Amos 2

1 ਮੋਆਬ ਲਈ ਸਜ਼ਾ ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਮੋਆਬ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਅਵੱਸ਼ ਦੇਵਾਂਗਾ ਉਨ੍ਹਾਂ ਨੇ ਅਦੋਮ ਦੇ ਪਾਤਸ਼ਾਹ ਦੀਆਂ ਹੱਡੀਆਂ ਨੂੰ ਸਾੜਕੇ ਚੂਨਾ ਕਰ ਦਿੱਤਾ ਸੀ।

2 ਇਸ ਲਈ ਮੈਂ ਮੋਆਬ ਵਿੱਚ ਅੱਗ ਸੁਰੂ ਕਰਾਂਗਾ ਅਤੇ ਉਹ ਕਰੀਯੋਬ ਦੇ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ ਅਤੇ ਉੱਥੇ ਭਿਅੰਕਰ ਸ਼ੋਰ ਤੇ ਤੁਰ੍ਹੀ ਦੀ ਉੱਚੀ ਆਵਾਜ਼ ਹੋਵੇਗੀ ਇੰਝ ਮੋਆਬ ਦੀ ਮੌਤ ਹੋਵੇਗੀ।

3 ਇਉਂ, ਮੈਂ ਮੋਆਬ ਦੇ ਸ਼ਾਸਕਾਂ ਦਾ ਅੰਤ ਕਰ ਦਿਆਂਗਾ ਅਤੇ ਉਨ੍ਹਾਂ ਦੇ ਸਾਰੇ ਆਗੂਆਂ ਨੂੰ ਤਬਾਹ ਕਰ ਦੇਵਾਂਗਾ।” ਯਹੋਵਾਹ ਨੇ ਇਉਂ ਆਖਿਆ।

4 ਯਹੂਦਾਹ ਲਈ ਸਜ਼ਾ ਯਹੋਵਾਹ ਨੇ ਇਉਂ ਕਿਹਾ: “ਮੈਂ ਯਹੂਦਾਹ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਜ਼ਰੂਰ ਦੰਡ ਦੇਵਾਂਗਾ ਉਨ੍ਹਾਂ ਨੇ ਯਹੋਵਾਹ ਦੇ ਆਦੇਸਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਅਸੂਲਾਂ ਨੂੰ ਮੰਨਿਆ। ਉਨ੍ਹਾਂ ਦੇ ਪੁਰਖਿਆਂ ਨੇ ਝੂਠੇ ਦੇਵਤਿਆਂ ’ਚ ਵਿਸ਼ਵਾਸ ਕਰਨਾ ਜਾਰੀ ਰੱਖਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਸਹੀ ਰਾਹ ਤੋਂ ਭਟਕਾਇਆ ਗਿਆ ਹੈ। ਅਤੇ ਇਸਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਰਮੇਸ਼ੁਰ ਨੂੰ ਛੁਡਾ ਦਿੱਤਾ।

5 ਇਸ ਲਈ ਮੈਂ ਯਹੂਦਾਹ ਵਿੱਚ ਅੱਗ ਲਾਵਾਂਗਾ ਅਤੇ ਉਹ ਯਰੂਸ਼ਲਮ ਦੇ ਕਿਲਿਆਂ ਨੂੰ ਸਾੜ ਦੇਵੇਗੀ।”

6 ਇਸਰਾਏਲ ਲਈ ਸਜ਼ਾ ਯਹੋਵਾਹ ਇਉਂ ਆਖਦਾ ਹੈ: “ਮੈਂ ਇਸਰਾਏਲ ਨੂੰ ਵੀ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਸਜ਼ਾ ਅਵੱਸ਼ ਦੇਵਾਂਗਾ ਕਿਉਂ ਕਿ ਉਨ੍ਹਾਂ ਨੇ ਬੋੜੇ ਜਿਹੇ ਚਾਂਦੀ ਦੇ ਸਿੱਕਿਆਂ ਬਦਲੇ ਮਾਸੂਮ ਤੇ ਚੰਗੇ ਲੋਕਾਂ ਨੂੰ ਵੇਚਿਆ। ਇੱਕ ਜੋੜੇ ਬੂਟਾਂ ਬਦਲੇ ਉਨ੍ਹਾਂ ਗਰੀਬ ਲੋਕਾਂ ਨੂੰ ਵੇਚਿਆ।

7 ਉਨ੍ਹਾਂ ਨੇ ਗਰੀਬ ਲੋਕਾਂ ਦੇ ਸਿਰਾਂ ਨੂੰ ਧਰਤੀ ਦੀ ਧੂੜ ’ਚ ਧੱਕ ਦਿੱਤਾ ਅਤੇ ਉਹ ਸਤਾਏ ਹੋਇਆਂ ਲਈ ਨਿਆਂ ਤੋਂ ਮੁਨਕਰ ਹਨ। ਪਿਉ ਅਤੇ ਪੁੱਤਰ ਨੇ ਇੱਕ ਹੀ ਔਰਤ ਨਾਲ ਜ਼ਨਾਹ ਕਰਦੇ ਹਨ। ਉਨ੍ਹਾਂ ਨੇ ਅਜਿਹਾ ਮੇਰੇ ਪਵਿੱਤਰ ਨਾਂ ਦੀ ਨਖੇਦੀ ਕਰਨ ਦੇ ਉਦੇਸ਼ ਨਾਲ ਕੀਤਾ।

8 ਉਹ ਗਰੀਬ ਲੋਕਾਂ ਦੇ ਕੱਪੜੇ ਲੈ ਕੇ, ਆਪਣੀਆਂ ਜਗਵੇਦੀਆਂ ਤੇ ਉਪਾਸਨਾ ਕਰਦੇ ਸਮੇਂ ਉਨ੍ਹਾਂ ਕੱਪੜਿਆਂ ਤੇ ਬੈਠ ਜਾਂਦੇ ਹਨ। ਉਹ ਉਧਾਰ ਦਿੱਤੇ ਹੋਏ ਪੈਸਿਆਂ ਲਈ ਗਰੀਬ ਲੋਕਾਂ ਦੇ ਕੱਪੜੇ ਜਮਾਨਤ ਵਜੋਂ ਲੈਂਦੇ ਹਨ। ਉਹ ਲੋਕਾਂ ਪਾਸੋਂ ਜੁਰਮਾਨੇ ਵਜੋਂ ਪੈਸੇ ਲੈ ਕੇ, ਆਪਣੇ ਲਈ ਮੈਅ ਖਰੀਦ ਕੇ, ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪੀਣ ਲਈ ਵਰਤਦੇ ਹਨ।

9 “ਪਰ ਇਹ ਮੈਂ ਹੀ ਸੀ ਜਿਸਨੇ ਅਮੋਰੀਆਂ ਨੂੰ ਉਨ੍ਹਾਂ ਦੇ ਅਗਿਓ ਬਰਬਾਦ ਕੀਤਾ ਜਿਹੜੇ ਕਿ ਦਿਆਰ ਦੇ ਦ੍ਰੱਖਤਾਂ ਵਾਂਗ ਲੰਬੇ ਸਨ ਅਤੇ ਬਲੂਤ ਦੇ ਰੁੱਖਾਂ ਵਰਗੇ ਤਕੜੇ। ਪਰ ਮੈਂ ਉਨ੍ਹਾਂ ਦੇ ਉੱਪਰ ਫ਼ਲਾਂ ਅਤੇ ਹੇਠਲੀਆਂ ਜੜਾਂ ਨੂੰ ਨਾਸ ਕੀਤਾ।

10 “ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢਿਆ ਅਤੇ ਚਾਲੀ ਸਾਲ ਤੀਕ ਮੈਂ ਤੁਹਾਨੂੰ ਉਜਾੜ ਵਿੱਚ ਲਈ ਫ਼ਿਰਿਆ। ਮੈਂ ਅਮੋਰੀਆਂ ਦੀ ਧਰਤੀ ਉੱਪਰ ਤੁਹਾਡਾ ਕਬਜ਼ਾ ਕਰਵਾਇਆ।

11 ਮੈਂ ਤੁਹਾਡੇ ਕੁਝ ਪੁੱਤਰਾਂ ਨੂੰ ਨਬੀ ਬਣਾਇਆ ਅਤੇ ਤੁਹਾਡੇ ਕੁਝ ਚੁਣਵੇਂ ਜਵਾਨਾਂ ਨੂੰ ਨਜ਼ੀਰ ਠਹਿਰਾਇਆ। ਹੇ ਇਸਰਾਏਲੀਓ ਕੀ ਇਹ ਇਵੇਂ ਨਹੀਂ ਹੋਇਆ?” ਯਹੋਵਾਹ ਨੇ ਇਹ ਵਚਨ ਆਖੇ।

12 “ਪਰ ਤੁਸੀਂ ਨਜ਼ੀਰਾਂ ਨੂੰ ਮੈਅ ਪਿਲਾਈ ਅਤੇ ਨਬੀਆਂ ਨੂੰ ਅਗੰਮ ਵਾਕ ਆਖਣ ਤੋਂ ਰੋਕਿਆ।

13 ਤੁਸੀਂ ਮੇਰੇ ਲਈ ਵੱਡਾ ਭਾਰ ਹੋ ਤੇ ਮੈਂ ਭਰੀਆਂ ਨਾਲ ਲੱਧੇ ਹੋਏ ਗੱਡੇ ਵਾਂਗ ਝੁਕ ਗਿਆ ਹਾਂ।

14 ਹੁਣ ਕੋਈ ਸ਼ਖਸ ਨਾ ਬਚੇਗਾ ਇੱਥੋਂ ਤੱਕ ਕਿ ਕੋਈ ਦੌੜਾਕ ਵੀ ਨਾ ਬਚ ਪਾਵੇਗਾ। ਬਹਾਦੁਰ ਮਨੁੱਖਾਂ ਦੀ ਬਹਾਦੁਰੀ ਖਤਮ ਹੋ ਜਾਵੇਗੀ ਅਤੇ ਸਿਪਾਹੀ ਆਪਣੇ-ਆਪ ਨੂੰ ਵੀ ਬਚਾਉਣ ਦੇ ਅਸਮਰੱਬ ਹੋ ਜਾਣਗੇ।

15 ਧਨੁੱਖ-ਬਾਣ ਵਾਲੇ ਮਨੁੱਖ ਵੀ ਨਾ ਬਚ ਸੱਕਣਗੇ ਤੇ ਨਾ ਹੀ ਦੌੜਾਕ। ਘੁੜਸਵਾਰ ਮਨੁੱਖ ਵੀ ਨਾ ਜਿਉਂਦੇ ਬਚ ਪਾਣਗੇ।

16 ਉਸ ਵਕਤ, ਬਹਾਦੁਰ ਸਿਪਾਹੀ ਵੀ ਨੰਗੇ ਹੀ ਭੱਜ ਜਾਣਗੇ।” ਯਹੋਵਾਹ ਨੇ ਇਹ ਸ਼ਬਦ ਆਖੇ।

1 Thus saith the Lord; For three transgressions of Moab, and for four, I will not turn away the punishment thereof; because he burned the bones of the king of Edom into lime:

2 But I will send a fire upon Moab, and it shall devour the palaces of Kerioth: and Moab shall die with tumult, with shouting, and with the sound of the trumpet:

3 And I will cut off the judge from the midst thereof, and will slay all the princes thereof with him, saith the Lord.

4 Thus saith the Lord; For three transgressions of Judah, and for four, I will not turn away the punishment thereof; because they have despised the law of the Lord, and have not kept his commandments, and their lies caused them to err, after the which their fathers have walked:

5 But I will send a fire upon Judah, and it shall devour the palaces of Jerusalem.

6 Thus saith the Lord; For three transgressions of Israel, and for four, I will not turn away the punishment thereof; because they sold the righteous for silver, and the poor for a pair of shoes;

7 That pant after the dust of the earth on the head of the poor, and turn aside the way of the meek: and a man and his father will go in unto the same maid, to profane my holy name:

8 And they lay themselves down upon clothes laid to pledge by every altar, and they drink the wine of the condemned in the house of their god.

9 Yet destroyed I the Amorite before them, whose height was like the height of the cedars, and he was strong as the oaks; yet I destroyed his fruit from above, and his roots from beneath.

10 Also I brought you up from the land of Egypt, and led you forty years through the wilderness, to possess the land of the Amorite.

11 And I raised up of your sons for prophets, and of your young men for Nazarites. Is it not even thus, O ye children of Israel? saith the Lord.

12 But ye gave the Nazarites wine to drink; and commanded the prophets, saying, Prophesy not.

13 Behold, I am pressed under you, as a cart is pressed that is full of sheaves.

14 Therefore the flight shall perish from the swift, and the strong shall not strengthen his force, neither shall the mighty deliver himself:

15 Neither shall he stand that handleth the bow; and he that is swift of foot shall not deliver himself: neither shall he that rideth the horse deliver himself.

16 And he that is courageous among the mighty shall flee away naked in that day, saith the Lord.

Ruth 3 in Tamil and English

1 ਖਲਵਾੜਾ ਫ਼ੇਰ ਰੂਥ ਦੀ ਸੱਸ ਨਾਓਮੀ ਨੇ ਉਸ ਨੂੰ ਆਖਿਆ, “ਮੇਰੀਏ ਧੀਏ, ਮੈਨੂੰ ਤੇਰੇ ਲਈ ਇੱਕ ਚੰਗਾ ਪਤੀ ਲੱਭਣ ਦੇ ਜੋ ਤੇਰੇ ਲਈ ਪ੍ਰਬੰਧ ਕਰੇਗਾ, ਤਾਂ ਜੋ ਤੈਨੂੰ ਸ਼ਾਂਤੀ ਅਤੇ ਅਰਾਮ ਮਿਲ ਸੱਕੇ।
Then Naomi her mother in law said unto her, My daughter, shall I not seek rest for thee, that it may be well with thee?

2 ਹੋ ਸੱਕਦਾ ਬੋਅਜ਼ ਹੀ ਢੁਕਵਾਂ ਆਦਮੀ ਹੋਵੇ। ਬੋਅਜ਼ ਸਾਡਾ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਤੂੰ ਉਸ ਦੀਆਂ ਕਾਮੀਆਂ ਨਾਲ ਕੰਮ ਕੀਤਾ ਹੈ। ਅੱਜ, ਉਹ ਆਪਣੇ ਖਲਵਾੜੇ ਵਿੱਚ ਜੌਂ ਨੂੰ ਫ਼ਟਕ ਰਿਹਾ ਹੋਵੇਗਾ।
And now is not Boaz of our kindred, with whose maidens thou wast? Behold, he winnoweth barley to night in the threshingfloor.

3 ਜਾ ਅਤੇ ਨਹਾ ਕੇ ਅਤਰ ਛਿੜਕ ਲੈ ਚੰਗੇ ਕੱਪੜੇ ਪਾ ਅਤੇ ਖਲਵਾੜੇ ਵੱਲ ਚਲੀ ਜਾ, ਪਰ ਤੂੰ ਓਨੀ ਦੇਰ ਬੋਅਜ਼ ਨੂੰ ਨਜ਼ਰ ਨਾ ਆਵੀਂ ਜਦੋਂ ਤੱਕ ਉਹ ਰਾਤ ਦਾ ਖਾਣਾ ਖਤਮ ਨਾ ਕਰ ਲਵੇ।
Wash thyself therefore, and anoint thee, and put thy raiment upon thee, and get thee down to the floor: but make not thyself known unto the man, until he shall have done eating and drinking.

4 ਖਾਣ ਤੋਂ ਬਾਦ ਉਹ ਅਰਾਮ ਕਰਨ ਲਈ ਲੇਟ ਜਾਵੇਗਾ ਉੱਥੇ ਜਾਵੀਂ ਅਤੇ ਉਸ ਦਿਆਂ ਪੈਰਾਂ ਤੋਂ ਵਸਤਰ ਹਟਾ ਦੇਵੀਂ। ਫ਼ਿਰ ਬੋਅਜ਼ ਨਾਲ ਲੇਟ ਜਾਵੀਂ। ਫ਼ੇਰ ਉਹ ਤੈਨੂੰ ਦੱਸੇਗਾ ਕਿ ਕੀ ਕਰਨਾ ਹੈ।”
And it shall be, when he lieth down, that thou shalt mark the place where he shall lie, and thou shalt go in, and uncover his feet, and lay thee down; and he will tell thee what thou shalt do.

5 ਰੂਥ ਨੇ ਜਵਾਬ ਦਿੱਤਾ, “ਜੋ ਤੁਸੀਂ ਆਖਿਆ ਹੈ ਮੈਂ ਉਵੇਂ ਹੀ ਕਰਾਂਗੀ।”
And she said unto her, All that thou sayest unto me I will do.

6 ਇਸ ਲਈ ਰੂਥ ਖਲਵਾੜੇ ਵੱਲ ਗਈ। ਰੂਥ ਨੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਕਰਨ ਲਈ ਆਖਿਆ ਸੀ।
And she went down unto the floor, and did according to all that her mother in law bade her.

7 ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।
And when Boaz had eaten and drunk, and his heart was merry, he went to lie down at the end of the heap of corn: and she came softly, and uncovered his feet, and laid her down.

8 ਅੱਧੀ ਰਾਤ ਵੇਲੇ ਬੋਅਜ਼ ਨੇ ਪਾਸਾ ਪਰਤਿਆ ਆਪਣੀ ਨੀਂਦ ਵਿੱਚ ਅਤੇ ਉੱਠ ਖੜ੍ਹਾ ਹੋਇਆ। ਉਹ ਬਹੁਤ ਹੈਰਾਨ ਹੋ ਗਿਆ। ਉਸ ਦੇ ਪੈਰਾਂ ਨੇੜੇ ਇੱਕ ਔਰਤ ਲੇਟੀ ਹੋਈ ਸੀ।
And it came to pass at midnight, that the man was afraid, and turned himself: and, behold, a woman lay at his feet.

9 ਬੋਅਜ਼ ਨੇ ਆਖਿਆ, “ਤੂੰ ਕੌਣ ਹੈ?” ਉਸ ਨੇ ਆਖਿਆ, “ਮੈਂ ਤੁਹਾਡੀ ਨੌਕਰਾਨੀ ਰੂਥ ਹਾਂ ਮੇਰੇ ਉੱਪਰ ਆਪਣੀ ਚਾਦਰ ਪਾ ਦਿਉ ਤੁਸੀਂ ਮੇਰੇ ਰਾਖੇ ਹੋ।”
And he said, Who art thou? And she answered, I am Ruth thine handmaid: spread therefore thy skirt over thine handmaid; for thou art a near kinsman.

10 ਤਾਂ ਬੋਅਜ਼ ਨੇ ਆਖਿਆ, “ਮੁਟਿਆਰੇ ਯਹੋਵਾਹ ਤੇਰਾ ਭਲਾ ਕਰੇ। ਤੂੰ ਮੇਰੇ ਉੱਤੇ ਮਿਹਰਬਾਨ ਰਹੀਂ ਹੈ ਮੇਰੇ ਲਈ ਤੇਰੀ ਮਿਹਰਬਾਨੀ ਉਸ ਮਿਹਰਬਾਨੀ ਨਾਲੋਂ ਵਡੇਰੀ ਹੈ ਜਿਹੜੀ ਤੂੰ ਸ਼ੁਰੂ ਵਿੱਚ ਨਾਓਮੀ ਉੱਤੇ ਕੀਤੀ ਸੀ। ਤੂੰ ਸ਼ਾਦੀ ਲਈ ਕਿਸੇ ਅਮੀਰ ਜਾਂ ਗਰੀਬ ਜਵਾਨ ਆਦਮੀ ਨੂੰ ਵੀ ਚੁਣ ਸੱਕਦੀ ਸੀ ਪਰ ਤੂੰ ਅਜਿਹਾ ਨਹੀਂ ਕੀਤਾ।
And he said, Blessed be thou of the Lord, my daughter: for thou hast shewed more kindness in the latter end than at the beginning, inasmuch as thou followedst not young men, whether poor or rich.

11 ਹੁਣ, ਮੁਟਿਆਰੇ ਭੈਭੀਤ ਨਾ ਹੋ ਜੋ ਤੂੰ ਆਖੇਗੀ ਮੈਂ ਉਹੀ ਕਰਾਂਗਾ। ਸਾਡੇ ਕਸਬੇ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਬਹੁਤ ਚੰਗੀ ਔਰਤ ਹੈ।
And now, my daughter, fear not; I will do to thee all that thou requirest: for all the city of my people doth know that thou art a virtuous woman.

12 ਅਤੇ ਇਹ ਸੱਚ ਹੈ ਕਿ ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ। ਪਰ ਇੱਥੇ ਇੱਕ ਆਦਮੀ ਹੈ ਜਿਹੜਾ ਮੇਰੇ ਨਾਲੋਂ ਵੱਧੇਰੇ ਤੇਰਾ ਨਜ਼ਦੀਕੀ ਰਿਸ਼ਤੇਦਾਰ ਹੈ।
And now it is true that I am thy near kinsman: howbeit there is a kinsman nearer than I.

13 ਰਾਤ ਇੱਥੇ ਰੁਕ ਜਾ ਸਵੇਰੇ ਅਸੀਂ ਦੇਖਾਂਗੇ ਕਿ ਕੀ ਉਹ ਤੇਰੀ ਮਦਦ ਕਰੇਗਾ। ਜੇ ਉਹ ਤੇਰੀ ਮਦਦ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਬਹੁਤ ਚੰਗੀ ਗੱਲ ਹੈ। ਜੇ ਉਹ ਮਦਦ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮੈਂ ਯਹੋਵਾਹ ਨੂੰ ਹਾਜਰ-ਨਾਜਰ ਸਮਝਕੇ ਇਕਰਾਰ ਕਰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗਾ ਅਤੇ ਤੇਰੇ ਲਈ ਅਲੀਮਲਕ ਦੀ ਧਰਤੀ ਵਾਪਸ ਖਰੀਦ ਦੇਵਾਂਗਾ। ਇਸ ਲਈ ਸਵੇਰ ਹੋਣ ਤੱਕ ਇੱਥੇ ਲੇਟੀ ਰਹਿ।”
Tarry this night, and it shall be in the morning, that if he will perform unto thee the part of a kinsman, well; let him do the kinsman’s part: but if he will not do the part of a kinsman to thee, then will I do the part of a kinsman to thee, as the Lord liveth: lie down until the morning.

14 ਇਸ ਲਈ ਰੂਥ ਬੋਅਜ਼ ਦੇ ਪੈਰਾਂ ਨੇੜੇ ਸਵੇਰ ਤੱਕ ਲੇਟੀ ਰਹੀ। ਹਾਲੇ ਹਨੇਰਾ ਹੀ ਸੀ ਜਦੋਂ ਉਹ ਉੱਠ ਖਲੋਤੀ। ਇਸਤੋਂ ਪਹਿਲਾਂ ਕਿ ਇੰਨਾ ਚਾਨਣ ਹੋ ਜਾਵੇ ਕਿ ਲੋਕ ਇੱਕ ਦੂਜੇ ਨੂੰ ਪਛਾਣ ਲੈਣ। ਬੋਅਜ਼ ਨੇ ਉਸ ਨੂੰ ਆਖਿਆ, “ਅਸੀਂ ਇਸ ਗੱਲ ਨੂੰ ਗੁਪਤ ਰੱਖਾਂਗੇ ਕਿ ਤੂੰ ਪਿੱਛਲੀ ਰਾਤ ਮੇਰੇ ਕੋਲ ਆਈ ਸੀ।”
And she lay at his feet until the morning: and she rose up before one could know another. And he said, Let it not be known that a woman came into the floor.

15 ਫ਼ੇਰ ਬੋਅਜ਼ ਨੇ ਆਖਿਆ, “ਆਪਣਾ ਸ਼ੌਲ ਲਿਆ ਅਤੇ ਇਸ ਨੂੰ ਖੋਲ੍ਹ।” ਇਸ ਲਈ ਰੂਥ ਨੇ ਆਪਣੇ ਸ਼ੌਲ ਨੂੰ ਖੋਲ੍ਹਿਆ ਅਤੇ ਬੋਅਜ਼ ਨੇ ਜੌਆਂ ਦੇ ਛੇ ਤੋਂਲ ਲਈ ਅਤੇ ਉਸਦੀ ਸੱਸ ਨਾਓਮੀ ਨੂੰ ਸੁਗਾਤ ਵਜੋਂ ਦੇ ਦਿੱਤੇ। ਫ਼ੇਰ ਉਸ ਨੇ ਇਸ ਨੂੰ ਰੂਥ ਦੇ ਸ਼ੌਲ ਵਿੱਚ ਲਪੇਟ ਕੇ ਅਤੇ ਉਸ ਦੇ ਸਿਰ ਉੱਤੇ ਰੱਖ ਦਿੱਤਾ ਫ਼ੇਰ ਉਹ ਸ਼ਹਿਰ ਨੂੰ ਵਪਸ ਚੱਲਾ ਗਿਆ।
Also he said, Bring the vail that thou hast upon thee, and hold it. And when she held it, he measured six measures of barley, and laid it on her: and she went into the city.

16 ਰੂਥ ਆਪਣੀ ਸੱਸ ਨਾਓਮੀ ਦੇ ਘਰ ਚਲੀ ਗਈ। ਨਾਓਮੀ ਦਰਵਾਜ਼ੇ ਵੱਲ ਗਈ ਅਤੇ ਪੁੱਛਿਆ, “ਕੌਣ ਹੈ?” ਰੂਥ ਘਰ ਚਲੀ ਗਈ। ਨਾਓਮੀ ਨੂੰ ਉਹ ਸਾਰੀ ਗੱਲ ਦੱਸੱਦਿਆਂ ਹੋਇਆ ਜਿਹੜੀ ਬੋਅਜ਼ ਨੇ ਉਸ ਨਾਲ ਕੀਤੀ ਸੀ।
And when she came to her mother in law, she said, Who art thou, my daughter? And she told her all that the man had done to her.

17 ਉਸ ਨੇ ਆਖਿਆ, “ਬੋਅਜ਼ ਨੇ ਮੈਨੂੰ ਇਹ ਜੌਂ ਤੁਹਾਡੇ ਲਈ ਸੁਗਾਤ ਵਜੋਂ ਦਿੱਤੇ ਹਨ ਬੋਅਜ਼ ਨੇ ਆਖਿਆ ਸੀ ਕਿ ਮੈਂ ਤੁਹਾਡੇ ਲਈ ਸੁਗਾਤ ਲਈ ਬਿਨਾ ਘਰ ਨਾ ਜਾਵਾਂ।”
And she said, These six measures of barley gave he me; for he said to me, Go not empty unto thy mother in law.

18 ਨਾਓਮੀ ਨੇ ਆਖਿਆ, “ਧੀਏ ਓਨੀ ਦੇਰ ਤੱਕ ਹੌਂਸਲਾ ਰੱਖ ਜਿੰਨੀ ਦੇਰ ਤੱਕ ਅਸੀਂ ਕੁਝ ਵਾਪਰਨ ਬਾਰੇ ਨਹੀਂ ਸੁਣਦੇ ਬੋਅਜ਼ ਨੂੰ ਓਨੀ ਦੇਰ ਤੱਕ ਚੈਨ ਨਹੀਂ ਆਵੇਗਾ ਜਦੋਂ ਤੱਕ ਕਿ ਉਹ ਗੱਲ ਨਹੀਂ ਕਰ ਲੈਂਦਾ ਜਿਹੜੀ ਉਸ ਨੂੰ ਕਰਨੀ ਚਾਹੀਦੀ ਹੈ। ਅਸੀਂ ਦਿਨ ਮੁੱਕਣ ਤੋਂ ਪਹਿਲਾਂ ਹੀ ਜਾਣ ਲਵਾਂਗੇ ਕਿ ਕੀ ਵਾਪਰੇਗਾ।”
Then said she, Sit still, my daughter, until thou know how the matter will fall: for the man will not be in rest, until he have finished the thing this day.