Job 21:7 in Punjabi

Punjabi Punjabi Bible Job Job 21 Job 21:7

Job 21:7
ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ? ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ?

Job 21:6Job 21Job 21:8

Job 21:7 in Other Translations

King James Version (KJV)
Wherefore do the wicked live, become old, yea, are mighty in power?

American Standard Version (ASV)
Wherefore do the wicked live, Become old, yea, wax mighty in power?

Bible in Basic English (BBE)
Why is life given to the evil-doers? why do they become old and strong in power?

Darby English Bible (DBY)
Wherefore do the wicked live, grow old, yea, become mighty in power?

Webster's Bible (WBT)
Why do the wicked live, become old, and, are mighty in power?

World English Bible (WEB)
"Why do the wicked live, Become old, yes, and grow mighty in power?

Young's Literal Translation (YLT)
Wherefore do the wicked live? They have become old, Yea, they have been mighty in wealth.

Wherefore
מַדּ֣וּעַmaddûaʿMA-doo-ah
do
the
wicked
רְשָׁעִ֣יםrĕšāʿîmreh-sha-EEM
live,
יִחְי֑וּyiḥyûyeek-YOO
old,
become
עָ֝תְק֗וּʿātĕqûAH-teh-KOO
yea,
גַּםgamɡahm
are
mighty
גָּ֥בְרוּgābĕrûɡA-veh-roo
in
power?
חָֽיִל׃ḥāyilHA-yeel

Cross Reference

Job 12:6
ਪਰ ਡਾਕੂਆਂ ਦੇ ਤੰਬੂਆਂ ਨੂੰ ਗੋਲਿਆ ਜਾਂਦਾ। ਜਿਹੜੇ ਲੋਕ ਪਰਮੇਸ਼ੁਰ ਨੂੰ ਕ੍ਰੋਧਵਾਨ ਕਰਦੇ ਨੇ ਸ਼ਾਂਤੀ ਨਾਲ ਰਹਿੰਦੇ ਨੇ, ਤੇ ਉਨ੍ਹਾਂ ਦੀ ਆਪਣੀ ਹੀ ਸ਼ਕਤੀ ਉਨ੍ਹਾਂ ਦਾ ਇੱਕੋ-ਇੱਕ ਦੇਵਤਾ ਹੁੰਦੀ ਹੈ।

Habakkuk 1:13
ਤੇਰੀਆਂ ਨਜ਼ਰਾਂ ਬਦੀ ਨੂੰ ਵੇਖਣ ਲਈ ਬੜੀਆਂ ਪਵਿੱਤਰ ਹਨ। ਤੂੰ ਬਦ ਅਤੇ ਕਪਟੀਆਂ ਨੂੰ ਕਿਉਂ ਸਹਾਰਦਾ ਹੈਂ? ਅਤੇ ਤੂੰ ਚੁੱਪ ਕਿਉਂ ਰਹਿਂਨਾ ਜਦੋਂ ਬਦ ਲੋਕ ਉਨ੍ਹਾਂ ਨੂੰ ਨਿਗਲ ਜਾਂਦੇ ਹਨ ਜਿਹੜੇ ਉਨ੍ਹਾਂ ਨਾਲੋਂ ਵੱਧੇਰੇ ਧਰਮੀ ਹਨ।

Jeremiah 12:1
ਯਿਰਮਿਯਾਹ ਦੀ ਪਰਮੇਸ਼ੁਰ ਅੱਗੇ ਸ਼ਿਕਾਇਤ ਯਹੋਵਾਹ, ਜੇ ਮੈਂ ਤੁਹਾਡੇ ਨਾਲ ਬਹਿਸ ਕਰਦਾ ਹਾਂ, ਤਾਂ ਤੁਸੀਂ ਹੀ ਹਮੇਸ਼ਾ ਸਹੀ ਹੁੰਦੇ ਹੋ! ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਜਿਹੜੀਆਂ ਸਹੀ ਨਹੀਂ ਜਾਪਦੀਆਂ। ਮਾੜੇ ਬੰਦੇ ਸਫ਼ਲ ਕਿਉਂ ਹੁੰਦੇ ਨੇ? ਉਨ੍ਹਾਂ ਲੋਕਾਂ ਦਾ ਜੀਵਨ ਸੌਖਾ ਕਿਉਂ ਹੁੰਦਾ ਹੈ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਨਹੀਂ ਕਰ ਸੱਕਦੇ?

Psalm 73:3
ਮੈਂ ਦੇਖਿਆ ਕਿ ਮੰਦੇ ਲੋਕ ਸਫ਼ਲ ਹੁੰਦੇ ਸਨ ਅਤੇ ਮੈਂ ਉਨ੍ਹਾਂ ਗੁਮਾਨੀ ਲੋਕਾਂ ਨਾਲ ਈਰਖਾ ਕਰਨ ਲੱਗਾ।

Psalm 37:35
ਮੈਂ ਇੱਕ ਦੁਸ਼ਟ ਬੰਦੇ ਨੂੰ ਵੇਖਿਆ ਜੋ ਸ਼ਕਤੀਸ਼ਾਲੀ ਸੀ। ਉਹ ਇੱਕ ਤਕੜੇ ਰੁੱਖ ਵਰਗਾ ਸੀ।

Revelation 17:2
ਧਰਤੀ ਦੇ ਰਾਜਿਆਂ ਨੇ ਉਸ ਨਾਲ ਜਿਨਸੀ ਪਾਪ ਕੀਤੇ। ਧਰਤੀ ਦੇ ਲੋਕ ਉਸ ਦੇ ਜਿਨਸੀ ਪਾਪ ਦੀ ਮੈਅ ਨਾਲ ਸ਼ਰਾਬੀ ਹੋ ਗਏ।”

Revelation 13:2
ਜੋ ਜਾਨਵਰ ਮੈਂ ਵੇਖਿਆ ਚੀਤੇ ਵਾਂਗ ਦਿਸਿਆ। ਪਰ ਉਸ ਦੇ ਪੈਰ ਰਿੱਛ ਵਰਗੇ ਸਨ, ਉਸਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਆਪਣੀ ਸ਼ਕਤੀ, ਆਪਣਾ ਤਖਤ ਅਤੇ ਵੱਡਾ ਅਧਿਕਾਰ ਇਸ ਜਾਨਵਰ ਨੂੰ ਦੇ ਦਿੱਤਾ।

Habakkuk 1:15
ਦੁਸ਼ਮਣ ਉਨ੍ਹਾਂ ਸਭਨਾਂ ਨੂੰ ਮੱਛੀਆਂ ਫ਼ੜਨ ਵਾਲੀ ਕੁੰਡੀ ਤੇ ਜਾਲ ਨਾਲ ਫ਼ੜ ਲਵੇਗਾ। ਵੈਰੀ ਉਨ੍ਹਾਂ ਸਾਰਿਆਂ ਨੂੰ ਆਪਣੇ ਜਾਲ ਵਿੱਚ ਇਕੱਠਾ ਕਰ ਲੈਂਦਾ ਅਤੇ ਜੋ ਕੁਝ ਉਸ ਨੇ ਫ਼ੜਿਆ ਉਸ ਨਾਲ ਬਹੁਤ ਖੁਸ਼ ਹੋ ਜਾਂਦਾ।

Daniel 4:17
“ਇੱਕ ਪਵਿੱਤਰ ਦੂਤ ਨੇ ਇਸ ਸਜ਼ਾ ਦਾ ਐਲਾਨ ਕੀਤਾ। ਕਿਉਂ? ਤਾਂ ਜੋ ਧਰਤੀ ਦੇ ਸਾਰੇ ਬੰਦੇ ਇਹ ਜਾਣ ਲੈਣ ਕਿ ਆਦਮੀਆਂ ਦੇ ਰਾਜ ਉੱਤੇ ਅੱਤ ਮਹਾਨ ਪਰਮੇਸ਼ੁਰ ਦੀ ਹਕੂਮਤ ਹੈ। ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਹੀ ਉਹ ਬਾਦਸ਼ਾਹੀਆਂ ਦਿੰਦਾ ਹੈ। ਅਤੇ ਪਰਮੇਸ਼ੁਰ ਨਿਮਾਣੇ ਬੰਦਿਆਂ ਨੂੰ ਉਨ੍ਹਾਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਨ ਲਈ ਚੁਣਦਾ ਹੈ!

Psalm 17:10
ਉਹ ਦੁਸ਼ਟ ਲੋਕ ਇੰਨੇ ਘਮੰਡੀ ਹਨ ਕਿ ਉਹ ਪਰਮੇਸ਼ੁਰ ਨੂੰ ਵੀ ਨਹੀਂ ਸੁਣਦੇ। ਅਤੇ ਉਹ ਸਿਰਫ਼ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਦੇ ਹਨ।