕੋਈ ਭਰੋਸਾ ਨਹੀਂ ਹੈ। ਕਿੰਨਾ ਚਿਰ ਉਹ ਮੇਰੇ ਭੈ ਵਿਸ਼ਵਾਸ ਕਰਨ ਤੋਂ ਇਨਕਾਰੀ ਹੋਣਗੇ ਜਦ ਕਿ ਮੈਂ ਉਨ੍ਹਾਂ ਨੂੰ ਕੁਝ ਸ਼ਕਤੀਸ਼ਾਲੀ ਨਿਸ਼ਾਨ ਦਿਖਾ ਦਿੱਤੇ ਹਨ।

Exodus 8:15
ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ।

Acts 19:9
ਪਰ ਕੁਝ ਯਹੂਦੀ ਬੜੇ ਕੱਟਰ ਸਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਲੋਕਾਂ ਸਾਹਮਣੇ ਯਿਸੂ ਦੇ ਰਾਹ ਬਾਰੇ ਮਾੜੀਆਂ ਗੱਲਾਂ ਬੋਲੀਆਂ। ਤਾਂ ਪੌਲੁਸ ਉਨ੍ਹਾਂ ਨੂੰ ਛੱਡ ਗਿਆ ਤੇ ਯਿਸੂ ਦੇ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਤੁਰੰਨੂੰਮ ਦੀ ਪਾਠਸ਼ਾਲਾ ਵਿੱਚ ਚੱਲਾ ਗਿਆ। ਉੱਥੇ ਉਹ ਰੋਜ਼ ਲੋਕਾਂ ਨਾਲ ਚਰਚਾ ਕਰਦਾ।