Acts 22
1 ਪੌਲੁਸ ਦਾ ਲੋਕਾਂ ਵਿੱਚ ਬੋਲਣਾ ਪੌਲੁਸ ਨੇ ਆਖਿਆ, “ਹੇ ਮੇਰੇ ਭਰਾਵੋ, ਅਤੇ ਮੇਰੇ ਪਿਤਾਓ, ਮੈਨੂੰ ਸੁਣੋ, ਜਦੋਂ ਕਿ ਮੈਂ ਤੁਹਾਡੇ ਅੱਗੇ ਆਪਣੀ ਸਫ਼ਾਈ ਪੇਸ਼ ਕਰਾਂਗਾ।”
2 ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਦਿਆਂ ਸੁਣਿਆ ਉਹ ਹੋਰ ਵੀ ਵੱਧ ਸ਼ਾਂਤ ਹੋ ਗਏ।
3 ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁੱਸ ਵਿੱਚ ਪੈਦਾ ਹੋਇਆ ਸੀ। ਮੈਂ ਇੱਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸ ਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿੱਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬੜਾ ਸ਼ੌਕ ਸੀ ਜਿਵੇਂ ਇੱਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ।
4 ਮੈਂ ਉਨ੍ਹਾਂ ਲੋਕਾਂ ਨੂੰ ਤਸੀਹੇ ਦਿੱਤੇ ਜੋ ਯਿਸੂ ਦੇ ਮਾਰਗ ਦਾ ਅਨੁਸਰਣ ਕਰਦੇ ਸਨ। ਉਨ੍ਹਾਂ ਵਿੱਚੋਂ ਕੁਝ ਤਾਂ ਮੇਰੇ ਕਾਰਣ ਜਾਨੋਂ ਵੀ ਮਾਰੇ ਗਏ। ਮੈਂ ਮਰਦਾਂ ਤੇ ਔਰਤਾਂ ਨੂੰ ਫ਼ੜਕੇ ਕੈਦ ਕਰ ਦਿੱਤਾ।
5 “ਸਰਦਾਰ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਤੁਹਾਨੂੰ ਇਹ ਗੱਲ ਸੱਚ ਸਾਬਿਤ ਕਰ ਸੱਕਦੇ ਹਨ। ਇੱਕ ਵਾਰ ਇਨ੍ਹਾਂ ਆਗੂਆਂ ਨੇ ਮੈਨੂੰ ਕੁਝ ਚਿੱਠੀਆਂ ਦਿੱਤੀਆਂ। ਇਹ ਚਿੱਠੀਆਂ ਦੰਮਿਸਕ ਸ਼ਹਿਰ ਦੇ ਯਹੂਦੀ ਭਰਾਵਾਂ ਲਈ ਸਨ। ਮੈਂ ਉੱਥੇ ਯਿਸੂ ਦੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਸਜ਼ਾ ਦੇਣ ਲਈ ਗਿਰਫ਼ਤਾਰ ਕਰਨ ਲਈ ਜਾ ਰਿਹਾ ਸਾਂ।
6 ਪੌਲੁਸ ਨੇ ਆਪਣੇ ਪਰਿਵਰਤਨ ਬਾਰੇ ਦੱਸਿਆ “ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇੜੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ।
7 ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’
8 “ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ।’
9 ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ
10 “ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉੱਠ ਅਤੇ ਦੰਮਿਸਕ ਵਿੱਚ ਜਾ। ਉੱਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’
11 ਮੈਂ ਕੁਝ ਵੇਖ ਨਾ ਸੱਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ੜਕੇ ਮੈਨੂੰ ਦੰਮਿਸਕ ਵਿੱਚ ਲੈ ਗਏ।
12 “ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉੱਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ।
13 ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸ ਨੂੰ ਵੇਖਿਆ।
14 “ਅਤੇ ਉਸ ਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸ ਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ।
15 ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ।
16 ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’
17 “ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ।
18 ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸ ਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
19 “ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨਾ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ।
20 ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’
21 “ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇੱਥੋਂ ਚੱਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।’”
22 ਜਦੋਂ ਪੌਲੁਸ ਨੇ ਇਹ ਅਖੀਰਲਾ ਵਾਕ ਕਿ ਪਰਾਈਆਂ ਕੌਮਾਂ ਵਿੱਚ ਜਾ ਕਿਹਾ ਤਾਂ ਲੋਕਾਂ ਨੇ ਉਸ ਨੂੰ ਸੁਣਨਾ ਬੰਦ ਕੀਤਾ ਅਤੇ ਸ਼ੋਰ ਮਚਾਉਣ ਲੱਗੇ, “ਇਸ ਨੂੰ ਮਾਰ ਸੁੱਟੋ। ਇਸ ਨੂੰ ਇਸ ਦੁਨੀਆਂ ਤੋਂ ਦੂਰ ਸੁੱਟ ਦੇਵੋ। ਇਹੋ ਜਿਹੇ ਆਦਮੀ ਨੂੰ ਜਿਉਣ ਦਾ ਕੋਈ ਹੱਕ ਨਹੀਂ।”
23 ਉਨ੍ਹਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪੜੇ ਸੁੱਟਕੇ ਹਵਾ ਵਿੱਚ ਖੇਹ ਉਡਾਉਣ ਲੱਗੇ।
24 ਫ਼ੇਰ ਸੈਨਾ ਅਧਿਕਾਰੀ ਨੇ ਸਿਪਾਹੀਆਂ ਨੂੰ ਪੌਲੁਸ ਨੂੰ ਸੈਨਾ ਭਵਨ ਅੰਦਰ ਲੈ ਜਾਣ ਦਾ ਹੁਕਮ ਦਿੱਤਾ। ਉਸ ਨੇ ਉਨ੍ਹਾਂ ਨੂੰ ਪੌਲੁਸ ਨੂੰ ਕੁੱਟਕੇ ਇਹ ਪੁੱਛਣ ਲਈ ਕਿਹਾ ਕਿ ਕੀ ਕਾਰਣ ਹੈ ਜੋ ਉਹ ਉਸ ਉੱਤੇ ਇੰਝ ਰੌਲਾ ਪਾ ਰਹੇ ਸਨ।
25 ਇਸ ਲਈ ਸਿਪਾਹੀਆਂ ਉਸ ਨੂੰ ਮਾਰਨ ਵਾਸਤੇ ਬੰਨ੍ਹ ਰਹੇ ਸਨ ਪਰ ਪੌਲੁਸ ਨੇ ਉੱਥੇ ਖੜ੍ਹੇ ਸੈਨਾ ਅਧਿਕਾਰੀ ਨੂੰ ਆਖਿਆ, “ਕੀ ਤੈਨੂੰ ਰੋਮੀ ਨਾਗਰਿਕ ਨੂੰ ਕੋੜੇ ਮਾਰਨ ਦਾ ਹੱਕ ਹੈ। ਜਿਸ ਦਾ ਕਿ ਕਸੂਰ ਵੀ ਸਾਬਿਤ ਨਾ ਹੋਇਆ ਹੋਵੇ?”
26 ਜਦੋਂ ਸੈਨਾ ਅਧਿਕਾਰੀ ਨੇ ਇਹ ਸੁਣਿਆ, ਤਾਂ ਉਹ ਸਰਦਾਰ ਕੋਲ ਗਿਆ ਅਤੇ ਉਸ ਨੂੰ ਇਸ ਬਾਰੇ ਕਿਹਾ। ਅਧਿਕਾਰੀ ਨੇ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਤੂੰ ਕੀ ਕਰ ਰਿਹਾ ਹੈਂ? ਇਹ ਆਦਮੀ ਇੱਕ ਰੋਮੀ ਨਾਗਰਿਕ ਹੈ।”
27 ਕਮਾਂਡਰ ਪੌਲੁਸ ਕੋਲ ਆਇਆ ਤੇ ਆਖਣ ਲੱਗਾ, “ਮੈਨੂੰ ਦੱਸ ਕਿ ਸੱਚੀ ਤੂੰ ਰੋਮ ਦਾ ਨਾਗਰਿਕ ਹੈ?” ਪੌਲੁਸ ਨੇ ਉੱਤਰ ਹਾਂ ਵਿੱਚ ਦਿੱਤਾ।
28 ਕਮਾਂਡਰ ਨੇ ਕਿਹਾ, “ਪਰ ਮੈਂ ਤਾਂ ਬਹੁਤ ਪੈਸਾ ਖਰਚ ਕੇ ਇਹ ਨਾਗਰਿਕਤਾ ਲਈ।” ਪਰ ਪੌਲੁਸ ਨੇ ਕਿਹਾ, “ਮੈਂ ਜਮਾਂਦਰੂ ਹੀ ਨਾਗਰਿਕ ਸੀ।”
29 ਉਹ ਜੋ ਪੌਲੁਸ ਨੂੰ ਪ੍ਰਸ਼ਨ ਕਰਨ ਵੀ ਵਾਲੇ ਸਨ, ਝੱਟ ਉਸਤੋਂ ਦੂਰ ਚੱਲੇ ਗਏ। ਸਰਦਾਰ ਵੀ ਘਬਰਾਇਆ ਹੋਇਆ ਸੀ ਕਿਉਂਕਿ ਪੌਲੁਸ ਇੱਕ ਰੋਮੀ ਨਾਗਰਿਕ ਸੀ ਅਤੇ ਉਹ ਪਹਿਲਾਂ ਹੀ ਉਸ ਨੂੰ ਜੰਜ਼ੀਰਾਂ ਪਾ ਚੁੱਕਾ ਸੀ।
30 ਪੌਲੁਸ ਦੀ ਯਹੂਦੀ ਆਗੂਆਂ ਨਾਲ ਗੱਲ-ਬਾਤ ਅਗਲੇ ਦਿਨ, ਅਸਲੀ ਕਾਰਣ ਜਾਨਣ ਲਈ, ਕਿ ਯਹੂਦੀ ਪੌਲੁਸ ਉੱਪਰ ਦੋਸ਼ ਕਿਉਂ ਲਾ ਰਹੇ ਸਨ, ਸਰਦਾਰ ਨੇ ਪੌਲੁਸ ਨੂੰ ਖੋਲ੍ਹ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਯਹੂਦੀ ਸਭਾ ਦੇ ਸਦੱਸਾਂ ਦੀ ਇਕੱਠੀ ਬੈਠਕ ਬੁਲਵਾਉਣ ਦਾ ਹੁਕਮ ਦਿੱਤਾ। ਫ਼ੇਰ ਪੌਲੁਸ ਨੂੰ ਲਿਆਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।
1 Men, brethren, and fathers, hear ye my defence which I make now unto you.
2 (And when they heard that he spake in the Hebrew tongue to them, they kept the more silence: and he saith,)
3 I am verily a man which am a Jew, born in Tarsus, a city in Cilicia, yet brought up in this city at the feet of Gamaliel, and taught according to the perfect manner of the law of the fathers, and was zealous toward God, as ye all are this day.
4 And I persecuted this way unto the death, binding and delivering into prisons both men and women.
5 As also the high priest doth bear me witness, and all the estate of the elders: from whom also I received letters unto the brethren, and went to Damascus, to bring them which were there bound unto Jerusalem, for to be punished.
6 And it came to pass, that, as I made my journey, and was come nigh unto Damascus about noon, suddenly there shone from heaven a great light round about me.
7 And I fell unto the ground, and heard a voice saying unto me, Saul, Saul, why persecutest thou me?
8 And I answered, Who art thou, Lord? And he said unto me, I am Jesus of Nazareth, whom thou persecutest.
9 And they that were with me saw indeed the light, and were afraid; but they heard not the voice of him that spake to me.
10 And I said, What shall I do, Lord? And the Lord said unto me, Arise, and go into Damascus; and there it shall be told thee of all things which are appointed for thee to do.
11 And when I could not see for the glory of that light, being led by the hand of them that were with me, I came into Damascus.
12 And one Ananias, a devout man according to the law, having a good report of all the Jews which dwelt there,
13 Came unto me, and stood, and said unto me, Brother Saul, receive thy sight. And the same hour I looked up upon him.
14 And he said, The God of our fathers hath chosen thee, that thou shouldest know his will, and see that Just One, and shouldest hear the voice of his mouth.
15 For thou shalt be his witness unto all men of what thou hast seen and heard.
16 And now why tarriest thou? arise, and be baptized, and wash away thy sins, calling on the name of the Lord.
17 And it came to pass, that, when I was come again to Jerusalem, even while I prayed in the temple, I was in a trance;
18 And saw him saying unto me, Make haste, and get thee quickly out of Jerusalem: for they will not receive thy testimony concerning me.
19 And I said, Lord, they know that I imprisoned and beat in every synagogue them that believed on thee:
20 And when the blood of thy martyr Stephen was shed, I also was standing by, and consenting unto his death, and kept the raiment of them that slew him.
21 And he said unto me, Depart: for I will send thee far hence unto the Gentiles.
22 And they gave him audience unto this word, and then lifted up their voices, and said, Away with such a fellow from the earth: for it is not fit that he should live.
23 And as they cried out, and cast off their clothes, and threw dust into the air,
24 The chief captain commanded him to be brought into the castle, and bade that he should be examined by scourging; that he might know wherefore they cried so against him.
25 And as they bound him with thongs, Paul said unto the centurion that stood by, Is it lawful for you to scourge a man that is a Roman, and uncondemned?
26 When the centurion heard that, he went and told the chief captain, saying, Take heed what thou doest: for this man is a Roman.
27 Then the chief captain came, and said unto him, Tell me, art thou a Roman? He said, Yea.
28 And the chief captain answered, With a great sum obtained I this freedom. And Paul said, But I was free born.
29 Then straightway they departed from him which should have examined him: and the chief captain also was afraid, after he knew that he was a Roman, and because he had bound him.
30 On the morrow, because he would have known the certainty wherefore he was accused of the Jews, he loosed him from his bands, and commanded the chief priests and all their council to appear, and brought Paul down, and set him before them.
Acts 14 in Tamil and English
1 ਪੌਲੁਸ ਅਤੇ ਬਰਨਬਾਸ ਇੱਕੋਨਿਯੁਮ ਵਿੱਚ ਪੌਲੁਸ ਅਤੇ ਬਰਨਬਾਸ ਤਦ ਇੱਕੋਦਿਯਾਮ ਸ਼ਹਿਰ ਵਿੱਚ ਪਹੁੰਚੇ। ਉੱਥੇ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਪਹੁੰਚੇ ਉਹ ਹਰ ਸ਼ਹਿਰ ਵਿੱਚ ਜਾਕੇ ਇਵੇਂ ਹੀ ਕਰਦੇ ਸਨ। ਉਨ੍ਹਾਂ ਨੇ ਇੰਨਾ ਵੱਧੀਆ ਬਚਨ ਕੀਤਾ ਕਿ ਯਹੂਦੀਆਂ ਅਤੇ ਯੂਨਾਨੀਆਂ ਨੇ ਉਨ੍ਹਾਂ ਉੱਪਰ ਵਿਸ਼ਵਾਸ ਕੀਤਾ।
And it came to pass in Iconium, that they went both together into the synagogue of the Jews, and so spake, that a great multitude both of the Jews and also of the Greeks believed.
2 ਪਰ ਕੁਝ ਯਹੂਦੀ ਲੋਕਾਂ ਨੇ ਵਿਸ਼ਵਾਸ ਨਾ ਕੀਤਾ, ਅਤੇ ਇਨ੍ਹਾਂ ਲੋਕਾਂ ਨੇ ਗੈਰ-ਯਹੂਦੀਆਂ ਨੂੰ ਭੜਕਾਇਆ ਅਤੇ ਨਿਹਚਾਵਾਨਾਂ ਬਾਰੇ ਉਨ੍ਹਾਂ ਦੇ ਮਨਾਂ ਵਿੱਚ ਜ਼ਹਿਰ ਭਰ ਦਿੱਤਾ।
But the unbelieving Jews stirred up the Gentiles, and made their minds evil affected against the brethren.
3 ਇਸ ਦੇ ਬਾਵਜੂਦ, ਪੌਲੁਸ ਅਤੇ ਬਰਨਬਾਸ ਬਹੁਤ ਦਿਨਾ ਲਈ ਇੱਕੋਨਿਯੁਮ ਵਿੱਚ ਰੁਕੇ ਅਤੇ ਨਿਰਭੈ ਹੋਕੇ ਪ੍ਰਭੂ ਬਾਰੇ ਬੋਲੇ। ਉਨ੍ਹਾਂ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਕਿਰਪਾ ਬਾਰੇ ਪ੍ਰਚਾਰ ਕੀਤਾ। ਪ੍ਰਭੂ ਨੇ ਉਨ੍ਹਾਂ ਦੇ ਸੰਦੇਸ਼ ਨੂੰ ਕਰਾਮਾਤੀ ਨਿਸ਼ਾਨ ਅਤੇ ਅਚੰਭੇ ਕਰਨ ਦੀ ਯੋਗਤਾ ਦੇਕੇ ਸਾਬਤ ਕੀਤਾ।
Long time therefore abode they speaking boldly in the Lord, which gave testimony unto the word of his grace, and granted signs and wonders to be done by their hands.
4 ਪਰ ਨਗਰ ਵਿੱਚ ਲੋਕਾਂ ਦਾ ਬਟਵਾਰਾ ਹੋ ਗਿਆ। ਕੁਝ ਲੋਕ ਯਹੂਦੀਆਂ ਨਾਲ ਸਹਿਮਤ ਹੋਣ ਲੱਗੇ ਅਤੇ ਕੁਝ ਪੌਲੁਸ ਅਤੇ ਬਰਨਬਾਸ ਨੂੰ ਮੰਨਣ ਲੱਗੇ।
But the multitude of the city was divided: and part held with the Jews, and part with the apostles.
5 ਕੁਝ ਗੈਰ-ਯਹੂਦੀਆਂ, ਕੁਝ ਯਹੂਦੀਆਂ ਅਤੇ ਉਨ੍ਹਾਂ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਲੋਕ ਇਨ੍ਹਾਂ ਨੂੰ ਪੱਥਰਾਂ ਨਾਲ ਮਾਰ ਮੁਕਾਉਣਾ ਚਾਹੁੰਦੇ ਸਨ।
And when there was an assault made both of the Gentiles, and also of the Jews with their rulers, to use them despitefully, and to stone them,
6 ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਉਨ੍ਹਾਂ ਨੇ ਨਗਰ ਛੱਡ ਦਿੱਤਾ ਅਤੇ ਲੁਕਾਉਨਿਯਾ ਵਿੱਚ ਲੁਸਤ੍ਰਾ ਅਤੇ ਦਰਬੇ ਸ਼ਹਿਰਾਂ ਵਿੱਚ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਚੱਲੇ ਗਏ।
They were ware of it, and fled unto Lystra and Derbe, cities of Lycaonia, and unto the region that lieth round about:
7 ਉੱਥੇ ਜਾਕੇ ਇਹ ਖੁਸ਼ਖਬਰੀ ਬਾਰੇ ਪਰਚਾਰ ਕਰਦੇ ਰਹੇ।
And there they preached the gospel.
8 ਪੌਲੁਸ-ਲੁਸਤ੍ਰਾ ਅਤੇ ਦਰਬੇ ਵਿੱਚ ਲੁਸਤ੍ਰਾ ਵਿੱਚ ਇੱਕ ਆਦਮੀ ਸੀ ਜਿਸਦੇ ਪੈਰ ਵਿੱਚ ਕੋਈ ਤਕਲੀਫ਼ ਸੀ। ਉਹ ਜਮਾਂਦਰੂ ਹੀ ਲੰਗੜਾ ਸੀ, ਉਸ ਨੇ ਕਦੇ ਚੱਲ ਕੇ ਨਹੀਂ ਸੀ ਵੇਖਿਆ।
And there sat a certain man at Lystra, impotent in his feet, being a cripple from his mother’s womb, who never had walked:
9 ਇਹ ਆਦਮੀ ਉੱਥੇ ਬੈਠਾ ਪੌਲੁਸ ਦੇ ਬਚਨ ਸੁਣ ਰਿਹਾ ਸੀ ਤਾਂ ਪੌਲੁਸ ਨੇ ਉਸ ਨੂੰ ਵੇਖਿਆ ਤੇ ਮਹਿਸੂਸ ਕੀਤਾ ਕਿ ਉਸ ਆਦਮੀ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਉਸ ਨੂੰ ਰਾਜ਼ੀ ਕਰ ਸੱਕਦਾ ਹੈ
The same heard Paul speak: who stedfastly beholding him, and perceiving that he had faith to be healed,
10 ਇਸ ਲਈ ਪੌਲੁਸ ਉੱਚੀ ਬੋਲਿਆ, “ਆਪਣੇ ਪੈਰਾਂ ਤੇ ਖਲੋ ਜਾ।” ਉਹ ਆਦਮੀ ਉੱਥੋਂ ਕੁਦਿਆ ਅਤੇ ਉਸ ਨੇ ਆਸ-ਪਾਸ ਚੱਲਣਾ ਸ਼ੁਰੂ ਕਰ ਦਿੱਤਾ।
Said with a loud voice, Stand upright on thy feet. And he leaped and walked.
11 ਜਦੋਂ ਲੋਕਾਂ ਨੇ ਪੌਲੁਸ ਨੂੰ ਅਜਿਹਾ ਕਰਦਿਆਂ ਵੇਖਿਆ ਤਾਂ ਉਹ ਲੁਕਾਉਣਿਯਾ ਦੀ ਆਪਣੀ ਭਾਸ਼ਾ ਵਿੱਚ ਚਿਲਾਉਣ ਲੱਗੇ, “ਦੇਵਤੇ ਮਾਨਵ ਦਾ ਰੂਪ ਧਾਰਕੇ ਸਾਡੇ ਕੋਲ ਆਏ ਹਨ।”
And when the people saw what Paul had done, they lifted up their voices, saying in the speech of Lycaonia, The gods are come down to us in the likeness of men.
12 ਲੋਕਾਂ ਨੇ ਬਰਨਬਾਸ ਨੂੰ ਦਿਓਸ ਅਤੇ ਪੌਲੁਸ ਨੂੰ “ਹਰਮੇਸ” ਨਾਉਂ ਨਾਲ ਬੁਲਾਉਣਾ ਸ਼ੁਰੂ ਕੀਤਾ ਇਸ ਲਈ ਕਿਉਂਕਿ ਇਹ ਬਚਨ ਕਰਨ ਵਿੱਚ ਆਗੂ ਸੀ।
And they called Barnabas, Jupiter; and Paul, Mercurius, because he was the chief speaker.
13 ਦਿਓਸ ਦਾ ਮੰਦਰ ਸ਼ਹਿਰ ਦੇ ਕੋਲ ਹੀ ਸੀ। ਇਸ ਮੰਦਰ ਦਾ ਜਾਜਕ ਕੁਝ ਬਲਦ ਅਤੇ ਫ਼ੁੱਲ ਸ਼ਹਿਰ ਦੇ ਫ਼ਾਟਕਾਂ ਤੇ ਲਿਆਇਆ। ਉਹ ਲੋਕ ਪੌਲੁਸ ਅਤੇ ਬਰਨਬਾਸ ਨੂੰ ਬਲੀਆਂ ਦੇਣਾ ਚਾਹੁੰਦੇ ਸਨ।
Then the priest of Jupiter, which was before their city, brought oxen and garlands unto the gates, and would have done sacrifice with the people.
14 ਪਰ ਜਦੋਂ ਪੌਲੁਸ ਅਤੇ ਬਰਨਬਾਸ ਰਸੂਲਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਆਪਣੇ ਵਸਤਰ ਪਾੜੇ ਅਤੇ ਲੋਕਾਂ ਵਿੱਚ ਬਾਹਰ ਨੂੰ ਦੌੜ ਪਏ ਅਤੇ ਉੱਚੀ-ਉੱਚੀ ਚਿਲਾਉਣ ਲੱਗ ਪਏ,
Which when the apostles, Barnabas and Paul, heard of, they rent their clothes, and ran in among the people, crying out,
15 “ਹੇ ਪੁਰੱਖੋ। ਤੁਸੀਂ ਇਹ ਕਿਉਂ ਕਰ ਰਹੇ ਹੋ? ਅਸੀਂ ਦੇਵਤੇ ਨਹੀਂ ਹਾਂ। ਅਸੀਂ ਤੁਹਾਡੇ ਹੀ ਵਰਗੇ ਮਨੁੱਖ ਹਾਂ। ਅਸੀਂ ਇੱਥੇ ਤੁਹਾਨੂੰ ਖੁਸ਼ਖਬਰੀ ਦੱਸਣ ਆਏ ਹਾਂ ਕਿ ਤੁਹਾਨੂੰ ਇਨ੍ਹਾਂ ਵਿਅਰਥ ਗੱਲਾਂ ਤੋਂ ਜਿਉਂਦੇ ਸੱਚੇ ਪਰਮੇਸ਼ੁਰ ਵੱਲ ਪਰਤਣਾ ਚਾਹੀਦਾ ਹੈ। ਉਹੀ ਹੈ ਜਿਸਨੇ ਅਕਾਸ਼ ਸਿਰਜਿਆ ਹੈ, ਧਰਤੀ, ਸਮੁੰਦਰ ਅਤੇ ਉਸ ਸਾਰੀ ਸ੍ਰਿਸ਼ਟੀ ਵਿੱਚ ਜੀਵਨ ਸਿਰਜਿਆ ਹੈ।
And saying, Sirs, why do ye these things? We also are men of like passions with you, and preach unto you that ye should turn from these vanities unto the living God, which made heaven, and earth, and the sea, and all things that are therein:
16 “ਪਿੱਛਲੇ ਸਮਿਆਂ ਵਿੱਚ ਪਰਮੇਸ਼ੁਰ ਨੇ ਕੌਮਾਂ ਨੂੰ ਉਹ ਕਰਨ ਦਿੱਤਾ ਜੋ ਉਨ੍ਹਾਂ ਨੇ ਚਾਹਾ।
Who in times past suffered all nations to walk in their own ways.
17 ਪਰ ਪਰਮੇਸ਼ੁਰ ਨੇ ਉਹ ਕਾਰਜ ਕੀਤੇ ਜੋ ਦਿਖਾਉਂਦੇ ਹਨ ਕਿ ਉਹ ਮੌਜੂਦ ਹੈ। ਉਸ ਨੇ ਤੁਹਾਡੇ ਲਈ ਹਮੇਸ਼ਾ ਚੰਗੀਆਂ ਗੱਲਾਂ ਕੀਤੀਆਂ। ਉਸ ਨੇ ਅਕਾਸ਼ ਤੋਂ ਤੁਹਾਡੇ ਲਈ ਬਰੱਖਾ ਕੀਤੀ ਅਤੇ ਸਹੀ ਵਕਤ ਤੇ ਫ਼ਸਲਾਂ ਦਿੱਤੀਆਂ। ਉਹ ਤੁਹਾਨੂੰ ਖਾਣ ਲਈ ਬੇਸ਼ੁਮਾਰ ਅਨਾਜ ਦਿੰਦਾ ਹੈ ਅਤੇ ਤੁਹਾਡੇ ਦਿਲ ਖੁਸ਼ੀਆਂ ਨਾਲ ਭਰਪੂਰ ਰੱਖਦਾ ਹੈ।”
Nevertheless he left not himself without witness, in that he did good, and gave us rain from heaven, and fruitful seasons, filling our hearts with food and gladness.
18 ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਇਹ ਗੱਲਾਂ ਕਹੀਆਂ, ਪਰ ਉਹ ਬੜੀ ਮੁਸ਼ਕਿਲ ਨਾਲ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਲਈ ਬਲੀਆਂ ਦੇਣ ਤੋਂ ਰੋਕ ਸੱਕੇ।
And with these sayings scarce restrained they the people, that they had not done sacrifice unto them.
19 ਫ਼ਿਰ ਕੁਝ ਯਹੂਦੀ ਅੰਤਾਕਿਯਾ ਅਤੇ ਇੱਕੁਨਿਯੁਮ ਤੋਂ ਆਏ, ਅਤੇ ਉਨ੍ਹਾਂ ਨੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਹੋ ਜਾਣ ਲਈ ਉਕਸਾਇਆ। ਇਸ ਲਈ ਉਨ੍ਹਾਂ ਨੇ ਪੌਲੁਸ ਤੇ ਪੱਥਰਾਵ ਕੀਤਾ ਅਤੇ ਇਹ ਸੋਚ ਕੇ ਧੂਹ ਕੇ ਸ਼ਹਿਰ ਤੋਂ ਬਾਹਰ ਸੁੱਟ ਦਿੱਤਾ, ਕਿ ਉਹ ਮਰ ਗਿਆ ਸੀ।
And there came thither certain Jews from Antioch and Iconium, who persuaded the people, and, having stoned Paul, drew him out of the city, supposing he had been dead.
20 ਯਿਸੂ ਦੇ ਚੇਲੇ ਪੌਲੁਸ ਦੇ ਆਸ-ਪਾਸ ਇੱਕਤਰ ਹੋਏ, ਉਹ ਉੱਠਿਆ ਅਤੇ ਨਗਰ ਵਿੱਚ ਵਾਪਸ ਚੱਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਵਿੱਚ ਚੱਲੇ ਗਏ।
Howbeit, as the disciples stood round about him, he rose up, and came into the city: and the next day he departed with Barnabas to Derbe.
21 ਅੰਤਾਕਿਯਾ ਵਿੱਚ ਪਰਤਣਾ ਪੌਲੁਸ ਅਤੇ ਬਰਨਬਾਸ ਨੇ ਦਰਬੇ ਸ਼ਹਿਰ ਵਿੱਚ ਵੀ ਖੁਸ਼ਖਬਰੀ ਦਾ ਪਰਚਾਰ ਕੀਤਾ। ਬਹੁਤ ਸਾਰੇ ਲੋਕ ਇੱਥੇ ਯਿਸੂ ਦੇ ਚੇਲੇ ਬਣ ਗਏ। ਉਹ ਦੋਨੋਂ ਲੁਸਤ੍ਰਾ, ਇੱਕੁਨਿਯੁਮ ਅਤੇ ਅੰਤਾਕਿਯਾ ਨੂੰ ਪਰਤੇ।
And when they had preached the gospel to that city, and had taught many, they returned again to Lystra, and to Iconium, and Antioch,
22 ਇਨ੍ਹਾਂ ਸ਼ਹਿਰਾਂ ਵਿੱਚ ਪੌਲੁਸ ਅਤੇ ਬਰਨਬਾਸ ਨੇ ਯਿਸੂ ਦੇ ਚੇਲਿਆਂ ਨੂੰ ਤਕੜੇ ਬਣਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਰਹਿਣ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਆਖਿਆ, “ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।”
Confirming the souls of the disciples, and exhorting them to continue in the faith, and that we must through much tribulation enter into the kingdom of God.
23 ਉਨ੍ਹਾਂ ਨੇ ਹਰੇਕ ਕਲੀਸਿਯਾ ਲਈ ਬਜ਼ੁਰਗਾਂ ਨੂੰ ਨਿਯੁਕਤ ਕੀਤਾ। ਵਰਤ ਅਤੇ ਪ੍ਰਾਰਥਨਾ ਨਾਲ, ਉਨ੍ਹਾਂ ਨੇ ਉਨ੍ਹਾਂ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਜਿਸਤੇ ਉਨ੍ਹਾਂ ਨੇ ਭਰੋਸਾ ਕੀਤਾ।
And when they had ordained them elders in every church, and had prayed with fasting, they commended them to the Lord, on whom they believed.
24 ਤਦ ਉਹ ਦੋਨੋਂ ਪਿਸਿਦਿਯਾ ਦੇਸ਼ ਵਿੱਚੋਂ ਦੀ ਲੰਘੇ ਅਤੇ ਪੰਫ਼ਲਿਯਾ ਦੇਸ਼ ਵਿੱਚ ਪਹੁੰਚੇ।
And after they had passed throughout Pisidia, they came to Pamphylia.
25 ਫ਼ਿਰ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪਰਗਾ ਵਿੱਚ ਦਿੱਤਾ ਅਤੇ ਉਸਤੋਂ ਬਾਅਦ ਉਹ ਅੰਤਾਕਿਯਾ ਸ਼ਹਿਰ ਵੱਲ ਗਏ।
And when they had preached the word in Perga, they went down into Attalia:
26 ਉੱਥੋਂ ਤੋਂ, ਜਹਾਜ਼ ਰਾਹੀਂ ਉਹ ਦੋਨੋਂ ਅੰਤਾਕਿਯਾ ਨੂੰ ਗਏ। ਇਹ ਉਹੀ ਸ਼ਹਿਰ ਸੀ ਜਿੱਥੇ ਨਿਹਚਾਵਾਨਾਂ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਕਿਰਪਾ ਨੂੰ ਸੌਂਪ ਦਿੱਤਾ ਅਤੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਭੇਜ ਦਿੱਤਾ। ਹੁਣ ਉਨ੍ਹਾਂ ਨੇ ਉਨ੍ਹਾਂ ਨੂੰ ਦਿੱਤਾ ਹੋਇਆ ਕੰਮ ਪੂਰਨ ਕਰ ਦਿੱਤਾ ਸੀ।
And thence sailed to Antioch, from whence they had been recommended to the grace of God for the work which they fulfilled.
27 ਜਦੋਂ ਉੱਥੇ ਦੋਨੋਂ ਪਹੁੰਚੇ, ਉਨ੍ਹਾਂ ਨੇ ਕਲੀਸਿਯਾ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਜਿਹੜੀਆਂ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੀਆਂ ਸਨ। ਅਤੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਨੇ ਦਰਵਾਜ਼ਾ ਖੋਲ੍ਹਿਆ ਹੈ ਤਾਂ ਜੋ ਗੈਰ ਕੌਮਾਂ ਦੇ ਲੋਕ ਵੀ ਨਿਹਚਾ ਕਰ ਸੱਕਣ।”
And when they were come, and had gathered the church together, they rehearsed all that God had done with them, and how he had opened the door of faith unto the Gentiles.
28 ਉੱਥੇ ਪੌਲੁਸ ਅਤੇ ਬਰਨਬਾਸ ਮਸੀਹ ਦੇ ਚੇਲਿਆਂ ਨਾਲ ਬਹੁਤ ਦਿਨ ਰਹੇ।
And there they abode long time with the disciples.