Judges 8:27
ਗਿਦਾਊਨ ਨੇ ਸੋਨੇ ਦਾ ਇੱਕ ਏਫ਼ੋਦ ਬਣਾਇਆ ਅਤੇ ਇਸ ਨੂੰ ਆਪਣੇ ਜੱਦੀ ਨਗਰ, ਆਫ਼ਰਾਹ ਵਿੱਚ ਰੱਖ ਦਿੱਤਾ। ਇਸਰਾਏਲ ਦੇ ਸਾਰੇ ਲੋਕਾਂ ਨੂੰ ਇਸਦੀ ਉਪਾਸਨਾ ਕੀਤੀ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਨ੍ਹਾ ਨੇ ਏਫ਼ੋਦ ਦੀ ਉਪਾਸਨਾ ਕੀਤੀ। ਏਫ਼ੋਦ ਇੱਕ ਸ਼ਿਕੰਜਾ ਬਣ ਗਿਆ ਜਿਸਨੇ ਗਿਦਾਊਨ ਅਤੇ ਉਸ ਦੇ ਪਰਿਵਾਰ ਨੂੰ ਪਾਪ ਵਾਲੇ ਪਾਸੇ ਲਾ ਦਿੱਤਾ।
Judges 8:27 in Other Translations
King James Version (KJV)
And Gideon made an ephod thereof, and put it in his city, even in Ophrah: and all Israel went thither a whoring after it: which thing became a snare unto Gideon, and to his house.
American Standard Version (ASV)
And Gideon made an ephod thereof, and put it in his city, even in Ophrah: and all Israel played the harlot after it there; and it became a snare unto Gideon, and to his house.
Bible in Basic English (BBE)
And Gideon made an ephod from them and put it up in his town Ophrah; and all Israel went after it there and were false to the Lord; and it became a cause of sin to Gideon and his house.
Darby English Bible (DBY)
And Gideon made an ephod of it and put it in his city, in Ophrah; and all Israel played the harlot after it there, and it became a snare to Gideon and to his family.
Webster's Bible (WBT)
And Gideon made of it an ephod, and put it in his city, even in Ophrah: and all Israel went thither astray after it: which thing became a snare to Gideon, and to his house.
World English Bible (WEB)
Gideon made an ephod of it, and put it in his city, even in Ophrah: and all Israel played the prostitute after it there; and it became a snare to Gideon, and to his house.
Young's Literal Translation (YLT)
and Gideon maketh it into an ephod, and setteth it up in his city, in Ophrah, and all Israel go a-whoring after it there, and it is to Gideon and to his house for a snare.
| And Gideon | וַיַּעַשׂ֩ | wayyaʿaś | va-ya-AS |
| made | אוֹת֨וֹ | ʾôtô | oh-TOH |
| an ephod | גִדְע֜וֹן | gidʿôn | ɡeed-ONE |
| put and thereof, | לְאֵפ֗וֹד | lĕʾēpôd | leh-ay-FODE |
| city, his in it | וַיַּצֵּ֨ג | wayyaṣṣēg | va-ya-TSAɡE |
| even in Ophrah: | אוֹת֤וֹ | ʾôtô | oh-TOH |
| all and | בְעִירוֹ֙ | bĕʿîrô | veh-ee-ROH |
| Israel | בְּעָפְרָ֔ה | bĕʿoprâ | beh-ofe-RA |
| whoring a thither went | וַיִּזְנ֧וּ | wayyiznû | va-yeez-NOO |
| כָֽל | kāl | hahl | |
| after | יִשְׂרָאֵ֛ל | yiśrāʾēl | yees-ra-ALE |
| it: which thing became | אַֽחֲרָ֖יו | ʾaḥărāyw | ah-huh-RAV |
| snare a | שָׁ֑ם | šām | shahm |
| unto Gideon, | וַיְהִ֛י | wayhî | vai-HEE |
| and to his house. | לְגִדְע֥וֹן | lĕgidʿôn | leh-ɡeed-ONE |
| וּלְבֵית֖וֹ | ûlĕbêtô | oo-leh-vay-TOH | |
| לְמוֹקֵֽשׁ׃ | lĕmôqēš | leh-moh-KAYSH |
Cross Reference
Judges 18:14
ਇਸ ਲਈ ਉਨ੍ਹਾਂ ਪੰਜਾਂ ਆਦਮੀਆਂ ਨੇ, ਜਿਨ੍ਹਾਂ ਨੇ ਲਾਇਸ਼ ਦੇ ਦੁਆਲੇ ਦੀ ਧਰਤੀ ਦੀ ਖੋਜ ਕੀਤੀ ਸੀ, ਗੱਲ ਕੀਤੀ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਖਿਆ, “ਇਨ੍ਹਾਂ ਵਿੱਚੋਂ ਇੱਕ ਘਰ ਵਿੱਚ ਏਫ਼ੋਦ ਹੈ। ਅਤੇ ਉੱਥੇ ਅਰੋਗੀ ਦੇਵਤੇ, ਇੱਕ ਘੜੀ ਹੋਈ ਮੂਰਤੀ ਅਤੇ ਚਾਂਦੀ ਦਾ ਬੁੱਤ ਵੀ ਹੈ। ਤੁਸੀਂ ਜਾਣਦੇ ਹੀ ਹੋ ਕਿ ਕੀ ਕਰਨਾ ਹੈ-ਜਾਓ ਉਨ੍ਹਾਂ ਨੂੰ ਲੈ ਆਓ।”
Judges 17:5
ਮੀਕਾਹ ਦੇ ਘਰ ਬੁੱਤਾਂ ਦੀ ਉਪਾਸਨਾ ਕਰਨ ਵਾਲਾ ਇੱਕ ਮੰਦਰ ਸੀ। ਉਸ ਨੇ ਇੱਕ ਏਫ਼ੋਦ ਅਤੇ ਕੁਝ ਘਰੋਗੀ ਬੁੱਤ ਬਣਾਏ। ਫ਼ੇਰ ਮੀਕਾਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਜਾਜਕ ਬਣਾਇਆ।
Psalm 106:39
ਇਸ ਲਈ ਪਰਮੇਸ਼ੁਰ ਦੇ ਲੋਕ ਹੋਰਾਂ ਲੋਕਾਂ ਦੇ ਗੁਨਾਹਾ ਨਾਲ ਨਾਪਾਕ ਹੋ ਗਏ। ਪਰਮੇਸ਼ੁਰ ਦੇ ਲੋਕ ਆਪਣੇ ਪਰਮੇਸ਼ੁਰ ਨਾਲ ਬੇਵਫ਼ਾ ਸਨ। ਅਤੇ ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਲੋਕੀਂ ਕਰਦੇ ਸਨ।
Judges 18:17
ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”
Deuteronomy 7:16
ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਉ, ਜਿਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਸਹਾਇਤਾ ਕਰਦਾ ਹੈ। ਉਨ੍ਹਾਂ ਲਈ ਦੁੱਖੀ ਨਾ ਹੋਵੋ ਅਤੇ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ। ਕਿਉਂਕਿ ਉਹ ਇੱਕ ਸ਼ਿਕਂਜੇ ਵਰਗੇ ਹਨ।
Judges 6:24
ਇਸ ਲਈ ਗਿਦਾਊਨ ਨੇ ਉਸ ਥਾਂ ਉੱਤੇ ਯਹੋਵਾਹ ਦੀ ਉਪਾਸਨਾ ਕਰਨ ਲਈ ਇੱਕ ਜਗਵੇਦੀ ਉਸਾਰੀ। ਗਿਦਾਊਨ ਨੇ ਉਸ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਸ਼ਾਂਤੀ ਹੈ।” ਉਹ ਜਗਵੇਦੀ ਹਾਲੇ ਵੀ ਆਫ਼ਰਾਹ ਸ਼ਹਿਰ ਵਿਖੇ ਹੈ। ਆਫ਼ਰਾਹ ਉੱਥੇ ਹੈ ਜਿੱਥੇ ਅਜ਼ਰ ਦਾ ਪਰਿਵਾਰ ਰਹਿੰਦਾ ਹੈ।
Exodus 23:33
ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਠਹਿਰਣ ਨਾ ਦੇਣਾ। ਜੇ ਤੁਸੀਂ ਉਨ੍ਹਾਂ ਨੂੰ ਰਹਿਣ ਦਿਉਂਗੇ ਤਾਂ ਉਹ ਤੁਹਾਡੇ ਲਈ ਇੱਕ ਫ਼ੰਧੇ ਵਾਂਗ ਹੋਣਗੇ-ਉਹ ਤੁਹਾਡੇ ਕੋਲੋਂ ਮੇਰੇ ਵਿਰੁੱਧ ਪਾਪ ਕਰਾਉਣਗੇ। ਅਤੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਵੋਂਗੇ।”
Hosea 4:12
ਮੇਰੇ ਲੋਕ ਲੱਕੜੀ ਦੀਆਂ ਸੋਟੀਆਂ ਤੋਂ ਸਲਾਹਾਂ ਪੁੱਛਦੇ ਹਨ। ਉਹ ਸੋਚਦੇ ਹਨ ਕਿ ਇਹ ਸੋਟੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਉੱਤਰ ਦੇ ਸੱਕਦੀਆਂ ਹਨ। ਕਿਉਂ ਕਿ ਉਹ ਵੇਸਵਾਵਾਂ ਵਾਂਗ ਝੂਠੇ ਦੇਵਤਿਆਂ ਮਗਰ ਭੱਜਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਦਿੱਤਾ ਅਤੇ ਵੇਸਵਾਵਾਂ ਵਾਂਗ ਵਿਖਾਵਾ ਕੀਤਾ।
Hosea 2:2
“ਆਪਣੀ ਮਾਂ ਨਾਲ ਬਹਿਸ ਕਰੋ! ਬਹਿਸ ਕਰੋ, ਕਿਉਂ ਕਿ ਉਹ ਮੇਰੀ ਪਤਨੀ ਨਹੀਂ ਤੇ ਨਾ ਹੀ ਮੈਂ ਉਸ ਦਾ ਪਤੀ ਹਾਂ। ਉਸ ਨੂੰ ਵੇਸਵਾ ਵਰਗਾ ਵਤੀਰਾ ਨਾ ਕਰਨ ਲਈ ਅਤੇ ਆਪਣੀਆਂ ਛਾਤੀਆਂ ਵਿੱਚਕਾਰੋ ਆਪਣੇ ਪ੍ਰੇਮੀਆਂ ਨੂੰ ਕੱਢਣ ਲਈ ਆਖੋ।
Isaiah 8:20
ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।)
Psalm 73:27
ਹੇ ਪਰਮੇਸ਼ੁਰ, ਜੋ ਲੋਕ ਤੁਹਾਨੂੰ ਛੱਡ ਜਾਂਦੇ ਹਨ, ਉਹ ਗੁੰਮ ਜਾਣਗੇ। ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ, ਜਿਹੜੇ ਤੁਹਾਡੇ ਵਫ਼ਾਦਾਰ ਨਹੀਂ ਹਨ।
1 Samuel 23:9
ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਲੜਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਦਾਊਦ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਉਹ ਏਫ਼ੋਦ ਲੈ ਆ।”
Judges 8:32
ਇਸ ਤਰ੍ਹਾਂ ਯੋਆਸ਼ ਦਾ ਪੁੱਤਰ ਗਿਦਾਊਨ ਬੁੱਢਾਪੇ ਦੀ ਚੰਗੀ ਪਕੇਰੀ ਉਮਰ ਵਿੱਚ ਮਰਿਆ। ਗਿਦਾਊਨ ਨੂੰ ਉਸ ਮਕਬਰੇ ਵਿੱਚ ਦਫ਼ਨਾਇਆ ਗਿਆ ਜਿਹੜਾ ਉਸ ਦੇ ਪਿਤਾ, ਯੋਆਸ਼ ਦਾ ਸੀ। ਉਹ ਮਕਬਰਾ ਆਫ਼ਰਾਹ ਸ਼ਹਿਰ ਵਿਖੇ ਹੈ ਜਿੱਥੇ ਅਬੀਅਜ਼ਰ ਪਰਿਵਾਰ ਰਹਿੰਦਾ ਹੈ।
Judges 6:11
ਯਹੋਵਾਹ ਦੇ ਦੂਤ ਦਾ ਗਿਦਾਊਨ ਕੋਲ ਫ਼ੇਰਾ ਉਸ ਸਮੇਂ, ਗਿਦਾਊਨ ਨਾਮ ਦੇ ਇੱਕ ਬੰਦੇ ਕੋਲ ਯਹੋਵਾਹ ਦਾ ਦੂਤ ਆਇਆ। ਯਹੋਵਾਹ ਦਾ ਦੂਤ ਆਕੇ ਆਫ਼ਰਾਹ ਵਿੱਚ ਬੋਹੜ ਦੇ ਰੁੱਖ ਹੇਠਾਂ ਬੈਠ ਗਿਆ। ਇਹ ਰੁੱਖ ਅਬੀਅਜਰੀ ਘਰਾਣੇ ਤੋਂ ਯੋਆਸ਼ ਨਾਮ ਦੇ ਇੱਕ ਆਦਮੀ ਦਾ ਸੀ। ਯੋਆਸ਼ ਗਿਦਾਊਨ ਦਾ ਪਿਤਾ ਸੀ। ਗਿਦਾਊਨ ਮਿਦਯਾਨੀਆਂ ਤੋਂ ਲਕੋਣ ਲਈ ਵਾਈਨ ਪ੍ਰੈਸ ਵਿੱਚ ਕਣਕ ਪੀਹ ਰਿਹਾ ਸੀ।
Deuteronomy 12:5
ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ।
Exodus 28:6
ਏਫ਼ੋਦ ਅਤੇ ਪੇਟੀ “ਏਫ਼ੋਦ ਤਿਆਰ ਕਰਨ ਲਈ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ। ਇਹ ਕਿਸੇ ਬਹੁਤ ਹੀ ਕੁਸ਼ਲ ਕਾਰੀਗਰ ਦਾ ਕੰਮ ਹੋਣਾ ਚਾਹੀਦਾ ਹੈ।