2 Kings 15:37
ਉਸ ਵਕਤ ਯਹੋਵਾਹ ਨੇ ਅਰਾਮ ਦੇ ਰਾਜਾ ਰਸੀਨ ਅਤੇ ਹਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਿਆ।
2 Kings 15:37 in Other Translations
King James Version (KJV)
In those days the LORD began to send against Judah Rezin the king of Syria, and Pekah the son of Remaliah.
American Standard Version (ASV)
In those days Jehovah began to send against Judah Rezin the king of Syria, and Pekah the son of Remaliah.
Bible in Basic English (BBE)
In those days the Lord first sent against Judah, Rezin, the king of Aram, and Pekah, the son of Remaliah.
Darby English Bible (DBY)
In those days Jehovah began to send against Judah Rezin the king of Syria, and Pekah the son of Remaliah.
Webster's Bible (WBT)
In those days the LORD began to send against Judah, Rezin the king of Syria, and Pekah the son of Remaliah.
World English Bible (WEB)
In those days Yahweh began to send against Judah Rezin the king of Syria, and Pekah the son of Remaliah.
Young's Literal Translation (YLT)
In those days hath Jehovah begun to send against Judah Rezin king of Amram and Pekah son of Remaliah.
| In those | בַּיָּמִ֣ים | bayyāmîm | ba-ya-MEEM |
| days | הָהֵ֔ם | hāhēm | ha-HAME |
| the Lord | הֵחֵ֣ל | hēḥēl | hay-HALE |
| began | יְהוָ֗ה | yĕhwâ | yeh-VA |
| to send | לְהַשְׁלִ֙יחַ֙ | lĕhašlîḥa | leh-hahsh-LEE-HA |
| against Judah | בִּֽיהוּדָ֔ה | bîhûdâ | bee-hoo-DA |
| Rezin | רְצִ֖ין | rĕṣîn | reh-TSEEN |
| the king | מֶ֣לֶךְ | melek | MEH-lek |
| of Syria, | אֲרָ֑ם | ʾărām | uh-RAHM |
| Pekah and | וְאֵ֖ת | wĕʾēt | veh-ATE |
| the son | פֶּ֥קַח | peqaḥ | PEH-kahk |
| of Remaliah. | בֶּן | ben | ben |
| רְמַלְיָֽהוּ׃ | rĕmalyāhû | reh-mahl-ya-HOO |
Cross Reference
Isaiah 7:1
ਆਰਾਮ ਦੀ ਮੁਸ਼ਕਿਲ ਆਹਾਜ਼ ਯੋਥਾਮ ਦਾ ਪੁੱਤਰ ਸੀ। ਯੋਥਾਮ ਉਜ਼ੀਯ੍ਯਾਹ ਦਾ ਪੁੱਤਰ ਸੀ। ਰਸੀਨ ਅਰਾਮ ਦਾ ਰਾਜਾ ਸੀ, ਰਮਲਯਾਹ ਦਾ ਪੁੱਤਰ ਫਕਹ ਇਸਰਾਏਲ ਦਾ ਰਾਜਾ ਸੀ। ਜਿਸ ਸਮੇਂ ਆਹਾਜ਼ ਯਹੂਦਾਹ ਦਾ ਰਾਜਾ ਸੀ, ਰਸੀਨ ਅਤੇ ਫਕਹ ਯਰੂਸ਼ਲਮ ਦੇ ਖਿਲਾਫ਼ ਜੰਗ ਕਰਨ ਲਈ ਓੱਥੇ ਗਏ। ਪਰ ਉਹ ਸ਼ਹਿਰ ਨੂੰ ਹਰਾ ਨਹੀਂ ਸੱਕੇ।
2 Kings 16:5
ਤਦ ਅਰਾਮ ਦੇ ਰਾਜਾ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤਰ ਪਕਹ ਯਰੂਸ਼ਲਮ ਵਿਰੁੱਧ ਲੜਨ ਲਈ ਆਏ। ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਹਰਾਉਣ ਵਿੱਚ ਅਸਫ਼ਲ ਰਹੇ।
Luke 21:28
ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।”
Hosea 5:12
ਮੈਂ ਅਫ਼ਰਾਈਮ ਨੂੰ ਨਾਸ ਕਰ ਦੇਵਾਂਗਾ ਜਿਵੇਂ ਕੀੜਾ ਕੱਪੜੇ ਨੂੰ ਖਾ ਜਾਂਦਾ ਹੈ ਮੈਂ ਯਹੂਦਾਹ ਨੂੰ ਨਸ਼ਟ ਕਰ ਦੇਵਾਂਗਾ ਉਵੇਂ ਜਿਵੇਂ ਘੁਣ ਲੱਕੜ ਨੂੰ ਖਾ ਜਾਂਦਾ ਹੈ।
Jeremiah 43:10
ਫ਼ੇਰ ਉਨ੍ਹਾਂ ਯਹੂਦਾਹ ਦੇ ਲੋਕਾਂ ਨੂੰ, ਜਿਹੜੇ ਤੇਰੇ ਵੱਲ ਦੇਖ ਰਹੇ ਹੋਣ, ਆਖੀਂ: ‘ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਇੱਥੇ ਬੁਲਾਵਾਂਗਾ। ਉਹ ਮੇਰਾ ਸੇਵਕ ਹੈ। ਅਤੇ ਮੈਂ ਉਸਦਾ ਤਖਤ ਇਨ੍ਹਾਂ ਪੱਥਰ ਉੱਪਰ ਸਥਾਪਿਤ ਕਰਾਂਗਾ ਜਿਨ੍ਹਾਂ ਨੂੰ ਮੈਂ ਇੱਥੇ ਦਬਿਆ ਹੈ। ਨਬੂਕਦਨੱਸਰ ਇਨ੍ਹਾਂ ਪੱਥਰ ਉੱਪਰ ਆਪਣੀ ਛਤਰੀ ਤਾਣੇਗਾ।
Jeremiah 25:29
ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Jeremiah 16:16
“ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ।
Isaiah 38:1
ਹਿਜ਼ਕੀਯਾਹ ਦੀ ਬੀਮਾਰੀ ਉਸ ਸਮੇਂ, ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਮਰਨ ਕੰਢੇ ਪਹੁੰਚ ਗਿਆ। ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਨੂੰ ਦੇਖਣ ਲਈ ਆਇਆ। ਯਸਾਯਾਹ ਨੇ ਰਾਜੇ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਇਹ ਗੱਲਾਂ ਤੈਨੂੰ ਦੱਸਣ ਲਈ ਆਖਿਆ ਸੀ: ‘ਤੂੰ ਛੇਤੀ ਹੀ ਮਰ ਜਾਵੇਂਗਾ। ਇਸ ਲਈ ਤੈਨੂੰ ਆਪਣੇ ਪਰਿਵਾਰ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਉਹ ਤੇਰੇ ਮਰਨ ਉਪਰੰਤ ਕੀ ਕਰਨ। ਤੂੰ ਫ਼ੇਰ ਰਾਜ਼ੀ ਨਹੀਂ ਹੋਵੇਂਗਾ।’”
Isaiah 10:5
ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ ਪਰਮੇਸ਼ੁਰ ਆਖੇਗਾ, “ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ।
Isaiah 7:8
ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ।
Psalm 78:49
ਪਰਮੇਸ਼ੁਰ ਨੇ ਮਿਸਰ ਦੇ ਲੋਕਾਂ ਨੂੰ ਆਪਣਾ ਕਹਿਰ ਦਰਸਾਇਆ। ਉਸ ਨੇ ਉਨ੍ਹਾਂ ਵੱਲ ਆਪਣੇ ਮੌਤ ਦੇ ਫ਼ਰਿਸ਼ਤਿਆਂ ਨੂੰ ਭੇਜਿਆ।
2 Kings 10:32
ਹਜ਼ਾਏਲ ਦਾ ਇਸਰਾਏਲ ਨੂੰ ਹਾਰ ਦੇਣਾ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਦੇ ਭਾਗ-ਖੰਡ ਕਰ ਘਟਾਉਣ ਲੱਗਾ। ਅਰਾਮ ਦਾ ਪਾਤਸ਼ਾਹ ਹਜ਼ਾਏਲ ਇਸਰਾਏਲੀਆਂ ਨੂੰ ਇਸਰਾਏਲ ਦੇ ਹਰ ਹੱਦ ਤੋਂ ਹਰਾਉਣ ਲੱਗਾ।
1 Samuel 3:12
ਜਿਸ ਦਿਨ ਮੈਂ ਏਲੀ ਦੇ ਪਰਿਵਾਰ ਦਾ ਨਿਆਂ ਕਰਾਂਗਾ, ਮੈਂ ਪੂਰੀ ਤਰ੍ਹਾਂ ਉਸ ਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਮੈਂ ਉਸ ਦੇ ਪਰਿਵਾਰ ਦੇ ਖਿਲਾਫ਼ ਬੋਲਿਆ ਸਭ ਕੁਝ ਪੂਰਾ ਕਰਾਂਗਾ-ਸ਼ੁਰੂਆਤ ਤੋਂ ਲੈ ਕੇ ਅੰਤ ਤੀਕ।
Deuteronomy 28:48
ਇਸ ਲਈ ਤੁਸੀਂ ਆਪਣੇ ਦੁਸ਼ਮਣਾ ਦੀ ਸੇਵਾ ਕਰੋਂਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਖਿਲਾਫ਼ ਭੇਜੇਗਾ। ਤੁਸੀਂ ਭੁੱਖੇ, ਪਿਆਸੇ, ਨੰਗੇ ਅਤੇ ਗਰੀਬ ਹੋਵੋਂਗੇ। ਯਹੋਵਾਹ ਤੁਹਾਡੇ ਤਬਾਹ ਹੋ ਜਾਣ ਤੀਕ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਪਾਵੇਗਾ।