Index
Full Screen ?
 

2 Kings 15:12 in Punjabi

2 Kings 15:12 in Tamil Punjabi Bible 2 Kings 2 Kings 15

2 Kings 15:12
ਇਸ ਤਰ੍ਹਾਂ ਯਹੋਵਾਹ ਦੇ ਬਚਨ ਸੱਚ ਹੋਏ। ਯਹੋਵਾਹ ਨੇ ਯੇਹੂ ਨੂੰ ਆਖਿਆ ਸੀ ਕਿ ਉਸਦੀਆਂ ਚਾਰ ਪੀੜੀਆਂ ਇਸਰਾਏਲ ਦੀ ਰਾਜ ਗੱਦੀ ਉੱਪਰ ਬੈਠਣਗੀਆਂ।

This
ה֣וּאhûʾhoo
was
the
word
דְבַרdĕbardeh-VAHR
of
the
Lord
יְהוָ֗הyĕhwâyeh-VA
which
אֲשֶׁ֨רʾăšeruh-SHER
spake
he
דִּבֶּ֤רdibberdee-BER
unto
אֶלʾelel
Jehu,
יֵהוּא֙yēhûʾyay-HOO
saying,
לֵאמֹ֔רlēʾmōrlay-MORE
Thy
sons
בְּנֵ֣יbĕnêbeh-NAY
sit
shall
רְבִיעִ֔יםrĕbîʿîmreh-vee-EEM
on
יֵֽשְׁב֥וּyēšĕbûyay-sheh-VOO
the
throne
לְךָ֖lĕkāleh-HA
of
Israel
עַלʿalal
fourth
the
unto
כִּסֵּ֣אkissēʾkee-SAY
generation.
And
so
יִשְׂרָאֵ֑לyiśrāʾēlyees-ra-ALE
it
came
to
pass.
וַֽיְהִיwayhîVA-hee
כֵֽן׃kēnhane

Cross Reference

2 Kings 10:30
ਇਸਰਾਏਲ ਉੱਪਰ ਯੇਹੂ ਦਾ ਰਾਜ ਯਹੋਵਾਹ ਨੇ ਯੇਹੂ ਨੂੰ ਆਖਿਆ, “ਤੂੰ ਚੰਗਾ ਕੰਮ ਕੀਤਾ ਹੈ! ਜੋ ਕੰਮ ਮੈਂ ਚੰਗੇ ਆਖੇ, ਤੂੰ ਉਹ ਕੀਤੇ ਹਨ। ਜਿਵੇਂ ਮੈਂ ਅਹਾਬ ਦੀ ਕੁਲ ਨੂੰ ਤਬਾਹ ਕਰਨਾ ਚਾਹਿਆ ਤੂੰ ਉਵੇਂ ਹੀ ਕੀਤਾ। ਇਸ ਲਈ ਤੇਰੇ ਪੁੱਤਰ ਚੌਥੀ ਪੀੜੀ ਤੀਕ ਇਸਰਾਏਲ ਦੀ ਗੱਦੀ ਉੱਪਰ ਬੈਠਣਗੇ।”

Acts 1:16
“ਹੇ ਭਰਾਵੋ, ਜੋ ਪਵਿੱਤਰ ਆਤਮਾ ਨੇ ਪਹਿਲਾਂ ਹੀ ਪੋਥੀਆਂ ਵਿੱਚ ਦਾਊਦ ਰਾਹੀਂ ਯਹੂਦਾ ਬਾਰੇ ਆਖਿਆ ਹੈ ਉਹ ਨਿਸ਼ਚਿਤ ਹੀ ਵਾਪਰਨਾ ਚਾਹੀਦਾ ਹੈ। ਯਹੂਦਾ ਸਾਡੇ ਸਮੂਹ ਵਿੱਚੋਂ ਇੱਕ ਸੀ। ਉਸ ਨੇ ਸਾਡੇ ਨਾਲ ਇਸ ਸੇਵਾ ਵਿੱਚ ਇੱਕ ਹਿੱਸਾ ਦਿੱਤਾ ਸੀ, ਪਰ ਇਹ ਉਹੀ ਸੀ, ਜਿਸਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ। ਜਿਨ੍ਹਾਂ ਨੇ ਯਿਸੂ ਨੂੰ ਫ਼ੜਵਾਇਆ।”

John 19:36
ਇਹ ਪੋਥੀ ਦੀ ਕਹਿਣੀ ਨੂੰ ਪੂਰਾ ਕਰਨ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।”

John 19:24
ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ। “ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” ਤਾਂ ਸਿਪਾਹੀ ਨੇ ਇਉਂ ਕੀਤਾ।

John 10:35
ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸੱਕਦੀ।

Mark 13:31
ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।

Zechariah 1:6
ਨਬੀ ਮੇਰੇ ਸੇਵਕ ਸਨ। ਮੈਂ ਉਨ੍ਹਾਂ ਨੂੰ ਤੁਹਾਡੇ ਪੁਰਖਿਆਂ ਕੋਲ ਆਪਣੀਆਂ ਸਿੱਖਿਆਵਾਂ ਅਤੇ ਨੇਮਾਂ ਨਾਲ ਭੇਜਿਆ ਅਤੇ ਅਖੀਰੀ ਉਨ੍ਹਾਂ ਨੇ ਉਨ੍ਹਾਂ ਨੂੰ ਪਾਠ ਸਿੱਖਾਏ। ਉਨ੍ਹਾਂ ਕਿਹਾ, ‘ਯਹੋਵਾਹ ਸਰਬ ਸ਼ਕਤੀਮਾਨ ਨੇ ਸਾਡੀਆਂ ਕਰਨੀਆਂ ਅਤੇ ਰਾਹਾਂ ਅਨੁਸਾਰ ਸਾਨੂੰ ਸਜ਼ਾ ਦਿੱਤੀ।’ ਇਸ ਲਈ ਉਹ ਪਰਮੇਸ਼ੁਰ ਵੱਲ ਵਾਪਸ ਪਰਤੇ।”

2 Kings 14:29
ਯਾਰਾਬੁਆਮ ਜਦ ਮਰਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਕੋਲ ਦਫ਼ਨਾਇਆ ਗਿਆ, ਜੋ ਕਿ ਇਸਰਾਏਲ ਦੇ ਪਾਤਸ਼ਾਹ ਸਨ। ਉਸ ਉਪਰੰਤ ਉਸਦਾ ਪੁੱਤਰ ਜ਼ਕਰਯਾਹ ਉਸਦੀ ਥਾਵੇਂ ਰਾਜ ਕਰਨ ਲੱਗਾ।

2 Kings 13:13
ਯੋਆਸ਼ ਆਪਣੇ ਮਰਨ ਬਾਅਦ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਉਪਰੰਤ ਯਾਰਾਬੁਆਮ ਨਵਾਂ ਪਾਤਸ਼ਾਹ ਬਣਿਆ ਅਤੇ ਉਸ ਦੇ ਸਿੰਘਾਸਣ ਤੇ ਬੈਠਾ। ਯੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਪਾਤਸ਼ਾਹ ਕੋਲ ਦਫ਼ਨਾਇਆ ਗਿਆ।

2 Kings 13:10
ਇਸਰਾਏਲ ਉੱਪਰ ਯਹੋਆਸ਼ ਦਾ ਰਾਜ ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਣ ਗਿਆ। ਇਹ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਰਾਜ ਦੇ 37 ਵਰ੍ਹੇ ’ਚ ਹੋਇਆ। ਯਹੋਆਸ਼ ਨੇ ਇਸਰਾਏਲ ਉੱਪਰ 16ਵਰ੍ਹੇ ਰਾਜ ਕੀਤਾ।

2 Kings 13:1
ਯਹੋਆਹਾਜ਼ ਨੇ ਆਪਣਾ ਰਾਜ ਸ਼ੁਰੂ ਕੀਤਾ ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸ ਨੇ 17 ਸਾਲ ਰਾਜ ਕੀਤਾ।

2 Kings 10:10
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਗੱਲ ਯਹੋਵਾਹ ਨੇ ਅਹਾਬ ਦੇ ਘਰਾਣੇ ਬਾਰੇ ਕਹੀ ਉਹ ਅਜਾਈ ਨਹੀਂ ਜਾਵੇਗੀ। ਯਹੋਵਾਹ ਨੇ ਉਹੀ ਕੁਝ ਕੀਤਾ ਹੈ ਜੋ ਕੁਝ ਉਸ ਨੇ ਆਪਣੇ ਸੇਵਕ ਏਲੀਯਾਹ ਰਾਹੀਂ ਅਖਵਾਇਆ ਸੀ।”

2 Kings 9:36
ਤਦ ਉਨ੍ਹਾਂ ਨੇ ਵਾਪਸ ਆਕੇ ਯੇਹੂ ਨੂੰ ਦੱਸਿਆ ਤਾਂ ਯੇਹੂ ਨੇ ਆਖਿਆ, “ਇਹ ਯਹੋਵਾਹ ਦੇ ਉਹੀ ਬਚਨ ਹਨ ਜਿਹੜੇ ਉਸ ਨੇ ਆਪਣੇ ਸੇਵਕ ਏਲੀਯਾਹ ਤਿਬਸ਼ੀ ਦੇ ਰਾਹੀਂ ਆਖੇ ਸਨ ਕਿ ਯਿਜ਼ਰਏਲ ਦੇ ਖੇਤਾਂ ਵਿੱਚ ਕੁੱਤੇ ਈਜ਼ਬਲ ਦਾ ਸ਼ਰੀਰ ਖਾਣਗੇ।

2 Kings 9:25
ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, “ਯੋਰਾਮ ਦੀ ਲੋਥ ਨੂੰ ਚੁਕ ਕੇ ਨਬੋਥ ਯਿਜ਼ਰਏਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸ ਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ।

Numbers 23:19
ਪਰਮੇਸ਼ੁਰ ਕੋਈ ਮਨੁੱਖ ਨਹੀਂ ਹੈ ਅਤੇ ਉਹ ਝੂਠ ਨਹੀਂ ਬੋਲਦਾ। ਪਰਮੇਸ਼ੁਰ ਕਿਸੇ ਮਨੁੱਖ ਦਾ ਪੁੱਤਰ ਨਹੀਂ ਹੈ। ਉਸ ਦੇ ਨਿਆਂ ਕਦੇ ਵੀ ਨਹੀ ਬਦਲਣਗੇ। ਜਦੋਂ ਯਹੋਵਾਹ ਕੁਝ ਆਖਦਾ, ਉਹ ਇਸ ਨੂੰ ਕਰੇਗਾ। ਜੇਕਰ ਯਹੋਵਾਹ ਕੋਈ ਇਕਰਾਰ ਕਰਦਾ, ਉਹ ਉਹੀ ਕਰੇਗਾ ਜਿਸਦਾ ਉਸ ਨੇ ਇਕਰਾਰ ਕੀਤਾ।

Chords Index for Keyboard Guitar