Acts 8:24 ਸ਼ਮਊਨ ਨੇ ਜਵਾਬ ਦਿੱਤਾ, “ਤੁਸੀਂ ਦੋਨੋ ਮੇਰੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ, ਤਾਂ ਕਿ ਜੋ ਕੁਝ ਵੀ ਤੁਸੀਂ ਆਖਿਆ, ਮੇਰੇ ਨਾਲ ਨਾ ਵਾਪਰੇ।”
Acts 8:24 in Other Translations
King James Version (KJV) Then answered Simon, and said, Pray ye to the LORD for me, that none of these things which ye have spoken come upon me.
American Standard Version (ASV) And Simon answered and said, Pray ye for me to the Lord, that none of the things which ye have spoken come upon me.
Bible in Basic English (BBE) And Simon, answering, said, Make prayer for me to the Lord, so that these things which you have said may not come on me.
Darby English Bible (DBY) And Simon answering said, Supplicate *ye* for me to the Lord, so that nothing may come upon me of the things of which ye have spoken.
World English Bible (WEB) Simon answered, "Pray for me to the Lord, that none of the things which you have spoken happen to me."
Young's Literal Translation (YLT) And Simon answering, said, `Beseech ye for me unto the Lord, that nothing may come upon me of the things ye have spoken.'
answered
ἀποκριθεὶς
apokrinomai
ah-poh-KREE-noh-may
Then
δὲ
de
thay
ὁ
ho
oh
Simon,
Σίμων
simōn
SEE-mone
and said,
εἶπεν
epō
APE-oh
Pray
Δεήθητε
deomai
THAY-oh-may
ye
ὑμεῖς
hymeis
yoo-MEES
for
ὑπὲρ
hyper
yoo-PARE
me,
ἐμοῦ
emou
ay-MOO
to
πρὸς
pros
prose
the
τὸν
ho
oh
Lord
κύριον
kyrios
KYOO-ree-ose
that
ὅπως
hopōs
OH-pose
none of these things
μηδὲν
mēdeis
may-THEES
come
ἐπέλθῃ
eperchomai
ape-ARE-hoh-may
upon
ἐπ'
epi
ay-PEE
me.
ἐμὲ
eme
ay-MAY
which
ὧν
hos
ose
ye have spoken
εἰρήκατε
ereō
ay-RAY-oh
Read Full Chapter :
Acts 8
Cross Reference
ਖ਼ਰੋਜ 8:8
ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸੱਦਿਆ ਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜ੍ਹਾਉਣ ਦੇਵਾਂਗਾ।”
ਗਿਣਤੀ 21:7
ਲੋਕ ਮੂਸਾ ਕੋਲ ਆਏ ਅਤੇ ਆਖਿਆ, “ਅਸੀਂ ਜਾਣਦੇ ਹਾਂ ਕਿ ਜਦੋਂ ਅਸੀਂ ਯਹੋਵਾਹ ਦੇ ਅਤੇ ਤੇਰੇ ਵਿਰੁੱਧ ਬੋਲਿਆ ਤਾਂ ਅਸੀਂ ਪਾਪ ਕੀਤਾ। ਯਹੋਵਾਹ ਅੱਗੇ ਪ੍ਰਾਰਥਨਾ ਕਰ। ਉਸ ਨੂੰ ਆਖ ਕਿ ਇਨ੍ਹਾਂ ਸੱਪਾਂ ਨੂੰ ਦੂਰ ਹਟਾ ਲਵੇ।” ਇਸ ਲਈ ਮੂਸਾ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
ਪੈਦਾਇਸ਼ 20:7
ਇਸ ਲਈ ਅਬਰਾਹਾਮ ਨੂੰ ਉਸਦੀ ਪਤਨੀ ਮੋੜ ਦੇ। ਅਬਰਾਹਾਮ ਇੱਕ ਨਬੀ ਹੈ। ਉਹ ਤੇਰੇ ਲਈ ਪ੍ਰਾਰਥਨਾ ਕਰੇਗਾ, ਅਤੇ ਤੂੰ ਜੀਵੇਂਗਾ। ਪਰ ਜੇ ਤੂੰ ਅਬਰਾਹਾਮ ਨੂੰ ਸਾਰਾਹ ਨਾ ਮੋੜੀ ਤਾਂ ਮੈਂ ਤੈਨੂੰ ਬਚਨ ਦਿੰਦਾ ਹਾਂ ਕਿ ਤੂੰ ਮਾਰਿਆ ਜਾਵੇਂਗਾ। ਅਤੇ ਤੇਰੇ ਨਾਲ ਤੇਰਾ ਸਾਰਾ ਪਰਿਵਾਰ ਵੀ ਮਾਰਿਆ ਜਾਵੇਗਾ।”
ਖ਼ਰੋਜ 10:17
ਹੁਣ ਇਸ ਵਾਰੀ ਮੈਨੂੰ ਮੇਰੇ ਪਾਪਾਂ ਲਈ ਮਾਫ਼ੀ ਦਿਓ। ਯਹੋਵਾਹ ਨੂੰ ਆਖੋ ਕਿ ਇਸ ਮੌਤ (ਟਿੱਡੀ ਦਲ) ਨੂੰ ਮੇਰੇ ਕੋਲੋਂ ਦੂਰ ਕਰ ਦੇਵੇ।”
ਖ਼ਰੋਜ 12:32
ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸੱਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।”
੧ ਸਲਾਤੀਨ 13:6
ਤਦ ਰਾਜੇ ਯਾਰਾਬੁਆਮ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਆਖਿਆ, “ਕਿਰਪਾ ਕਰਕੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਤਾਂ ਜੋ ਮੈਂ ਆਪਣੀ ਬਾਂਹ ਹਿਲਾਉਣ ਯੋਗ ਹੋ ਸੱਕਾਂ।” ਤਾਂ ਪਰਮੇਸ਼ੁਰ ਦੇ ਬੰਦੇ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਰਾਜਾ ਆਪਣੀ ਬਾਂਹ ਹਿਲਾਉਣ ਦੇ ਯੋਗ ਸੀ। ਇਹ ਫ਼ਿਰ ਤੋਂ ਓਵੇਂ ਦੀ ਹੋ ਗਈ ਜਿਵੇਂ ਦੀ ਇਹ ਪਹਿਲਾਂ ਸੀ।
ਯਾਕੂਬ 5:16
ਹਮੇਸ਼ਾ ਇੱਕ ਦੂਸਰੇ ਨੂੰ ਉਨ੍ਹਾਂ ਗਲਤ ਗੱਲਾਂ ਬਾਰੇ ਦੱਸੋ ਜਿਹੜੀਆਂ ਤੁਹਾਡੇ ਪਾਸੋਂ ਹੋਈਆਂ ਹਨ। ਫ਼ੇਰ ਇੱਕ ਦੂਸਰੇ ਲਈ ਪ੍ਰਾਰਥਨਾ ਕਰੋ ਅਜਿਹਾ ਹੀ ਕਰੋ ਤਾਂ ਜੋ ਪਰਮੇਸ਼ੁਰ ਤੁਹਾਨੂੰ ਰਾਜੀ ਕਰ ਸੱਕੇ। ਜਦੋਂ ਕੋਈ ਨੇਕ ਆਦਮੀ ਨਿਹਚਾ ਨਾਲ ਪ੍ਰਾਰਥਨਾ ਕਰਦਾ ਹੈ ਤਾਂ ਮਹਾਨ ਗੱਲਾਂ ਵਾਪਰਦੀਆਂ ਹਨ।
੧ ਸਮੋਈਲ 12:23
ਅਤੇ ਜਿੱਥੇ ਤੱਕ ਮੇਰਾ ਤਾਲੁਕ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਨਾ ਛੱਡਾਂਗਾ। ਜੇਕਰ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਦੇਵਾਂ ਇਸਦਾ ਮਤਲਬ ਹੋਵੇਗਾ ਕਿ ਮੈਂ ਯਹੋਵਾਹ ਦੇ ਵਿਰੁੱਧ ਪਾਪ ਕਰ ਰਿਹਾ ਹਾਂ। ਮੈਂ ਤੁਹਾਨੂੰ ਹਮੇਸ਼ਾ ਚੰਗਾ ਜੀਵਨ ਜਿਉਣ ਦੀ ਸੇਧ ਦਿੰਦਾ ਰਹਾਂਗਾ।
੧ ਸਮੋਈਲ 12:19
ਸਭ ਲੋਕਾਂ ਨੇ ਸਮੂਏਲ ਨੂੰ ਕਿਹਾ, “ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਕਿ ਸਾਨੂੰ ਮਰਨ ਤੋਂ ਬਚਾਵੇ। ਅਸੀਂ ਬੜੇ ਪਾਪ ਕੀਤੇ ਹਨ ਅਤੇ ਬਾਰ-ਬਾਰ ਕੀਤੇ ਹਨ ਅਤੇ ਜਦੋਂ ਅਸੀਂ ਹੁਣ ਨਵੇਂ ਪਾਤਸ਼ਾਹ ਦੀ ਮੰਗ ਕੀਤੀ, ਉਨ੍ਹਾਂ ਪਾਪਾਂ ਵਿੱਚ ਇੱਕ ਹੋਰ ਇਜ਼ਾਫ਼ਾ ਕੀਤਾ ਹੈ।”
ਅਜ਼ਰਾ 6:10
ਤਾਂ ਜੋ ਉਹ ਉਹੀ ਬਲੀਆਂ ਚੜ੍ਹਾਉਣ ਜੋ ਅਕਾਸ਼ ਦੇ ਪਰਮੇਸ਼ੁਰ ਨੂੰ ਪ੍ਰਸੰਨ ਕਰ ਦੇਣ। ਇਹ ਸਭ ਚੀਜ਼ਾਂ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਪੁੱਤਰਾਂ ਲਈ ਪ੍ਰਾਰਥਨਾ ਕਰ ਸੱਕਣ।
ਅਜ਼ਰਾ 8:23
ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ।
ਅੱਯੂਬ 42:8
ਇਸ ਲਈ ਅਲੀਫਜ਼, ਸੱਤ ਬਲਦ ਅਤੇ ਸੱਤ ਭੇਡੂ ਲੈ ਕੇ ਆ। ਉਨ੍ਹਾਂ ਨੂੰ ਮੇਰੇ ਸੇਵਕ ਅੱਯੂਬ ਲਈ ਲੈ ਕੇ ਆ। ਉਨ੍ਹਾਂ ਨੂੰ ਜ਼ਿਬਾਹ ਕਰ ਅਤੇ ਉਨ੍ਹਾਂ ਦੀ ਆਪਣੇ ਲਈ ਹੋਮ ਦੀ ਭੇਟ ਚੜ੍ਹਾ। ਮੇਰਾ ਸੇਵਕ ਅੱਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਤੇ ਮੈਂ ਉਸਦੀ ਪ੍ਰਾਰਥਨਾ ਸੁਣਾਂਗਾ। ਫ਼ੇਰ ਮੈਂ ਤੁਹਾਨੂੰ ਸਜ਼ਾ ਨਹੀਂ ਦੇਵਾਂਗਾ, ਜਿਸਦੇ ਕਿ ਤੁਸੀਂ ਅਧਿਕਾਰੀ ਹੋ ਕਿਉਂਕਿ ਤੁਸੀਂ ਬਹੁਤ ਮੂਰਖ ਸੀ। ਤੁਸੀਂ ਮੇਰੇ ਬਾਰੇ ਸਹੀ ਗੱਲਾਂ ਨਹੀਂ ਆਖੀਆਂ। ਪਰ ਮੇਰੇ ਸੇਵਕ ਅੱਯੂਬ ਨੇ ਮੇਰੇ ਬਾਰੇ ਸਹੀ ਗੱਲਾਂ ਆਖੀਆਂ।”
ਪੈਦਾਇਸ਼ 20:17
ਯਹੋਵਾਹ ਨੇ ਅਬੀਮਲਕ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਨੂੰ ਬਾਂਝ ਬਣਾ ਦਿੱਤਾ। ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਅਬੀਮਲਕ ਨੇ ਅਬਰਾਹਾਮ ਦੀ ਪਤਨੀ ਸਾਰਾਹ ਨੂੰ ਚੁੱਕ ਲਿਆ ਸੀ। ਪਰ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ, ਉਸਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਰਾਜ਼ੀ ਕਰ ਦਿੱਤਾ।