Job 9:4 in Punjabi

Punjabi Punjabi Bible Job Job 9 Job 9:4

Job 9:4
ਪਰਮੇਸ਼ੁਰ ਬਹੁਤ ਸਿਆਣਾ ਹੈ ਤੇ ਉਸਦੀ ਸ਼ਕਤੀ ਬਹੁਤ ਮਹਾਨ ਹੈ। ਕੋਈ ਵੀ ਬੰਦਾ ਪਰਮੇਸ਼ੁਰ ਨਾਲ ਨਹੀਂ ਲੜ ਸੱਕਦਾ ਤੇ ਜ਼ਖਮ ਖਾਧੇ ਬਿਨਾ ਨਹੀਂ ਰਹਿ ਸੱਕਦਾ।

Job 9:3Job 9Job 9:5

Job 9:4 in Other Translations

King James Version (KJV)
He is wise in heart, and mighty in strength: who hath hardened himself against him, and hath prospered?

American Standard Version (ASV)
`He is' wise in heart, and mighty in strength: Who hath hardened himself against him, and prospered?-

Bible in Basic English (BBE)
He is wise in heart and great in strength: who ever made his face hard against him, and any good came of it?

Darby English Bible (DBY)
He is wise in heart and mighty in strength: who hath hardened himself against him, and had peace?

Webster's Bible (WBT)
He is wise in heart, and mighty in strength: who hath hardened himself against him, and hath prospered?

World English Bible (WEB)
God who is wise in heart, and mighty in strength: Who has hardened himself against him, and prospered?

Young's Literal Translation (YLT)
Wise in heart and strong in power -- Who hath hardened toward Him and is at peace?

He
is
wise
חֲכַ֣םḥăkamhuh-HAHM
in
heart,
לֵ֭בָבlēbobLAY-vove
and
mighty
וְאַמִּ֣יץwĕʾammîṣveh-ah-MEETS
in
strength:
כֹּ֑חַkōaḥKOH-ak
who
מִֽיmee
hath
hardened
הִקְשָׁ֥הhiqšâheek-SHA
himself
against
אֵ֝לָ֗יוʾēlāywA-LAV
him,
and
hath
prospered?
וַיִּשְׁלָֽם׃wayyišlāmva-yeesh-LAHM

Cross Reference

Job 36:5
“ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ ਪਰ ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਬਹੁਤ ਸਿਆਣਾ ਵੀ ਹੈ।

Proverbs 29:1
ਇੱਕ ਜ਼ਿੱਦੀ ਵਿਅਕਤੀ ਜਿਹੜਾ ਝਿੜਕ ਤੋਂ ਨਹੀਂ ਸਿੱਖਦਾ ਅਚਾਨਕ ਹੀ ਤਬਾਹ ਕਰ ਦਿੱਤਾ ਜਾਵੇਗਾ। ਉਸ ਨੂੰ ਕੋਈ ਵੀ ਨਹੀਂ ਬਚਾ ਸੱਕਦਾ।

Job 9:19
ਮੈਂ ਪਰਮੇਸ਼ੁਰ ਨੂੰ ਨਹੀਂ ਹਰਾ ਸੱਕਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ। ਕੌਣ ਪਰਮੇਸ਼ੁਰ ਨੂੰ ਕਚਿਹਰੀ ਆਉਣ ਲਈ ਮਜ਼ਬੂਰ ਕਰੇਗਾ।

Daniel 5:20
“ਪਰ ਨਬੂਕਦਨੱਸਰ ਗੁਮਾਨੀ ਅਤੇ ਜ਼ਿੱਦੀ ਬਣ ਗਿਆ। ਇਸ ਲਈ ਉਸਦੀ ਸ਼ਕਤੀ ਉਸ ਕੋਲੋਂ ਖੋਹ ਲਈ ਗਈ। ਉਸ ਨੂੰ ਉਸ ਦੇ ਸ਼ਾਹੀ ਤਖਤ ਤੋਂ ਉੱਠਾ ਦਿੱਤਾ ਗਿਆ ਅਤੇ ਉਸਦਾ ਪਰਤਾਪ ਖਤਮ ਕਰ ਦਿੱਤਾ ਗਇਆ।

Romans 11:33
ਪਰਮੇਸ਼ੁਰ ਦੀ ਉਸਤਤਿ ਕਰੋ ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ।

1 Corinthians 10:22
ਕੀ ਅਸੀਂ ਪ੍ਰਭੂ ਨੂੰ ਈਰਖਾਲੂ ਬਨਾਉਣਾ ਚਾਹੁੰਦੇ ਹਾਂ। ਕੀ ਅਸੀਂ ਉਸ ਦੇ ਨਾਲੋਂ ਬਲਵਾਨ ਹਾਂ? ਨਹੀਂ।

Ephesians 1:8
ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ।

Ephesians 1:19
ਅਤੇ ਤੁਸੀਂ ਜਾਣ ਜਾਵੋਂਗੇ ਕਿ ਸਾਡੇ ਵਿਸ਼ਵਾਸੀਆਂ ਲਈ, ਪਰਮੇਸ਼ੁਰ ਦੀ ਸ਼ਕਤੀ ਬਹੁਤ ਮਹਾਨ ਹੈ।

Ephesians 3:10
ਪਰਮੇਸ਼ੁਰ ਦਾ ਮਨੋਰਥ ਸੀ ਕਿ ਸਮੂਹ ਹਾਕਮਾਂ ਅਤੇ ਸਵਰਗੀ ਥਾਵਾਂ ਦੇ ਅਧਿਕਾਰਾਂ ਨੂੰ ਵੱਖ-ਵੱਖ ਰਾਹਾਂ ਦਾ ਪਤਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੀ ਸਿਆਣਪ ਵਿਖਾਉਂਦਾ ਹੈ। ਉਹ ਇਸ ਨੂੰ ਕਲੀਸਿਯਾ ਦੇ ਕਾਰਣ ਜਾਨਣਗੇ।

Ephesians 3:20
ਪਰਮੇਸ਼ੁਰ ਆਪਣੀ ਸ਼ਕਤੀ ਨਾਲ, ਜੋ ਸਾਡੇ ਵਿੱਚ ਕੰਮ ਕਰਦੀ ਹੈ ਨਾਲੋਂ ਕਿਤੇ ਵੱਧੇਰੇ ਜ਼ਿਆਦਾ ਕਰ ਸੱਕਦਾ ਹੈ ਜੋ ਕਿ ਅਸੀਂ ਉਸ ਪਾਸੋਂ ਮੰਗ ਸੱਕਦੇ ਹਾਂ ਜਾਂ ਉਸ ਬਾਰੇ ਸੋਚ ਸੱਕਦੇ ਹਾਂ।

Jude 1:24
ਪਰਮੇਸ਼ੁਰ ਦੀ ਵਡਿਆਈ ਕਰੋ ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸੱਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁੱਖ ਲਿਆ ਸੱਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ।

Daniel 4:34
ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ। ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ! ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।

Daniel 2:20
ਦਾਨੀਏਲ ਨੇ ਆਖਿਆ: “ਉਸਤਤ ਕਰੋ ਪਰਮੇਸ਼ੁਰ ਦੇ ਨਾਮ ਦੀ ਸਦਾ ਲਈ! ਸ਼ਕਤੀ ਅਤੇ ਸਿਆਣਪ ਹੈ ਓਸੇ ਦੀ!

Exodus 14:17
ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸ ਦੇ ਘੋੜਿਆਂ ਅਤੇ ਉਸ ਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ।

2 Chronicles 13:12
ਪਰਮੇਸ਼ੁਰ ਆਪ ਸਾਡੇ ਨਾਲ ਹੈ! ਉਹੀ ਸਾਡਾ ਸ਼ਾਸਕ ਹੈ ਅਤੇ ਉਸ ਦੇ ਜਾਜਕ ਸਾਡੇ ਨਾਲ ਹਨ। ਪਰਮੇਸ਼ੁਰ ਦੇ ਜਾਜਕ ਆਪਣੇ ਆਉਣ ਦੀ ਸੂਚਨਾ ਦਿੰਦੇ ਤੇ ਤੁਹਾਨੂੰ ਜਗਾਉਣ ਵਾਸਤੇ ਜੋਰ ਦੀ ਤੁਰ੍ਹੀਆਂ ਵਜਾਉਂਦੇ ਹਨ ਤੇ ਆਖਦੇ ਹਨ! ਹੇ ਇਸਰਾਏਲੀਓ, ਤੁਸੀਂ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਨਾ ਲੜੋ! ਕਿਉਂ ਜੋ ਤੁਸੀਂ ਸਫ਼ਲ ਨਾ ਹੋ ਪਾਵੋਂਗੇ।”

Job 6:10
ਤੇ ਜੇ ਉਹ ਮੈਨੂੰ ਨਹੀਂ ਮਾਰਦਾ, ਮੈਂ ਇਸ ਗੱਲੋ ਸੁਖੀ ਹੋਵਾਂਗਾ, ਮੈਂ ਇਸ ਗੱਲੋ ਖੁਸ਼ ਹੋਵਾਂਗਾ: ਇਸ ਸਾਰੇ ਗੰਭੀਰ ਦਰਦ ਵਿੱਚ, ਮੈਂ ਕਦੇ ਵੀ ਇਨਕਾਰ ਨਹੀਂ ਕੀਤਾ ਉਸ ਪਵਿੱਤਰ ਪੁਰੱਖ ਦੇ ਆਦੇਸ਼ ਮੰਨ ਲਵੋ।

Job 11:6
ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹੱਸ ਦੱਸ ਸੱਕਦਾ। ਉਹ ਤੈਨੂੰ ਦੱਸ ਸੱਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ। ਅੱਯੂਬ ਸੁਣ ਮੇਰੀ ਗੱਲ, ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸ ਨੂੰ ਤੈਨੂੰ ਦੇਣੀ ਚਾਹੀਦੀ ਹੈ।”

Job 12:13
ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ। ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ।

Job 15:23
ਉਹ ਇੱਧਰ-ਓਧਰ ਭਟਕਦਾ ਹੈ ਪਰ ਉਸਦਾ ਸ਼ਰੀਰ ਗਿਰਝਾਂ ਲਈ ਭੋਜਨ ਬਣੇਗਾ। ਉਹ ਜਾਣਦਾ ਹੈ ਕਿ ਉਸਦੀ ਮੌਤ ਬਹੁਤ ਨੇੜੇ ਹੈ।

Job 40:9
ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?

Psalm 104:24
ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ। ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ। ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।

Psalm 136:5
ਪਰਮੇਸ਼ੁਰ ਦੀ ਉਸਤਤਿ ਕਰੋ। ਉਹ ਜਿਸਨੇ ਅਕਾਸ਼ਾ ਨੂੰ ਸਾਜਣ ਲਈ ਸਿਆਣਪ ਵਰਤੀ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

Proverbs 28:14
ਜਿਹੜਾ ਵਿਅਕਤੀ ਹਮੇਸ਼ਾ ਇੱਜਤਦਾਰ ਰਹਿੰਦਾ ਹੈ ਧੰਨ ਹੈ, ਪਰ ਜਿਹੜਾ ਵਿਅਕਤੀ ਆਪਣੇ ਦਿਲ ਨੂੰ ਕਠੋਰ ਬਣਾ ਲੈਂਦਾ ਮੁਸੀਬਤਾਂ ਦਾ ਸਾਹਮਣਾ ਕਰਦਾ।

Exodus 9:14
ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ।