Deuteronomy 28:43
ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਹੋਰ ਤਾਕਤ ਹਾਸਿਲ ਕਰਦੇ ਜਾਣਗੇ ਅਤੇ ਤੁਸੀਂ ਆਪਣੀ ਸ਼ਕਤੀ ਗੁਆ ਲਵੋਂਗੇ। ਉਨ੍ਹਾਂ ਕੋਲ ਤੁਹਾਨੂੰ ਉਧਾਰ ਦੇਣ ਲਈ ਧੰਨ ਹੋਵਗਾ, ਪਰ ਤੁਹਾਡੇ ਕੋਲ ਉਨ੍ਹਾਂ ਨੂੰ ਉਧਾਰ ਦੇਣ ਲਈ ਧੰਨ ਨਹੀਂ ਹੋਵੇਗਾ। ਉਹ ਤੁਹਾਡੇ ਉੱਤੇ ਇੰਝ, ਰਾਜ ਕਰਨਗੇ ਜਿਵੇਂ ਸਿਰ ਜਿਸਮ ਉੱਤੇ ਸ਼ਾਸਨ ਕਰਦਾ। ਤੁਸੀਂ ਪੂਛ ਦੀ ਤਰ੍ਹਾਂ ਹੋਵੋਂਗੇ।
Deuteronomy 28:43 in Other Translations
King James Version (KJV)
The stranger that is within thee shall get up above thee very high; and thou shalt come down very low.
American Standard Version (ASV)
The sojourner that is in the midst of thee shall mount up above thee higher and higher; and thou shalt come down lower and lower.
Bible in Basic English (BBE)
The man from a strange land who is living among you will be lifted up higher and higher over you, while you go down lower and lower.
Darby English Bible (DBY)
The sojourner that is in thy midst shall rise above thee higher and higher, and thou shalt sink down lower and lower.
Webster's Bible (WBT)
The stranger that is within thee shall rise above thee very high; and thou shalt come down very low.
World English Bible (WEB)
The foreigner who is in the midst of you shall mount up above you higher and higher; and you shall come down lower and lower.
Young's Literal Translation (YLT)
the sojourner who `is' in thy midst goeth up above thee very high, and thou goest down very low;
| The stranger | הַגֵּר֙ | haggēr | ha-ɡARE |
| that | אֲשֶׁ֣ר | ʾăšer | uh-SHER |
| is within | בְּקִרְבְּךָ֔ | bĕqirbĕkā | beh-keer-beh-HA |
| up get shall thee | יַֽעֲלֶ֥ה | yaʿăle | ya-uh-LEH |
| above | עָלֶ֖יךָ | ʿālêkā | ah-LAY-ha |
| very thee | מַ֣עְלָה | maʿlâ | MA-la |
| high; | מָּ֑עְלָה | māʿĕlâ | MA-eh-la |
| and thou | וְאַתָּ֥ה | wĕʾattâ | veh-ah-TA |
| shalt come down | תֵרֵ֖ד | tērēd | tay-RADE |
| very | מַ֥טָּה | maṭṭâ | MA-ta |
| low. | מָּֽטָּה׃ | māṭṭâ | MA-ta |
Cross Reference
Deuteronomy 28:13
ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।
John 19:15
ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।” ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?” ਪ੍ਰਧਾਨ ਜਾਜਕ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”
John 18:31
ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪਣੇ-ਆਪ ਹੀ ਇਸ ਨੂੰ ਲੈ ਜਾਵੋ ਅਤੇ ਆਪਣੀ ਸ਼ਰ੍ਹਾ ਅਨੁਸਾਰ ਇਸਦਾ ਨਿਆਂ ਕਰੋ।” ਯਹੂਦੀਆਂ ਨੇ ਜਵਾਬ ਦਿੱਤਾ, “ਪਰ ਤੁਹਾਡੀ ਸ਼ਰ੍ਹਾ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ।”
2 Kings 24:14
ਉਸ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚ ਧਨਾਢ ਲੋਕ ਅਤੇ ਆਗੂ ਵੀ ਸ਼ਾਮਿਲ ਸਨ। ਉਸ ਨੇ 10,000 ਲੋਕਾਂ ਨੂੰ ਫ਼ੜਕੇ ਕੈਦ ਕਰ ਲਿਆ। ਉਸ ਨੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਵੀ ਫ਼ੜ ਲਿਆ ਅਤੇ ਸਧਾਰਨ ਗਰੀਬ ਲੋਕਾਂ ਤੋਂ ਸਿਵਾਇ ਦੇਸ਼ ਦਾ ਕੋਈ ਬੰਦਾ ਨਾ ਛੱਡਿਆ।
2 Kings 17:23
ਯਹੋਵਾਹ ਦੇ ਇਸਰਾਏਲ ਨੂੰ ਬਾਹਰ ਸੁੱਟਣ ਤੀਕ। ਉਸ ਨੇ ਆਪਣੇ ਨਬੀਆਂ ਨੂੰ ਕਿਹਾ ਸੀ ਕਿ ਇਹ ਵਾਪਰਨ ਵਾਲਾ ਹੈ। ਇਸ ਲਈ ਇਸਰਾਏਲੀ ਆਪਣੀ ਧਰਤੀ ਵਿੱਚੋਂ ਸੁੱਟੇ ਗਏ ਅਤੇ ਉਹ ਅੱਸ਼ੂਰ ਪਹੁੰਚੇ, ਜਿੱਥੇ ਉਹ ਹੁਣ ਤਾਈਂ ਰਹਿੰਦੇ ਹਨ।
2 Kings 17:20
ਯਹੋਵਾਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਬੜੇ ਕਸ਼ਟ ਦਿੱਤੇ। ਉਸ ਨੇ ਉਨ੍ਹਾਂ ਨੂੰ ਗਰਕ ਹੋਣ ਦਿੱਤਾ ਅਤੇ ਬਾਹਰ ਕੱਢ ਮਾਰਿਆ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
1 Samuel 13:19
ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ।
1 Samuel 13:3
ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, “ਇਬਰਾਨੀਆਂ ਨੇ ਧਰੋਹ ਕੀਤਾ ਹੈ।” ਸ਼ਾਊਲ ਨੇ ਆਖਿਆ, “ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।” ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਰ੍ਹੀ ਫ਼ੁੰਕਵਾਈ।
Judges 15:11
ਫ਼ੇਰ ਯਹੂਦਾਹ ਦੇ ਪਰਿਵਾਰ-ਸਮੂਹ ਦੇ 3,000 ਆਦਮੀ ਸਮਸੂਨ ਕੋਲ ਗਏ। ਉਹ ਏਟਾਮ ਦੀ ਚੱਟਾਨ ਨੇੜੇ ਦੀ ਗੁਫ਼ਾ ਕੋਲ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਕੀ ਤੈਨੂੰ ਨਹੀਂ ਪਤਾ ਕਿ ਫ਼ਲਿਸਤੀ ਲੋਕ ਸਾਡੇ ਉੱਤੇ ਹਕੂਮਤ ਕਰਦੇ ਹਨ?” ਸਮਸੂਨ ਨੇ ਜਵਾਬ ਦਿੱਤਾ, “ਮੈਂ ਸਿਰਫ਼ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਦਿੱਤੀ ਹੈ ਜਿਹੜੇ ਉਨ੍ਹਾਂ ਨੇ ਮੇਰੇ ਨਾਲ ਕੀਤੇ ਹਨ।”
Judges 14:4
(ਸਮਸੂਨ ਦੇ ਮਾਪੇ ਇਹ ਨਹੀਂ ਜਾਣਦੇ ਸਨ ਕਿ ਯਹੋਵਾਹ ਚਾਹੁੰਦਾ ਸੀ ਕਿ ਅਜਿਹਾ ਵਾਪਰੇ। ਯਹੋਵਾਹ ਫ਼ਲਿਸਤੀ ਲੋਕਾਂ ਦੇ ਵਿਰੁੱਧ ਕੁਝ ਕਰਨ ਦੀ ਤਲਾਸ਼ ਵਿੱਚ ਸੀ। ਫ਼ਲਿਸਤੀ ਲੋਕ ਉਸ ਵੇਲੇ ਇਸਰਾਏਲ ਦੇ ਲੋਕਾਂ ਉੱਤੇ ਹਕੂਮਤ ਕਰ ਰਹੇ ਸਨ।)
Judges 10:7
ਇਸ ਲਈ ਪਰਮੇਸ਼ੁਰ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਹੋ ਗਿਆ। ਯਹੋਵਾਹ ਨੇ ਫ਼ਲਿਸਤੀਨੀ ਲੋਕਾਂ ਅਤੇ ਅੰਮੋਨੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦੇਣ।
Judges 4:2
ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ।
Judges 2:11
ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਸਮਝੀਆਂ ਜਾਂਦੀਆਂ ਸਨ ਅਤੇ ਬਆਲ ਵਰਗੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ।
Judges 2:3
“ਹੁਣ ਮੈਂ ਤੁਹਾਨੂੰ ਇਹ ਆਖਦਾ ਹਾਂ, ‘ਮੈਂ ਹੋਰਨਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਹੋਰ ਮਜ਼ਬੂਰ ਨਹੀਂ ਕਰਾਂਗਾ। ਇਹ ਲੋਕ ਤੁਹਾਡੇ ਲਈ ਸਮੱਸਿਆ ਬਣ ਜਾਣਗੇ। ਇਹ ਤੁਹਾਡੇ ਲਈ ਇੱਕ ਤਰ੍ਹਾਂ ਦੀ ਫ਼ਾਹੀ ਹੋਣਗੇ। ਉਨ੍ਹਾਂ ਦੇ ਝੂਠੇ ਦੇਵਤੇ ਤੁਹਾਨੂੰ ਫ਼ਾਹੁਣ ਲਈ ਇੱਕ ਤਰ੍ਹਾਂ ਦਾ ਜਾਲ ਹੋਣਗੇ।’”