Hosea 11:11
ਉਹ ਮਿਸਰ ਵਿੱਚੋਂ ਹਿਲਦੇ ਹੋਏ ਪੰਛੀ ਵਾਂਗ ਆਉਣਗੇ ਅਤੇ ਅੱਸ਼ੂਰ ਵਿੱਚੋਂ ਕੰਬੰਦੇ ਹੋਏ ਕਬੂਤਰ ਵਾਂਗ ਆਉਣਗੇ ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ।” ਯਹੋਵਾਹ ਦਾ ਇਹ ਵਾਕ ਹੈ।
Hosea 11:11 in Other Translations
King James Version (KJV)
They shall tremble as a bird out of Egypt, and as a dove out of the land of Assyria: and I will place them in their houses, saith the LORD.
American Standard Version (ASV)
They shall come trembling as a bird out of Egypt, and as a dove out of the land of Assyria; and I will make them to dwell in their houses, saith Jehovah.
Bible in Basic English (BBE)
Shaking with fear like a bird, they will come out of Egypt, like a dove out of the land of Assyria: and I will give them rest in their houses, says the Lord.
Darby English Bible (DBY)
they shall hasten as a bird out of Egypt, and as a dove out of the land of Assyria; and I will cause them to dwell in their houses, saith Jehovah.
World English Bible (WEB)
They will come trembling like a bird out of Egypt, And like a dove out of the land of Assyria; And I will settle them in their houses," says Yahweh.
Young's Literal Translation (YLT)
They tremble as a sparrow out of Egypt, And as a dove out of the land of Asshur, And I have caused them to dwell in their own houses, An affirmation of Jehovah.
| They shall tremble | יֶחֶרְד֤וּ | yeḥerdû | yeh-her-DOO |
| as a bird | כְצִפּוֹר֙ | kĕṣippôr | heh-tsee-PORE |
| Egypt, of out | מִמִּצְרַ֔יִם | mimmiṣrayim | mee-meets-RA-yeem |
| and as a dove | וּכְיוֹנָ֖ה | ûkĕyônâ | oo-heh-yoh-NA |
| land the of out | מֵאֶ֣רֶץ | mēʾereṣ | may-EH-rets |
| of Assyria: | אַשּׁ֑וּר | ʾaššûr | AH-shoor |
| place will I and | וְהוֹשַׁבְתִּ֥ים | wĕhôšabtîm | veh-hoh-shahv-TEEM |
| them in | עַל | ʿal | al |
| their houses, | בָּתֵּיהֶ֖ם | bottêhem | boh-tay-HEM |
| saith | נְאֻם | nĕʾum | neh-OOM |
| the Lord. | יְהוָֽה׃ | yĕhwâ | yeh-VA |
Cross Reference
Isaiah 11:11
ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ।
Isaiah 60:8
ਲੋਕਾਂ ਵੱਲ ਦੇਖੋ! ਉਹ ਕਾਹਲੀ-ਕਾਹਲੀ ਤੁਹਾਡੇ ਕੋਲ ਆ ਰਹੇ ਨੇ ਜਿਵੇਂ ਅਕਾਸ਼ ਵਿੱਚੋਂ ਬੱਦਲ ਲੰਘਦੇ ਨੇ। ਉਹ ਅਲ੍ਹਣਿਆਂ ਵੱਲ ਪਰਤਦੀਆਂ ਘੁੱਗੀ ਵਾਂਗ ਹਨ।
Zechariah 10:10
ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈ ਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।”
Hosea 7:11
ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ! ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ।
Obadiah 1:17
ਪਰ ਸੀਯੋਨ ਪਹਾੜ ਉੱਪਰ ਕੁਝ ਮਨੁੱਖ ਬਚੇ ਰਹਿਣਗੇ ਅਤੇ ਉਹ ਮੇਰੇ ਖਾਸ ਮਨੁੱਖ ਹੋਣਗੇ। ਅਤੇ ਯਾਕੂਬ ਦੇ ਘਰਾਣੇ ਨੂੰ ਉਸਦੀ ਮਿਲਖ ਵਾਪਸ ਕੀਤੀ ਜਾਵੇਗੀ।
Amos 9:14
ਮੈਂ ਇਸਰਾਏਲੀ ਆਪਣੀ ਪਰਜਾ ਨੂੰ ਅਸੀਰ ਤੋਂ ਛੁਡਾਵਾਂਗਾ। ਉਹ ਮੁੜ ਉਜੜੇ ਸ਼ਹਿਰ ਵਸਾਉਣਗੇ ਅਤੇ ਉਨ੍ਹਾਂ ’ਚ ਵਸਣਗੇ, ਉਹ ਅੰਗੂਰਾਂ ਦੇ ਬਾਗ਼ ਲਗਾਉਣਗੇ ਅਤੇ ਆਪਣੀ ਕੱਢੀ ਅੰਗੂਆਂ ਦੀ ਮੈਅ ਪੀਣਗੇ ਅਤੇ ਉਹ ਆਪਣੇ ਬਾਗ਼ ਲਾਉਣਗੇ ਤੇ ਉਨ੍ਹਾਂ ਦੀ ਫ਼ਸਲ ਖਾਣਗੇ।
Hosea 9:3
ਇਸਰਾਏਲੀ ਯਹੋਵਾਹ ਦੀ ਜ਼ਮੀਨ ਵਿੱਚ ਨਹੀਂ ਰਹਿਣਗੇ। ਅਫ਼ਰਾਈਮ ਮਿਸਰ ਨੂੰ ਮੁੜੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ।
Hosea 3:5
ਇਸ ਉਪਰੰਤ, ਇਸਰਾਏਲੀ ਪਰਤਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਦਾਊਦ ਆਪਣੇ ਰਾਜੇ ਨੂੰ ਭਾਲਣਗੇ। ਅੰਤਮ ਦਿਨਾਂ ’ਚ, ਉਹ ਭੈ ਨਾਲ ਯਹੋਵਾਹ ਅਤੇ ਉਸ ਦੀ ਚੰਗਿਆਈ ਕੋਲ ਵਾਪਸ ਆ ਜਾਣਗੇ।
Ezekiel 37:25
ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ ਤੁਹਾਡੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਮੇਰੇ ਲੋਕ ਓੱਥੇ ਰਹਿਣਗੇ। ਉਹ ਅਤੇ ਉਨ੍ਹਾਂ ਦੇ ਪੁੱਤ ਪੋਤੇ ਹਮੇਸ਼ਾ ਲਈ ਓੱਥੇ ਰਹਿਣਗੇ। ਅਤੇ ਮੇਰਾ ਸੇਵਕ ਦਾਊਦ ਸਦਾ ਲਈ ਉਨ੍ਹਾਂ ਦਾ ਆਗੂ ਹੋਵੇਗਾ।
Ezekiel 37:21
ਲੋਕਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ: ‘ਮੈਂ ਕੌਮਾਂ ਵਿੱਚੋਂ ਇਸਰਾਏਲ ਦੇ ਲੋਕਾਂ ਨੂੰ ਲਵਾਂਗਾ ਜਿੱਥੇ ਉਹ ਚੱਲੇ ਗਏ ਹਨ। ਮੈਂ ਉਨ੍ਹਾਂ ਨੂੰ ਹਰ ਪਾਸਿਓ ਇਕੱਠਿਆਂ ਕਰਾਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਲਿਆਵਾਂਗਾ।
Ezekiel 36:33
ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਉਸ ਦਿਨ, ਜਦੋਂ ਮੈਂ ਤੁਹਾਡੇ ਪਾਪ ਧੋਵਾਂਗਾ। ਮੈਂ ਲੋਕਾਂ ਨੂੰ ਤੁਹਾਡੇ ਸ਼ਹਿਰ ਵਿੱਚ ਵਾਪਸ ਲੈ ਆਵਾਂਗਾ। ਉਹ ਵੀਰਾਨ ਹੋਏ ਸ਼ਹਿਰ ਫ਼ੇਰ ਆਬਾਦ ਹੋ ਜਾਣਗੇ।
Ezekiel 28:25
ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੈਂ ਇਸਰਾਏਲ ਦੇ ਲੋਕਾਂ ਨੂੰ ਹੋਰਨਾਂ ਕੌਮਾਂ ਦਰਮਿਆਨ ਖਿੰਡਾ ਦਿੱਤਾ ਸੀ। ਪਰ ਮੈਂ ਇਸਰਾਏਲ ਦੇ ਪਰਿਵਾਰ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ। ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗੇਗਾ ਕਿ ਮੈਂ ਪਵਿੱਤਰ ਹਾਂ ਅਤੇ ਉਹ ਮੇਰੇ ਨਾਲ ਓਸੇ ਤਰ੍ਹਾਂ ਦਾ ਵਿਹਾਰ ਕਰਨਗੀਆਂ। ਓਸ ਸਮੇਂ, ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿਣਗੇ ਮੈਂ ਉਹ ਧਰਤੀ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ।
Jeremiah 31:12
ਇਸਰਾਏਲ ਦੇ ਲੋਕ ਸੀਯੋਨ ਦੀ ਚੋਟੀ ਉੱਤੇ ਆਉਣਗੇ ਅਤੇ ਉਹ ਖੁਸ਼ੀ ਦੇ ਨਾਹਰੇ ਮਾਰਨਗੇ। ਉਨ੍ਹਾਂ ਦੇ ਚਿਹਰੇ ਉਨ੍ਹਾਂ ਚੰਗੀਆਂ ਚੀਜ਼ਾਂ ਲਈ ਖੁਸ਼ੀ ਨਾਲ ਚਮਕਣਗੇ ਜੋ ਯਹੋਵਾਹ ਉਨ੍ਹਾਂ ਨੂੰ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਅਨਾਜ, ਨਵੀਂ ਮੈਅ, ਜ਼ੈਤੂਨ ਦਾ ਤੇਲ, ਲੇਲੇ ਅਤੇ ਗਾਵਾਂ ਦੇਵੇਗਾ। ਉਹ ਉਸ ਬਾਗ਼ ਵਰਗੇ ਹੋਣਗੇ, ਜਿੱਥੇ ਪਾਣੀ ਬਹੁਤ ਹੁੰਦਾ ਹੈ। ਅਤੇ ਇਸਰਾਏਲ ਦੇ ਲੋਕ ਹੁਣ ਹੋਰ ਮੁਸ਼ਕਿਲ ਵਿੱਚ ਨਹੀਂ ਪੈਣਗੇ।