Isaiah 57:9
ਤੁਸੀਂ ਮੋਲਕ ਦੇਵਤੇ ਨੂੰ ਚੰਗਾ ਲੱਗਣ ਲਈ ਅਤਰ-ਫ਼ੁਲੇਲਾਂ ਦੀ ਵਰਤੋਂ ਕਰਦੇ ਹੋ। ਤੁਸੀਂ ਦੂਰ-ਦੁਰਾਡੇ ਦੇਸ਼ਾਂ ਅੰਦਰ ਸੰਦੇਸ਼ਵਾਹਕ ਭੇਜੇ ਸਨ। ਇਹ ਗੱਲਾਂ ਤੁਹਾਨੂੰ ਹੇਠਾਂ ਸ਼ਿਓਲ ਤੀਕ ਲੈ ਜਾਣਗੀਆਂ।
Isaiah 57:9 in Other Translations
King James Version (KJV)
And thou wentest to the king with ointment, and didst increase thy perfumes, and didst send thy messengers far off, and didst debase thyself even unto hell.
American Standard Version (ASV)
And thou wentest to the king with oil, and didst increase thy perfumes, and didst send thine ambassadors far off, and didst debase thyself even unto Sheol.
Bible in Basic English (BBE)
And you went to Melech with oil and much perfume, and you sent your representatives far off, and went as low as the underworld.
Darby English Bible (DBY)
And thou wentest to the king with ointment, and didst multiply thy perfumes, and didst send thy messengers afar off, and didst debase thyself unto Sheol.
World English Bible (WEB)
You went to the king with oil, and did increase your perfumes, and did send your ambassadors far off, and did debase yourself even to Sheol.
Young's Literal Translation (YLT)
And goest joyfully to the king in ointment, And dost multiply thy perfumes, And sendest thine ambassadors afar off, And humblest thyself unto Sheol.
| And thou wentest | וַתָּשֻׁ֤רִי | wattāšurî | va-ta-SHOO-ree |
| to the king | לַמֶּ֙לֶךְ֙ | lammelek | la-MEH-lek |
| ointment, with | בַּשֶּׁ֔מֶן | baššemen | ba-SHEH-men |
| and didst increase | וַתַּרְבִּ֖י | wattarbî | va-tahr-BEE |
| thy perfumes, | רִקֻּחָ֑יִךְ | riqquḥāyik | ree-koo-HA-yeek |
| send didst and | וַתְּשַׁלְּחִ֤י | wattĕšallĕḥî | va-teh-sha-leh-HEE |
| thy messengers | צִרַ֙יִךְ֙ | ṣirayik | tsee-RA-yeek |
| far off, | עַד | ʿad | ad |
| מֵ֣רָחֹ֔ק | mērāḥōq | MAY-ra-HOKE | |
| debase didst and | וַתַּשְׁפִּ֖ילִי | wattašpîlî | va-tahsh-PEE-lee |
| thyself even unto | עַד | ʿad | ad |
| hell. | שְׁאֽוֹל׃ | šĕʾôl | sheh-OLE |
Cross Reference
Ezekiel 23:16
ਜਿਉਂ ਹੀ ਆਹਾਲੀਬਾਹ ਨੇ ਉਨ੍ਹਾਂ ਨੂੰ ਵੇਖਿਆ, ਉਸ ਨੂੰ ਉਹ ਚਾਹੀਦੇ ਸਨ, ਅਤੇ ਚਾਲਡੀਨਾਂ ਕੋਲ ਹਲਕਾਰੇ ਭੇਜੇ।
Colossians 2:18
ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ।
Hosea 12:1
ਯਹੋਵਾਹ ਇਸਰਾਏਲ ਦੇ ਵਿਰੁੱਧ ਅਫ਼ਰਾਈਮ ਆਪਣਾ ਵਕਤ ਜਾਇਆ ਕਰ ਰਿਹਾ ਹੈ ਅਤੇ ਇਸਰਾਏਲ ਸਾਰਾ ਦਿਨ “ਹਵਾ ਦੇ ਪਿੱਛੇ ਦੌੜਦਾ ਹੈ।” ਲੋਕੀ ਬਹੁਤ ਸਾਰੇ ਅਪਰਾਧ ਕਰਦੇ ਹਨ ਅਤੇ ਅਨੇਕਾਂ ਝੂਠ ਬੋਲਦੇ ਹਨ। ਉਨ੍ਹਾਂ ਨੇ ਅਸ਼ੂਰ ਨਾਲ ਇਕਰਾਰਨਾਮੇ ਕੀਤੇ ਹੋਏ ਹਨ ਅਤੇ ਉਹ ਆਪਣੇ ਜੈਤੂਨ ਦੇ ਤੇਲ ਨੂੰ ਮਿਸਰ ਵੱਲ ਲੈ ਜਾ ਰਹੇ ਹਨ।
Hosea 7:11
ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ! ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ।
Ezekiel 23:40
“ਉਨ੍ਹਾਂ ਨੇ ਦੂਰਾਡੀਆਂ ਥਾਵਾਂ ਤੋਂ ਆਦਮੀਆਂ ਨੂੰ ਸੱਦਾ ਦਿੱਤਾ। ਤੁਸੀਂ ਉਨ੍ਹਾਂ ਲਈ ਇੱਕ ਸੰਦੇਸਵਾਹਕ ਭੇਜਿਆ ਸੀ ਅਤੇ ਉਹ ਆਦਮੀ ਤੁਹਾਨੂੰ ਮਿਲਣ ਲਈ ਆ ਗਏ। ਤੁਸੀਂ ਉਨ੍ਹਾਂ ਲਈ ਇਸ਼ਨਾਨ ਕੀਤਾ, ਆਪਣੀਆਂ ਅੱਖਾਂ ਰੰਗੀਆਂ, ਅਤੇ ਆਪਣੇ ਗਹਿਣੇ ਪਾ ਲੇ।
Ezekiel 16:33
ਬਹੁਤੀਆਂ ਵੇਸਵਾਵਾਂ ਆਦਮੀਆਂ ਨੂੰ ਸੰਭੋਗ ਲਈ ਪੈਸੇ ਦੇਣ ਤੇ ਮਜ਼ਬੂਰ ਕਰਦੀਆਂ ਹਨ। ਪਰ ਤੂੰ ਤਾਂ ਆਪਣੇ ਅਨੇਕਾਂ ਪ੍ਰੇਮੀਆਂ ਨੂੰ ਪੈਸੇ ਦਿੱਤੇ। ਤੂੰ ਆਲੇ-ਦੁਆਲੇ ਦੇ ਸਾਰੇ ਆਦਮੀਆਂ ਨੂੰ ਤੇਰੇ ਨਾਲ ਆਕੇ ਸੰਭੋਗ ਕਰਨ ਲਈ ਪੈਸੇ ਦਿੱਤੇ।
Isaiah 31:1
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ।
Isaiah 30:1
ਇਸਰਾਏਲ ਨੂੰ ਪਰਮੇਸ਼ੁਰ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਮਿਸਰ ਉੱਤੇ ਨਹੀਂ ਯਹੋਵਾਹ ਨੇ ਆਖਿਆ, “ਇਨ੍ਹਾਂ ਬੱਚਿਆਂ ਵੱਲ ਦੇਖੋ। ਇਹ ਮੇਰਾ ਹੁਕਮ ਨਹੀਂ ਮੰਨਦੇ। ਇਹ ਯੋਜਨਾਵਾਂ ਬਣਾਉਂਦੇ ਹਨ, ਪਰ ਮੇਰੇ ਪਾਸੋਂ ਸਹਾਇਤਾ ਦੀ ਮੰਗ ਨਹੀਂ ਕਰਦੇ। ਇਹ ਹੋਰਨਾਂ ਕੌਮਾਂ ਨਾਲ ਇਕਰਾਰਨਾਮਾ ਕਰਦੇ ਹਨ ਪਰ ਮੇਰੀ ਆਤਮਾ ਉਹ ਇਕਰਾਰਨਾਮਾ ਨਹੀਂ ਚਾਹੁੰਦੀ। ਇਹ ਲੋਕ ਆਪਣੇ ਗੁਨਾਹਾਂ ਵਿੱਚ ਹੋਰ-ਹੋਰ ਗੁਨਾਹ ਸ਼ਾਮਿਲ ਕਰ ਰਹੇ ਹਨ।
Isaiah 2:9
ਲੋਕ ਬਦ ਤੋਂ ਬਦਤਰ ਬਣ ਗਏ ਹਨ। ਲੋਕ ਬਹੁਤ ਨੀਵੇਂ ਬਣ ਗਏ ਹਨ। ਹੇ ਪਰਮੇਸ਼ੁਰ, ਤੁਸੀਂ ਅਵੱਸ਼ ਹੀ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੋਗੇ, ਕੀ ਤੁਸੀਂ ਅਜਿਹਾ ਕਰੋਗੇ?
Proverbs 7:17
ਮੈਂ ਆਪਣੇ ਬਿਸਤਰੇ ਉੱਤੇ ਅਤਰ ਛਿੜਕਿਆ ਹੈ। ਭਾਂਤ-ਭਾਂਤ ਦੀ ਗੰਧਰਸ ਬਹੁਤ ਕਮਾਲ ਦੀਆਂ ਹਨ।
2 Kings 16:7
ਤਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, “ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।”