Job 9:6
ਪਰਮੇਸ਼ੁਰ ਧਰਤੀ ਹਿਲਾਉਣ ਲਈ ਭੂਚਾਲਾਂ ਨੂੰ ਭੇਜਦਾ। ਪਰਮੇਸ਼ੁਰ ਧਰਤੀ ਦੀਆਂ ਬੁਨਿਆਦਾਂ ਹਿਲਾ ਦਿੰਦਾ ਹੈ।
Job 9:6 in Other Translations
King James Version (KJV)
Which shaketh the earth out of her place, and the pillars thereof tremble.
American Standard Version (ASV)
That shaketh the earth out of its place, And the pillars thereof tremble;
Bible in Basic English (BBE)
Who is moving the earth out of its place, so that its pillars are shaking:
Darby English Bible (DBY)
Who shaketh the earth out of its place, and the pillars thereof tremble;
Webster's Bible (WBT)
Who shaketh the earth out of her place, and its pillars tremble.
World English Bible (WEB)
Who shakes the earth out of its place; The pillars of it tremble;
Young's Literal Translation (YLT)
Who is shaking earth from its place, And its pillars move themselves.
| Which shaketh | הַמַּרְגִּ֣יז | hammargîz | ha-mahr-ɡEEZ |
| the earth | אֶ֭רֶץ | ʾereṣ | EH-rets |
| place, her of out | מִמְּקוֹמָ֑הּ | mimmĕqômāh | mee-meh-koh-MA |
| and the pillars | וְ֝עַמּוּדֶ֗יהָ | wĕʿammûdêhā | VEH-ah-moo-DAY-ha |
| thereof tremble. | יִתְפַלָּצֽוּן׃ | yitpallāṣûn | yeet-fa-la-TSOON |
Cross Reference
Hebrews 12:26
ਜਿਸ ਸਮੇਂ ਉਹ ਬੋਲਿਆ, ਉਸਦੀ ਆਵਾਜ਼ ਨੇ ਧਰਤੀ ਹਿਲਾ ਦਿੱਤੀ। ਪਰ ਹੁਣ ਉਸ ਨੇ ਵਾਇਦਾ ਕੀਤਾ ਹੈ, “ਇੱਕ ਵਾਰ ਫ਼ੇਰ ਮੈਂ ਧਰਤੀ ਨੂੰ ਹਿਲਾ ਦਿਆਂਗਾ। ਪਰ ਮੈਂ ਸਵਰਗ ਨੂੰ ਵੀ ਹਿਲਾ ਦਿਆਂਗਾ।”
Haggai 2:6
ਕਿਉਂ ਕਿ ਇਹ ਸਭ ਗੱਲਾਂ ਯਹੋਵਾਹ ਸਰਬ ਸ਼ਕਤੀਵਾਨ ਆਖ ਰਿਹਾ ਹੈ। ਬੋੜੀ ਹੀ ਦੇਰ ਵਿੱਚ, ਮੈਂ ਜ਼ਮੀਨ ਤੇ ਅਕਾਸ਼, ਧਰਤੀ ਅਤੇ ਸਮੁੰਦਰ ਹਿਲਾ ਦੇਵਾਂਗਾ।
Isaiah 2:21
ਫ਼ੇਰ ਲੋਕ ਚੱਟਾਨਾਂ ਦੀਆਂ ਖੋਹਾਂ ਵਿੱਚ ਛੁਪ ਜਾਣਗੇ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਉਹ ਯਹੋਵਾਹ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਉਦੋਂ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖਲੋ ਜਾਵੇਗਾ।
Psalm 75:3
ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।
Isaiah 2:19
ਲੋਕੀ ਚੱਟਾਨਾਂ ਪਿੱਛੇ ਅਤੇ ਧਰਤੀ ਦੀਆਂ ਖੱਡਾਂ ਵਿੱਚ ਛੁਪ ਜਾਣਗੇ। ਲੋਕੀ ਯਹੋਵਾਹ ਕੋਲੋਂ ਅਤੇ ਉਸਦੀ ਮਹਾਨ ਸ਼ਕਤੀ ਕੋਲੋਂ ਭੈਭੀਤ ਹੋਣਗੇ। ਇਹ ਓਦੋਁ ਵਾਪਰੇਗਾ ਜਦੋਂ ਯਹੋਵਾਹ ਧਰਤੀ ਨੂੰ ਹਿਲਾ ਦੇਣ ਲਈ ਖੜ੍ਹਾ ਹੋ ਜਾਵੇਗਾ।
Job 26:11
ਉਹ ਬੁਨਿਆਦਾਂ ਜਿਹੜੀਆਂ ਅਕਾਸ਼ ਨੂੰ ਚੁੱਕੀ ਰੱਖਦੀਆਂ ਨੇ ਡਰ ਨਾਲ ਕੰਬਦੀਆਂ ਨੇ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਧਮਕਾਉਂਦਾ ਹੈ।
Haggai 2:21
“ਯਹੂਦਾਹ ਦੇ ਰਾਜਪਾਲ ਜ਼ਰੁੱਬਾਬਲ ਕੋਲ ਜਾਕੇ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾ ਦਿਆਂਗਾ।
Isaiah 13:13
ਆਪਣੇ ਕਹਿਰ ਨਾਲ ਮੈਂ ਅਕਾਸ਼ ਨੂੰ ਹਿਲਾ ਦਿਆਂਗਾ। ਅਤੇ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇਗੀ।” ਇਹ ਉਸ ਦਿਨ ਵਾਪਰੇਗਾ ਜਦੋਂ ਸਰਬ ਸ਼ਕਤੀਮਾਨ ਯਹੋਵਾਹ ਆਪਣਾ ਕਹਿਰ ਦਰਸਾਵੇਗਾ।
Psalm 114:7
ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਾਹਮਣੇ ਧਰਤੀ ਹਿੱਲ ਗਈ ਸੀ।
Job 38:4
“ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ? ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ।
Revelation 20:11
ਦੁਨੀਆਂ ਦੇ ਲੋਕਾਂ ਦਾ ਨਿਆਂ ਹੁੰਦਾ ਹੈ ਫ਼ੇਰ ਮੈਂ ਇੱਕ ਵੱਡਾ ਸਾਰਾ ਚਿੱਟਾ ਤਖਤ ਦੇਖਿਆ। ਮੈਂ ਉਸ ਨੂੰ ਵੀ ਦੇਖਿਆ ਜਿਹੜਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ।
Joel 2:10
ਉਨ੍ਹਾਂ ਸਾਹਮਣੇ, ਧਰਤੀ ਤੇ ਅਕਾਸ਼ ਵੀ ਕੰਬੰਦੇ ਹਨ ਸੂਰਜ ਅਤੇ ਚੰਨ ਹਨੇਰਾ ਹੋ ਜਾਂਦੇ ਹਨ ਅਤੇ ਤਾਰੇ ਹੋਰ ਵੱਧੇਰੇ ਨਹੀਂ ਚਮਕਦੇ।
Jeremiah 4:24
ਮੈਂ ਪਹਾੜਾਂ ਵੱਲ ਦੇਖਿਆ, ਅਤੇ ਉਹ ਹਿੱਲ ਰਹੇ ਸਨ। ਸਾਰੀਆਂ ਪਹਾੜੀਆਂ ਕੰਬ ਰਹੀਆਂ ਸਨ।
Isaiah 24:19
ਭੁਚਾਲ ਆਉਣਗੇ ਅਤੇ ਧਰਤੀ ਪਾਟ ਜਾਵੇਗੀ।
Isaiah 24:1
ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ।
1 Samuel 2:8
ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।