Daniel 10 - WEB (Punjabi)
1 In the third year of Cyrus king of Persia a thing was revealed to Daniel, whose name was called Belteshazzar; and the thing was true, even a great warfare: and he understood the thing, and had understanding of the vision.ਤਿਗ੍ਰਿਸ ਦਰਿਆ ਕੰਢੇ ਦਾਨੀਏਲ ਦਾ ਦਰਸ਼ਨ ਖੋਰਸ ਫ਼ਾਰਸ ਦਾ ਰਾਜਾ ਸੀ। ਖੋਰਸ ਦੇ ਰਾਜ ਦੇ ਤੀਸਰੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਹੋਇਆ। (ਦਾਨੀਏਲ ਦਾ ਦੂਸਰਾ ਨਾਮ ਬੇਲਸ਼ੱਸ਼ਰ ਹੈ।) ਇਹ ਗੱਲਾਂ ਸਹੀ ਹਨ ਪਰ ਸਮਝਣੀਆਂ ਬਹੁਤ ਕਠਿਨ ਹਨ। ਪਰ ਦਾਨੀਏਲ ਨੇ ਇਨ੍ਹਾਂ ਗੱਲਾਂ ਨੂੰ ਸਮਝਿਆ। ਇਨਾਂ ਬਾਰੇ ਉਸ ਨੂੰ ਇੱਕ ਦਰਸ਼ਨ ਵਿੱਚ ਸਮਝਾਇਆ ਗਿਆ।
2 In those days I, Daniel, was mourning three whole weeks.ਦਾਨੀਏਲ ਆਖਦਾ ਹੈ, “ਉਸ ਸਮੇਂ ਦੌਰਾਨ, ਮੈਂ, ਦਾਨੀਏਲ ਨੇ ਤਿੰਨਾਂ ਹਫ਼ਤਿਆਂ ਤੱਕ ਵਿਰਲਾਪ ਕੀਤਾ।
3 I ate no pleasant bread, neither came flesh nor wine into my mouth, neither did I anoint myself at all, until three whole weeks were fulfilled.ਉਨ੍ਹਾਂ ਤਿੰਨ ਹਫ਼ਤਿਆਂ ਦੌਰਾਨ ਮੈਂ ਕੋਈ ਵੀ ਚੰਗਾ ਭੋਜਨ ਨਹੀਂ ਕੀਤਾ। ਮੈਂ ਕੋਈ ਮਾਸ ਨਹੀਂ ਖਾਧਾ। ਮੈਂ ਕੋਈ ਮੈਅ ਨਹੀਂ ਪੀਤੀ। ਮੈਂ ਆਪਣੇ ਸਿਰ ਤੇ ਕੋਈ ਤੇਲ ਨਹੀਂ ਲਾਇਆ। ਮੈਂ ਇਨ੍ਹਾਂ ਵਿੱਚੋਂ ਕੋਈ ਵੀ ਗੱਲ, ਤਿੰਨਾ ਹਫ਼ਤਿਆਂ ਤੱਕ, ਨਹੀਂ ਕੀਤੀ।
4 In the four and twentieth day of the first month, as I was by the side of the great river, which is Hiddekel,“ਸਾਲ ਦੇ ਪਹਿਲੇ ਮਹੀਨੇ ਦੇ 24 ਵੇਂ ਦਿਨ, ਮੈਂ ਮਹਾਨ ਤਿਗ੍ਰਿਸ ਨਦੀ ਦੇ ਕੰਢੇ ਖਲੋਤਾ ਹੋਇਆ ਸਾਂ।
5 I lifted up my eyes, and looked, and, behold, a man clothed in linen, whose loins were girded with pure gold of Uphaz:ਜਦੋਂ ਮੈਂ ਓੱਥੇ ਖਲੋਤਾ ਹੋਇਆ ਸਾਂ, ਮੈਂ ਉੱਪਰ ਵੱਲ ਵੇਖਿਆ। ਅਤੇ ਮੈਂ ਇੱਕ ਆਦਮੀ ਨੂੰ ਆਪਣੇ ਸਾਹਮਣੇ ਖਲੋਤਿਆ ਦੇਖਿਆ। ਉਸ ਨੇ ਸੂਤੀ ਕੱਪੜੇ ਪਾਏ ਹੋਏ ਸਨ। ਉਸ ਦੇ ਲੱਕ ਦੁਆਲੇ ਸ਼ੁੱਧ ਸੋਨੇ ਦੀ ਪੇਟੀ ਬੰਨ੍ਹ ਹੋਈ ਸੀ।
6 his body also was like the beryl, and his face as the appearance of lightning, and his eyes as flaming torches, and his arms and his feet like burnished brass, and the voice of his words like the voice of a multitude.ਉਸਦਾ ਸ਼ਰੀਰ ਕੂਲੇ ਚਮਕਦਾਰ ਪੱਥਰ ਵਰਗਾ ਸੀ। ਉਸਦਾ ਚਿਹਰਾ ਬਿਜਲੀ ਵਾਂਗ ਲਿਸ਼ਕਦਾ ਸੀ! ਉਸਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ। ਉਸ ਦੇ ਹੱਥ ਪੈਰ ਲਿਸ਼ਕਦੇ ਪਿੱਤਲ ਵਰਗੇ ਸਨ! ਉਸਦੀ ਆਵਾਜ਼ ਲੋਕਾਂ ਦੀ ਭੀੜ ਵਰਗੀ ਉੱਚੀ ਸੀ!
7 I, Daniel, alone saw the vision; for the men who were with me didn't see the vision; but a great quaking fell on them, and they fled to hide themselves.“ਮੈਂ, ਦਾਨੀਏਲ, ਹੀ ਇੱਕਲਾ ਬੰਦਾ ਸਾਂ ਜਿਸਨੇ ਇਹ ਦਰਸ਼ਨ ਦੇਖਿਆ। ਮੇਰੇ ਨਾਲ ਦੇ ਬੰਦਿਆਂ ਨੇ ਦਰਸ਼ਨ ਨਹੀਂ ਦੇਖਿਆ ਪਰ ਤਾਂ ਵੀ ਉਹ ਭੈਭੀਤ ਸਨ। ਉਹ ਇਤਨੇ ਭੈਭੀਤ ਸਨ ਕਿ ਉਹ ਦੌੜਕੇ ਛੁਪ ਗਏ।
8 So I was left alone, and saw this great vision, and there remained no strength in me; for my comeliness was turned in me into corruption, and I retained no strength.ਇਸ ਲਈ ਮੈਂ ਇੱਕਲਾ ਰਹਿ ਗਿਆ। ਮੈਂ ਇਸ ਦਰਸ਼ਨ ਨੂੰ ਦੇਖ ਰਿਹਾ ਸਾਂ-ਅਤੇ ਇਸਨੇ ਮੈਨੂੰ ਭੈਭੀਤ ਕਰ ਦਿੱਤਾ। ਮੇਰੀ ਤਾਕਤ ਖਤਮ ਹੋ ਗਈ। ਮੇਰਾ ਚਿਹਰਾ ਮੁਰਦਾ ਬੰਦੇ ਦੇ ਚਿਹਰੇ ਵਾਂਗ ਬਗ੍ਗਾ ਹੋ ਗਿਆ, ਅਤੇ ਮੈਂ ਬੇਸਹਾਰਾ ਸਾਂ।
9 Yet heard I the voice of his words; and when I heard the voice of his words, then was I fallen into a deep sleep on my face, with my face toward the ground.ਫ਼ੇਰ ਮੈਂ ਦਰਸ਼ਨ ਵਿੱਚਲੇ ਆਦਮੀ ਨੂੰ ਬੋਲਦਿਆਂ ਸੁਣਿਆ। ਜਦੋਂ ਮੈਂ ਉਸਦੀ ਆਵਾਜ਼ ਸੁਣ ਰਿਹਾ ਸਾਂ, ਮੈਂ ਡੂੰਘੀ ਨੀਂਦੇ ਸੌਂ ਗਿਆ। ਮੇਰਾ ਚਿਹਰਾ ਧਰਤੀ ਉੱਤੇ ਜਾ ਪਿਆ।
10 Behold, a hand touched me, which set me on my knees and on the palms of my hands.“ਫ਼ੇਰ ਇੱਕ ਹੱਥ ਨੇ ਮੈਨੂੰ ਛੁਹਿਆ ਜਦੋਂ ਇਹ ਵਾਪਰਿਆ, ਮੈਂ ਆਪਣੇ ਹੱਥਾਂ ਪੈਰਾਂ ਭਾਰ ਉੱਠ ਖਲੋਤਾ। ਮੈਂ ਇੰਨਾਂ ਭੈਭੀਤ ਸਾਂ ਕਿ ਮੈਂ ਕੰਬ ਰਿਹਾ ਸਾਂ।
11 He said to me, Daniel, you man greatly beloved, understand the words that I speak to you, and stand upright; for to you am I now sent. When he had spoken this word to me, I stood trembling.ਦਰਸ਼ਨ ਵਿੱਚਲੇ ਆਦਮੀ ਨੇ ਮੈਨੂੰ ਆਖਿਆ, ‘ਦਾਨੀਏਲ, ਪਰਮੇਸ਼ੁਰ ਤੈਨੂੰ ਬਹੁਤ ਪਿਆਰ ਕਰਦਾ ਹੈ। ਜਿਹੜੇ ਸ਼ਬਦ ਮੈਂ ਤੈਨੂੰ ਆਖ ਰਿਹਾ ਹਾਂ ਉਨ੍ਹਾਂ ਬਾਰੇ ਬਹੁਤ ਧਿਆਨ ਨਾਲ ਸੋਚ। ਉੱਠ ਖਲੋ, ਮੈਨੂੰ ਤੇਰੇ ਕੋਲ ਭੇਜਿਆ ਗਿਆ ਹੈ।’ ਅਤੇ ਜਦੋਂ ਉਸ ਨੇ ਇਹ ਆਖਿਆ, ਮੈਂ ਉੱਠ ਕੇ ਖੜ੍ਹਾ ਹੋ ਗਿਆ। ਮੈਂ ਹਾਲੇ ਵੀ ਕੰਬ ਰਿਹਾ ਸਾਂ ਕਿਉਂ ਕਿ ਮੈਂ ਭੈਭੀਤ ਸਾਂ।
12 Then said he to me, Don't be afraid, Daniel; for from the first day that you did set your heart to understand, and to humble yourself before your God, your words were heard: and I am come for your words' sake.ਫ਼ੇਰ ਦਰਸ਼ਨ ਵਿੱਚਲੇ ਆਦਮੀ ਨੇ ਦੋਬਾਰਾ ਗੱਲ ਸ਼ੁਰੂ ਕੀਤੀ। ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਉਸ ਪਹਿਲੇ ਦਿਨ ਤੋਂ ਹੀ ਜਦੋਂ ਤੂੰ ਸਿਆਣਪ ਹਾਸਿਲ ਕਰਨ ਦਾ ਅਤੇ ਪਰਮੇਸ਼ੁਰ ਅੱਗੇ ਨਿਰਮਾਣ ਹੋਣ ਦਾ ਨਿਆਂ ਕੀਤਾ ਸੀ। ਉਹ ਤੇਰੀਆਂ ਪ੍ਰਾਰਬਨਾਂ ਸੁਣਦਾ ਰਿਹਾ ਹੈ। ਮੈਂ ਤੇਰੇ ਕੋਲ ਇਸ ਲਈ ਆਇਆ ਹਾਂ ਕਿਉਂ ਕਿ ਤੂੰ ਪ੍ਰਾਰਥਨਾ ਕਰਦਾ ਰਿਹਾ ਹੈਂ।
13 But the prince of the kingdom of Persia withstood me twenty-one days; but, behold, Michael, one of the chief princes, came to help me: and I remained there with the kings of Persia.ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ।
14 Now I have come to make you understand what shall happen to your people in the latter days; for the vision is yet for [many] days:ਦਾਨੀਏਲ, ਹੁਣ ਮੈਂ ਤੇਰੇ ਕੋਲ ਆਇਆ ਹਾਂ ਤੈਨੂੰ ਇਹ ਸਮਝਾਉਣ ਲਈ ਕਿ ਭਵਿੱਖ ਵਿੱਚ ਤੇਰੇ ਲੋਕਾਂ ਨਾਲ ਕੀ ਵਾਪਰੇਗਾ। ਇਹ ਦਰਸ਼ਨ ਭਵਿੱਖ ਦੇ ਸਮੇਂ ਬਾਰੇ ਹੈ।’
15 and when he had spoken to me according to these words, I set my face toward the ground, and was mute.“ਜਦੋਂ ਉਹ ਆਦਮੀ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਬਹੁਤ ਝੁਕ ਕੇ ਸਿਜਦਾ ਕੀਤਾ। ਮੈਂ ਬੋਲ ਨਹੀਂ ਸਾਂ ਸੱਕਦਾ।
16 Behold, one in the likeness of the sons of men touched my lips: then I opened my mouth, and spoke and said to him who stood before me, my lord, by reason of the vision my sorrows are turned on me, and I retain no strength.ਫ਼ੇਰ ਉਸ ਨੇ, ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ, ਮੇਰੇ ਹੋਠਾਂ ਨੂੰ ਛੁਹਿਆ। ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖਲੋਤੇ ਹੋਏ ਨੂੰ ਆਖਿਆ, ‘ਸ਼੍ਰੀਮਾਨ, ਜੋ ਮੈਂ ਦਰਸ਼ਨ ਵਿੱਚ ਵੇਖਿਆ ਉਸ ਕਾਰਣ ਮੇਰਾ ਢਿੱਡ ਰਿੜਕ ਰਿਹਾ ਹੈ। ਮੈਂ ਬੇਸਹਾਰਾ ਅਨੁਭਵ ਕਰਦਾ ਹਾਂ।
17 For how can the servant of this my lord talk with this my lord? for as for me, immediately there remained no strength in me, neither was there breath left in me.ਸ਼੍ਰੀਮਾਨ, ਮੈਂ ਤੁਹਾਡਾ ਸੇਵਕ ਦਾਨੀਏਲ ਹਾਂ। ਮੈਂ ਤੁਹਾਡੇ ਨਾਲ ਕਿਵੇਂ ਗੱਲ ਕਰ ਸੱਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਨੂੰ ਸਾਹ ਲੈਣਾ ਵੀ ਔਖਾ ਮਹਿਸੂਸ ਹੋ ਰਿਹਾ ਹੈ।’
18 Then there touched me again one like the appearance of a man, and he strengthened me.“ਉਹ ਜਿਹੜਾ ਆਦਮੀ ਵਰਗਾ ਦਿਖਾਈ ਦਿੰਦਾ ਸੀ। ਉਸ ਨੇ ਮੈਨੂੰ ਫ਼ੇਰ ਛੁਹਿਆ। ਜਦੋਂ ਉਸ ਨੇ ਮੈਨੂੰ ਛੁਹਿਆ ਤਾਂ ਮੈਂ ਬਿਹਤਰ ਅਨੁਭਵ ਕੀਤਾ।
19 He said, "Greatly beloved man, don't be afraid: peace be to you, be strong, yes, be strong." When he spoke to me, I was strengthened, and said, "Let my lord speak; for you have strengthened me."ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਭੈਭੀਤ ਨਾ ਹੋ। ਪਰਮੇਸ਼ੂਰ ਤੈਨੂੰ ਬਹੁਤ ਪਿਆਰ ਕਰਦਾ ਹੈ। ਤੈਨੂੰ ਸ਼ਾਂਤੀ ਮਿਲੇ। ਹੁਣ ਤਕੜਾ ਹੋ, ਮਜ਼ਬੂਤ ਬਣ।’ “ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਮੈਂ ਤਕੜਾ ਹੋ ਗਿਆ। ਫ਼ੇਰ ਮੈਂ ਆਖਿਆ, ‘ਸ਼੍ਰੀਮਾਨ, ਤੁਸੀਂ ਮੈਨੂੰ ਤਾਕਤ ਬਖਸ਼ੀ ਹੈ। ਹੁਣ ਤੁਸੀਂ ਗੱਲ ਕਰ ਸੱਕਦੇ ਹੋ।’
20 Then he said, "Do you know why I have come to you? Now I will return to fight with the prince of Persia. When I go forth, behold, the prince of Greece shall come.“ਇਸ ਲਈ ਫ਼ੇਰ ਉਸ ਨੇ ਆਖਿਆ, ‘ਦਾਨੀਏਲ, ਕੀ ਤੂੰ ਜਾਣਦਾ ਹੈਂ ਕਿ ਮੈਂ ਤੇਰੇ ਕੋਲ ਕਿਉਂ ਆਇਆ ਹਾਂ। ਛੇਤੀ ਹੀ ਮੈਨੂੰ ਫ਼ਾਰਸ ਦੇ ਸ਼ਹਿਜ਼ਾਦੇ (ਦੂਤ) ਨਾਲ ਲੜਨ ਲਈ ਵਾਪਸ ਜਾਣਾ ਪਵੇਗਾ। ਜਦੋਂ ਮੈਂ ਜਾਵਾਂਗਾ ਯੂਨਾਨ ਦਾ ਸ਼ਹਿਜ਼ਾਦਾ (ਦੂਤ) ਆ ਜਾਵੇਗਾ।
21 But I will tell you that which is inscribed in the writing of truth: and there is none who holds with me against these, but Michael your prince."ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।
Punjabi Bible