Amos 5:4
ਯਹੋਵਾਹ ਦਾ ਇਸਰਾਏਲ ਨੂੰ ਪਰਤਣ ਲਈ ਪ੍ਰੇਰਣਾ ਯਹੋਵਾਹ ਇਸਰਾਏਲ ਦੇ ਰਾਜ ਨੂੰ ਇਉਂ ਫ਼ੁਰਮਾਉਂਦਾ ਹੈ: “ਮੈਨੂੰ ਭਾਲਣ ਆਓ ਅਤੇ ਜੀਵੋ।
For | כִּ֣י | kî | kee |
thus | כֹ֥ה | kō | hoh |
saith | אָמַ֛ר | ʾāmar | ah-MAHR |
the Lord | יְהוָ֖ה | yĕhwâ | yeh-VA |
unto the house | לְבֵ֣ית | lĕbêt | leh-VATE |
Israel, of | יִשְׂרָאֵ֑ל | yiśrāʾēl | yees-ra-ALE |
Seek | דִּרְשׁ֖וּנִי | diršûnî | deer-SHOO-nee |
ye me, and ye shall live: | וִֽחְיֽוּ׃ | wiḥĕyû | VEE-heh-YOO |
Cross Reference
Zephaniah 2:3
ਸਾਰੇ ਮਸੱਕੀਨ ਮਨੁੱਖੋ, ਯਹੋਵਾਹ ਨੂੰ ਭਾਲੋ! ਉਸਦੀ ਬਿਵਸਬਾ ਦਾ ਪਾਲਣ ਕਰੋ। ਚੰਗੇ ਕੰਮ ਕਰੋ ਅਤੇ ਨੇਕ ਤੇ ਨਿਮਰ ਹੋਣਾ ਸਿੱਖੋ। ਹੋ ਸੱਕਦਾ ਹੈ ਕਿ ਫੇਰ ਤੁਸੀਂ ਯਹੋਵਾਹ ਦੇ ਕਰੋਧ ਦੇ ਦਿਨ ਸੁਰੱਖਿਅਤ ਹੋਵੋ।
2 Chronicles 15:2
ਅਜ਼ਰਯਾਹ ਆਸਾ ਨੂੰ ਮਿਲਣ ਆਇਆ ਅਤੇ ਕਹਿਣ ਲੱਗਾ, “ਹੇ ਆਸਾ! ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ ਮੇਰੀ ਸੁਣੋ! ਜਦ ਤੀਕ ਤੁਸੀਂ ਯਹੋਵਾਹ ਦੇ ਨਾਲ ਹੋ ਉਹ ਤੁਹਾਡੇ ਨਾਲ ਹੈ। ਜੇਕਰ ਤੁਸੀਂ ਉਸ ਦੇ ਚਾਹਵਾਨ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੇਕਰ ਤੁਸੀਂ ਉਸ ਨੂੰ ਛੱਡ ਜਾਵੋਂਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ।
Isaiah 55:3
ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ। ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ। ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ।
Jeremiah 29:12
ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ।
Isaiah 55:6
ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ। ਤੁਹਾਨੂੰ ਹੁਣੇ ਹੀ, ਉਸ ਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ।
Psalm 105:3
ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ। ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
1 Chronicles 28:9
“ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ।
Matthew 7:8
ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
Amos 5:6
ਯਹੋਵਾਹ ਦੀ ਮਦਦ ਤੱਕੋ ਫ਼ੇਰ ਹੀ ਤੁਸੀਂ ਜਿਉਵੋਂਗੇ। ਨਹੀਂ ਤਾਂ ਯੂਸਫ਼ ਦੇ ਘਰ ਤੋਂ ਇੱਕ ਅੱਗ ਭੜਕੇਗੀ ਜੋ ਉਸਦਾ ਘਰ ਤਬਾਹ ਕਰ ਦੇਵੇਗੀ। ਬੈਤ-ਏਲ ਵਿੱਚਲਾ ਕੋਈ ਵੀ ਮਨੁੱਖ ਇਸ ਅੱਗ ਨੂੰ ਬੁਝਾਉਣ ਯੋਗ ਨਹੀਂ ਹੋਵੇਗਾ।
Lamentations 3:25
ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ। ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
Psalm 69:32
ਹੇ ਨਿਮ੍ਰ ਲੋਕੋ, ਤੁਸੀਂ ਪਰਮੇਸ਼ੁਰ ਦੀ ਉਪਾਸਨਾ ਕਰਨ ਆਏ ਹੋਂ। ਤੁਸੀਂ ਇਹ ਗੱਲਾਂ ਜਾਣਕੇ ਖੁਸ਼ ਹੋਵੋਂਗੇ।
Psalm 27:8
ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ। ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ। ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
Psalm 22:26
ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ। ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ। ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
Psalm 14:2
ਯਹੋਵਾਹ ਨੇ ਸਵਰਗ ਵਿੱਚੋਂ, ਜੇ ਕੁਝ ਸਿਆਣੇ ਲੋਕ ਹੋਣ, ਵੇਖਣ ਲਈ ਤੱਕਿਆ। ਸਿਆਣੇ ਲੋਕੋ, ਮਦਦ ਲਈ ਪਰਮੇਸ਼ੁਰ ਵੱਲ ਮੁੜੋ।
2 Chronicles 34:3
ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ।
Deuteronomy 30:1
ਇਸਰਾਏਲੀ ਆਪਣੀ ਧਰਤੀ ਉੱਤੇ ਵਾਪਿਸ ਪਰਤਨਗੇ “ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖੀਆਂ ਹਨ, ਤੁਹਾਡੇ ਨਾਲ ਵਾਪਰਨਗੀਆਂ। ਤੁਸੀਂ ਅਸੀਸਾਂ ਤੋਂ ਚੰਗੀਆਂ ਚੀਜ਼ਾਂ ਪ੍ਰਾਪਤ ਕਰੋਂਗੇ ਅਤੇ ਸਰਾਪਾ ਤੋਂ ਮੰਦੀਆਂ ਚੀਜ਼ਾਂ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੂਰ ਹੋਰਨਾ ਦੇਸ਼ਾਂ ਵਿੱਚ ਭੇਜੇਗਾ ਅਤੇ ਫ਼ੇਰ ਤੁਸੀਂ ਆਪਣੇ ਹੋਸ਼ ਵਿੱਚ ਆ ਜਾਵੋਂਗੇ।
2 Chronicles 20:3
ਤਾਂ ਯਹੋਸ਼ਾਫ਼ਾਟ ਨੇ ਭੈਅ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਯਹੂਦਾਹ ਵਿੱਚ ਸਾਰਿਆਂ ਲਈ ਇਹ ਸਮਾਂ ਵਰਤ ਰੱਖਣ ਦੀ ਡੌਁਡੀ ਪਿਟਵਾਈ।