Hosea 6:7
ਪਰ ਲੋਕਾਂ ਨੇ ਆਦਮ ਵਿਖੇ ਇਕਰਾਰਨਾਮਾ ਤੋੜ ਦਿੱਤਾ। ਉਹ ਓੱਥੇ ਮੇਰੇ ਨਾਲ ਬੇਵਫ਼ਾ ਸਨ।
Hosea 6:7 in Other Translations
King James Version (KJV)
But they like men have transgressed the covenant: there have they dealt treacherously against me.
American Standard Version (ASV)
But they like Adam have transgressed the covenant: there have they dealt treacherously against me.
Bible in Basic English (BBE)
But like a man, they have gone against the agreement; there they were false to me.
Darby English Bible (DBY)
But they like Adam have transgressed the covenant: there have they dealt treacherously against me.
World English Bible (WEB)
But they, like Adam, have broken the covenant. They were unfaithful to me, there.
Young's Literal Translation (YLT)
And they, as Adam, transgressed a covenant, There they dealt treacherously against me.
| But they | וְהֵ֕מָּה | wĕhēmmâ | veh-HAY-ma |
| like men | כְּאָדָ֖ם | kĕʾādām | keh-ah-DAHM |
| have transgressed | עָבְר֣וּ | ʿobrû | ove-ROO |
| covenant: the | בְרִ֑ית | bĕrît | veh-REET |
| there | שָׁ֖ם | šām | shahm |
| have they dealt treacherously | בָּ֥גְדוּ | bāgĕdû | BA-ɡeh-doo |
| against me. | בִֽי׃ | bî | vee |
Cross Reference
Hosea 8:1
ਬੁੱਤ ਉਪਾਸਨਾ ਕਾਰਣ ਹੁੰਦਾ ਨਾਸ “ਆਪਣੇ ਬੁੱਲ੍ਹਾਂ ਨਾਲ ਤੁਰ੍ਹੀ ਵਜਾ ਅਤੇ ਚੇਤਾਵਨੀ ਦੇ। ਯਹੋਵਾਹ ਦੇ ਘਰ ਉੱਪਰ ਬਾਜ ਵਾਂਗ ਰਹਿ। ਇਸਰਾਏਲੀਆਂ ਨੇ ਮੇਰੇ ਇੱਕਰਾਨਾਮੇ ਨੂੰ ਤੋੜਿਆ। ਉਨ੍ਹਾਂ ਨੇ ਮੇਰੀ ਬਿਵਸਬਾ ਦਾ ਪਾਲਨ ਨਹੀਂ ਕੀਤਾ।
Hosea 5:7
ਉਹ ਯਹੋਵਾਹ ਨਾਲ ਵਫ਼ਾਦਾਰ ਨਹੀਂ ਰਹੇ। ਉਨ੍ਹਾਂ ਦੇ ਬੱਚੇ ਕਿਸੇ ਅਜਨਬੀ ਤੋਂ ਹਨ ਅਤੇ ਹੁਣ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧਰਤੀ ਨੂੰ ਮੁੜ ਤੋਂ ਨਾਸ ਕਰ ਦੇਵੇਗਾ।”
Job 31:33
ਹੋਰ ਲੋਕੀ ਆਪਣੇ ਪਾਪਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਮੈਂ ਕਦੇ ਵੀ ਆਪਣਾ ਦੋਸ਼ ਨਹੀਂ ਛੁਪਾਇਆ।
Genesis 3:11
ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਆਖਿਆ, “ਤੈਨੂੰ ਕਿਸਨੇ ਦੱਸਿਆ ਕਿ ਤੂੰ ਨੰਗਾ ਹੈਂ? ਕੀ ਤੂੰ ਉਸ ਖਾਸ ਰੁੱਖ ਦਾ ਫ਼ਲ ਖਾਧਾ? ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਤੂੰ ਉਸ ਰੁੱਖ ਦਾ ਫ਼ਲ ਨਾ ਖਾਵੀਂ!”
Hebrews 8:9
ਇਹ ਉਸ ਕਰਾਰ ਵਰਗਾ ਨਹੀਂ ਹੋਵੇਗਾ। ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਇਹ ਕਰਾਰ ਉਹ ਸੀ ਜੋ ਮੈਂ ਉਨ੍ਹਾਂ ਨੂੰ ਹੱਥ ਫ਼ੜਕੇ ਮਿਸਰ ਤੋਂ ਬਾਹਰ ਲੈ ਜਾਣ ਵੇਲੇ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਹ ਕਰਾਰ ਨਿਭਾਉਣਾ ਜਾਰੀ ਨਹੀਂ ਰੱਖਿਆ ਜਿਹੜਾ ਮੈਂ ਉਨ੍ਹਾਂ ਨਾਲ ਕੀਤਾ ਸੀ ਅਤੇ ਪ੍ਰਭੂ ਆਖਦਾ ਹੈ ਕਿ ਇਸੇ ਲਈ ਮੈਂ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ।
Ezekiel 16:59
God Remains Faithful ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਮੈਂ ਤੇਰੇ ਨਾਲ ਓਹੋ ਜਿਹਾ ਵਿਹਾਰ ਕਰਾਂਗਾ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਸੀ! ਤੂੰ ਆਪਣੀ ਸ਼ਾਦੀ ਦੇ ਇਕਰਾਰਨਾਮੇ ਨੂੰ ਤੋੜਿਆ। ਤੂੰ ਸਾਡੇ ਇਕਰਾਰਨਾਮੇ ਦਾ ਆਦਰ ਨਹੀਂ ਕੀਤਾ।
Jeremiah 31:32
ਇਹ ਓਸ ਤਰ੍ਹਾਂ ਦਾ ਇਕਰਾਰਨਾਮਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਉਹ ਇਕਰਾਰਨਾਮਾ ਮੈਂ ਉਦੋਂ ਕੀਤਾ ਸੀ ਜਦੋਂ ਮੈਂ ਉਨ੍ਹਾਂ ਨੂੰ ਹੱਥ ਫ਼ੜ ਕੇ ਮਿਸਰ ਤੋਂ ਬਾਹਰ ਲੈ ਆਇਆ ਸੀ। ਮੈਂ ਉਨ੍ਹਾਂ ਦਾ ਮਾਲਕ ਸੀ ਪਰ ਉਨ੍ਹਾਂ ਨੇ ਉਹ ਇਕਰਾਰਨਾਮਾ ਤੋੜ ਦਿੱਤਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Jeremiah 9:6
ਇੱਕ ਬੁਰੀ ਗੱਲ ਦੂਸਰੀ ਦੇ ਪਿੱਛੇ ਤੁਰੀ। ਅਤੇ ਝੂਠਾਂ ਦੇ ਪਿੱਛੇ ਝੂਠ ਤੁਰੇ। ਲੋਕਾਂ ਨੇ ਮੈਨੂੰ ਜਾਨਣ ਤੋਂ ਇਨਕਾਰ ਕੀਤਾ।” ਇਹ ਗੱਲਾਂ ਯਹੋਵਾਹ ਨੇ ਆਖੀਆਂ।
Jeremiah 5:11
ਇਸਰਾਏਲ ਦਾ ਪਰਿਵਾਰ ਅਤੇ ਯਹੂਦਾਹ ਦਾ ਪਰਿਵਾਰ ਰਿਹਾ ਹੈ ਬੇਵਫ਼ਾ ਮੇਰੇ ਨਾਲ ਹਰ ਤਰ੍ਹਾਂ।” ਸੰਦੇਸ਼ ਹੈ ਇਹ ਯਹੋਵਾਹ ਵੱਲੋਂ।
Jeremiah 3:7
ਮੈਂ ਆਪਣੇ-ਆਪ ਨੂੰ ਆਖਿਆ, ‘ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।’ ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸ ਦੇ ਅਮਲਾਂ ਨੂੰ ਦੇਖਿਆ।
Isaiah 48:8
ਪਰ ਫ਼ੇਰ ਵੀ ਤੁਸੀਂ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ! ਤੁਸੀਂ ਕੋਈ ਵੀ ਗੱਲ ਨਹੀਂ ਸਿੱਖੀ! ਤੁਸੀਂ ਉਸ ਨੂੰ ਸੁਣਨ ਤੋਂ ਇਨਕਾਰ ਕੀਤਾ ਜੋ ਵੀ ਮੈਂ ਆਖਿਆ। ਮੈਂ ਆਦਿ ਤੋਂ ਹੀ ਜਾਣਦਾ ਹਾਂ ਕਿ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ। ਤੁਸੀਂ ਆਪਣੇ ਜੰਮਣ ਸਮੇਂ ਤੋਂ ਹੀ ਮੇਰੇ ਖਿਲਾਫ਼ ਵਿਦਰੋਹ ਕੀਤਾ ਹੈ।
Isaiah 24:16
ਅਸੀਂ ਧਰਤੀ ਦੇ ਹਰ ਸਥਾਨ ਤੋਂ ਪਰਮੇਸ਼ੁਰ ਦੀ ਉਸਤਤ ਦੇ ਗੀਤ ਸੁਣਾਂਗੇ। ਇਹ ਗੀਤ ਸ਼ੁਭ ਪਰਮੇਸ਼ੁਰ ਦੀ ਉਸਤਤ ਕਰਨਗੇ। ਪਰ ਮੈਂ ਆਖਦਾ ਹਾਂ, “ਕਾਫ਼ੀ ਹੈ! ਮੈਂ ਬਹੁਤ ਕੁਝ ਦੇਖ ਲਿਆ ਹੈ। ਜੋ ਗੱਲਾਂ ਮੈਂ ਦੇਖਦਾ ਹਾਂ, ਭਿਆਨਕ ਹਨ। ਗਦਾਰ ਲੋਕਾਂ ਦੇ ਖਿਲਾਫ਼ ਹੋ ਰਹੇ ਨੇ ਅਤੇ ਉਨ੍ਹਾਂ ਨੂੰ ਦੁੱਖ ਦੇ ਰਹੇ ਨੇ।”
Isaiah 24:5
ਧਰਤੀ ਦੇ ਲੋਕਾਂ ਨੇ ਧਰਤੀ ਨੂੰ ਨਾਪਾਕ ਕਰ ਦਿੱਤਾ ਹੈ। ਇਹ ਕਿਵੇਂ ਹੋਵੇਗਾ? ਲੋਕਾਂ ਨੇ ਪਰਮੇਸ਼ੁਰ ਦੀਆਂ ਸਾਖੀਆਂ ਦੇ ਖਿਲਾਫ਼ ਗ਼ਲਤ ਗੱਲਾਂ ਕੀਤੀਆਂ। ਲੋਕਾਂ ਨੇ ਪਰਮੇਸ਼ੁਰ ਦੇ ਬਿਵਸਬਾ ਨੂੰ ਨਹੀਂ ਮੰਨਿਆ। ਲੋਕਾਂ ਨੇ ਬਹੁਤ ਚਿਰ ਪਹਿਲਾਂ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕੀਤਾ ਸੀ, ਪਰ ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਨਾਲ ਕੀਤੇ ਉਸ ਇਕਰਾਰ ਨੂੰ ਤੋੜ ਦਿੱਤਾ।
2 Kings 17:15
ਯਹੋਵਾਹ ਨੇ ਜੋ ਨੇਮ ਅਤੇ ਵਿਧੀਆਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹੀਆਂ ਸਨ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀਆਂ ਚਿਤਾਵਨੀਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਕਾਰੇ ਹੋਏ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਤਾਂ ਉਹ ਆਪ ਵੀ ਨਕਾਰੇ ਗਏ। ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਵੀ ਉਨ੍ਹਾਂ ਦੇ ਵਾਂਗ ਭੈੜੇ ਕੰਮ ਕੀਤੇ ਜਦ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਭੈੜੇ ਕੰਮ ਕਰਨ ਤੋਂ ਖਬਰਦਾਰ ਕੀਤਾ ਸੀ।
Genesis 3:6
ਔਰਤ ਨੇ ਦੇਖਿਆ ਕਿ ਰੁੱਖ ਬੜਾ ਸੋਹਣਾ ਸੀ। ਉਸ ਨੇ ਦੇਖਿਆ ਕਿ ਫ਼ਲ ਖਾਣ ਲਈ ਚੰਗਾ ਸੀ ਅਤੇ ਇਹ ਕਿ ਰੁੱਖ ਉਸ ਨੂੰ ਸਿਆਣੀ ਬਣਾ ਸੱਕਦਾ ਸੀ। ਇਸ ਲਈ ਔਰਤ ਨੇ ਰੁੱਖ ਤੋਂ ਫ਼ਲ ਤੋੜਿਆ ਅਤੇ ਖਾ ਲਿਆ। ਉਸਦਾ ਪਤੀ ਵੀ ਉਸ ਦੇ ਨਾਲ ਸੀ, ਇਸ ਲਈ ਉਸ ਨੇ ਫ਼ਲ ਵਿੱਚੋਂ ਕੁਝ ਹਿੱਸਾ ਉਸ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਧਾ।