Proverbs 28:27
ਜੇ ਕੋਈ ਬੰਦਾ ਗਰੀਬਾਂ ਨੂੰ ਦਾਨ ਦਿੰਦਾ ਹੈ ਤਾਂ ਉਹ ਆਪਣੀ ਜ਼ਰੂਰਤ ਦੀ ਹਰ ਚੀਜ਼ ਪ੍ਰਾਪਤ ਕਰ ਲਵੇਗਾ। ਪਰ ਜੇ ਕੋਈ ਬੰਦਾ ਗਰੀਬਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਬਹੁਤ ਮੁਸੀਬਤਾਂ ਮਿਲਣਗੀਆਂ।
Proverbs 28:27 in Other Translations
King James Version (KJV)
He that giveth unto the poor shall not lack: but he that hideth his eyes shall have many a curse.
American Standard Version (ASV)
He that giveth unto the poor shall not lack; But he that hideth his eyes shall have many a curse.
Bible in Basic English (BBE)
He who gives to the poor will never be in need, but great curses will be on him who gives no attention to them.
Darby English Bible (DBY)
He that giveth unto the poor shall not lack; but he that withdraweth his eyes shall have many a curse.
World English Bible (WEB)
One who gives to the poor has no lack; But one who closes his eyes will have many curses.
Young's Literal Translation (YLT)
Whoso is giving to the poor hath no lack, And whoso is hiding his eyes multiplied curses.
| He that giveth | נוֹתֵ֣ן | nôtēn | noh-TANE |
| poor the unto | לָ֭רָשׁ | lāroš | LA-rohsh |
| shall not | אֵ֣ין | ʾên | ane |
| lack: | מַחְס֑וֹר | maḥsôr | mahk-SORE |
| hideth that he but | וּמַעְלִ֥ים | ûmaʿlîm | oo-ma-LEEM |
| his eyes | עֵ֝ינָ֗יו | ʿênāyw | A-NAV |
| shall have many | רַב | rab | rahv |
| a curse. | מְאֵרֽוֹת׃ | mĕʾērôt | meh-ay-ROTE |
Cross Reference
Proverbs 19:17
ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।
Proverbs 22:9
ਇੱਕ ਮਿਹਰਬਾਨ ਆਦਮੀ ਅਸ਼ੀਸਮਈ ਹੁੰਦਾ ਹੈ, ਕਿਉਂਕਿ ਉਹ ਆਪਣਾ ਭੋਜਨ ਗਰੀਬਾਂ ਨਾਲ ਸਾਂਝਾ ਕਰਦਾ ਹੈ।
Deuteronomy 15:7
“ਜਦੋਂ ਤੁਸੀਂ ਉਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਉੱਥੇ ਤੁਹਾਡੇ ਦਰਮਿਆਨ ਕੋਈ ਗਰੀਬ ਵਿਅਕਤੀ ਹੋ ਸੱਕਦਾ। ਤੁਹਾਨੂੰ ਖੁਦਗਰਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਉਸ ਗਰੀਬ ਵਿਅਕਤੀ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ।
Proverbs 11:26
ਕੌਮ ਉਸ ਬੰਦੇ ਨੂੰ ਸਰਾਪਦੀ ਹੈ ਜੋ ਅਨਾਜ ਆਪਣੇ ਕੋਲ ਹੀ ਰੱਖ ਲੈਦਾ, ਪਰ ਧੰਨ ਹੈ ਉਹ ਜਿਹੜਾ ਉਸ ਨੂੰ ਵੇਚਦਾ।
Psalm 41:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ। ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
Hebrews 13:16
ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ।
2 Corinthians 9:6
ਇਹ ਯਾਦ ਰੱਖੋ: ਜਿਹੜਾ ਵਿਅਕਤੀ ਥੋੜਾ ਬੀਜਦਾ ਹੈ ਉਹ ਥੋੜਾ ਹੀ ਪ੍ਰਾਪਤ ਕਰਦਾ ਹੈ। ਪਰ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਕੱਟੇਗਾ।
Proverbs 11:24
ਜੇ ਕੋਈ ਬੰਦਾ ਖੁਲ੍ਹ ਦਿਲੀ ਨਾਲ ਦਿੰਦਾ ਹੈ ਤਾਂ ਉਸ ਨੂੰ ਹੋਰ ਵੀ ਲਾਭ ਹੋਵੇਗਾ। ਪਰ ਜੋ ਕੋਈ ਬੰਦਾ ਆਪਣੇ ਕੋਲ ਰੱਖ ਲੈਦਾ ਜੋ ਕਿ ਉਸ ਨੂੰ ਨਹੀਂ ਕਰਨਾ ਚਾਹੀਦਾ, ਉਸਦਾ ਅੰਤ ਗਰੀਬੀ ਵਿੱਚ ਹੁੰਦਾ ਹੈ।
Psalm 112:5
ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ। ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
Deuteronomy 15:10
“ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸ ਨੂੰ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ।
Isaiah 1:15
“ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਥਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।
Proverbs 24:24
ਜਿਹੜਾ ਵਿਅਕਤੀ ਅਪਰਾਧੀ ਨੂੰ ਆਖਦਾ, “ਤੂੰ ਬੇਗੁਨਾਹ ਹੈ।” ਅਜਿਹਾ ਵਿਅਕਤੀ ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਉਸ ਨੂੰ ਨਫ਼ਰਤ ਕਰਨਗੀਆਂ।