Proverbs 22:16
ਜਿਹੜਾ ਵਿਅਕਤੀ ਆਪਣੇ-ਆਪ ਨੂੰ ਅਮੀਰ ਬਨਾਉਣ ਲਈ ਗਰੀਬ ਨੂੰ ਦਬਾਉਂਦਾ ਅਤੇ ਜਿਹੜਾ ਵਿਅਕਤੀ ਅਮੀਰ ਨੂੰ ਤੋਹਫ਼ੇ ਦਿੰਦਾ, ਇਹ ਦੋਨੋ ਹੀ ਗਰੀਬ ਹੋ ਜਾਣਗੇ।
Proverbs 22:16 in Other Translations
King James Version (KJV)
He that oppresseth the poor to increase his riches, and he that giveth to the rich, shall surely come to want.
American Standard Version (ASV)
He that oppresseth the poor to increase his `gain', `And' he that giveth to the rich, `shall come' only to want.
Bible in Basic English (BBE)
He who is cruel to the poor for the purpose of increasing his profit, and he who gives to the man of wealth, will only come to be in need.
Darby English Bible (DBY)
He that oppresseth the poor, it is to enrich him; he that giveth to the rich, [bringeth] only to want.
World English Bible (WEB)
Whoever oppresses the poor for his own increase and whoever gives to the rich, Both come to poverty.
Young's Literal Translation (YLT)
He is oppressing the poor to multiply to him, He is giving to the rich -- only to want.
| He that oppresseth | עֹ֣שֵֽׁק | ʿōšēq | OH-shake |
| the poor | דָּ֭ל | dāl | dahl |
| increase to | לְהַרְבּ֣וֹת | lĕharbôt | leh-hahr-BOTE |
| giveth that he and riches, his | ל֑וֹ | lô | loh |
| rich, the to | נֹתֵ֥ן | nōtēn | noh-TANE |
| shall surely | לְ֝עָשִׁ֗יר | lĕʿāšîr | LEH-ah-SHEER |
| come to want. | אַךְ | ʾak | ak |
| לְמַחְסֽוֹר׃ | lĕmaḥsôr | leh-mahk-SORE |
Cross Reference
James 2:13
ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।
Psalm 12:5
ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ, ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ। ਪਰ ਹੁਣ ਉਨ੍ਹਾਂ ਥੱਕਿਆਂ ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”
James 5:1
ਖੁਦਗਰਜ਼ ਅਮੀਰ ਲੋਕਾਂ ਨੂੰ ਸਜ਼ਾ ਮਿਲੇਗੀ ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ।
Luke 16:24
ਤਾਂ ਉਸ ਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ। ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿੱਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁੱਖ ਝੱਲ ਰਿਹਾ ਹਾਂ।’
Luke 14:12
ਤੁਹਾਨੂੰ ਇਨਾਮ ਦਿੱਤਾ ਜਾਵੇਗਾ ਤਾਂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, ਜਿਸਨੇ ਉਸ ਨੂੰ ਸੱਦਾ ਦਿੱਤਾ ਸੀ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜਨ ਲਈ ਲੋਕਾਂ ਨੂੰ ਨਿਉਂਤਾ ਦੇਵੇ ਤਾਂ ਸਿਰਫ਼ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਅਤੇ ਧਨਵਾਨ ਗੁਆਂਢੀਆਂ ਨੂੰ ਹੀ ਸੱਦਾ ਨਾ ਦੇਵੀ। ਜੇ ਤੂੰ ਉਨ੍ਹਾਂ ਨੂੰ ਨਿਉਂਤਾ ਦਿੰਦਾ ਹੈਂ ਤਾਂ, ਉਹ ਵੀ ਤੈਨੂੰ ਸੱਦਾ ਦੇਣਗੇ ਅਤੇ ਤੂੰ ਆਪਣਾ ਇਨਾਮ ਪ੍ਰਾਪਤ ਕਰ ਲਵੇਂਗਾ।
Luke 6:33
ਜੇਕਰ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਚੰਗਾ ਕਰੋ ਜੋ ਤੁਹਾਡੇ ਲਈ ਚੰਗਾ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖਦੇ ਹੋ। ਪਾਪੀ ਵੀ ਤਾਂ ਇਹੀ ਕਰਦੇ ਹਨ।
Zechariah 7:9
ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ। “ਤੁਹਾਨੂੰ ਸੱਚੇ ਨਿਆਂ ਉੱਤੇ ਨਿਯੰਤਰਨ ਰੱਖਣਾ ਚਾਹੀਦਾ ਅਤੇ ਇੱਕ-ਦੂਜੇ ਨਾਲ ਮਿਹਰ ਅਤੇ ਦਇਆ ਨਾਲ ਵਿਹਾਰ ਕਰਨਾ ਚਾਹੀਦਾ ਹੈ।
Micah 2:2
ਉਹ ਖੇਤ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ। ਉਹ ਘਰ ਚਾਹੁੰਦੇ ਹਨ, ਇਸ ਲਈ ਉਹ ਇਨ੍ਹਾਂ ਨੂੰ ਖੋਹ ਲੈਂਦੇ ਹਨ। ਉਹ ਇੱਕ ਆਦਮੀ ਤੋਂ ਘਰ ਖੋਹ ਲੈਂਦੇ ਹਨ ਅਤੇ ਉਸ ਨੂੰ ਗੁਮਰਾਹ ਕਰਕੇ ਉਸ ਦੀ ਜ਼ਮੀਨ ਲੈ ਲੈਂਦੇ ਹਨ।
Proverbs 28:22
ਇੱਕ ਕਿਰਸੀ ਹਮੇਸ਼ਾ ਦੌਲਤ ਸਮੇਟਣ ਬਾਰੇ ਸੋਚਦਾ, ਪਰ ਇਹ ਨਹੀਂ ਜਾਣਦਾ ਕਿ ਗਰੀਬੀ ਉਸਦਾ ਇੰਤਜ਼ਾਰ ਕਰ ਰਹੀ ਹੈ।
Proverbs 28:3
ਜਿਹੜਾ ਗਰੀਬ ਲੋਕਾਂ ਤੇ ਜ਼ੁਲਮ ਕਰਦਾ, ਉਸ ਸਖਤ ਬਾਰਿਸ਼ ਵਰਗਾ ਹੈ ਜਿਹੜੀ ਫ਼ਸਲਾਂ ਨੂੰ ਤਬਾਹ ਕਰ ਦਿੰਦੀ ਹੈ।
Proverbs 22:22
-1- ਗਰੀਬਾਂ ਨੂੰ ਸਿਰਫ਼ ਇਸ ਲਈ ਨਾ ਸਤਾਓ ਕਿਉਂਕਿ ਉਹ ਗਰੀਬ ਹਨ ਅਤੇ ਅਦਾਲਤ ਵਿੱਚ ਗਰੀਬਾਂ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ।
Proverbs 14:31
ਜਿਹੜਾ ਵਿਅਕਤੀ ਗਰੀਬਾਂ ਨੂੰ ਸਤਾਉਂਦਾ, ਆਪਣੇ ਬਨਾਉਣ ਵਾਲੇ ਨੂੰ ਤਿਰਸੱਕਾਰਦਾ, ਪਰ ਜਿਹੜਾ ਵਿਅਕਤੀ ਗਰੀਬ ਲਈ ਦਯਾਲੂ ਹੈ, ਉਸ ਦੀ ਇੱਜ਼ਤ ਕਰਦਾ ਹੈ।
Job 20:19
ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ। ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ। ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ।