2 Samuel 3:17-21 in Punjabi
2 Samuel 3:17
ਅਬਨੇਰ ਨੇ ਇਸਰਾਏਲ ਦੇ ਆਗੂਆਂ ਨੂੰ ਸੰਦੇਸ਼ਾ ਭੇਜਿਆ ਅਤੇ ਕਿਹਾ, “ਤੁਸੀਂ ਦਾਊਦ ਨੂੰ ਆਪਣਾ ਪਾਤਸ਼ਾਹ ਬਨਾਉਣਾ ਚਾਹੁੰਦੇ ਸੀ।
2 Samuel 3:18
ਹੁਣ ਇਹ ਕਰ ਲਵੋ। ਯਹੋਵਾਹ ਦਾਊਦ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਖਿਆ ਸੀ, ‘ਮੈਂ ਸਾਰੇ ਇਸਰਾਏਲੀਆਂ ਨੂੰ ਫ਼ਲਿਸਤੀਆਂ ਅਤੇ ਹੋਰਨਾਂ ਦੁਸ਼ਮਣਾਂ ਤੋਂ ਬਚਾਵਾਂਗਾ। ਮੈਂ ਅਜਿਹਾ ਆਪਣੇ ਸੇਵਕ, ਮੂਸਾ ਰਾਹੀਂ ਕਰਾਂਗਾ।’”
2 Samuel 3:19
ਅਬਨੇਰ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਅਤੇ ਦਾਊਦ ਨਾਲ ਗੱਲ ਕੀਤੀ ਜੋ ਕਿ ਹਬਰੋਨ ਵਿਖੇ ਸੀ। ਅਬਨੇਰ ਨੇ ਜੋ ਵੀ ਗੱਲਾਂ ਇਨ੍ਹਾਂ ਲੋਕਾਂ ਨਾਲ ਕੀਤੀਆਂ ਉਹ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ।
2 Samuel 3:20
ਤਦ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਆਪਣੇ ਨਾਲ 20 ਆਦਮੀਆਂ ਨੂੰ ਵੀ ਲੈ ਕੇ ਆਇਆ। ਤਾਂ ਦਾਊਦ ਨੇ ਅਬਨੇਰ ਅਤੇ ਉਸ ਦੇ ਨਾਲ ਆਏ ਬਾਕੀ ਆਦਮੀਆਂ ਨੂੰ ਦਾਅਵਤ ਦਿੱਤੀ।
2 Samuel 3:21
ਅਬਨੇਰ ਨੇ ਦਾਊਦ ਨੂੰ ਕਿਹਾ, “ਮੇਰੇ ਯਹੋਵਾਹ ਅਤੇ ਪਾਤਸ਼ਾਹ, ਮੈਨੂੰ ਹੁਣ ਜਾਣ ਦੀ ਇਜਾਜ਼ਤ ਦੇ ਤਾਂ ਜੋ ਮੈਂ ਸਾਰੇ ਇਸਰਾਏਲੀਆਂ ਨੂੰ ਲੈ ਕੇ ਆਵਾਂ ਤਾਂ ਜੋ ਉਹ ਤੇਰੇ ਨਾਲ ਇਕਰਾਰਨਾਮਾ ਪੂਰਾ ਕਰਨ ਅਤੇ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਤੂੰ ਸਾਰੇ ਇਸਰਾਏਲੀਆਂ ਉੱਪਰ ਰਾਜ ਕਰੇਁ।” ਤਾਂ ਦਾਊਦ ਨੇ ਅਬਨੇਰ ਨੂੰ ਜਾਣ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਪਰਤ ਆਇਆ।
Punjabi Bible