Job 5:2
ਇੱਕ ਮੂਰਖ ਬੰਦੇ ਦਾ ਗੁੱਸਾ ਉਸ ਨੂੰ ਮਾਰ ਦੇਵੇਗਾ। ਇੱਕ ਖੁਦਗਰਜ਼ ਆਦਮੀ ਦੇ ਮਨੋਭਾਵ ਉਸ ਨੂੰ ਮਾਰ ਦੇਣਗੇ।
Job 5:2 in Other Translations
King James Version (KJV)
For wrath killeth the foolish man, and envy slayeth the silly one.
American Standard Version (ASV)
For vexation killeth the foolish man, And jealousy slayeth the silly one.
Bible in Basic English (BBE)
For wrath is the cause of death to the foolish, and he who has no wisdom comes to his end through passion.
Darby English Bible (DBY)
For vexation killeth the foolish man, and envy slayeth the simple.
Webster's Bible (WBT)
For wrath killeth the foolish man, and envy slayeth the silly one.
World English Bible (WEB)
For resentment kills the foolish man, And jealousy kills the simple.
Young's Literal Translation (YLT)
For provocation slayeth the perverse, And envy putteth to death the simple,
| For | כִּֽי | kî | kee |
| wrath | לֶ֭אֱוִיל | leʾĕwîl | LEH-ay-veel |
| killeth | יַֽהֲרָג | yahărog | YA-huh-roɡe |
| the foolish man, | כָּ֑עַשׂ | kāʿaś | KA-as |
| envy and | וּ֝פֹתֶ֗ה | ûpōte | OO-foh-TEH |
| slayeth | תָּמִ֥ית | tāmît | ta-MEET |
| the silly one. | קִנְאָֽה׃ | qinʾâ | keen-AH |
Cross Reference
Genesis 30:1
ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”
Romans 2:8
ਪਰ ਕੁਝ ਲੋਕ ਸੁਆਰਥੀ ਹਨ ਅਤੇ ਉਹ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ। ਉਹ ਲੋਕ ਦੁਸ਼ਟਤਾ ਦੇ ਰਾਹ ਦਾ ਅਨੁਸਰਣ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦੇਵੇਗਾ ਤੇ ਆਪਣਾ ਕਰੋਧ ਵਿਖਾਵੇਗਾ।
Jonah 4:9
ਪਰ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, “ਕੀ ਉਸ ਬੂਟੇ ਦੇ ਮਰ ਜਾਣ ਕਾਰਣ ਗੁੱਸੇ ਹੋਣਾ ਠੀਕ ਹੈ?” ਯੂਨਾਹ ਨੇ ਜਵਾਬ ਦਿੱਤਾ, “ਹਾਂ, ਮੇਰੇ ਲਈ ਗੁੱਸਾ ਕਰਨਾ ਠੀਕ ਹੈ! ਮਰਨ ਲਈ ਮੇਰਾ ਗੁੱਸਾ ਕਾਫ਼ੀ ਹੈ!”
Hosea 7:11
ਇਉਂ ਅਫ਼ਰਾਈਮ ਇੱਕ ਬੇਵਕੂਫ਼, ਅਤੇ ਸੂਝਹੀਣ ਕਬੂਤਰ ਵਰਗਾ ਬਣ ਗਿਆ ਹੈ! ਉਹ ਮਦਦ ਲਈ ਮਿਸਰ ਨੂੰ ਪੁਕਾਰਦੇ ਹਨ ਅਤੇ ਮਦਦ ਲਈ ਅੱਸ਼ੂਰ ਨੂੰ ਜਾਂਦੇ ਹਨ।
Ecclesiastes 7:9
ਬਹੁਤੀ ਆਸਾਨੀ ਨਾਲ ਗੁੱਸੇ ਨਾ ਹੋਵੋ, ਕਿਉਂ ਜੋ ਗੁੱਸਾ ਮੂਰੱਖਤਾ ਦੀ ਨਿਸ਼ਾਨੀ ਹੈ।
Proverbs 12:16
ਮੂਰਖ ਬੰਦਾ ਛੇਤੀ ਹੀ ਗੁੱਸੇ ਹੋ ਜਾਂਦਾ ਹੈ। ਪਰ ਸਮਝਦਾਰ ਬੰਦਾ, ਬੇਇੱਜ਼ਤੀ ਤੇ ਵੀ ਸ਼ਾਂਤ ਹੀ ਰਹਿੰਦਾ ਹੈ।
Proverbs 8:5
ਤੁਸੀਂ ਭੌਲੇ, ਲੋਕੋ, ਸਮਝ ਸਿੱਖੋ ਅਤੇ ਤੁਸੀਂ ਮੂਰੱਖੋ, ਅਕਲਮੰਦੀ ਸਿੱਖੋ।
Proverbs 1:22
“ਕਿੰਨਾ ਕੁ ਚਿਰ ਤੁਸੀਂ ਮੂਰਖ ਲੋਕੋ ਆਪਣੀ ਮੂਰਖਤਾ ਨੂੰ ਪਿਆਰ ਕਰਦੇ ਰਹੋਂਗੇ? ਤੁਸੀਂ ਮਖੌਲੀਏ ਕਿੰਨਾ ਕੁ ਚਿਰ ਹੋਰਨਾਂ ਦਾ ਮਖੌਲ ਉਡਾਉਂਗੇ? ਤੁਸੀਂ ਮੂਰੱਖੋ ਕਦੋਂ ਤੀਕ ਗਿਆਨ ਨੂੰ ਨਫ਼ਰਤ ਕਰੋਂਗੇ?
Psalm 107:17
ਕੁਝ ਲੋਕੀਂ ਆਪਣੇ ਜਿਉਣ ਦੇ ਪਾਪੀ ਢੰਗਾਂ ਕਾਰਣ ਮੂਰਖ ਬਣ ਗਏ।
Psalm 92:6
ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ। ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
Psalm 75:4
“ਕੁਝ ਲੋਕ ਬੜੇ ਗੁਮਾਨੀ ਹਨ। ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
Psalm 14:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਬਦਚਲਣ, ਆਪਣੇ ਮਨ ਵਿੱਚ ਆਖਦੇ ਨੇ, “ਕਿਤੇ ਵੀ ਕੋਈ ਪਰਮੇਸ਼ੁਰ ਨਹੀਂ ਹੈ।” ਮੂਰਖ ਲੋਕ ਭਰਿਸ਼ਟ ਕਰਨੀਆਂ ਕਰਦੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਚੰਗਿਆਈ ਨਹੀਂ ਕਰਦਾ।
Job 18:4
ਅੱਯੂਬ, ਤੇਰਾ ਗੁੱਸਾ ਤੈਨੂੰ ਹੀ ਸੱਟ ਮਾਰ ਰਿਹਾ ਹੈ। ਕੀ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਬਸ ਤੇਰੇ ਲਈ ਧਰਤੀ ਛੱਡ ਜਾਣ? ਕੀ ਤੂੰ ਸੋਚਦਾ ਹੈ ਕੀ ਪਰਮੇਸ਼ੁਰ ਤੈਨੂੰ ਸੰਤੁਸ਼ਟ ਕਰਨ ਲਈ ਪਹਾੜਾਂ ਨੂੰ ਹਿਲਾ ਦੇਵੇਗਾ?
1 Samuel 18:8
ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸ ਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।”
2 Timothy 3:6
ਉਨ੍ਹਾਂ ਵਿੱਚੋਂ ਕੁਝ ਦੂਸਰਿਆਂ ਦੇ ਘਰੀਂ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ।