Acts 27:25
ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ।
Wherefore, | διὸ | dio | thee-OH |
sirs, | εὐθυμεῖτε | euthymeite | afe-thyoo-MEE-tay |
cheer: good of be | ἄνδρες· | andres | AN-thrase |
for | πιστεύω | pisteuō | pee-STAVE-oh |
I believe | γὰρ | gar | gahr |
τῷ | tō | toh | |
God, | θεῷ | theō | thay-OH |
that | ὅτι | hoti | OH-tee |
it | οὕτως | houtōs | OO-tose |
shall be | ἔσται | estai | A-stay |
even | καθ' | kath | kahth |
ὃν | hon | one | |
as | τρόπον | tropon | TROH-pone |
it was told | λελάληταί | lelalētai | lay-LA-lay-TAY |
me. | μοι | moi | moo |
Cross Reference
Romans 4:20
ਪਰਮੇਸ਼ੁਰ ਦੇ ਵਚਨ ਵੱਲੋਂ ਉਸ ਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ।
Numbers 23:19
ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ ਅਤੇ ਉਹ ਝੂਠ ਨਹੀਂ ਬੋਲਦਾ। ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ। ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ। ਜਦੋਂ ਯਹੋਵਾਹ ਕੁਝ ਆਖਦਾ, ਉਹ ਇਸ ਨੂੰ ਕਰੇਗਾ। ਜੇਕਰ ਯਹੋਵਾਹ ਕੋਈ ਇਕਰਾਰ ਕਰਦਾ, ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।
2 Chronicles 20:20
ਯਹੋਸ਼ਾਫ਼ਾਟ ਦੀ ਫ਼ੌਜ ਸਵੇਰੇ ਤੜਕੇ ਉੱਠ ਕੇ ਤਕੌਅ ਦੀ ਉਜਾੜ ਵਿੱਚ ਚੱਲੇ ਗਈ। ਉਨ੍ਹਾਂ ਦੇ ਜਾਣ ਲੱਗਿਆਂ ਯਹੋਸ਼ਾਫ਼ਾਟ ਨੇ ਖਲੋਅ ਕੇ ਆਖਿਆ, “ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ, ਸੁਣੋ! ਯਹੋਵਾਹ ਆਪਣੇ ਪਰਮੇਸ਼ੁਰ ਉੱਪਰ ਭਰੋਸਾ ਰੱਖੋ, ਤਾਂ ਤੁਸੀਂ ਕਾਇਮ ਰਹੋਂਗੇ। ਯਹੋਵਾਹ ਦੇ ਨਬੀਆਂ ਉੱਪਰ ਵਿਸ਼ਵਾਸ ਕਰੋ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ।”
Luke 1:45
ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
Acts 27:11
ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ।
Acts 27:21
ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ।
Acts 27:36
ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ।
2 Timothy 1:12
ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ।