Proverbs 8:23
ਮੈਂ ਲੰਘ ਚੁੱਕੀਆਂ ਉਮਰਾਂ ਵਿੱਚ ਬਹੁਤ ਪਹਿਲਾਂ, ਦੁਨੀਆਂ ਦੀ ਸਾਜਣਾ ਤੋਂ ਪਹਿਲਾਂ ਸਾਜੀ ਗਈ ਸੀ।
Proverbs 8:23 in Other Translations
King James Version (KJV)
I was set up from everlasting, from the beginning, or ever the earth was.
American Standard Version (ASV)
I was set up from everlasting, from the beginning, Before the earth was.
Bible in Basic English (BBE)
From eternal days I was given my place, from the birth of time, before the earth was.
Darby English Bible (DBY)
I was set up from eternity, from the beginning, before the earth was.
World English Bible (WEB)
I was set up from everlasting, from the beginning, Before the earth existed.
Young's Literal Translation (YLT)
From the age I was anointed, from the first, From former states of the earth.
| I was set up | מֵ֭עוֹלָם | mēʿôlom | MAY-oh-lome |
| from everlasting, | נִסַּ֥כְתִּי | nissaktî | nee-SAHK-tee |
| beginning, the from | מֵרֹ֗אשׁ | mērōš | may-ROHSH |
| or ever | מִקַּדְמֵי | miqqadmê | mee-kahd-MAY |
| the earth | אָֽרֶץ׃ | ʾāreṣ | AH-rets |
Cross Reference
John 17:24
“ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੂੰ ਮੈਨੂੰ ਦਿੱਤੇ ਹਨ, ਜਿੱਥੇ ਮੈਂ ਹਾਂ ਉਹ ਉੱਥੇ ਹੋਣ ਤਾਂ ਜੋ ਉਹ ਮਹਿਮਾ ਵੇਖ ਸੱਕਣ ਜੋ ਤੂੰ ਮੈਨੂੰ ਦਿੱਤੀ ਹੈ। ਤੂੰ ਮੈਨੂੰ ਇਸ ਜੱਗਤ ਦੀ ਸਿਰਜਣਾ ਤੋਂ ਵੀ ਪਹਿਲਾਂ ਪਿਆਰ ਕੀਤਾ।
Psalm 2:6
ਅਤੇ ਉਹ ਪਰਬਤ ਸੀਯੋਨ ਉੱਤੇ ਰਾਜ ਕਰੇਗਾ। ਸੀਯੋਨ ਮੇਰਾ ਪਵਿੱਤਰ ਪਰਬਤ ਹੈ। ਅਤੇ ਇਸ ਨਾਲ ਉਹ ਆਗੂ ਭੈਭੀਤ ਹੋ ਰਹੇ ਹਨ।”
Micah 5:2
ਮਸੀਹਾ ਬੈਤਲਹਮ ਵਿੱਚ ਜਨਮੇਗਾ ਪਰ ਬੈਤਲਹਮ ਅਫ਼ਰਾਬਾਹ, ਤੂੰ ਯਹੂਦਾਹ ਦਾ ਸਭ ਤੋਂ ਛੋਟਾ ਨਗਰ ਹੈਂ। ਤੇਰਾ ਪਰਿਵਾਰ ਬਹੁਤ ਛੋਟਾ ਹੈ ਅਤੇ ਉਂਗਲੀਆਂ ਤੇ ਗਿਣਿਆ ਜਾ ਸੱਕਦੇ। ਪਰ “ਇਸਰਾਏਲ ਦਾ ਹਾਕਮ” ਤੇਰੇ ਵਿੱਚੋਂ ਮੇਰੇ ਲਈ ਨਿਕਲੇਗਾ। ਉਸਦੀਆਂ ਸ਼ੁਰੂਆਤਾਂ ਬਹੁਤ ਸਮੇਂ ਪਹਿਲਾਂ, ਪ੍ਰਾਚੀਨ ਸਮਿਆਂ ਤੋਂ ਹਨ।
Genesis 1:26
ਫ਼ੇਰ ਪਰਮੇਸ਼ੁਰ ਨੇ ਆਖਿਆ, “ਆਓ ਹੁਣ ਆਦਮੀ ਦੀ ਸਾਜਣਾ ਕਰੀਏ। ਅਸੀਂ ਲੋਕਾਂ ਨੂੰ ਆਪਣੀ ਨਕਲ ਦੇ ਰੂਪ ਵਿੱਚ ਸਾਜਾਂਗੇ। ਲੋਕ ਸਾਡੇ ਵਰਗੇ ਹੋਣਗੇ। ਉਹ ਸਮੁੰਦਰ ਦੇ ਸਾਰੇ ਜੀਵਾਂ ਅਤੇ ਹਵਾ ਦੇ ਸਾਰੇ ਪੰਛੀਆਂ ਉੱਤੇ ਰਾਜ ਕਰਨਗੇ। ਉਹ ਸਾਰੇ ਵੱਡੇ ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੇ ਸਾਰੇ ਛੋਟੇ ਜੀਵਾਂ ਉੱਤੇ ਰਾਜ ਕਰਨਗੇ।”
John 17:5
ਹੇ ਪਿਤਾ, ਹੁਣ ਤੂੰ ਆਪਣੀ ਹਜ਼ੂਰੀ ਵਿੱਚ ਮੈਨੂੰ ਮਹਿਮਾਮਈ ਕਰ। ਉਸ ਨਾਂ ਦੀ ਮਹਿਮਾ ਨਾਲ ਜਿਹੜੀ ਇਸ ਦੁਨੀਆਂ ਦੀ ਸਿਰਜਣਾ ਤੋਂ ਪਹਿਲਾਂ ਮੇਰੇ ਕੋਲ ਸੀ।
Ephesians 1:10
ਪਰਮੇਸ਼ੁਰ ਦਾ ਇਰਾਦਾ ਢੁੱਕਵੇਂ ਸਮੇਂ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਦਾ ਸੀ। ਪਰਮੇਸ਼ੁਰ ਦੀ ਯੋਜਨਾ ਸਵਰਗ ਅਤੇ ਧਰਤੀ ਵਿੱਚਲੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਮਸੀਹ ਨੂੰ ਮੁਖੀ ਬਣਾਕੇ ਉਸ ਦੇ ਅਧੀਨ ਕਰਨ ਦੀ ਸੀ।
1 John 1:1
ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ।