Proverbs 2:7 in Punjabi

Punjabi Punjabi Bible Proverbs Proverbs 2 Proverbs 2:7

Proverbs 2:7
ਉਹ ਇਮਾਨਦਾਰ ਲੋਕਾਂ ਲਈ ਸਫ਼ਲਤਾ ਸੰਭਾਲਦਾ ਹੈ, ਅਤੇ ਉਨ੍ਹਾਂ ਲਈ ਢਾਲ ਹੈ ਜੋ ਨਿਰਦੋਸ਼ ਹੋਕੇ ਜਿਉਂਦੇ ਹਨ।

Proverbs 2:6Proverbs 2Proverbs 2:8

Proverbs 2:7 in Other Translations

King James Version (KJV)
He layeth up sound wisdom for the righteous: he is a buckler to them that walk uprightly.

American Standard Version (ASV)
He layeth up sound wisdom for the upright; `He is' a shield to them that walk in integrity;

Bible in Basic English (BBE)
He has salvation stored up for the upright, he is a breastplate to those in whom there is no evil;

Darby English Bible (DBY)
He layeth up sound wisdom for the upright; [he] is a shield to them that walk in integrity;

World English Bible (WEB)
He lays up sound wisdom for the upright. He is a shield to those who walk in integrity;

Young's Literal Translation (YLT)
Even to lay up for the upright substance, A shield for those walking uprightly.

He
layeth
up
וִצְפֹּ֣ןwiṣpōnveets-PONE
sound
wisdom
לַ֭יְשָׁרִיםlayšārîmLA-sha-reem
righteous:
the
for
תּוּשִׁיָּ֑הtûšiyyâtoo-shee-YA
buckler
a
is
he
מָ֝גֵ֗ןmāgēnMA-ɡANE
to
them
that
walk
לְהֹ֣לְכֵיlĕhōlĕkêleh-HOH-leh-hay
uprightly.
תֹֽם׃tōmtome

Cross Reference

Proverbs 30:5
ਹਰ ਸ਼ਬਦ ਜਿਹੜਾ ਪਰਮੇਸ਼ੁਰ ਉਚਾਰਦਾ ਹੈ ਦੋਸ਼ ਰਹਿਤ ਹੈ। ਪਰਮੇਸ਼ੁਰ ਉਨ੍ਹਾਂ ਲਈ ਸੁਰੱਖਿਅਤ ਟਿਕਾਣਾ ਹੈ ਜਿਹੜੇ ਉਸ ਕੋਲ ਜਾਂਦੇ ਹਨ।

Psalm 84:11
ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ। ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।

James 3:15
ਇਹੋ ਜਿਹੀ “ਸਿਆਣਪ” ਪਰਮੇਸ਼ੁਰ ਵੱਲੋਂ ਨਹੀਂ ਆਉਂਦੀ। ਇਹ “ਸਿਆਣਪ” ਦੁਨੀਆਂ ਵੱਲੋਂ ਆਉਂਦੀ ਹੈ। ਇਹ ਆਤਮਕ ਨਹੀਂ ਹੈ। ਇਹ ਸ਼ੈਤਾਨੀ ਹੈ।

Colossians 2:3
ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।

1 Corinthians 1:19
ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਮੈਂ ਅਕਲਮੰਦਾਂ ਦੀ ਅਕਲ ਨਸ਼ਟ ਕਰ ਦੇਵਾਂਗਾ, ਮੈਂ ਸੂਝਵਾਨਾਂ ਦੀ ਸੂਝ ਨਿਕਾਰਥਕ ਬਣਾਂ ਦਿਆਂਗਾ।”

Proverbs 28:18
ਜਿਹੜਾ ਵਿਅਕਤੀ ਇਮਾਨਦਾਰੀ ਨਾਲ ਜਿਉਂਦਾ ਹੈ ਉਹ ਸੁਰੱਖਿਅਤ ਹੈ। ਪਰ ਜਿਨ੍ਹਾਂ ਲੋਕਾਂ ਦੇ ਰਾਹ ਟੇਢੇ-ਮੇਢੇ ਹੁੰਦੇ ਹਨ ਉਹ ਅਚਾਨਕ ਡਿੱਗ ਪੈਣਗੇ।

Proverbs 14:8
ਚੁਸਤ ਆਦਮੀ ਲਈ, ਸਿਆਣਪ, ਜੋ ਕੁਝ ਵੀ ਉਹ ਕਰੇ ਉਸ ਨੂੰ ਸੋਚ-ਵਿੱਚਾਰ ਦਿੰਦੀ ਹੈ, ਪਰ ਮੂਰੱਖਾਂ ਦੀ ਬੇਵਕੂਫ਼ੀ, ਧੋਖਾ ਕਰਦੀ ਹੈ।

Psalm 144:2
ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ। ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ। ਯਹੋਵਾਹ ਮੈਨੂੰ ਬਚਾਉਂਦਾ ਹੈ। ਯਹੋਵਾਹ ਮੇਰੀ ਢਾਲ ਹੈ। ਮੈਨੂੰ ਉਸ ਉੱਤੇ ਵਿਸ਼ਵਾਸ ਹੈ। ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।

2 Timothy 3:15
ਤੁਸੀਂ ਪਵਿੱਤਰ ਪੋਥੀਆਂ ਆਪਣੇ ਬਚਪਨੇ ਤੋਂ ਹੀ ਸਿੱਖੀਆਂ ਹਨ। ਇਹ ਪੋਥੀਆਂ ਤੁਹਾਨੂੰ ਸਿਆਣਾ ਬਨਾਉਣ ਦੇ ਸਮੱਰਥ ਹਨ। ਉਹ ਸਿਆਣਪ ਤੁਹਾਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਰਾਹੀਂ ਮੁਕਤੀ ਵੱਲ ਲੈ ਜਾਂਦੀ ਹੈ।

1 Corinthians 3:18
ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ।

1 Corinthians 2:6
ਪਰਮੇਸ਼ੁਰ ਦੀ ਸਿਆਣਪ ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ।

1 Corinthians 1:30
ਪਰਮੇਸ਼ੁਰ ਨੇ ਹੀ ਤੁਹਾਨੂੰ ਮਸੀਹ ਯਿਸੂ ਦੇ ਅੰਗ ਬਣਾਇਆ ਹੈ। ਮਸੀਹ ਸਾਡੇ ਲਈ ਪਰਮੇਸ਼ੁਰ ਵੱਲੋਂ ਮਿਲੀ ਬੁੱਧ ਹੈ। ਮਸੀਹ ਦੇ ਕਾਰਣ ਹੀ ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ, ਅਤੇ ਆਪਣੇ ਪਾਪਾਂ ਤੋਂ ਮੁਕਤ ਹਾਂ। ਮਸੀਹ ਦੇ ਕਾਰਣ ਹੀ ਅਸੀਂ ਪਵਿੱਤਰ ਹਾਂ।

Proverbs 8:14
ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ, ਸਮਝਦਾਰੀ ਅਤੇ ਸ਼ਕਤੀ ਹੈ।

1 Corinthians 1:24
ਪਰ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਯਹੂਦੀਆਂ ਤੇ ਯੂਨਾਨੀਆਂ ਜਾਂ ਗੈਰ ਯਹੂਦੀਆਂ ਲਈ, ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਪਰਮੇਸ਼ੁਰ ਦੀ ਸੂਝ ਹੈ।

Job 28:8
ਜੰਗਲੀ ਜਾਨਵਰ ਕਦੇ ਉਨ੍ਹਾਂ ਰਾਹਾਂ ਉੱਤੇ ਨਹੀਂ ਤੁਰੇ, ਕਦੇ ਸ਼ੇਰ ਵੀ ਉਨ੍ਹਾਂ ਰਾਹਾਂ ਉੱਤੇ ਨਹੀਂ ਘੁੰਮੇ।