Amos 2:5
ਇਸ ਲਈ ਮੈਂ ਯਹੂਦਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਯਰੂਸ਼ਲਮ ਦੇ ਕਿਲਿਆਂ ਨੂੰ ਸਾੜ ਦੇਵੇਗੀ।”
But I will send | וְשִׁלַּ֥חְתִּי | wĕšillaḥtî | veh-shee-LAHK-tee |
fire a | אֵ֖שׁ | ʾēš | aysh |
upon Judah, | בִּֽיהוּדָ֑ה | bîhûdâ | bee-hoo-DA |
devour shall it and | וְאָכְלָ֖ה | wĕʾoklâ | veh-oke-LA |
the palaces | אַרְמְנ֥וֹת | ʾarmĕnôt | ar-meh-NOTE |
of Jerusalem. | יְרוּשָׁלִָֽם׃ | yĕrûšāloim | yeh-roo-sha-loh-EEM |
Cross Reference
Hosea 8:14
ਇਸਰਾਏਲ ਨੇ ਰਾਜਿਆਂ ਲਈ ਮਹਿਲ ਉਸਾਰੇ ਪਰ ਇਸ ਦੇ ਸਿਰਜਣਹਾਰੇ ਨੂੰ ਭੁੱਲ ਗਿਆ ਅਤੇ ਯਹੂਦਾਹ ਨੇ ਕਿਲੇ ਉਸਾਰੇ, ਪਰ ਮੈਂ ਹੁਣ ਯਹੂਦਾਹ ਦੇ ਸ਼ਹਿਰਾਂ ਵਿੱਚ ਇਸਦੇ ਕਿਲਿਆਂ ਨੂੰ ਸਾੜਨ ਲਈ ਅੱਗ ਭੇਜਾ।”
Jeremiah 17:27
“‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਮੇਰਾ ਹੁਕਮ ਨਹੀਂ ਮੰਨੋਗੇ, ਤਾਂ ਮਾੜੀਆਂ ਘਟਨਾਵਾਂ ਵਾਪਰਨਗੀਆਂ। ਜੇ ਤੁਸੀਂ ਸਬਾਤ ਦੇ ਦਿਨ ਯਰੂਸ਼ਲਮ ਵਿੱਚ ਬੋਝਾ ਲੈ ਕੇ ਜਾਓਗੇ, ਤਾਂ ਤੁਸੀਂ ਉਸ ਨੂੰ ਪਵਿੱਤਰ ਦਿਨ ਵਜੋਂ ਨਹੀਂ ਮੰਨ ਰਹੇ। ਇਸ ਲਈ ਮੈਂ ਅਜਿਹੀ ਅੱਗ ਲਗਾਵਾਂਗਾ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ। ਉਹ ਅੱਗ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਸ਼ੁਰੂ ਹੋਵੇਗੀ ਅਤੇ ਉਦੋਂ ਤੀਕ ਬਲਦੀ ਰਹੇਗੀ ਜਦੋਂ ਤੀਕ ਕਿ ਸਾਰੇ ਮਹਿਲ ਸੜ ਨਹੀਂ ਜਾਂਦੇ।’”
Jeremiah 21:10
ਮੈਂ ਯਰੂਸ਼ਲਮ ਦੇ ਸ਼ਹਿਰ ਲਈ ਮੁਸੀਬਤ ਪੈਦਾ ਕਰਨ ਦਾ ਨਿਆਂ ਕਰ ਲਿਆ ਹੈ। ਮੈਂ ਸ਼ਹਿਰ ਦੀ ਸਹਾਇਤਾ ਨਹੀਂ ਕਰਾਂਗਾ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ।’
Jeremiah 37:8
ਉਸਤੋਂ ਮਗਰੋਂ, ਬਾਬਲ ਦੀ ਫ਼ੌਜ ਇੱਥੇ ਵਾਪਸ ਆਵੇਗੀ। ਉਹ ਯਰੂਸ਼ਲਮ ਉੱਤੇ ਹਮਲਾ ਕਰੇਗੀ। ਫ਼ੇਰ ਬਾਬਲ ਦੀ ਉਹ ਫ਼ੌਜ ਯਰੂਸ਼ਲਮ ਉੱਤੇ ਕਬਜ਼ਾ ਕਰੇਗੀ ਅਤੇ ਸਾੜ ਦੇਵੇਗੀ।’
Jeremiah 39:8
ਬਾਬਲ ਦੀ ਫ਼ੌਜ ਨੇ ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਲੋਕਾਂ ਦੇ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ। ਅਤੇ ਉਨ੍ਹਾਂ ਨੇ ਯਰੂਸ਼ਲਮ ਦੀਆਂ ਦੀਵਾਰਾਂ ਢਾਹ ਦਿੱਤੀਆਂ।
Jeremiah 52:13
ਨਬੂਜ਼ਰਦਾਨ ਨੇ ਯਹੋਵਾਹ ਦਾ ਮੰਦਰ ਜਲਾ ਦਿੱਤਾ। ਉਸ ਨੂੰ ਰਾਜੇ ਦਾ ਮਹੱਲ ਅਤੇ ਯਰੂਸ਼ਲਮ ਦੇ ਸਾਰੇ ਘਰ ਵੀ ਸਾੜ ਦਿੱਤੇ। ਉਸ ਨੇ ਯਰੂਸਲਮ ਦੀ ਹਰ ਮਹੱਤਵਪੂਰਣ ਇਮਾਰਤ ਸਾੜ ਦਿੱਤੀ।