Hosea 7:7
ਉਹ ਸਭ ਭਖੇ ਤੰਦੂਰ ਵਾਂਗਰਾਂ ਉਨ੍ਹਾਂ ਆਪਣੇ ਸ਼ਾਸਕ ਨਸ਼ਟ ਕੀਤੇ ਉਨ੍ਹਾਂ ਦੇ ਸਾਰੇ ਪਾਤਸ਼ਾਹ ਡਿੱਗ ਪਏ ਪਰ ਕਿਸੇ ਇੱਕ ਨੇ ਵੀ ਮੈਨੂੰ ਨਾ ਪੁਕਾਰਿਆ।”
Hosea 7:7 in Other Translations
King James Version (KJV)
They are all hot as an oven, and have devoured their judges; all their kings are fallen: there is none among them that calleth unto me.
American Standard Version (ASV)
They are all hot as an oven, and devour their judges; all their kings are fallen: there is none among them that calleth unto me.
Bible in Basic English (BBE)
They are all heated like an oven, and they put an end to their judges; all their kings have been made low; not one among them makes prayer to me.
Darby English Bible (DBY)
They are all hot as an oven, and devour their judges; all their kings are fallen: there is none among them that calleth unto me.
World English Bible (WEB)
They are all hot as an oven, And devour their judges. All their kings have fallen. There is no one among them who calls to me.
Young's Literal Translation (YLT)
All of them are warm as an oven, And they have devoured their judges, All their kings have fallen, There is none calling unto Me among them.
| They are all hot | כֻּלָּ֤ם | kullām | koo-LAHM |
| יֵחַ֙מּוּ֙ | yēḥammû | yay-HA-MOO | |
| oven, an as | כַּתַּנּ֔וּר | kattannûr | ka-TA-noor |
| and have devoured | וְאָכְל֖וּ | wĕʾoklû | veh-oke-LOO |
| אֶת | ʾet | et | |
| their judges; | שֹֽׁפְטֵיהֶ֑ם | šōpĕṭêhem | shoh-feh-tay-HEM |
| all | כָּל | kāl | kahl |
| their kings | מַלְכֵיהֶ֣ם | malkêhem | mahl-hay-HEM |
| are fallen: | נָפָ֔לוּ | nāpālû | na-FA-loo |
| none is there | אֵין | ʾên | ane |
| among them that calleth | קֹרֵ֥א | qōrēʾ | koh-RAY |
| unto | בָהֶ֖ם | bāhem | va-HEM |
| me. | אֵלָֽי׃ | ʾēlāy | ay-LAI |
Cross Reference
2 Kings 15:30
ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਮਾਰਿਆ ਅਤੇ ਉਸਦੀ ਥਾਵੇਂ ਆਪ ਨਵਾਂ ਪਾਤਸ਼ਾਹ ਬਣਿਆ। ਇਹ ਉਜ਼ੀਯਾਹ ਯਹੂਦਾਹ ਦੇ ਪਾਤਸ਼ਾਹ ਦੇ ਪੁੱਤਰ ਯੋਥਾਮ ਦੇ 20 ਵਰ੍ਹੇ ਦੇ ਰਾਜ ਵਿੱਚ ਵਾਪਰਿਆ।
2 Kings 15:25
ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਸਦੀ ਸੈਨਾ ਦਾ ਕਮਾਂਡਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਸ ਨੇ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰ ਦਿੱਤਾ।ਗਿਲਆਦ ਦੇ 50 ਲੋਕ ਉਸ ਦੇ ਨਾਲ ਸਨ, ਜਦੋਂ ਉਸ ਨੇ ਰਾਜੇ ਨੂੰ ਮਾਰਿਆ ਸੀ ਅਤੇ ਰਾਜੇ ਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ।
2 Kings 15:14
ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਵੜ ਗਿਆ। ਮਨਹੇਮ ਨੇ ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਮਾਰਨ ਬਾਅਦ ਉਹ ਆਪ ਪਾਤਸ਼ਾਹ ਬਣ ਗਿਆ।
2 Kings 15:10
ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਉਸ ਨੇ ਉਸ ਨੂੰ ਹੇਠਾਂ ਧੱਕ ਦਿੱਤਾ ਅਤੇ ਉਸ ਨੂੰ ਖੁਲੇਆਮ ਮਾਰਕੇ ਉਸਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ।
Job 36:13
“ਉਹ ਲੋਕ ਜਿਹੜੇ ਪਰਮੇਸ਼ੁਰ ਬਾਰੇ ਪਰਵਾਹ ਨਹੀਂ ਕਰਦੇ, ਸਦਾ ਕੌੜੇ ਹੁੰਦੇ ਨੇ। ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ, ਉਹ ਪਰਮੇਸ਼ੁਰ ਅੱਗੇ ਸਹਾਇਤਾ ਲਈ ਪ੍ਰਾਰਥਨਾ ਕਰਨ ਤੋਂ ਵੀ ਇਨਕਾਰ ਕਰਦੇ ਨੇ।
Isaiah 9:13
ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦੇਵੇਗਾ ਪਰ ਉਹ ਪਾਪ ਕਰਨ ਤੋਂ ਨਹੀਂ ਹਟਣਗੇ। ਉਹ ਉਸ ਵੱਲ ਨਹੀਂ ਪਰਤਣਗੇ। ਉਹ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਸਾਰ ਚੱਲਣਗੇ।
Isaiah 43:22
“ਯਾਕੂਬ, ਤੂੰ ਮੇਰੇ ਅੱਗੇ ਪ੍ਰਾਰਥਨਾ ਨਹੀਂ ਕੀਤੀ। ਕਿਉਂਕਿ ਤੂੰ, ਇਸਰਾਏਲ ਮੇਰੇ ਕੋਲੋਂ ਬਕੱ ਗਿਆ ਹੈਂ।
Isaiah 64:7
ਅਸੀਂ ਤੁਹਾਡੀ ਉਪਾਸਨਾ ਨਹੀਂ ਕਰਦੇ। ਅਸੀਂ ਤੁਹਾਡੇ ਨਾਮ ਉੱਤੇ ਯਕੀਨ ਨਹੀਂ ਕਰਦੇ। ਸਾਡੇ ਅੰਦਰ ਤੁਹਾਡੇ ਪੈਰੋਕਾਰ ਬਣਨ ਦਾ ਉਤਸਾਹ ਨਹੀਂ। ਇਸ ਲਈ ਤੁਸੀਂ ਸਾਡੇ ਕੋਲੋਂ ਮੂੰਹ ਮੋੜ ਲਿਆ ਹੈ। ਅਸੀਂ ਤੁਹਾਡੇ ਸਾਹਮਣੇ ਮਜ਼ਬੂਰ ਹਾਂ ਕਿਉਂ ਕਿ ਅਸੀਂ ਪਾਪ ਨਾਲ ਭਰੇ ਹੋਏ ਹਾਂ।
Hosea 7:10
ਅਫ਼ਰਾਈਮ ਦਾ ਹਂਕਾਰ ਉਸ ਦੇ ਹੀ ਵਿਰੁੱਧ ਬੋਲਦਾ ਹੈ। ਲੋਕਾਂ ਨੂੰ ਇੰਨੀਆਂ ਦੁੱਖ ਅਤੇ ਤਕਲੀਫ਼ਾਂ ਹਨ ਪਰ ਫ਼ਿਰ ਵੀ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਪਰਤ ਕੇ ਮਦਦ ਲਈ ਨਹੀਂ ਪੁਕਾਰਦੇ।
Hosea 8:4
ਇਸਰਾਏਲੀਆਂ ਨੇ ਆਪਣੇ ਪਾਤਸ਼ਾਹ ਬਣਾਏ, ਪਰ ਉਹ ਮੇਰੇ ਕੋਲ ਸਲਾਹ ਲਈ ਨਾ ਆਏ। ਉਨ੍ਹਾਂ ਆਪਣੇ ਆਗੂ ਚੁਣੇ ਪਰ ਜਿਨ੍ਹਾਂ ਮਨੁੱਖਾਂ ਨੂੰ ਮੈਂ ਜਾਣਦਾ ਸੀ, ਉਨ੍ਹਾਂ ਨੇ ਉਹ ਨਾ ਚੁਣੇ। ਉਨ੍ਹਾਂ ਨੇ ਚਾਂਦੀ ਅਤੇ ਸੋਨੇ ਦੀ ਵਰਤੋਂ ਆਪਣੇ ਬੁੱਤਾਂ ਨੂੰ ਬਨਾਉਣ ਲਈ ਕੀਤੀ। ਇਸ ਲਈ ਉਹ ਤਬਾਹ ਹੋ ਜਾਣਗੇ।
Hosea 7:14
ਉਹ ਕਦੇ ਮੈਨੂੰ ਆਪਣੇ ਦਿਲੋਂ ਨਹੀਂ ਪੁਕਾਰਦੇ। ਹਾਂ, ਉਹ ਆਪਣੇ ਬਿਸਤਰਿਆਂ ਤੇ ਰੋਦੇ ਹਨ, ਅਤੇ ਆਪਣੇ-ਆਪ ਨੂੰ ਕਟਦੇ ਹਨ ਜਦੋਂ ਉਹ ਭੋਜਨ ਅਤੇ ਨਵੀਂ ਮੈ ਮੰਗਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਮੈਥੋਂ ਪਰ੍ਹਾਂ ਮੁੜ ਗਏ ਹਨ।
Hosea 5:15
ਮੈਂ ਮੁੜ ਆਪਣੇ ਸਥਾਨ ਨੂੰ ਚੱਲਾ ਜਾਵਾਂਗਾ। ਜਦ ਤੀਕ ਲੋਕ ਆਪਣੇ ਦੋਸ਼ ਮੰਨ ਕੇ ਮੈਨੂੰ ਨਾ ਭਾਲਣ। ਹਾਂ, ਉਹ ਆਪਣੀ ਮੁਸੀਬਤ ਵਿੱਚ ਮੈਨੂੰ ਲੱਭਣ ਦਾ ਬੜਾ ਕਠਿਨ ਯਤਨ ਕ
1 Kings 16:9
ਜ਼ਿਮਰੀ ਏਲਾਹ ਪਾਤਸ਼ਾਹ ਦੇ ਅਫ਼ਸਰਾਂ ਵਿੱਚੋਂ ਇੱਕ ਸੀ ਅਤੇ ਪਾਤਸ਼ਾਹ ਦੇ ਅੱਧੇ ਰੱਥਾਂ ਉੱਪਰ ਹੁਕਮ ਕਰਦਾ ਸੀ, ਪਰ ਜ਼ਿਮਰੀ ਨੇ ਏਲਾਹ ਦੇ ਵਿਰੁੱਧ ਵਿਉਂਤ ਬਨਾਉਣੀ ਸ਼ੁਰੂ ਕੀਤੀ। ਏਲਾਹ ਪਾਤਸ਼ਾਹ ਤਿਰਸਾਹ ਵਿਖੇ ਅਰਸਾ ਦੇ ਘਰ ਵਿੱਚ ਸੀ, ਪੀਕੇ ਸ਼ਰਾਬੀ ਹੋ ਰਿਹਾ ਸੀ ਤੇ ਅਰਸਾ ਤਿਰਸਾਹ ਵਿੱਚ ਉਸ ਦੇ ਮਹਿਲ ਦਾ ਇੰਚਾਰਜ ਸੀ।
1 Kings 16:18
ਜਦ ਜ਼ਿਮਰੀ ਨੇ ਵੇਖਿਆ ਕਿ ਸ਼ਹਿਰ ਤੇ ਉਨ੍ਹਾਂ ਕਬਜ਼ਾ ਕਰ ਲਿਆ ਹੈ ਤਾਂ ਉਸ ਨੇ ਪਾਤਸ਼ਾਹ ਦੇ ਮਹਿਲ ਦੇ ਕਿਲੇ ਵਿੱਚ ਜਾਕੇ, ਮਹਿਲ ਨੂੰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ।
2 Kings 9:24
ਪਰ ਯੇਹੂ ਨੇ ਆਪਣੇ ਧਨੁੱਖ ਜ਼ੋਰ ਨਾਲ ਖਿਚਿਆ ਅਤੇ ਯੋਰਾਮ ਦੇ ਮੋਢਿਆਂ ਵਿੱਚਕਾਰ ਮਾਰਿਆ। ਤੀਰ ਯੋਰਾਮ ਦੇ ਦਿਲ ਨੂੰ ਵਿੰਨ੍ਹ ਕੇ ਨਿਕਲਿਆ ਅਤੇ ਯੋਰਾਮ ਆਪਣੇ ਰੱਥ ਤੇ ਹੀ ਢਹਿ-ਢੇਰੀ ਹੋ ਗਿਆ।
2 Kings 9:33
ਯੇਹੂ ਨੇ ਉਨ੍ਹਾਂ ਨੂੰ ਆਖਿਆ, “ਈਜ਼ਬਲ ਨੂੰ ਹੇਠਾਂ ਸੁੱਟ ਦੇਵੋ।” ਤਦ ਖੋਜਿਆਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਖੂਨ ਦੇ ਛਿੱਟੇ ਕੰਧਾਂ ਅਤੇ ਘੋੜਿਆਂ ਉੱਪਰ ਪੈ ਗਏ। ਫ਼ੇਰ ਉਸ ਦੇ ਸ਼ਰੀਰ ਨੂੰ ਘੋੜਿਆਂ ਨੇ ਲਿਤਾੜ ਸੁੱਟਿਆ।
2 Kings 10:7
ਜਦੋਂ ਸ਼ਹਿਰ ਦੇ ਆਗੂਆਂ ਨੂੰ ਇਹ ਚਿੱਠੀ ਮਿਲੀ, ਤਾਂ ਉਨ੍ਹਾਂ ਨੇ ਪਾਤਸ਼ਾਹ ਦੇ 70 ਪੁੱਤਰਾਂ ਨੂੰ ਇਕੱਠਿਆਂ ਕਰਕੇ ਵੱਢ ਸੁੱਟਿਆ ਅਤੇ ਫ਼ਿਰ ਉਨ੍ਹਾਂ ਨੇ ਉਨ੍ਹਾਂ ਦੇ ਸਿਰਾਂ ਨੂੰ ਟੋਕਰੀਆਂ ਵਿੱਚ ਪਾਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ।
2 Kings 10:14
ਤਦ ਯੇਹੂ ਨੇ ਆਪਣੇ ਆਦਮੀਆਂ ਨੂੰ ਕਿਹਾ, “ਇਨ੍ਹਾਂ ਨੂੰ ਜਿਉਂਦੇ ਫ਼ੜ ਲਵੋ।” ਯੇਹੂ ਦੇ ਆਦਮੀਆਂ ਨੇ ਅਹਜ਼ਯਾਹ ਦੇ ਸੰਬੰਧੀਆਂ ਨੂੰ ਜਿਉਂਦਿਆਂ ਨੂੰ ਫ਼ੜ ਲਿਆ। ਉਹ 42 ਲੋਕ ਸਨ ਅਤੇ ਯੇਹੂ ਨੇ ਉਨ੍ਹਾਂ ਨੂੰ ਬੇਥ-ਇੱਕਦ ਦੇ ਨੇੜੇ ਖੂਹ ਦੇ ਕੋਲ ਵੱਢ ਸੁੱਟਿਆ। ਉੱਨ੍ਹਾਂ ਵਿੱਚੋਂ ਇੱਕ ਵੀ ਮਨੁੱਖ ਜਿਉਂਦਾ ਨਾ ਛੱਡਿਆ।
Ezekiel 22:30
“ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ!
Daniel 9:13
ਇਹ ਓਵੇਂ ਹੀ ਵਾਪਰਿਆ ਜਿਵੇਂ ਇਸ ਬਾਰੇ ਮੂਸਾ ਦੀ ਬਿਵਸਬਾ ਵਿੱਚ ਲਿਖਿਆ ਹੈ। ਪਰ ਅਸੀਂ ਫ਼ੇਰ ਵੀ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗੀ! ਅਸੀਂ ਫ਼ੇਰ ਵੀ ਪਾਪ ਕਰਨੋ ਨਹੀਂ ਹਟੇ। ਅਸੀਂ ਹਾਲੇ ਵੀ ਤੁਹਾਡੇ ਸੱਚ ਵੱਲ ਧਿਆਨ ਨਹੀਂ ਦਿੰਦੇ, ਯਹੋਵਾਹ।
1 Kings 16:22
ਪਰ ਆਮਰੀ ਦਾ ਧੜਾ ਤਿਬਨੀ, ਗੀਨਥ ਦੇ ਪੁੱਤਰ ਕੋਲੋਂ ਵੱਧ ਤਾਕਤਵਰ ਸੀ ਇਸ ਲਈ ਤਿਬਨੀ ਮਾਰਿਆ ਗਿਆ ਅਤੇ ਆਮਰੀ ਪਾਤਸ਼ਾਹ ਬਣਿਆ।
1 Kings 15:28
ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ ਤੀਜੇ ਵਰ੍ਹੇ ਬਆਸ਼ਾ ਨੇ ਉਸ ਨੂੰ ਮਾਰ ਦਿੱਤਾ ਅਤੇ ਉਸਦੀ ਥਾਵੇਂ ਰਾਜ ਕਰਨ ਲੱਗ ਪਿਆ।