Ecclesiastes 8:5
ਜੇ ਕੋਈ ਬੰਦਾ ਰਾਜੇ ਦੇ ਆਦੇਸ਼ਾਂ ਨੂੰ ਮੰਨਦਾ, ਤਾਂ ਉਹ ਸੁਰੱਖਿਅਤ ਰਹੇਗਾ। ਅਤੇ ਇੱਕ ਸਿਆਣਾ ਬੰਦਾ ਸਮੇਂ ਅਤੇ ਵਿਧੀ ਨੂੰ ਜਾਣਦਾ ਹੁੰਦਾ।
Ecclesiastes 8:5 in Other Translations
King James Version (KJV)
Whoso keepeth the commandment shall feel no evil thing: and a wise man's heart discerneth both time and judgment.
American Standard Version (ASV)
Whoso keepeth the commandment shall know no evil thing; and a wise man's heart discerneth time and judgment:
Bible in Basic English (BBE)
Whoever keeps the law will come to no evil: and a wise man's heart has knowledge of time and of decision.
Darby English Bible (DBY)
Whoso keepeth the commandment shall know no evil thing; and a wise man's heart knoweth time and manner.
World English Bible (WEB)
Whoever keeps the commandment shall not come to harm, and his wise heart will know the time and procedure.
Young's Literal Translation (YLT)
Whoso is keeping a command knoweth no evil thing, and time and judgment the heart of the wise knoweth.
| Whoso keepeth | שׁוֹמֵ֣ר | šômēr | shoh-MARE |
| the commandment | מִצְוָ֔ה | miṣwâ | meets-VA |
| feel shall | לֹ֥א | lōʾ | loh |
| no | יֵדַ֖ע | yēdaʿ | yay-DA |
| evil | דָּבָ֣ר | dābār | da-VAHR |
| thing: | רָ֑ע | rāʿ | ra |
| man's wise a and | וְעֵ֣ת | wĕʿēt | veh-ATE |
| heart | וּמִשְׁפָּ֔ט | ûmišpāṭ | oo-meesh-PAHT |
| discerneth | יֵדַ֖ע | yēdaʿ | yay-DA |
| both time | לֵ֥ב | lēb | lave |
| and judgment. | חָכָֽם׃ | ḥākām | ha-HAHM |
Cross Reference
Exodus 1:17
ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ।
Hebrews 5:14
ਪਰ ਠੋਸ ਆਹਾਰ ਉਨ੍ਹਾਂ ਲੋਕਾਂ ਲਈ ਨਹੀਂ ਹੈ ਜਿਹੜੇ ਸ਼ਿਸ਼ੂਆਂ ਵਰਗੇ ਹਨ। ਉਹ ਉਨ੍ਹਾਂ ਲਈ ਹੈ ਜਿਹੜੇ ਆਤਮਕ ਤੌਰ ਤੇ ਪ੍ਰੌਢ ਹਨ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ, ਉਨ੍ਹਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿੱਚ ਫ਼ਰਕ ਕਰਨ ਲਈ ਪੱਕਾ ਕਰ ਲਿਆ ਹੈ।
Colossians 1:9
ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ: ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ;
Philippians 1:9
ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ: ਤੁਹਾਡਾ ਪ੍ਰੇਮ ਵੱਧ ਤੋਂ ਵੱਧ ਵੱਧੇ, ਤੁਹਾਡੇ ਕੋਲ ਸੱਚਾ ਗਿਆਨ ਹੋਵੇ ਅਤੇ ਤੁਹਾਡੇ ਪਿਆਰ ਨਾਲ ਸਮਝ ਹੋਵੇ;
1 Corinthians 2:14
ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ।
Romans 13:5
ਇਸ ਲਈ ਤੁਹਾਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਆਗਿਆ ਦਾ ਅਵੱਸ਼ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਤੁਸੀਂ ਸਜ਼ਾ ਦੇ ਭਾਗੀ ਹੋ, ਤੁਹਾਨੂੰ ਇਸ ਲਈ ਵੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹੀ ਠੀਕ ਹੈ।
Acts 5:29
ਪਤਰਸ ਅਤੇ ਦੂਜੇ ਰਸੂਲਾਂ ਨੇ ਜਵਾਬ ਦਿੱਤਾ, “ਮਨੁੱਖਾਂ ਦੇ ਹੁਕਮ ਨਾਲੋਂ ਸਾਨੂੰ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਵੱਧੇਰੇ ਕਰਨੀ ਚਾਹੀਦੀ ਹੈ।
Acts 4:19
ਪਰ ਪਤਰਸ ਤੇ ਯੂਹੰਨਾ ਨੇ ਉਨ੍ਹਾਂ ਆਗੂਆਂ ਨੂੰ ਜਵਾਬ ਦਿੱਤਾ, “ਤੁਹਾਡੇ ਅਨੁਸਾਰ ਕੀ ਠੀਕ ਹੈ? ਪਰਮੇਸ਼ੁਰ ਕੀ ਚਾਹੇਗਾ? ਕੀ ਅਸੀਂ ਪਰਮੇਸ਼ੁਰ ਨੂੰ ਮੰਨੀਏ ਜਾ ਤੁਹਾਨੂੰ?
Luke 20:25
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”
Luke 12:56
ਕਪਟੀਓ! ਜੇਕਰ ਤੁਸੀਂ ਮੌਸਮ ਦੇ ਸੰਕੇਤ ਸਮਝ ਸੱਕਦੇ ਹੋ ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਸਮਝ ਸੱਕਦੇ ਜੋ ਹੁਣ ਵਾਪਰ ਰਿਹਾ ਹੈ?
Hosea 5:11
ਅਫ਼ਰਾਈਮ ਨੂੰ ਦੰਡ ਦਿੱਤਾ ਜਾਵੇਗਾ ਉਹ ਅੰਗੂਰਾਂ ਵਾਂਗ ਮਿਧਿਆ ਅਤੇ ਕੁਚੱਲਿਆ ਜਾਵੇਗਾ, ਕਿਉਂ ਕਿ ਉਸ ਨੇ (ਬਆਲ ਦੇ ਪੁਜਾਰੀਆਂ ਦੀਆਂ) ਬਿਧੀਆਂ ਤੇ ਚੱਲਣ ਦੀ ਠਾਨ ਲਈ ਹੈ।
Ecclesiastes 10:2
ਸਿਆਣੇ ਬੰਦੇ ਦੇ ਵਿੱਚਾਰ ਉਸ ਦੀ ਸਹੀ ਰਸਤੇ ਉੱਤੇ ਅਗਵਾਈ ਕਰਦੇ ਹਨ। ਪਰ ਮੂਰਖ ਬੰਦੇ ਦੇ ਵਿੱਚਾਰ ਉਸ ਦੀ ਗ਼ਲਤ ਰਸਤੇ ਵੱਲ ਅਗਵਾਈ ਕਰਦੇ ਹਨ।
Ecclesiastes 8:2
ਮੈਂ ਆਖਦਾ ਹਾਂ ਕਿ ਤੁਹਾਨੂੰ ਪਰਮੇਸ਼ੁਰ ਨਾਲ ਤੁਹਾਡੇ ਇਕਰਾਰ ਕਾਰਣ ਹਮੇਸ਼ਾ ਰਾਜੇ ਦਾ ਪਾਲਣ ਕਰਨਾ ਚਾਹੀਦਾ ਹੈ।
Ecclesiastes 2:14
ਇਹ ਇਸ ਤਰ੍ਹਾਂ ਹੈ: ਸਿਆਣਾ ਬੰਦਾ ਆਪਣੇ ਦਿਮਾਗ਼ ਦੀ ਵਰਤੋਂ ਅੱਖਾਂ ਵਾਂਗੂ ਦੇਖਣ ਲਈ ਕਰਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ। ਪਰ ਮੂਰਖ ਓਸ ਬੰਦੇ ਵਰਗਾ ਹੈ ਜਿਹੜਾ ਹਨੇਰੇ ਵਿੱਚ ਚੱਲ ਰਿਹਾ ਹੈ। ਪਰ ਮੈਂ ਇਹ ਵੀ ਦੇਖਿਆ ਕਿ ਮੂਰਖ ਬੰਦਾ ਅਤੇ ਸਿਆਣਾ ਬੰਦਾ ਅਖੀਰੀ ਇੱਕੋ ਜਿਹੇ ਅੰਤ ਉੱਤੇ ਪਹੁੰਚਦੇ ਹਨ।
Proverbs 17:24
ਸਿਆਣਾ ਬੰਦਾ ਸਿਆਣਪ ਵਾਲੇ ਕੰਮ ਬਾਰੇ ਸੋਚਦਾ ਰਹਿੰਦਾ ਹੈ। ਪਰ ਮੂਰਖ ਦੂਰ-ਦੁਰਾਡੀਆਂ ਥਾਵੇਂ ਦੇ ਸੁਪਨੇ ਲੈਂਦਾ ਰਹਿੰਦਾ ਹੈ।
Psalm 119:6
ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ। ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।
1 Chronicles 12:32
ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ 200 ਸਿਆਣੇ ਆਗੂ ਸਨ ਜਿਨ੍ਹਾਂ ਕੋਲ ਇਸਰਾਏਲ ਦੇ ਭਲੇ ਲਈ ਸਹੀ ਸਮੇਂ ਤੇ ਸਹੀ ਕੰਮ ਕਰਨ ਦੀ ਸਿਆਣਪ ਸੀ ਅਤੇ ਉਨ੍ਹਾਂ ਦੇ ਸੰਬੰਧੀ ਉਨ੍ਹਾਂ ਸਮੇਤ ਉਨ੍ਹਾਂ ਦੀ ਹਕੂਮਤ ਹੇਠ ਕਾਰਜ ਕਰਦੇ ਸਨ।
Exodus 1:20
ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ। ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵੱਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ।
1 Peter 3:13
ਜੇਕਰ ਤੁਸੀਂ ਚੰਗਿਆਈ ਕਰਨ ਲਈ ਸਖਤ ਮਿਹਨਤ ਕਰੋਂਗੇ, ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵੇਗਾ।