2 Kings 13:14
ਯੋਆਸ਼ ਦਾ ਅਲੀਸ਼ਾ ਕੋਲ ਫੇਰਾ ਫ਼ਿਰ ਅਲੀਸ਼ਾ ਬਿਮਾਰ ਹੋ ਗਿਆ ਜਿਸ ਬਿਮਾਰੀ ਨਾਲ ਉਹ ਮਰ ਵੀ ਸੱਕਦਾ ਸੀ। ਇਸਰਾਏਲ ਦਾ ਪਾਤਸ਼ਾਹ ਯੋਆਸ਼ ਉਸ ਨੂੰ ਮਿਲਣ ਲਈ ਗਿਆ। ਉਹ ਅਲੀਸ਼ਾ ਲਈ ਰੋਇਆ ਅਤੇ ਆਖਣ ਲੱਗਾ, “ਹੇ ਮੇਰੇ ਪਿਤਾ! ਕੀ ਇਸਰਾਏਲ ਦੇ ਰੱਥ ਤੇ ਇਸਦੇ ਘੋੜਿਆਂ ਦਾ ਇਹੀ ਵੇਲਾ ਹੈ?”
Now Elisha | וֶֽאֱלִישָׁע֙ | weʾĕlîšāʿ | veh-ay-lee-SHA |
was fallen sick | חָלָ֣ה | ḥālâ | ha-LA |
of | אֶת | ʾet | et |
his sickness | חָלְי֔וֹ | ḥolyô | hole-YOH |
whereof | אֲשֶׁ֥ר | ʾăšer | uh-SHER |
died. he | יָמ֖וּת | yāmût | ya-MOOT |
And Joash | בּ֑וֹ | bô | boh |
the king | וַיֵּ֨רֶד | wayyēred | va-YAY-red |
Israel of | אֵלָ֜יו | ʾēlāyw | ay-LAV |
came down | יוֹאָ֣שׁ | yôʾāš | yoh-ASH |
unto | מֶֽלֶךְ | melek | MEH-lek |
wept and him, | יִשְׂרָאֵ֗ל | yiśrāʾēl | yees-ra-ALE |
over | וַיֵּ֤בְךְּ | wayyēbĕk | va-YAY-vek |
his face, | עַל | ʿal | al |
said, and | פָּנָיו֙ | pānāyw | pa-nav |
O my father, | וַיֹּאמַ֔ר | wayyōʾmar | va-yoh-MAHR |
father, my | אָבִ֣י׀ | ʾābî | ah-VEE |
the chariot | אָבִ֔י | ʾābî | ah-VEE |
of Israel, | רֶ֥כֶב | rekeb | REH-hev |
and the horsemen | יִשְׂרָאֵ֖ל | yiśrāʾēl | yees-ra-ALE |
thereof. | וּפָֽרָשָֽׁיו׃ | ûpārāšāyw | oo-FA-ra-SHAIV |
Cross Reference
2 Kings 2:12
ਅਲੀਸ਼ਾ ਨੇ ਇਹ ਸਭ ਵੇਖਿਆ ਤਾਂ ਉੱਚੀ ਅਵਾਜ਼ ਵਿੱਚ ਚਿਲਾਇਆ, “ਹੇ ਮੇਰੇ ਪਿਤਾ! ਮੇਰੇ ਪਿਤਾ! ਇਸਰਾਏਲ ਦੇ ਘੋੜੇ ਤੇ ਰੱਥ!” ਜਦੋਂ ਅਲੀਸ਼ਾ ਨੂੰ ਏਲੀਯਾਹ ਹੋਰ ਨਾ ਦਿਖਿਆ, ਅਲੀਸ਼ਾ ਨੇ ਕਸੱਕੇ ਆਪਣੇ ਕੱਪੜਿਆਂ ਨੂੰ ਫ਼ੜਿਆ ਅਤੇ ਆਪਣੀ ਉਦਾਸੀ ਦਰਸਾਉਣ ਲਈ ਇਨ੍ਹਾਂ ਨੂੰ ਦੋ ਟੁਕੜਿਆਂ ਵਿੱਚ ਪਾੜ ਦਿੱਤਾ।
Philippians 2:26
ਉਹ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਉਹ ਫ਼ਿਕਰਮੰਦ ਹੈ ਕਿਉਂਕਿ ਤੁਸੀਂ ਜਾਣ ਗਏ ਕਿ ਉਹ ਬਿਮਾਰ ਸੀ।
Acts 13:36
“ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ।
John 11:3
ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੰਦੇਸ਼ਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।”
Mark 6:20
ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ।
Zechariah 1:5
ਪਰਮੇਸ਼ੁਰ ਨੇ ਆਖਿਆ, “ਤੁਹਾਡੇ ਪੁਰਖੇ ਖਤਮ ਹੋ ਗਏ ਅਤੇ ਨਬੀ ਵੀ ਸਦੀਵ ਜਿਉਂਦੇ ਨਾ ਰਹਿਣਗੇ।
Ezekiel 22:30
“ਮੈਂ ਲੋਕਾਂ ਨੂੰ ਉਨ੍ਹਾਂ ਦਾ ਬਚਾਉ ਕਰਨ ਲਈ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਆਖਿਆ ਸੀ। ਮੈਂ ਲੋਕਾਂ ਨੂੰ ਦੀਵਾਰਾਂ ਦੀ ਮੁਰੰਮਤ ਕਰਨ ਲਈ ਆਖਿਆ ਸੀ। ਮੈਂ ਉਨ੍ਹਾਂ ਨੂੰ ਕੰਧਾਂ ਦੇ ਉਨ੍ਹਾਂ ਸੁਰਾਖਾਂ ਕੋਲ ਖੜ੍ਹੇ ਹੋਣ ਲਈ ਆਖਿਆ ਸੀ ਅਤੇ ਆਪਣੇ ਸ਼ਹਿਰ ਲਈ ਲੜਨ ਅਤੇ ਰੱਖਿਆ ਕਰਨ ਲਈ ਆਖਿਆ ਸੀ। ਪਰ ਕੋਈ ਬੰਦਾ ਸਹਾਇਤਾ ਲਈ ਨਹੀਂ ਬਹੁੜਿਆ!
Ezekiel 14:14
ਮੈਂ ਉਸ ਦੇਸ ਨੂੰ ਸਜ਼ਾ ਦਿਆਂਗਾ ਭਾਵੇਂ ਓੱਥੇ ਨੂਹ, ਦਾਨੀਏਲ ਅਤੇ ਅੱਯੂਬ ਰਹਿ ਰਹੇ ਹੁੰਦੇ। ਉਨ੍ਹਾਂ ਆਦਮੀਆਂ ਨੇ ਆਪਣੀ ਧਰਮੀਅਤਾ ਕਾਰਣ ਆਪਣੀਆਂ ਜਾਨਾਂ ਬਚਾ ਲਈਆਂ ਹੋਣੀਆਂ ਸਨ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
Isaiah 57:1
ਇਸਰਾਏਲ ਪਰਮੇਸ਼ੁਰ ਦਾ ਅਨੁਯਾਈ ਨਹੀਂ ਸਾਰੇ ਹੀ ਨੇਕ ਬੰਦੇ ਚੱਲੇ ਗਏ ਨੇ ਤੇ ਕਿਸੇ ਦਾ ਵੀ ਧਿਆਨ ਨਹੀਂ ਗਿਆ। ਸਭ ਚੰਗੇ ਬੰਦੇ ਲੈ ਲੇ ਗਏ ਹਨ ਪਰ ਕੋਈ ਵੀ ਇਸ ਦਾ ਕਾਰਣ ਨਹੀਂ ਜਾਣਦਾ। ਉਹ ਉਸ ਕਸ਼ਟ ਤੋਂ ਦੂਰ ਕਰ ਦਿੱਤੇ ਗਏ ਸਨ ਜਿਹੜਾ ਆ ਰਿਹਾ ਹੈ।
Proverbs 11:11
ਜਦੋਂ ਨੇਕ ਵਿਅਕਤੀ ਨੂੰ ਅਸੀਸ ਮਿਲਦੀ ਹੈ, ਪੂਰੇ ਸ਼ਹਿਰ ਨੂੰ ਫ਼ਾਇਦਾ ਹੁੰਦਾ ਹੈ ਪਰ ਦੁਸ਼ਟ ਲੋਕਾਂ ਦੀਆਂ ਗੱਲਾਂ ਇਸ ਨੂੰ ਹੇਠਾਂ ਲਾਹ ਦਿੰਦੀਆਂ ਹਨ।
Psalm 12:1
ਨਿਰਦੇਸ਼ਕ ਲਈ: ਸੇਮਿਨਿਥ ਦੀ ਸੰਗਤ ਨਾਲ ਦਾਊਦ ਦਾ ਇੱਕ ਗੀਤ। ਯਹੋਵਾਹ, ਮੈਨੂੰ ਬਚਾਉ। ਸਾਰੇ ਚੰਗੇ ਲੋਕ ਚੱਲੇ ਗਏ ਹਨ। ਧਰਤੀ ਉਤਲੀ ਮਾਨਵਤਾ ਵਿੱਚ ਕੋਈ ਵੀ ਸੱਚਾ ਆਸਥਾਵਾਨ ਨਹੀਂ ਬਚਿਆ।
2 Kings 20:1
ਹਿਜ਼ਕੀਯਾਹ ਦਾ ਬਹੁਤ ਬਿਮਾਰ ਹੋਣਾ ਉਸੇ ਸਮੇਂ ਦੌਰਾਨ, ਹਿਜ਼ਕੀਯਾਹ ਬਹੁਤ ਬਿਮਾਰ ਹੋ ਗਿਆ ਅਤੇ ਮਰਨ ਕਿਨਾਰੇ ਸੀ। ਫ਼ੇਰ ਅਮੋਸ ਦਾ ਪੁੱਤਰ ਨਬੀ ਯਸਾਯਾਹ ਉਸ ਕੋਲ ਆਇਆ ਅਤੇ ਆਖਿਆ, “ਯਹੋਵਾਹ ਆਖਦਾ ਹੈ, ਆਪਣੇ ਟੱਬਰ ਦੇ ਲੋਕਾਂ ਲਈ ਆਪਣੀ ਵਸੀਅਤ ਲਿਖ ਦੇ ਕਿਉਂ ਕਿ ਤੂੰ ਮਰ ਜਾਣ ਵਾਲਾ ਹੈਂ। ਤੂੰ ਜਿਉਂਦਾ ਨਹੀਂ ਬਚੇਂਗਾ।”
2 Kings 6:21
ਜਦ ਇਸਰਾਏਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਵੇਖਿਆ ਤਾਂ ਉਸ ਨੇ ਅਲੀਸ਼ਾ ਨੂੰ ਆਖਿਆ, “ਮੇਰੇ ਪਿਤਾ! ਮੈਨੂੰ ਦੱਸੋ ਕਿ ਕੀ ਮੈਂ ਉਨ੍ਹਾਂ ਨੂੰ ਮਾਰਾਂ? ਕੀ ਮੈਂ ਉਨ੍ਹਾਂ ਨੂੰ ਮਾਰ ਮੁਕਾਵਾਂ?”
Genesis 48:1
ਮਨੱਸ਼ਹ ਅਤੇ ਇਫ਼ਰਾਈਮ ਲਈ ਅਸੀਸਾਂ ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨੱਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ।