Isaiah 8:11
ਯਸਾਯਾਹ ਨੂੰ ਚੇਤਾਵਨੀ ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਨਾਲ ਮੇਰੇ ਨਾਲ ਗੱਲ ਕੀਤੀ। ਯਹੋਵਾਹ ਨੇ ਮੈਨੂੰ ਇਨ੍ਹਾਂ ਦੂਸਰੇ ਲੋਕਾਂ ਵਾਂਗ ਨਾ ਹੋਣ ਦੀ ਚੇਤਾਵਨੀ ਦਿੱਤੀ। ਯਹੋਵਾਹ ਨੇ ਆਖਿਆ,
Isaiah 8:11 in Other Translations
King James Version (KJV)
For the LORD spake thus to me with a strong hand, and instructed me that I should not walk in the way of this people, saying,
American Standard Version (ASV)
For Jehovah spake thus to me with a strong hand, and instructed me not to walk in the way of this people, saying,
Bible in Basic English (BBE)
For the Lord, controlling me with a strong hand, gave me orders not to go in the way of this people, saying,
Darby English Bible (DBY)
For Jehovah spoke thus to me with a strong hand, and he instructed me not to walk in the way of this people, saying,
World English Bible (WEB)
For Yahweh spoke thus to me with a strong hand, and instructed me not to walk in the way of this people, saying,
Young's Literal Translation (YLT)
For thus hath Jehovah spoken unto me with strength of hand, and instructeth me against walking in the way of this people, saying,
| For | כִּי֩ | kiy | kee |
| the Lord | כֹ֨ה | kō | hoh |
| spake | אָמַ֧ר | ʾāmar | ah-MAHR |
| thus | יְהוָ֛ה | yĕhwâ | yeh-VA |
| to | אֵלַ֖י | ʾēlay | ay-LAI |
| strong a with me | כְּחֶזְקַ֣ת | kĕḥezqat | keh-hez-KAHT |
| hand, | הַיָּ֑ד | hayyād | ha-YAHD |
| and instructed | וְיִסְּרֵ֕נִי | wĕyissĕrēnî | veh-yee-seh-RAY-nee |
| walk not should I that me | מִלֶּ֛כֶת | milleket | mee-LEH-het |
| way the in | בְּדֶ֥רֶךְ | bĕderek | beh-DEH-rek |
| of this | הָֽעָם | hāʿom | HA-ome |
| people, | הַזֶּ֖ה | hazze | ha-ZEH |
| saying, | לֵאמֹֽר׃ | lēʾmōr | lay-MORE |
Cross Reference
Ezekiel 3:14
ਹਵਾ ਨੇ ਮੈਨੂੰ ਚੁੱਕਿਆ ਤ੍ਤੇ ਮੈਨੂੰ ਦੂਰ ਲੈ ਗਈ। ਮੈਂ ਉਸ ਥਾਂ ਨੂੰ ਛੱਡ ਦਿੱਤਾ, ਮੈਂ ਬਹੁਤ ਗ਼ਮਗੀਨ ਸਾਂ ਅਤੇ ਮੇਰੇ ਆਤਮੇ ਵਿੱਚ ਬਹੁਤ ਤੜਪ ਸੀ। ਪਰ ਮੈਂ ਯਹੋਵਾਹ ਦੀ ਸ਼ਕਤੀ ਨੂੰ ਆਪਣੇ ਉੱਪਰ ਬੜੀ ਮਜ਼ਬੂਤੀ ਨਾਲ ਪਾਇਆ।
Psalm 32:8
ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ। ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
Proverbs 1:15
ਮੇਰੇ ਬੇਟੇ, ਇਨ੍ਹਾਂ ਲੋਕਾਂ ਦੇ ਮਗਰ ਨਾ ਲੱਗੋ, ਉਨ੍ਹਾਂ ਦੇ ਰਾਹਾਂ ਤੋਂ ਆਪਣੇ ਕਦਮ ਪਰ੍ਹੇ ਰੱਖੋ।
Jeremiah 15:19
ਫ਼ੇਰ ਯਹੋਵਾਹ ਨੇ ਆਖਿਆ, “ਯਿਰਮਿਯਾਹ, ਜੇ ਤੂੰ ਬਦਲ ਜਾਵੇਂ ਅਤੇ ਪਤਰ ਕੇ ਮੇਰੇ ਵੱਲ ਆ ਜਾਵੇਂ, ਫ਼ੇਰ ਮੈਂ ਤੈਨੂੰ ਸਜ਼ਾ ਨਹੀਂ ਦੇਵਾਂਗਾ। ਜੇ ਤੂੰ ਬਦਲ ਜਾਵੇਂ ਅਤੇ ਮੇਰੇ ਵੱਲ ਪਰਤ ਆਵੇਂ, ਫ਼ੇਰ ਤੂੰ ਮੇਰੀ ਸੇਵਾ ਕਰ ਸੱਕੇਂਗਾ। ਜੇ ਤੂੰ ਮਹੱਤਵਪੂਰਣ ਗੱਲਾਂ ਬਾਰੇ ਬੋਲੇਁ, ਨਾ ਕਿ ਉਨ੍ਹਾਂ ਨਿਕੰਮੇ ਸ਼ਬਦਾਂ ਬਾਰੇ ਫ਼ੇਰ ਤੂੰ ਮੇਰੇ ਲਈ ਬੋਲ ਸੱਕਦਾ ਹੈਂ। ਯਹੂਦਾਹ ਦੇ ਲੋਕਾਂ ਨੂੰ ਬਦਲਣਾ ਚਾਹੀਦਾ ਹੈ ਅਤੇ ਪਰਤ ਕੇ ਮੇਰੇ (ਯਿਰਮਿਯਾਹ) ਵੱਲ ਜਾਣਾ ਚਾਹੀਦਾ ਹੈ। ਪਰ ਬਦਲ ਕੇ ਉਨ੍ਹਾਂ ਵਰਗਾ ਨਾ ਬਣੀਁ।
Jeremiah 20:7
ਯਿਰਮਿਯਾਹ ਦੀ ਪੰਜਵੀਂ ਸ਼ਿਕਾਇਤ ਯਹੋਵਾਹ ਜੀ, ਤੁਸੀਂ ਮੇਰੇ ਨਾਲ ਚਲਾਕੀ ਕੀਤੀ, ਅਤੇ ਯਕੀਨਨ ਮੈਂ ਮੂਰਖ ਬਣਿਆ। ਤੁਸੀਂ ਮੇਰੇ ਨਾਲੋਂ ਤਾਕਤਵਰ ਹੋ ਇਸ ਲਈ ਤੁਸੀਂ ਜਿੱਤ ਗਏ। ਮੈਂ ਇੱਕ ਮਜ਼ਾਕ ਬਣ ਗਿਆ ਹਾਂ। ਲੋਕ ਮੇਰੇ ਉੱਤੇ ਹੱਸਦੇ ਨੇ ਅਤੇ ਦਿਨ ਭਰ ਮੇਰਾ ਮਜ਼ਾਕ ਉਡਾਉਂਦੇ ਨੇ।
Jeremiah 20:9
ਕਦੇ-ਕਦੇ ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਮੈਂ ਯਹੋਵਾਹ ਬਾਰੇ ਭੁੱਲ ਜਾਵਾਂਗਾ। ਮੈਂ ਫ਼ੇਰ ਕਦੇ ਯਹੋਵਾਹ ਦੇ ਨਾਮ ਉੱਤੇ ਨਹੀਂ ਬੋਲਾਂਗਾ।” ਪਰ ਜਦੋਂ ਮੈਂ ਇਹ ਆਖਦਾ ਹਾਂ, ਯਹੋਵਾਹ ਦਾ ਸੰਦੇਸ਼, ਮੇਰੇ ਅੰਦਰ ਅੱਗ ਵਰਗਾ ਬਲਦਾ ਹੋਇਆ ਹੁੰਦਾ ਹੈ! ਇਹ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਮੇਰੀਆਂ ਹੱਡੀਆਂ ਅੰਦਰ ਡੂੰਘਾ ਬਲ ਰਿਹਾ ਹੋਵੇ! ਮੈਂ ਯਹੋਵਾਹ ਦੇ ਸੰਦੇਸ਼ ਨੂੰ ਆਪਣੇ ਅੰਦਰ ਰੋਕ ਕੇ ਰੱਖਦਿਆਂ ਬਕੱ ਜਾਂਦਾ ਹਾਂ। ਅਤੇ ਆਖਰਕਾਰ ਮੈਂ ਇਸ ਨੂੰ ਅੰਦਰ ਨਹੀਂ ਰੋਕ ਸੱਕਦਾ।
Ezekiel 2:6
“ਆਦਮੀ ਦੇ ਪੁੱਤਰ, ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੀਂ। ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਇਹ ਸੱਚ ਹੈ ਕਿ ਉਹ ਤੇਰੇ ਖਿਲਾਫ਼ ਹੋ ਜਾਣਗੇ ਅਤੇ ਤੈਨੂੰ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਨਗੇ। ਉਹ ਕੰਡਿਆਂ ਵਰਗੇ ਹੋਣਗੇ। ਤੂੰ ਸੋਚੇਂਗਾ ਜਿਵੇਂ ਤੂੰ ਬਿਛੂਆਂ ਦੇ ਦਰਮਿਆਨ ਰਹਿ ਰਿਹਾ ਹੈ। ਪਰ ਉਨ੍ਹਾਂ ਦੀਆਂ ਆਖੀਆਂ ਗੱਲਾਂ ਤੋਂ ਭੈਭੀਤ ਨਾ ਹੋਵੀਂ। ਉਹ ਵਿਦਰੋਹੀ ਬੰਦੇ ਹਨ। ਪਰ ਉਨ੍ਹਾਂ ਤੋਂ ਭੈਭੀਤ ਨਾ ਹੋਵੀ।
Acts 4:20
ਅਸੀਂ ਚੁੱਪ ਨਹੀਂ ਰਹਿ ਸੱਕਦੇ। ਅਸੀਂ ਜੋ ਕੁਝ ਵੇਖਿਆ ਤੇ ਸੁਣਿਆ ਹੈ ਉਹ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ।”