Proverbs 21:31
ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸੱਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸੱਕਦੇ।
Proverbs 21:31 in Other Translations
King James Version (KJV)
The horse is prepared against the day of battle: but safety is of the LORD.
American Standard Version (ASV)
The horse is prepared against the day of battle; But victory is of Jehovah.
Bible in Basic English (BBE)
The horse is made ready for the day of war, but power to overcome is from the Lord.
Darby English Bible (DBY)
The horse is prepared for the day of battle; but safety is of Jehovah.
World English Bible (WEB)
The horse is prepared for the day of battle; But victory is with Yahweh.
Young's Literal Translation (YLT)
A horse is prepared for a day of battle, And the deliverance `is' of Jehovah!
| The horse | ס֗וּס | sûs | soos |
| is prepared | מ֭וּכָן | mûkon | MOO-hone |
| against the day | לְי֣וֹם | lĕyôm | leh-YOME |
| battle: of | מִלְחָמָ֑ה | milḥāmâ | meel-ha-MA |
| but safety | וְ֝לַֽיהוָ֗ה | wĕlayhwâ | VEH-lai-VA |
| is of the Lord. | הַתְּשׁוּעָֽה׃ | hattĕšûʿâ | ha-teh-shoo-AH |
Cross Reference
Isaiah 31:1
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ।
Psalm 20:7
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ। ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ। ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
Psalm 3:8
ਹੇ ਯਹੋਵਾਹ, ਜਿੱਤ ਤੇਰੀ ਹੀ ਹੈ। ਕਿਰਪਾ ਕਰਕੇ ਆਪਣਿਆਂ ਲੋਕਾਂ ਨੂੰ ਅਸੀਸ ਦਿਉ।
Psalm 33:17
ਅਸਲ ਵਿੱਚ ਘੋੜੇ ਯੁੱਧ ਅੰਦਰ ਜਿੱਤ ਪ੍ਰਾਪਤ ਨਹੀਂ ਕਰਦੇ। ਅਸਲ ਵਿੱਚ ਤੁਹਾਡੇ ਬਚ ਨਿਕਲਣ ਵਿੱਚ ਉਨ੍ਹਾਂ ਦਾ ਬਲ ਮਦਦ ਨਹੀਂ ਕਰਦਾ।
Jeremiah 3:23
ਪਹਾੜੀਆਂ ਉੱਤੇ ਬੁੱਤਾਂ ਦੀ ਉਪਾਸਨਾ ਕਰਨਾ ਮੂਰੱਖਤਾਈ ਸੀ। ਪਹਾੜੀਆਂ ਉੱਤੇ ਸ਼ੋਰ-ਸ਼ਰਾਬੇ ਦੀਆਂ ਸਮੂਹ ਦਾਵਤਾਂ ਗ਼ਲਤ ਸਨ। ਅਵੱਸ਼ ਹੀ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਆਉਂਦੀ ਹੈ।
Ecclesiastes 9:11
ਚੰਗੀ ਕਿਸਮਤ? ਮੰਦੀ ਕਿਸਮਤ? ਅਸੀਂ ਕੀ ਕਰ ਸੱਕਦੇ ਹਾਂ? ਇਸ ਦੁਨੀਆਂ ਵਿੱਚ, ਮੈਂ ਵੇਖਿਆ ਕਿ ਤੇਜ਼-ਤਰਾਰ ਦੌੜ ਨਹੀਂ ਜਿਤ੍ਤਦਾ, ਸ਼ਕਤੀਸ਼ਾਲੀ ਜੰਗ ਨਹੀਂ ਜਿਤ੍ਤਦਾ, ਸਿਆਣੇ ਨੂੰ ਭੋਜਨ ਨਹੀਂ ਮਿਲਦਾ, ਚਾਲਾਕ ਅਮੀਰ ਨਹੀਂ ਬਣਦਾ, ਸਿੱਖਿਆ ਹੋਇਆ ਪ੍ਰਸਿੱਧ ਨਹੀਂ ਹੁੰਦਾ। ਜਦੋਂ ਬੁਰਾ ਸਮਾਂ ਆਉਂਦਾ, ਹਰ ਇੱਕ ਨਾਲ ਬੁਰੀਆਂ ਗੱਲਾਂ ਵਾਪਰਦੀਆਂ ਹਨ।
Psalm 147:10
ਯੁੱਧ ਦੇ ਘੋੜੇ ਅਤੇ ਬਲਵਾਨ ਯੋਧੇ ਉਸ ਨੂੰ ਖੁਸ਼ੀ ਪ੍ਰਦਾਨ ਨਹੀਂ ਕਰਦੇ।
Psalm 144:10
ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ। ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
Psalm 68:20
ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
Psalm 3:3
ਪਰ, ਹੇ ਯਹੋਵਾਹ, ਤੂੰ ਮੇਰੀ ਢਾਲ ਹੈਂ। ਤੂੰ ਮੇਰੀ ਮਹਿਮਾ ਹੈਂ। ਹੇ ਯਹੋਵਾਹ ਤੇਰੇ ਨਾਲ ਹੀ ਮੇਰਾ ਸਿਰ ਉੱਚਾ ਹੈ।