Leviticus 7:1
ਦੋਸ਼ ਦੀਆਂ ਭੇਟਾਂ “ਦੋਸ਼ ਦੀ ਭੇਟ ਦੀਆਂ ਬਿਧੀਆਂ ਇਹ ਹਨ। ਇਹ ਬਹੁਤ ਪਵਿੱਤਰ ਹੈ।
Leviticus 7:1 in Other Translations
King James Version (KJV)
Likewise this is the law of the trespass offering: it is most holy.
American Standard Version (ASV)
And this is the law of the trespass-offering: it is most holy.
Bible in Basic English (BBE)
And this is the law of the offering for wrongdoing: it is most holy.
Darby English Bible (DBY)
And this is the law of the trespass-offering -- it is most holy:
Webster's Bible (WBT)
Likewise this is the law of the trespass-offering: it is most holy.
World English Bible (WEB)
"'This is the law of the trespass offering. It is most holy.
Young's Literal Translation (YLT)
`And this `is' a law of the guilt-offering: it `is' most holy;
| Likewise this | וְזֹ֥את | wĕzōt | veh-ZOTE |
| is the law | תּוֹרַ֖ת | tôrat | toh-RAHT |
| offering: trespass the of | הָֽאָשָׁ֑ם | hāʾāšām | ha-ah-SHAHM |
| it | קֹ֥דֶשׁ | qōdeš | KOH-desh |
| is most | קָֽדָשִׁ֖ים | qādāšîm | ka-da-SHEEM |
| holy. | הֽוּא׃ | hûʾ | hoo |
Cross Reference
Leviticus 6:25
“ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਹ ਪਾਪ ਦੀ ਭੇਟ ਦੀ ਬਿਧੀ ਹੈ। ਪਾਪ ਦੀ ਭੇਟ ਨੂੰ ਉਸੇ ਸਥਾਨ ਉੱਤੇ ਮਾਰਿਆ ਜਾਣਾ ਚਾਹੀਦਾ ਜਿੱਥੇ ਯਹੋਵਾਹ ਦੇ ਸਾਹਮਣੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਇਹ ਅੱਤ ਪਵਿੱਤਰ ਹੈ।
Leviticus 6:17
ਅਨਾਜ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ।
Leviticus 5:14
ਯਹੋਵਾਹ ਨੇ ਮੂਸਾ ਨੂੰ ਆਖਿਆ,
Leviticus 5:1
ਵੱਖੋ-ਵੱਖਰੇ ਅਚਨਚੇਤ ਪਾਪ “ਜਦੋਂ ਕਿਸੇ ਬੰਦੇ ਨੂੰ ਗਵਾਹੀ ਦੇਣ ਲਈ ਸੱਦਿਆ ਜਾਂਦਾ ਅਤੇ ਉਹ ਚਸ਼ਮਦੀਦ ਗਵਾਹ ਜਾਂ ਉਸ ਘਟਨਾ ਬਾਰੇ ਕੁਝ ਜਾਣਦਾ, ਅਤੇ ਜੇ ਉਹ ਬੰਦਾ ਉਹ ਕੁਝ ਨਹੀਂ ਦੱਸਦਾ ਜੋ ਉਸ ਨੇ ਦੇਖਿਆ ਜਾਂ ਜੋ ਉਹ ਜਾਣਦਾ, ਤਾਂ ਉਹ ਆਪਣੀ ਸਾਖੀ ਦੇਣ ਵਿੱਚ ਨਾਕਾਮਯਾਬ ਹੋਣ ਦੇ ਸਿੱਟੇ ਦਾ ਜਿੰਮੇਵਾਰ ਹੈ।
Ezekiel 46:20
ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨੂੰ ਪਕਾਉਣਗੇ। ਇੱਥੇ ਹੀ ਜਾਜਕ ਅਨਾਜ ਦੀਆਂ ਭੇਟਾਂ ਨੂੰ ਸੇਕਣਗੇ। ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਭੇਟਾਂ ਨੂੰ ਬਾਹਰਲੇ ਵਿਹੜੇ ਵਿੱਚ ਲਿਜਾਣ ਦੀ ਜ਼ਰੂਰਤ ਨਾ ਪਵੇ। ਇਸ ਤਰ੍ਹਾਂ ਉਹ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਆਮ ਲੋਕਾਂ ਦੇ ਸਾਹਮਣੇ ਬਾਹਰ ਨਹੀਂ ਲਿਆਉਣਗੇ।”
Ezekiel 44:29
ਉਹ ਆਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ ਭੋਜਨ ਕਰਨਗੇ। ਹਰ ਉਹ ਚੀਜ਼ ਜਿਹੜੀ ਇਸਰਾਏਲ ਦੇ ਲੋਕ ਯਹੋਵਾਹ ਨੂੰ ਭੇਟ ਕਰਨਗੇ ਉਨ੍ਹਾਂ ਦੀ ਹੋਵੇਗੀ।
Ezekiel 40:39
ਇਸ ਵਰਾਂਡੇ ਦੇ ਫਾਟਕ ਦੇ ਹਰ ਪਾਸੀ ਦੋ ਮੇਜ਼ ਲੱਗੇ ਹੋਏ ਸਨ। ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਵਜੋਂ ਚੜ੍ਹਾਏ ਜਾਣ ਵਾਲੇ ਜਾਨਵਰ ਇਸੇ ਮੇਜ਼ ਉੱਤੇ ਮਾਰੇ ਜਾਂਦੇ ਸਨ।
Numbers 6:12
ਇਸਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸ ਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸ ਨੂੰ ਆਪਣੇ ਪਾਪ ਲਈ ਬਲੀ ਵਜੋਂ ਚੜ੍ਹਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸ ਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
Leviticus 21:22
ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸੱਕਦਾ ਹੈ।
Leviticus 19:21
ਉਸ ਆਦਮੀ ਨੂੰ ਆਪਣੇ ਦੋਸ਼ ਦੀ ਭੇਟ ਨੂੰ ਯਹੋਵਾਹ ਲਈ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ। ਆਦਮੀ ਨੂੰ ਦੋਸ਼ ਦੀ ਭੇਟ ਲਈ ਇੱਕ ਭੇਡੂ ਲਿਆਉਣਾ ਚਾਹੀਦਾ ਹੈ।
Leviticus 14:12
ਜਾਜਕ ਲੇਲਿਆਂ ਵਿੱਚੋਂ ਇੱਕ ਨੂੰ ਦੋਸ਼ ਦੀ ਭੇਟ ਵਜੋਂ ਭੇਟ ਕਰੇਗਾ। ਉਹ ਉਸ ਲੇਲੇ ਅਤੇ ਤੇਲ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਚੜ੍ਹਾਵੇਗਾ।
Leviticus 5:11
“ਜੇ ਉਸ ਬੰਦੇ ਤੋਂ ਦੋ ਘੁੱਗੀ ਜਾਂ ਦੋ ਕਬੂਤਰ ਨਾ ਸਰਦੇ ਹੋਣ, ਉਸ ਨੂੰ ਆਪਣੇ ਪਾਪ ਦੀ ਭੇਟ ਲਈ ਮੈਦੇ ਦੇ 8 ਕੱਪ ਲਿਆਉਣੇ ਚਾਹੀਦੇ ਹਨ। ਉਸ ਨੂੰ ਮੈਦੇ ਵਿੱਚ ਤੇਲ ਨਹੀਂ ਮਿਲਾਉਣਾ ਚਾਹੀਦਾ ਅਤੇ ਇਸ ਉੱਤੇ ਲੋਬਾਨ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਹ ਪਾਪ ਦੀ ਭੇਟ ਹੈ।
Leviticus 5:8
ਉਹ ਬੰਦਾ ਉਨ੍ਹਾਂ ਨੂੰ ਜਾਜਕ ਕੋਲ ਲੈ ਕੇ ਆਵੇ। ਪਹਿਲਾਂ, ਜਾਜਕ ਇੱਕ ਪੰਛੀ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇਗਾ। ਜਾਜਕ ਪੰਛੀ ਦੇ ਸਿਰ ਨੂੰ ਉਸ ਦੀ ਗਿੱਚੀ ਤੋਂ ਤੋੜ ਦੇਵੇਗਾ। ਪਰ ਜਾਜਕ ਪੰਛੀ ਨੂੰ ਹਿਸਿਆਂ ਵਿੱਚ ਨਹੀਂ ਵੰਡੇਗਾ।