Proverbs 13:9 in Punjabi

Punjabi Punjabi Bible Proverbs Proverbs 13 Proverbs 13:9

Proverbs 13:9
ਧਰਮੀ ਲੋਕ ਚਮਕਦਾਰ ਰੌਸ਼ਨੀ ਵਾਂਗ ਹਨ, ਪਰ ਦੁਸ਼ਟ ਲੋਕਾਂ ਦਾ ਦੀਵਾ ਬੁਝਾਇਆ ਹੀ ਜਾਣ ਵਾਲਾ ਹੈ।

Proverbs 13:8Proverbs 13Proverbs 13:10

Proverbs 13:9 in Other Translations

King James Version (KJV)
The light of the righteous rejoiceth: but the lamp of the wicked shall be put out.

American Standard Version (ASV)
The light of the righteous rejoiceth; But the lamp of the wicked shall be put out.

Bible in Basic English (BBE)
There is a glad dawn for the upright man, but the light of the sinner will be put out.

Darby English Bible (DBY)
The light of the righteous rejoiceth; but the lamp of the wicked shall be put out.

World English Bible (WEB)
The light of the righteous shines brightly, But the lamp of the wicked is snuffed out.

Young's Literal Translation (YLT)
The light of the righteous rejoiceth, And the lamp of the wicked is extinguished.

The
light
אוֹרʾôrore
of
the
righteous
צַדִּיקִ֥יםṣaddîqîmtsa-dee-KEEM
rejoiceth:
יִשְׂמָ֑חyiśmāḥyees-MAHK
lamp
the
but
וְנֵ֖רwĕnērveh-NARE
of
the
wicked
רְשָׁעִ֣יםrĕšāʿîmreh-sha-EEM
shall
be
put
out.
יִדְעָֽךְ׃yidʿākyeed-AK

Cross Reference

Proverbs 24:20
ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।

Proverbs 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।

Matthew 25:8
ਪਰ ਮੂਰਖ ਕੁਆਰੀਆਂ ਨੇ ਸਿਆਣੀਆਂ ਕੁਆਰੀਆਂ ਨੂੰ ਆਖਿਆ, ‘ਸਾਨੂੰ ਆਪਣੀਆਂ ਮਸ਼ਾਲਾਂ ਵਿੱਚੋਂ ਥੋੜਾ ਤੇਲ ਦੇ ਦੇਵੋ, ਜੋ ਤੇਲ ਸਾਡੇ ਕੋਲ ਸੀ ਲਗਭੱਗ ਮੁੱਕ ਚੁੱਕਿਆ ਹੈ ਅਤੇ ਸਾਡੀਆਂ ਮਸ਼ਾਲਾਂ ਬੁਝ ਰਹੀਆਂ ਹਨ।’

Matthew 22:13
ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’

Isaiah 50:10
ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।

Proverbs 20:20
ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿੱਚਾਲੇ ਬੁਝਾ ਦਿੱਤਾ ਜਾਵੇਗਾ।

Psalm 112:4
ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ। ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।

Psalm 97:11
ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।

Job 29:3
ਉਸ ਵੇਲੇ ਪਰਮੇਸ਼ੁਰ ਦੀ ਰੌਸ਼ਨੀ ਮੇਰੇ ਉੱਤੇ ਚਮਕਦੀ ਸੀ, ਤਾਂ ਜੋ ਮੈਂ ਹਨੇਰੇ ਵਿੱਚ ਤੁਰ ਸੱਕਾਂ। ਪਰਮੇਸ਼ੁਰ ਨੇ ਮੈਨੂੰ ਸਹੀ ਜੀਵਨ ਢੰਗ ਦਰਸਾਇਆ ਸੀ।

Job 21:17
ਪਰ, ਕਿੰਨੀ ਵਾਰੀ ਬਦ ਲੋਕਾਂ ਦੀ ਰੌਸ਼ਨੀ ਬੁਝਾਈ ਗਈ ਹੈ? ਕਿੰਨੀ ਕੁ ਵਾਰੀ ਬਦ ਲੋਕਾਂ ਉੱਤੇ ਮੁਸੀਬਤ ਆਉਂਦੀ ਹੈ। ਕਦੋਂ ਪਰਮੇਸ਼ੁਰ ਉਨ੍ਹਾਂ ਉੱਤੇ ਕ੍ਰੋਧਵਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਦੰਡ ਦਿੰਦਾ ਹੈ?

Job 18:5
“ਹਾਂ, ਬੁਰੇ ਆਦਮੀ ਦੀ ਰੋਸ਼ਨੀ ਗੁੱਲ ਹੋ ਜਾਵੇਗੀ। ਉਸ ਦੀ ਅੱਗ ਜਲਣੋ ਹਟ ਜਾਵੇਗੀ।

1 Kings 11:36
ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ।