Job 19:25
ਮੈਂ ਜਾਣਦਾ ਹਾਂ ਕਿ ਮੇਰਾ ਬਚਾਉ ਕਰਨ ਵਾਲਾ ਕੋਈ ਹੈ। ਮੈਂ ਜਾਣਦਾ ਹਾਂ ਕਿ ਉਹ ਜੀਵਨ ਹੈ। ਅਤੇ ਅਖੀਰ ਵਿੱਚ ਉਹ ਇੱਥੇ ਧਰਤੀ ਉੱਤੇ ਖਲੋਵੇਗਾ ਅਤੇ ਮੇਰਾ ਬਚਾਉ ਕਰੇਗਾ।
Job 19:25 in Other Translations
King James Version (KJV)
For I know that my redeemer liveth, and that he shall stand at the latter day upon the earth:
American Standard Version (ASV)
But as for me I know that my Redeemer liveth, And at last he will stand up upon the earth:
Bible in Basic English (BBE)
But I am certain that he who will take up my cause is living, and that in time to come he will take his place on the dust;
Darby English Bible (DBY)
And [as for] me, I know that my Redeemer liveth, and the Last, he shall stand upon the earth;
Webster's Bible (WBT)
For I know that my redeemer liveth, and that he will stand at the latter day upon the earth:
World English Bible (WEB)
But as for me, I know that my Redeemer lives. In the end, he will stand upon the earth.
Young's Literal Translation (YLT)
That -- I have known my Redeemer, The Living and the Last, For the dust he doth rise.
| For I | וַאֲנִ֣י | waʾănî | va-uh-NEE |
| know | יָ֭דַעְתִּי | yādaʿtî | YA-da-tee |
| that my redeemer | גֹּ֣אֲלִי | gōʾălî | ɡOH-uh-lee |
| liveth, | חָ֑י | ḥāy | hai |
| stand shall he that and | וְ֝אַחֲר֗וֹן | wĕʾaḥărôn | VEH-ah-huh-RONE |
| at the latter | עַל | ʿal | al |
| day upon | עָפָ֥ר | ʿāpār | ah-FAHR |
| the earth: | יָקֽוּם׃ | yāqûm | ya-KOOM |
Cross Reference
Isaiah 43:14
ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ।
Isaiah 54:5
ਕਿਉਂ ਕਿ ਤੇਰਾ ਪਤੀ ਓਹੀ ਇੱਕ ਹੈ ਜਿਸਨੇ ਤੈਨੂੰ ਸਾਜਿਆ ਸੀ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਇਸਰਾਏਲ ਦਾ ਰਾਖਾ ਹੈ। ਉਹ ਇਸਰਾਏਲ ਦਾ ਪਵਿੱਤਰ ਪੁਰੱਖ ਹੈ। ਅਤੇ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ!
Proverbs 23:11
ਕਿਉਂਕਿ ਉਸਦਾ ਪਹਿਰੇਦਾਰ ਸ਼ਕਤੀਸ਼ਾਲੀ ਹੈ, ਉਹ ਤੁਹਾਡੇ ਨਾਲ ਆਪਣੇ ਲਈ ਯਤੀਮ ਦਾ ਮਾਮਲਾ ਲੜੇਗਾ।
Psalm 78:35
ਉਹ ਲੋਕ ਯਾਦ ਕਰਦੇ ਰਹੇ ਕਿ ਪਰਮੇਸ਼ੁਰ ਉਨ੍ਹਾਂ ਦੀ ਚੱਟਾਨ ਹੈ। ਉਨ੍ਹਾਂ ਚੇਤੇ ਰੱਖਿਆ ਕਿ ਸਰਬ ਉੱਚ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਚਾਇਆ।
Psalm 19:14
ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ। ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
Ephesians 1:7
ਮਸੀਹ ਦੇ ਨਮਿੱਤ ਸਾਨੂੰ ਉਸ ਦੇ ਲਹੂ ਰਾਹੀਂ ਅਜ਼ਾਦੀ ਦਿੱਤੀ ਗਈ ਸੀ। ਸਾਡੇ ਕੋਲ ਪਰਮੇਸ਼ੁਰ ਦੀ ਅਪਾਰ ਕਿਰਪਾ ਦੁਆਰਾ ਆਪਣੇ ਪਾਪਾਂ ਦੀ ਮਾਫ਼ੀ ਹੈ।
John 5:22
“ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ।
Jeremiah 50:34
ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਵੇਗਾ। ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। ਉਹ ਬਹੁਤ ਤਾਕਤ ਨਾਲ ਉਨ੍ਹਾਂ ਲੋਕਾਂ ਦੀ ਰਾਖੀ ਕਰੇਗਾ। ਉਹ ਉਨ੍ਹਾਂ ਦੀ ਰਾਖੀ ਕਰੇਗਾ, ਤਾਂ ਜੋ ਉਹ ਧਰਤੀ ਅਰਾਮ ਕਰ ਸੱਕੇ। ਪਰ ਓੱਥੇ ਬਾਬਲ ਵਿੱਚ ਰਹਿਣ ਵਾਲੇ ਲੋਕਾਂ ਲਈ ਅਰਾਮ ਨਹੀਂ ਹੋਵੇਗਾ।”
Isaiah 59:20
ਮੁਕਤੀਦਾਤਾ ਇੱਕ ਵਾਰ ਫ਼ੇਰ ਸੀਯੋਨ ਵੱਲੋਂ ਆਵੇਗਾ। ਉਹ ਯਾਕੂਬ ਦੇ ਲੋਕਾਂ ਕੋਲ ਆਵੇਗਾ ਜਿਨ੍ਹਾਂ ਨੇ ਪਾਪ ਕੀਤਾ ਸੀ ਪਰ ਉਹ ਪਰਮੇਸ਼ੁਰ ਕੋਲ ਆ ਗਏ ਸਨ।
Jude 1:14
ਆਦਮ ਦੀ ਸੱਤਵੀਂ ਔਲਾਦ ਹਨੋਕ ਨੇ, ਉਨ੍ਹਾਂ ਬਾਰੇ ਆਖਿਆ, “ਦੇਖੋ, ਪ੍ਰਭੂ ਆਪਣੇ ਹਜ਼ਾਰਾਂ ਅਤੇ ਹਜ਼ਾਰਾਂ ਪਵਿੱਤਰ ਦੂਤਾਂ ਨਾਲ ਆ ਰਿਹਾ ਹੈ।
Job 33:23
ਪਰਮੇਸ਼ੁਰ ਦੇ ਹਜ਼ਾਰਾਂ ਦੂਤ ਨੇ। ਹੋ ਸੱਕਦਾ ਹੈ ਉਨ੍ਹਾਂ ਵਿੱਚੋਂ ਕੋਈ ਦੂਤ ਉਸ ਬੰਦੇ ਦੀ ਨਿਗਰਾਨੀ ਕਰ ਰਿਹਾ ਹੋਵੇ। ਹੋ ਸੱਕਦਾ ਹੈ ਉਹ ਦੂਤ ਉਸ ਬੰਦੇ ਦੇ ਪੱਖ ਵਿੱਚ ਬੋਲੇ ਤੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਦੱਸੇ ਜੋ ਉਸ ਨੇ ਕੀਤੀਆਂ।
Genesis 22:18
ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”
Genesis 3:15
ਮੈਂ ਤੈਨੂੰ ਅਤੇ ਔਰਤ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿਆਂਗਾ। ਤੇਰੇ ਬੱਚੇ ਅਤੇ ਉਸ ਦੇ ਬੱਚੇ ਇੱਕ ਦੂਜੇ ਦੇ ਦੁਸ਼ਮਣ ਹੋਣਗੇ। ਉਸਦਾ ਪੁੱਤਰ ਤੇਰਾ ਸਿਰ ਕੁਚਲੇਗਾ, ਅਤੇ ਤੂੰ ਉਸ ਦੇ ਪੈਰ ਨੂੰ ਡਸੇਂਗਾ।”