Amos 4:9
“ਮੈਂ ਤੁਹਾਡੀਆਂ ਫ਼ਸਲਾਂ ਅਤੇ ਬਿਮਾਰੀ ਨਾਲ ਮਾਰ ਦਿੱਤੀਆਂ। ਮੈਂ ਤੁਹਾਡੇ ਬਾਗ ਅਤੇ ਅੰਗੂਰਾਂ ਤੇ ਖੇਤ ਤਬਾਹ ਕੀਤੇ। ਤੁਹਾਡੇ ਅੰਜੀਰ ਅਤੇ ਜੈਤੂਨ ਦੇ ਰੁੱਖ ਟਿੱਡੀਆਂ ਦੁਆਰਾ ਖਾ ਲੇ ਗਏ ਸਨ। ਪਰ ਤਾਂ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਹੀਂ ਆਏ।” ਯਹੋਵਾਹ ਨੇ ਇਹ ਸ਼ਬਦ ਆਖੇ।
Amos 4:9 in Other Translations
King James Version (KJV)
I have smitten you with blasting and mildew: when your gardens and your vineyards and your fig trees and your olive trees increased, the palmerworm devoured them: yet have ye not returned unto me, saith the LORD.
American Standard Version (ASV)
I have smitten you with blasting and mildew: the multitude of your gardens and your vineyards and your fig-trees and your olive-trees hath the palmer-worm devoured: yet have ye not returned unto me, saith Jehovah.
Bible in Basic English (BBE)
I have sent destruction on your fields by burning and disease: the increase of your gardens and your vine-gardens, your fig-trees and your olive-trees, has been food for worms: and still you have not come back to me, says the Lord.
Darby English Bible (DBY)
I have smitten you with blasting and mildew; the palmer-worm hath devoured the multitude of your gardens, and your vineyards, and your fig-trees and your olive-trees: yet have ye not returned unto me, saith Jehovah.
World English Bible (WEB)
I struck you with blight and mildew many times in your gardens and your vineyards; And your fig trees and your olive trees have the swarming locust devoured: Yet you haven't returned to me," says Yahweh.
Young's Literal Translation (YLT)
I have smitten you with blasting and with mildew, The abundance of your gardens and of your vineyards, And of your figs, and of your olives, Eat doth the palmer-worm, And ye have not turned back unto Me, An affirmation of Jehovah.
| I have smitten | הִכֵּ֣יתִי | hikkêtî | hee-KAY-tee |
| you with blasting | אֶתְכֶם֮ | ʾetkem | et-HEM |
| and mildew: | בַּשִּׁדָּפ֣וֹן | baššiddāpôn | ba-shee-da-FONE |
| gardens your when | וּבַיֵּרָקוֹן֒ | ûbayyērāqôn | oo-va-yay-ra-KONE |
| and your vineyards | הַרְבּ֨וֹת | harbôt | hahr-BOTE |
| trees fig your and | גַּנּוֹתֵיכֶ֧ם | gannôtêkem | ɡa-noh-tay-HEM |
| trees olive your and | וְכַרְמֵיכֶ֛ם | wĕkarmêkem | veh-hahr-may-HEM |
| increased, | וּתְאֵנֵיכֶ֥ם | ûtĕʾēnêkem | oo-teh-ay-nay-HEM |
| the palmerworm | וְזֵיתֵיכֶ֖ם | wĕzêtêkem | veh-zay-tay-HEM |
| devoured | יֹאכַ֣ל | yōʾkal | yoh-HAHL |
| not ye have yet them: | הַגָּזָ֑ם | haggāzām | ha-ɡa-ZAHM |
| returned | וְלֹֽא | wĕlōʾ | veh-LOH |
| unto | שַׁבְתֶּ֥ם | šabtem | shahv-TEM |
| me, saith | עָדַ֖י | ʿāday | ah-DAI |
| the Lord. | נְאֻם | nĕʾum | neh-OOM |
| יְהוָֽה׃ | yĕhwâ | yeh-VA |
Cross Reference
Haggai 2:17
ਕਿਉਂ ਕਿ ਮੈਂ ਤੁਹਾਨੂੰ ਦੰਡ ਦਿੱਤਾ। ਮੈਂ ਬੀਮਾਰੀ ਭੇਜੀ ਜਿਸ ਨੇ ਤੁਹਾਡੀ ਫ਼ਸਲ ਤਬਾਹ ਕੀਤੀ, ਤੇ ਮੈਂ ਗੜਿਆਂ ਦੀ ਮਾਰ ਤੁਹਾਨੂੰ ਮਾਰੀ ਜਿਸ ਨਾਲ ਤੁਹਾਡੇ ਹੱਥ ਦੀਆਂ ਬਣੀਆਂ ਵਸਤਾਂ ਨਸ਼ਟ ਹੋ ਗਈਆਂ। ਇਹ ਸਭ ਕੁਝ ਮੈਂ ਤੁਹਾਨੂੰ ਆਪਣੇ ਵੱਲ ਪਰਤਣ ਲਈ ਕੀਤਾ, ਪਰ ਤੁਸੀਂ ਨਾ ਮੁੜੇ।’ ਯਹੋਵਾਹ ਨੇ ਇਹ ਗੱਲਾਂ ਆਖੀਆਂ।
Deuteronomy 28:22
ਯਹੋਵਾਹ ਤੁਹਾਨੂੰ ਬਿਮਾਰੀ, ਬੁਖਾਰ ਅਤੇ ਮਹਾਮਾਰੀ ਨਾਲ ਸਜ਼ਾ ਦੇਵੇਗਾ। ਯਹੋਵਾਹ ਭਿਆਨਕ ਗਰਮੀ ਅਤੇ ਸੋਕਾ ਭੇਜੇਗਾ। ਤੁਹਾਡੀਆਂ ਫ਼ਸਲਾ ਗਰਮੀ ਅਤੇ ਬਿਮਾਰੀ ਕਾਰਣ ਮਰ ਜਾਣਗੀਆਂ। ਇਹ ਸਭ ਕੁਝ ਤੁਹਾਡੇ ਤਬਾਹ ਹੋਣ ਤੀਕ ਵਾਪਰਦਾ ਰਹੇਗਾ।
Joel 1:4
ਜੋ ਟਿੱਡੀ ਦਲ ਤੋਂ ਬੱਚਿਆਂ ਉਸ ਨੂੰ ਸਲਾ ਖਾ ਗਈ ਅਤੇ ਜੋ ਸਲਾ ਤੋਂ ਬੱਚਿਆਂ ਉਸ ਨੂੰ ਟੱਪਣੀ ਟਿੱਡੀ ਖਾ ਗਈ ਅਤੇ ਜੋ ਉਸਦੀ ਮਾਰ ਤੋਂ ਬੱਚਿਆਂ ਉਸ ਨੂੰ ਨਾਸ਼ਮਾਨ ਟਿੱਡੀ ਖਾ ਗਈ।
Amos 7:1
ਟਿੱਡੀਦਲ ਦੇ ਦਰਸ਼ਨ ਯਹੋਵਾਹ ਨੇ ਮੈਨੂੰ ਇਉਂ ਵਿਖਾਇਆ। ਜਦੋਂ ਦੂਜੀ ਫ਼ਸਲ ਤਿਆਰ ਹੋ ਰਹੀ ਸੀ, ਉਸ ਵਕਤ ਉਸ ਨੇ ਇੱਕ ਟਿੱਡੀਦਲ ਬਣਾਇਆ ਅਤੇ ਉਹ ਹਾੜੀ ਸ਼ਾਹੀ ਵਾਢੀ ਦੇ ਮਗਰੋਂ ਸੀ।
Amos 4:6
“ਮੈਂ ਤੁਹਾਨੂੰ ਭੋਜਨ ਤੋਂ ਵਾਂਝਿਆਂ ਕਰ ਦਿੱਤਾ। ਮੈਂ ਤੁਹਾਡੇ ਸ਼ਹਿਰਾਂ ਵਿੱਚ ਰੋਟੀ ਦੀ ਬੁੜ ਲਿਆਂਦੀ, ਪਰ ਤੁਸੀਂ ਫ਼ਿਰ ਵੀ ਮੇਰੇ ਵੱਲ ਨਾ ਪਰਤੇ।” ਯਹੋਵਾਹ ਨੇ ਅਜਿਹਾ ਆਖਿਆ।
Amos 4:8
ਇਸ ਲਈ ਲੋਕ ਦੋ ਜਾਂ ਤਿੰਨ ਸ਼ਹਿਰਾਂ ਵਿੱਚੋਂ ਡਗਮਗਾਉਂਦੇ ਹੋਏ ਦੂਜੇ ਸ਼ਹਿਰ ਵਿੱਚ ਪਾਣੀ ਲਈ ਗਏ, ਪਰ ਉੱਥੇ ਵੀ ਹਰ ਇੱਕ ਦੀ ਲੋੜ ਪੂਰੀ ਕਰਨ ਲਈ ਕਾਫੀ ਪਾਣੀ ਨਹੀਂ ਸੀ, ਫ਼ਿਰ ਵੀ ਤੁਸੀਂ ਮੈਨੂੰ ਮਦਦ ਲਈ ਨਾ ਪੁਕਾਰਿਆ।” ਯਹੋਵਾਹ ਨੇ ਇਹ ਵਾਕ ਆਖੇ।
Joel 2:25
“ਮੈਂ, ਯਹੋਵਾਹ ਨੇ ਤੁਹਾਡੇ ਖਿਲਾਫ਼, ਮੇਰੀ ਮਹਾਨ ਸੈਨਾ ਟਿੱਡੀਦਲ, ਸਲਾ ਟਿੱਡੀ, ਹੂੰਝਾ ਟਿੱਡੀ, ਟੱਪਣੀ ਟਿੱਡੀ, ਅਤੇ ਨਾਸ਼ਮਾਨ ਟਿੱਡੀਦਲ ਭੇਜੇ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ। ਪਰ ਹੁਣ ਮੈਂ, ਯਹੋਵਾਹ ਤੁਹਾਨੂੰ ਉਨ੍ਹਾਂ ਦਿਨ੍ਹਾਂ ਦੇ ਨੁਕਸਾਨ ਦਾ ਇਵਜਾਨਾ ਦੇਵਾਂਗਾ।
Joel 1:7
ਉਨ੍ਹਾਂ ਨੇ ਮੇਰੀ ਅੰਗੂਰੀ ਵੇਲ ਨੂੰ ਤਬਾਹ ਕਰ ਦਿੱਤਾ ਅਤੇ ਮੇਰੇ ਅੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਅੰਜ਼ੀਰ ਦੇ ਰੁੱਖਾਂ ਦੇ ਸਾਰੇ ਛਿੱਲੜ ਛਿਲ ਕੇ ਸੁੱਟ ਦਿੱਤੇ ਹਨ।
Jeremiah 5:3
ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵਫ਼ਾਦਾਰ ਹੋਣ। ਤੁਸੀਂ ਯਹੂਦਾਹ ਦੇ ਲੋਕਾਂ ਨੂੰ ਸੱਟ ਮਾਰੀ ਪਰ ਉਨ੍ਹਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ। ਤੁਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਪਰ ਉਨ੍ਹਾਂ ਨੇ ਸਬਕ ਸਿੱਖਣ ਤੋਂ ਇਨਕਾਰ ਕਰ ਦਿੱਤਾ। ਉਹ ਬਹੁਤ ਜ਼ਿੱਦੀ ਬਣ ਗਏ। ਉਨ੍ਹਾਂ ਆਪਣੇ ਮੰਦੇ ਅਮਲਾਂ ਉੱਤੇ ਅਫ਼ਸੋਸ ਕਰਨ ਤੋਂ ਇਨਕਾਰ ਕੀਤਾ।
Jeremiah 3:10
ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸ ਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Isaiah 42:24
ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ।
Isaiah 1:5
ਪਰਮੇਸ਼ੁਰ ਆਖਦਾ ਹੈ, “ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ।
Job 36:8
ਇਸ ਲਈ ਜੇ ਲੋਕਾਂ ਨੂੰ ਦੰਡ ਮਿਲਦਾ ਹੈ, ਜੇ ਉਨ੍ਹਾਂ ਨੂੰ ਸੰਗਲੀਆਂ ਅਤੇ ਰੱਸਿਆਂ ਨਾਲ ਬੰਨ੍ਹਿਆ ਜਾਂਦਾ ਹੈ ਤਾਂ ਉਨ੍ਹਾਂ ਨੇ ਕੁਝ ਗ਼ਲਤ ਕੀਤਾ ਹੋਵੇਗਾ।
2 Chronicles 6:28
“ਜੇਕਰ ਦੇਸ਼ ਵਿੱਚ ਕਾਲ ਜਾਂ ਭਿਆਨਕ ਬਿਮਾਰੀ ਪੈ ਜਾਵੇ, ਜੇਕਰ ਫ਼ਸਲਾਂ ਨੂੰ ਕੀੜਾ ਪੈ ਜਾਵੇ। ਜਾਂ ਕੋਈ ਦੁਸ਼ਮਣ ਫੌਜ ਉਨ੍ਹਾਂ ਨੂੰ ਘੇਰ ਲਵੇ ਜਾਂ ਇਸਰਾਏਲ ’ਚ ਕੋਈ ਭਿਆਨਕ ਬਿਮਾਰੀ ਆ ਜਾਵੇ,
1 Kings 8:37
“ਜੇ ਦੇਸ਼ ਵਿੱਚ ਕਾਲ ਜਾਂ ਸੋਕਾ ਪੈ ਜਾਵੇ ਜਾਂ ਲੋਕਾਂ ਵਿੱਚ ਮਹਾਂ ਬਵਾ ਪੈ ਜਾਵੇ ਜਾਂ ਔੜ-ਸੁੰਡੀ ਪੈ ਜਾਵੇ ਤੇ ਸਾਰਾ ਅੰਨ ਨਸ਼ਟ ਹੋ ਜਾਵੇ ਜਾਂ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਦੇਸ਼ ਜਾਂ ਫ਼ਾਟਕਾਂ ਨੂੰ ਘੇਰ ਲੈਣ ਜਾਂ ਕੋਈ ਕਸ਼ਟ, ਰੋਗ ਜਾਂ ਮੁਸੀਬਤ ਆ ਪਵੇ।
Deuteronomy 28:42
ਟਿੱਡੇ ਤੁਹਾਡੇ ਖੇਤਾ ਦੀਆਂ ਸਾਰੀਆਂ ਫ਼ਸਲਾ ਅਤੇ ਸਾਰੇ ਰੁੱਖਾਂ ਨੂੰ ਤਬਾਹ ਕਰ ਦੇਣਗੇ।