Numbers 15:9
ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ।
Numbers 15:9 in Other Translations
King James Version (KJV)
Then shall he bring with a bullock a meat offering of three tenth deals of flour mingled with half an hin of oil.
American Standard Version (ASV)
then shall he offer with the bullock a meal-offering of three tenth parts `of an ephah' of fine flour mingled with half a hin of oil:
Bible in Basic English (BBE)
Then with the ox give a meal offering of three tenth parts of a measure of the best meal mixed with half a hin of oil.
Darby English Bible (DBY)
then shall they present with the bullock as oblation three tenth parts of fine flour mingled with half a hin of oil;
Webster's Bible (WBT)
Then shall he bring with a bullock a meat-offering of three tenth parts of flour mingled with half a hin of oil.
World English Bible (WEB)
then shall he offer with the bull a meal-offering of three tenth parts [of an ephah] of fine flour mixed with half a hin of oil:
Young's Literal Translation (YLT)
then he hath brought near for the son of the herd a present of flour, three-tenth deals, mixed with oil, a half of the hin;
| Then shall he bring | וְהִקְרִ֤יב | wĕhiqrîb | veh-heek-REEV |
| with | עַל | ʿal | al |
| bullock a | בֶּן | ben | ben |
| הַבָּקָר֙ | habbāqār | ha-ba-KAHR | |
| a meat offering | מִנְחָ֔ה | minḥâ | meen-HA |
| three of | סֹ֖לֶת | sōlet | SOH-let |
| tenth deals | שְׁלֹשָׁ֣ה | šĕlōšâ | sheh-loh-SHA |
| of flour | עֶשְׂרֹנִ֑ים | ʿeśrōnîm | es-roh-NEEM |
| mingled | בָּל֥וּל | bālûl | ba-LOOL |
| half with | בַּשֶּׁ֖מֶן | baššemen | ba-SHEH-men |
| an hin | חֲצִ֥י | ḥăṣî | huh-TSEE |
| of oil. | הַהִֽין׃ | hahîn | ha-HEEN |
Cross Reference
Numbers 28:14
ਹਰੇਕ ਬਲਦ ਦੇ ਨਾਲ ਮੈਅ ਦੇ ਦੋ ਕੁਆਟਰ, ਹਰੇਕ ਭੇਡੂ ਦੇ ਨਾਲ 1 1/4 ਕੁਆਟਰ ਮੈਅ ਅਤੇ ਹਰੇਕ ਲੇਲੇ ਦੇ ਨਾਲ ਮੈਅ ਦਾ ਇੱਕ ਕੁਆਟਰ।
Numbers 28:12
ਹਰੇਕ ਬਲਦ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ ਦੇ 24 ਕੱਪ ਵੀ, ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ। ਅਤੇ ਭੇਡੂ ਦੇ ਨਾਲ ਤੁਹਾਨੂੰ ਜੈਤੂਨ ਦੇ ਤੇਲ ਵਿੱਚ ਗੁੰਨ੍ਹੇ ਹੋਏ ਮੈਦੇ 16 ਕੱਪ ਵੀ ਅਨਾਜ ਦੀ ਭੇਟ ਵਜੋਂ ਚੜ੍ਹਾਊਣੇ ਚਾਹੀਦੇ ਹਨ।
Leviticus 14:10
“ਅੱਠਵੇਂ ਦਿਨ, ਜਿਸ ਬੰਦੇ ਨੂੰ ਚਮੜੀ ਦਾ ਰੋਗ ਸੀ, ਉਸ ਨੂੰ ਦੋ ਬੇਨੁਕਸ ਲੇਲੇ ਅਤੇ ਇੱਕ ਸਾਲ ਦੀ ਲੇਲੀ ਲਿਆਉਣੀ ਚਾਹੀਦੀ ਹੈ। ਉਸ ਬੰਦੇ ਨੂੰ ਤੇਲ ਮਿਲਿਆ 24 ਕੱਪ ਮੈਦਾ ਅਤੇ 2/3 ਪਿੰਟ ਜੈਤੂਨ ਦਾ ਤੇਲ ਵੀ ਲਿਆਉਣਾ ਚਾਹੀਦਾ ਹੈ।
Leviticus 6:14
ਅਨਾਜ ਦੀਆਂ ਭੇਟਾਂ “ਅਨਾਜ ਦੀਆਂ ਭੇਟਾਂ ਦਾ ਨੇਮ ਇਹ ਹੈ; ਹਾਰੂਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਹੋਵਾਹ ਕੋਲ ਲੈ ਕੇ ਆਉਣ।
Joel 2:14
ਕੌਣ ਜਾਣਦਾ ਉਹ ਕੀ ਫ਼ੈਸਲਾ ਕਰੇਗਾ? ਹੋ ਸੱਕਦਾ ਮਗਰੋਂ ਉਹ ਆਪਣਾ ਇਰਾਦਾ ਬਦਲ ਲਵੇ ਤੇ ਪਿੱਛੇ ਤੁਹਾਡੇ ਲਈ ਬਖਸ਼ੀਸ਼ਾਂ ਦੇ ਢੇਰ ਛੱਡ ਜਾਵੇ। ਫ਼ੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਨਾਜ ਅਤੇ ਪੀਣ ਦੀਆਂ ਭੇਟਾਂ ਚੜ੍ਹਾ ਸੱਕਦੇ ਹੋ।
Joel 1:9
ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ।
Ezekiel 46:15
ਇਸ ਲਈ ਉਹ ਹਮੇਸ਼ਾ ਲਈ ਹਰ ਸਵੇਰ ਹੋਮ ਦੀ ਭੇਟ ਵਜੋਂ ਇੱਕ ਲੇਲਾ, ਅਨਾਜ ਦੀ ਭੇਟ ਅਤੇ ਤੇਲ ਚੜ੍ਹਾਉਣਗੇ।”
Ezekiel 46:11
“ਦਾਵਤਾਂ ਦੇ ਮੌਕੇ ਅਤੇ ਹੋਰ ਖਾਸ ਸਮਾਗਮਾਂ ਸਮੇਂ ਹਰ ਜਵਾਨ ਬਲਦ ਦੇ ਨਾਲ ਅਨਾਜ ਚੜ੍ਹਾਵੇ ਦਾ ਇੱਕ ਇਫ਼ਾਹ ਜ਼ਰੂਰ ਭੇਟ ਕੀਤਾ ਜਾਵੇ। ਅਤੇ ਹਰ ਦੁਂਬੇ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ ਜ਼ਰੂਰ ਚੜ੍ਹਾਈ ਜਾਵੇ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਭੇਂਟ ਕਰ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
Ezekiel 46:7
ਹਾਕਮ ਨੂੰ ਬਲਦ ਦੇ ਨਾਲ ਇੱਕ ਏਫ਼ਾ ਅਨਾਜ ਦੀ ਭੇਟ, ਅਤੇ ਦੁਂਬੇ ਦੇ ਨਾਲ ਇੱਕ ਏਫ਼ਾ ਦੀ ਭੇਟ ਜ਼ਰੂਰ ਚੜ੍ਹਾਉਣੀ ਚਾਹੀਦੀ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀ ਭੇਟ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਹਰ ਏਫ਼ਾ ਅਨਾਜ ਲਈ ਜੈਤੂਨ ਦੇ ਤੇਲ ਦਾ ਇੱਕ ਹੀਨ ਜ਼ਰੂਰ ਦੇਣਾ ਚਾਹੀਦਾ ਹੈ।
Ezekiel 46:5
ਉਸ ਨੂੰ ਭੇਡੂ ਦੇ ਨਾਲ ਅਨਾਜ ਦੀ ਭੇਟ ਦਾ ਇੱਕ ਇਫ਼ਾਹ ਜ਼ਰੂਰ ਦੇਣਾ ਚਾਹੀਦਾ ਹੈ। ਜਿੱਥੇ ਤੀਕ ਲੇਲਿਆਂ ਦੇ ਨਾਲ ਅਨਾਜ ਦੀਆਂ ਭੇਟਾਂ ਦੀ ਗੱਲ ਹੈ, ਹਾਕਮ ਜਿੰਨਾ ਚਾਹੇ ਦੇ ਸੱਕਦਾ ਹੈ। ਪਰ ਉਸ ਨੂੰ ਅਨਾਜ ਦੇ ਇੱਕ ਇਫ਼ਾਹ ਦੇ ਨਾਲ ਇੱਕ ਹੀਨ ਜੈਤੂਨ ਦਾ ਤੇਲ ਜ਼ਰੂਰ ਦੇਣਾ ਚਾਹੀਦਾ ਹੈ।
Ezekiel 42:13
ਆਦਮੀ ਨੇ ਮੈਨੂੰ ਆਖਿਆ, “ਸੀਮਾ ਬੱਧ ਖੇਤਰ ਦੇ ਸਾਹਮਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜ੍ਹਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ।
Nehemiah 10:33
ਦਿਖਾਵੇ ਦੀ ਰੋਟੀ ਅਤੇ ਰੋਜ਼ਾਨਾ ਦੀਆਂ ਅਨਾਜ ਦੀਆਂ ਭੇਟਾਂ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ, ਸਬਤਾਂ, ਅਮਸਿਆ, ਨਿਯ੍ਯੁਕਤ ਕੀਤੇ ਪਰਬਾਂ ਅਤੇ ਪਵਿੱਤਰ ਭੇਟਾਂ, ਪਾਪ ਦੀਆਂ ਭੇਟਾਂ ਜੋ ਕਿ ਇਸਰਾਏਲ ਦੇ ਪ੍ਰਾਸਚਿਤ ਅਤੇ, ਸਾਡੇ ਪਰਮੇਸ਼ੁਰ ਦੇ ਮੰਦਰ ਦੇ ਕੰਮ ਲਈ ਹਨ।
1 Chronicles 21:23
ਆਰਨਾਨ ਨੇ ਦਾਊਦ ਨੂੰ ਕਿਹਾ, “ਤੂੰ ਇਹ ਪਿੜ ਸੰਭਾਲ ਲੈ। ਤੂੰ ਤਾਂ ਮੇਰਾ ਪਾਤਸ਼ਾਹ ਸੁਆਮੀ ਹੈਂ। ਤੈਨੂੰ ਜਿਵੇਂ ਚੰਗਾ ਲਗਦਾ ਹੈ ਤੂੰ ਕਰ ਲੈ। ਵੇਖ, ਮੈਂ ਤੈਨੂੰ ਹੋਮ ਦੀ ਭੇਟ ਲਈ ਪਸ਼ੂ ਅਤੇ ਅਨਾਜ ਦੀ ਭੇਟ ਲਈ ਕਣਕ ਵੀ ਦੇਵਾਂਗਾ।”
Numbers 29:6
ਇਹ ਭੇਟਾਂ ਨਵੇਂ ਚੰਨ ਦੀ ਬਲੀ ਅਤੇ ਉਸ ਦੀਆਂ ਅਨਾਜ ਦੀਆਂ ਭੇਟਾਂ ਤੋਂ ਇਲਾਵਾ ਹਨ। ਅਤੇ ਇਹ ਰੋਜ਼ਾਨਾ ਦੀਆਂ ਬਲੀਆਂ ਅਤੇ ਉਸ ਦੀਆਂ ਅਨਾ ਜ਼ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਤੋਂ ਵੀ ਇਲਾਵਾ ਹਨ। ਉਨ੍ਹਾਂ ਨੂੰ ਬਿਧੀਆਂ ਅਨੁਸਾਰ ਚੜ੍ਹਾਇਆ ਜਾਣਾ ਚਾਹੀਦਾ ਹੈ ਇਹ ਭੇਟਾ ਅੱਗ ਦੁਆਰਾ ਚੜ੍ਹਾਈਆਂ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
Leviticus 7:37
ਇਹ ਬਿਧੀਆਂ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾ, ਦੋਸ਼ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾਂ ਅਤੇ ਜਾਜਕਾਂ ਨੂੰ ਦੀਖਿਆ ਚੜ੍ਹਾਵਿਆਂ ਬਾਰੇ ਹਨ।